ਸਰਵਰ ਪੰਖੀ ਹੇਕੜੋ ਫਾਹੀਵਾਲ ਪਚਾਸ

There is only one bird in the lake, but there are fifty trappers.

(ਜਗਤ-ਰੂਪ) ਤਲਾਬ ਦਾ (ਇਹ ਜੀਵ-ਰੂਪ) ਪੰਛੀ ਇਕੱਲਾ ਹੀ ਹੈ, ਫਸਾਉਣ ਵਾਲੇ (ਕਾਮਾਦਿਕ) ਪੰਜਾਹ ਹਨ। ਸਰਵਰ = (ਜਗਤ-ਰੂਪ) ਤਲਾਬ ਦਾ। ਹੇਕੜੋ = ਇਕੱਲਾ।

ਇਹੁ ਤਨੁ ਲਹਰੀ ਗਡੁ ਥਿਆ ਸਚੇ ਤੇਰੀ ਆਸ ॥੧੨੫॥

This body is caught in the waves of desire. O my True Lord, You are my only hope! ||125||

(ਮੇਰਾ) ਇਹ ਸਰੀਰ (ਸੰਸਾਰ-ਰੂਪ ਤਲਾਬ ਦੀਆਂ ਵਿਕਾਰਾਂ ਰੂਪ) ਲਹਿਰਾਂ ਵਿਚ ਫਸ ਗਿਆ ਹੈ। ਹੇ ਸੱਚੇ (ਪ੍ਰਭੂ)! (ਇਹਨਾਂ ਤੋਂ ਬਚਣ ਲਈ) ਇਕ ਤੇਰੀ (ਸਹੈਤਾ ਦੀ ਹੀ) ਆਸ ਹੈ (ਇਸ ਵਾਸਤੇ ਤੈਨੂੰ ਮਿਲਣ ਲਈ ਜੇ ਤਪ ਤਪਣੇ ਪੈਣ ਤਾਂ ਭੀ ਸੌਦਾ ਸਸਤਾ ਹੈ) ॥੧੨੫॥ ਗਡੁ ਥਿਆ = ਫਸ ਗਿਆ ਹੈ। ਲਹਰੀ = ਲਹਰੀਂ, ਲਹਿਰਾਂ ਵਿਚ ॥੧੨੫॥