ਸਾਰਗ ਮਹਲਾ ੫ ॥
Saarang, Fifth Mehl:
ਸਾਰੰਗ ਪੰਜਵੀਂ ਪਾਤਿਸ਼ਾਹੀ।
ਬਿਨਸੇ ਕਾਚ ਕੇ ਬਿਉਹਾਰ ॥
The false dealings are finished.
ਕੱਚ (-ਸਮਾਨ ਮਾਇਆ ਦੀ ਖ਼ਾਤਰ) ਸਾਰੀਆਂ ਦੌੜਾਂ-ਭੱਜਾਂ ਵਿਅਰਥ ਜਾਂਦੀਆਂ ਹਨ। ਕਾਚ ਕੇ = ਕੱਚ ਦੇ, ਤੁੱਛ ਮਾਇਆ ਦੇ (ਜਿਸ ਨੇ ਸਾਥ ਜ਼ਰੂਰ ਛੱਡਣਾ ਹੁੰਦਾ ਹੈ)।
ਰਾਮ ਭਜੁ ਮਿਲਿ ਸਾਧਸੰਗਤਿ ਇਹੈ ਜਗ ਮਹਿ ਸਾਰ ॥੧॥ ਰਹਾਉ ॥
Join the Saadh Sangat, the Company of the Holy, and meditate, vibrate on the Lord. This is the most excellent thing in the world. ||1||Pause||
ਸਾਧ ਸੰਗਤ ਵਿਚ ਮਿਲ ਕੇ ਪਰਮਾਤਮਾ ਦਾ ਭਜਨ ਕਰਿਆ ਕਰ। ਜਗਤ ਵਿਚ ਇਹੀ ਕੰਮ ਸ੍ਰੇਸ਼ਟ ਹੈ ॥੧॥ ਰਹਾਉ ॥ ਮਿਲਿ = ਮਿਲ ਕੇ। ਸਾਰ = ਸ੍ਰੇਸ਼ਟ ॥੧॥ ਰਹਾਉ ॥
ਈਤ ਊਤ ਨ ਡੋਲਿ ਕਤਹੂ ਨਾਮੁ ਹਿਰਦੈ ਧਾਰਿ ॥
Here and hereafter, you shall never waver; enshrine the Naam, the Name of the Lord, within your heart.
ਪਰਮਾਤਮਾ ਦਾ ਨਾਮ (ਆਪਣੇ) ਹਿਰਦੇ ਵਿਚ ਵਸਾਈ ਰੱਖ (ਇਸ ਦੀ ਬਰਕਤਿ ਨਾਲ) ਨਾਹ ਇਸ ਲੋਕ ਵਿਚ ਨਾਹ ਪਰਲੋਕ ਵਿਚ ਕਿਤੇ ਭੀ ਨਹੀਂ ਡੋਲੇਂਗਾ। ਈਤ = ਇਸ ਲੋਕ ਵਿਚ। ਊਤ = ਉਸ ਲੋਕ ਵਿਚ। ਕਤਹੂ = ਕਿਤੇ ਭੀ। ਹਿਰਦੈ = ਹਿਰਦੇ ਵਿਚ।
ਗੁਰ ਚਰਨ ਬੋਹਿਥ ਮਿਲਿਓ ਭਾਗੀ ਉਤਰਿਓ ਸੰਸਾਰ ॥੧॥
The boat of the Guru's Feet is found by great good fortune; it shall carry you across the world-ocean. ||1||
ਜਿਸ ਮਨੁੱਖ ਨੂੰ ਕਿਸਮਤ ਨਾਲ ਗੁਰੂ ਦੇ ਚਰਨਾਂ ਦਾ ਜਹਾਜ਼ ਮਿਲ ਜਾਂਦਾ ਹੈ, ਉਹ ਸੰਸਾਰ (ਸਮੁੰਦਰ) ਤੋਂ ਪਾਰ ਲੰਘ ਜਾਂਦਾ ਹੈ ॥੧॥ ਬੋਹਿਥ = ਜਹਾਜ਼। ਭਾਗੀ = ਕਿਸਮਤ ਨਾਲ ॥੧॥
ਜਲਿ ਥਲਿ ਮਹੀਅਲਿ ਪੂਰਿ ਰਹਿਓ ਸਰਬ ਨਾਥ ਅਪਾਰ ॥
The Infinite Lord is totally permeating and pervading the water, the land and the sky.
ਜਿਹੜਾ ਪ੍ਰਭੂ ਜਲ ਵਿਚ ਥਲ ਵਿਚ ਆਕਾਸ਼ ਵਿਚ ਭਰਪੂਰ ਹੈ, ਜੋ ਸਭ ਜੀਵਾਂ ਦਾ ਖਸਮ ਹੈ, ਜੋ, ਬੇਅੰਤ ਹੈ, ਜਲਿ = ਜਲ ਵਿਚ। ਥਲਿ = ਧਰਤੀ ਵਿਚ। ਮਹੀਅਲਿ = ਮਹੀ ਤਲਿ, ਧਰਤੀ ਦੇ ਤਲ ਉੱਤੇ, ਪੁਲਾੜ ਵਿਚ, ਆਕਾਸ਼ ਵਿਚ। ਪੂਰਿ ਰਹਿਓ = ਵਿਆਪਕ ਹੈ।
ਹਰਿ ਨਾਮੁ ਅੰਮ੍ਰਿਤੁ ਪੀਉ ਨਾਨਕ ਆਨ ਰਸ ਸਭਿ ਖਾਰ ॥੨॥੯੬॥੧੧੯॥
Drink in the Ambrosial Nectar of the Lord's Name; O Nanak, all other tastes are bitter. ||2||96||119||
ਹੇ ਨਾਨਕ! ਉਸ ਦਾ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦਾ ਰਿਹਾ ਕਰ, (ਹਰਿ-ਨਾਮ-ਜਲ ਦੇ ਟਾਕਰੇ ਤੇ) ਹੋਰ ਸਾਰੇ ਰਸ ਕੌੜੇ ਹਨ ॥੨॥੯੬॥੧੧੯॥ ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਆਨ ਰਸ = ਹੋਰ (ਸਾਰੇ) ਰਸ। ਸਭਿ = ਸਾਰੇ। ਖਾਰ = ਖਾਰੇ, ਕੌੜੇ ॥੨॥੯੬॥੧੧੯॥