ਸੋਰਠਿ ਮਹਲਾ ੯ ॥
Sorat'h, Ninth Mehl:
ਰਾਗ ਸੋਰਠਿ ਵਿੱਚ ਗੁਰੂ ਤੇਗਬਹਾਦਰ ਜੀ ਦੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਰੇ ਮਨ ਰਾਮ ਸਿਉ ਕਰਿ ਪ੍ਰੀਤਿ ॥
O mind, love the Lord.
ਹੇ (ਮੇਰੇ) ਮਨ! ਪਰਮਾਤਮਾ ਨਾਲ ਪਿਆਰ ਬਣਾ। ਸਿਉ = ਨਾਲ। ਪ੍ਰੀਤਿ = ਪਿਆਰ।
ਸ੍ਰਵਨ ਗੋਬਿੰਦ ਗੁਨੁ ਸੁਨਉ ਅਰੁ ਗਾਉ ਰਸਨਾ ਗੀਤਿ ॥੧॥ ਰਹਾਉ ॥
With your ears, hear the Glorious Praises of the Lord of the Universe, and with your tongue, sing His song. ||1||Pause||
(ਹੇ ਭਾਈ!) ਕੰਨਾਂ ਨਾਲ ਪਰਮਾਤਮਾ ਦੀ ਉਸਤਤਿ ਸੁਣਿਆ ਕਰ, ਅਤੇ, ਜੀਭ ਨਾਲ ਪਰਮਤਾਮਾ (ਦੀ ਸਿਫ਼ਤ-ਸਾਲਾਹ) ਦੇ ਗੀਤ ਗਾਇਆ ਕਰ ॥੧॥ ਰਹਾਉ ॥ ਸ੍ਰਵਨ = ਕੰਨਾਂ ਨਾਲ। ਗੋਬਿੰਦ ਗੁਨ = ਗੋਬਿੰਦ ਦੇ ਗੁਣ, ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ। ਅਰੁ = ਅਤੇ। {ਲਫ਼ਜ਼ 'ਅਰੁ' ਅਤੇ 'ਅਰਿ' ਦਾ ਫ਼ਰਕ ਚੇਤੇ ਰੱਖਣ-ਯੋਗ ਹੈ}। ਰਸਨਾ = ਜੀਭ ਨਾਲ ॥੧॥ ਰਹਾਉ ॥
ਕਰਿ ਸਾਧਸੰਗਤਿ ਸਿਮਰੁ ਮਾਧੋ ਹੋਹਿ ਪਤਿਤ ਪੁਨੀਤ ॥
Join the Saadh Sangat, the Company of the Holy, and meditate in remembrance on the Lord; even a sinner like yourself will become pure.
ਹੇ ਭਾਈ! ਗੁਰਮੁਖਾਂ ਦੀ ਸੰਗਤਿ ਕਰਿਆ ਕਰ, ਪਰਮਾਤਮਾ ਦਾ ਸਿਮਰਨ ਕਰਦਾ ਰਹੁ। (ਸਿਮਰਨ ਦੀ ਬਰਕਤਿ ਨਾਲ) ਵਿਕਾਰੀ ਭੀ ਪਵਿਤ੍ਰ ਬਣ ਜਾਂਦੇ ਹਨ। ਮਾਧੋ = ਮਾਧਵ, ਮਾਇਆ ਦਾ ਪਤੀ, ਪ੍ਰਭੂ। ਹੋਹਿ = ਹੋ ਜਾਂਦੇ ਹਨ। ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ, ਵਿਕਾਰੀ ਬੰਦੇ। ਪੁਨੀਤ = ਪਵਿੱਤ੍ਰ।
ਕਾਲੁ ਬਿਆਲੁ ਜਿਉ ਪਰਿਓ ਡੋਲੈ ਮੁਖੁ ਪਸਾਰੇ ਮੀਤ ॥੧॥
Death is on the prowl, with its mouth wide open, friend. ||1||
ਹੇ ਮਿੱਤਰ! (ਇਸ ਕੰਮ ਵਿਚ ਆਲਸ ਨਾਹ ਕਰ, ਵੇਖ) ਮੌਤ ਸੱਪ ਵਾਂਗ ਮੂੰਹ ਖੋਲ੍ਹ ਕੇ ਪਈ ਫਿਰਦੀ ਹੈ ॥੧॥ ਬਿਆਲ = {व्याल} ਸੱਪ। ਜਿਉ = ਵਾਂਗ। ਪਰਿਓ ਡੋਲੈ = ਫਿਰ ਰਿਹਾ ਹੈ। ਪਸਾਰੇ = ਪਸਾਰਿ, ਪਸਾਰ ਕੇ, ਖਿਲਾਰ ਕੇ, ਖੋਲ੍ਹ ਕੇ। ਮੀਤ = ਹੇ ਮਿੱਤਰ! ॥੧॥
ਆਜੁ ਕਾਲਿ ਫੁਨਿ ਤੋਹਿ ਗ੍ਰਸਿ ਹੈ ਸਮਝਿ ਰਾਖਉ ਚੀਤਿ ॥
Today or tomorrow, eventually it will seize you; understand this in your consciousness.
ਹੇ ਭਾਈ! ਆਪਣੇ ਚਿੱਤ ਵਿਚ ਸਮਝ ਰੱਖ ਕਿ (ਇਹ ਮੌਤ) ਤੈਨੂੰ ਭੀ ਛੇਤੀ ਹੀ ਹੜੱਪ ਕਰ ਲਏਗੀ। ਆਜੁ ਕਾਲਿ = ਅੱਜ ਭਲਕ, ਛੇਤੀ ਹੀ। ਫੁਨਿ ਤੋਹਿ = ਤੈਨੂੰ ਭੀ। ਗ੍ਰਸਿ ਹੈ = ਗ੍ਰਸ ਲਏਗਾ, ਹੜੱਪ ਕਰ ਲਏਗਾ। ਚੀਤਿ = ਚਿੱਤ ਵਿਚ।
ਕਹੈ ਨਾਨਕੁ ਰਾਮੁ ਭਜਿ ਲੈ ਜਾਤੁ ਅਉਸਰੁ ਬੀਤ ॥੨॥੧॥
Says Nanak, meditate, and vibrate upon the Lord; this opportunity is slipping away! ||2||1||
ਨਾਨਕ (ਤੈਨੂੰ) ਆਖਦਾ ਹੈ-(ਹੁਣ ਅਜੇ ਵੇਲਾ ਹੈ) ਪਰਮਾਤਮਾ ਦਾ ਭਜਨ ਕਰ ਲੈ, ਇਹ ਵੇਲਾ ਲੰਘਦਾ ਜਾ ਰਿਹਾ ਹੈ ॥੨॥੧॥ ਕਹੈ ਨਾਨਕੁ = ਨਾਨਕ ਆਖਦਾ ਹੈ। ਜਾਤੁ ਬੀਤ = ਬੀਤਦਾ ਜਾ ਰਿਹਾ ਹੈ। ਅਉਸਰੁ = ਜ਼ਿੰਦਗੀ ਦਾ ਸਮਾ ॥੨॥੧॥