ਚੌਪਈ ॥
Chaupaee
ਚੌਪਈ:
ਧਾਮ ਜਵਾਈ ਦੁਹਿਤਾ ਹਰੀ ॥
(ਉਹ ਕਹਿਣ ਲਗੀ ਕਿ) 'ਘਰ-ਜਵਾਈ' ਨੇ ਮੇਰੀ ਪੁੱਤਰੀ ਚੁਰਾ ਲਈ ਹੈ।
ਦੇਖਹ ਦੈਵ ਕਹਾ ਇਹ ਕਰੀ ॥
She cried, ‘Live-in son-in-law has run away with my daughter.
ਵੇਖੋ, ਪਰਮਾਤਮਾ ਨੇ ਇਹ ਕੀ ਕੀਤਾ ਹੈ।
ਸੂਰ ਉਦੋਤ ਗਯੋ ਨਹਿ ਆਯੋ ॥
ਸੂਰਜ ਚੜ੍ਹਨ ਵੇਲੇ (ਉਹ) ਗਿਆ ਹੈ, ਪਰ (ਅਜੇ ਤਕ) ਪਰਤਿਆ ਨਹੀਂ ਹੈ।
ਮੈ ਤਿਨ ਕੋ ਕਛੁ ਸੋਧ ਨ ਪਾਯੋ ॥੭॥
‘The Sun has set, but he has not come back. I have no news of them.’(7)
ਮੈਨੂੰ ਉਨ੍ਹਾਂ ਦੀ ਕੋਈ ਖ਼ਬਰ ਸਾਰ ਨਹੀਂ ਹੈ ॥੭॥
ਕਾਜੀ ਕੋਟਵਾਰ ਜਬ ਸੁਨ︀ਯੋ ॥
ਜਦ ਕਾਜ਼ੀ ਅਤੇ ਕੋਤਵਾਲ ਨੇ ਗੱਲ ਸੁਣੀ।
ਦੁਹੂੰ ਬਿਹਸਿ ਕੈ ਮਾਥੋ ਧੁਨ੍ਰਯੋ ॥
When the Quazi (the justice) and the policeman heard this, they both, laughingly, shook their heads.
(ਤਾਂ) ਦੋਹਾਂ ਨੇ ਹੱਸ ਕੇ ਮੱਥਾ (ਸਿਰ) ਹਿਲਾਇਆ।
ਜਾ ਕੋ ਸੁਤਾ ਦਾਨੁ ਤੈ ਦਯੋ ॥
ਜਿਸ ਨੂੰ ਤੂੰ ਆਪਣੀ ਪੁੱਤਰੀ ਦਾਨ ਦੇ ਦਿੱਤੀ
ਕਹਾ ਭਯੋ ਜੌ ਗ੍ਰਿਹ ਲੈ ਗਯੋ ॥੮॥
‘When you have married your daughter to him, then what if he has taken her to his house.’(8)
ਤਾਂ ਕੀ ਹੋਇਆ ਜੇ (ਉਹ ਉਸ ਨੂੰ) ਘਰ ਲੈ ਗਿਆ ॥੮॥
ਸਭਹਿਨ ਤਹਿ ਝੂਠੀ ਕਰਿ ਮਾਨ︀ਯੋ ॥
ਸਭ ਨੇ ਉਸ ਨੂੰ ਝੂਠਾ ਕਰ ਕੇ ਮੰਨਿਆ
ਭੇਦ ਅਭੇਦ ਕਛੁ ਹ੍ਰਿਦੈ ਨ ਜਾਨ︀ਯੋ ॥
Everybody branded her as a liar without understanding the secret.
ਅਤੇ ਇਸ ਭੇਦ ਨੂੰ ਹਿਰਦੇ ਵਿਚ ਜ਼ਰਾ ਜਿੰਨਾ ਵੀ ਨਹੀਂ ਸਮਝਿਆ।
ਲੂਟਿ ਦਰਬੁ ਤਾ ਕੋ ਸਭ ਲਯੋ ॥
ਉਸ (ਵਿਧਵਾ) ਦਾ ਸਾਰਾ ਧਨ ਲੁਟ ਲਿਆ
ਤਬ ਹੀ ਦੇਸ ਨਿਕਾਰੋ ਦਯੋ ॥੯॥
Rather she was plundered and banished from the country.(9)(1)
ਅਤੇ ਤਦ ਹੀ ਦੇਸ ਨਿਕਾਲਾ ਦੇ ਦਿੱਤਾ ॥੯॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਛਿਹਤਰੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੭੬॥੧੩੧੦॥ਅਫਜੂੰ॥
Seventy-sixth Parable of Auspicious Chritars Conversation of the Raja and the Minister, Completed with Benediction. (76)(1308)
ਇਥੇ ਸ੍ਰੀ ਚਰਿਤ੍ਰੋਪਾਖਿਆਨ ਪੁਰਖ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੭੬ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੭੬॥੧੩੧੦॥ ਚਲਦਾ॥