ਰਾਗੁ ਆਸਾ ਮਹਲਾ ੧ ਪਟੀ ਲਿਖੀ ॥
Raag Aasaa, First Mehl, Patee Likhee ~ The Poem Of The Alphabet:
ਰਾਗ ਆਸਾ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ 'ਪਟੀ ਲਿਖੀ'।
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਸਸੈ ਸੋਇ ਸ੍ਰਿਸਟਿ ਜਿਨਿ ਸਾਜੀ ਸਭਨਾ ਸਾਹਿਬੁ ਏਕੁ ਭਇਆ ॥
Sassa: He who created the world, is the One Lord and Master of all.
ਉਹੀ ਇਕ ਪ੍ਰਭੂ ਸਭ ਜੀਵਾਂ ਦਾ ਮਾਲਕ ਹੈ ਜਿਸ ਨੇ ਇਹ ਜਗਤ-ਰਚਨਾ ਕੀਤੀ ਹੈ। ਸੋਇ = ਉਹੀ ਪ੍ਰਭੂ। ਜਿਨਿ = ਜਿਸ ਪ੍ਰਭੂ ਨੇ। ਸਾਹਿਬੁ = ਮਾਲਕ।
ਸੇਵਤ ਰਹੇ ਚਿਤੁ ਜਿਨੑ ਕਾ ਲਾਗਾ ਆਇਆ ਤਿਨੑ ਕਾ ਸਫਲੁ ਭਇਆ ॥੧॥
Those whose consciousness remains committed to His Service - blessed is their birth and their coming into the world. ||1||
ਜੇਹੜੇ ਬੰਦੇ ਉਸ ਪ੍ਰਭੂ ਨੂੰ ਸਦਾ ਸਿਮਰਦੇ ਰਹੇ, ਜਿਨ੍ਹਾਂ ਦਾ ਮਨ (ਉਸ ਦੇ ਚਰਨਾਂ ਵਿਚ) ਜੁੜਿਆ ਰਿਹਾ, ਉਹਨਾਂ ਦਾ ਜਗਤ ਵਿਚ ਆਉਣਾ ਸਫਲ ਹੋ ਗਿਆ (ਭਾਵ, ਉਹਨਾਂ ਜਗਤ ਵਿਚ ਜਨਮ ਲੈ ਕੇ ਮਨੁੱਖਾ ਜਨਮ ਦਾ ਅਸਲ ਮਨੋਰਥ ਹਾਸਲ ਕਰ ਲਿਆ) ॥੧॥
ਮਨ ਕਾਹੇ ਭੂਲੇ ਮੂੜ ਮਨਾ ॥
O mind, why forget Him? You foolish mind!
ਹੇ (ਮੇਰੇ) ਮਨ! ਹੇ ਮੂਰਖ ਮਨ! ਅਸਲ ਜੀਵਨ-ਰਾਹ ਤੋਂ ਕਿਉਂ, ਲਾਂਭੇ ਜਾ ਰਿਹਾ ਹੈਂ? ਮੂੜ = ਮੂਰਖ। ਕਾਹੇ ਭੂਲੇ = ਕਿਉਂ ਅਸਲੀ ਜੀਵਨ-ਰਾਹ ਤੋਂ ਲਾਂਭੇ ਜਾ ਰਿਹਾ ਹੈਂ?
ਜਬ ਲੇਖਾ ਦੇਵਹਿ ਬੀਰਾ ਤਉ ਪੜਿਆ ॥੧॥ ਰਹਾਉ ॥
When your account is adjusted, O brother, only then shall you be judged wise. ||1||Pause||
ਜਦੋਂ ਤੂੰ ਆਪਣੇ ਕੀਤੇ ਕਰਮਾਂ ਦਾ ਹਿਸਾਬ ਦੇਵੇਂਗਾ (ਤੇ ਹਿਸਾਬ ਵਿਚ ਸੁਰਖ਼ਰੂ ਮੰਨਿਆ ਜਾਵੇਂਗਾ) ਤਦੋਂ ਹੀ ਤੂੰ ਪੜ੍ਹਿਆ ਹੋਇਆ (ਵਿਦਵਾਨ) ਸਮਝਿਆ ਜਾ ਸਕੇਂਗਾ ॥੧॥ ਰਹਾਉ ॥ ਬੀਰਾ = ਹੇ ਵੀਰ! ਤਉ = ਤਦੋਂ। ਪੜਿਆ = ਵਿਦਵਾਨ ॥॥੧॥ਰਹਾਉ॥
ਈਵੜੀ ਆਦਿ ਪੁਰਖੁ ਹੈ ਦਾਤਾ ਆਪੇ ਸਚਾ ਸੋਈ ॥
Eevree: The Primal Lord is the Giver; He alone is True.
ਜੇਹੜਾ ਵਿਆਪਕ ਪ੍ਰਭੂ ਸਾਰੀ ਰਚਨਾ ਦਾ ਮੂਲ ਹੈ ਜੋ ਸਭ ਜੀਵਾਂ ਨੂੰ ਰਿਜ਼ਕ ਦੇਣ ਵਾਲਾ ਹੈ, ਉਹ ਆਪ ਹੀ ਸਦਾ ਕਾਇਮ ਰਹਿਣ ਵਾਲਾ ਹੈ। ਆਦਿ = ਸਭ ਦਾ ਮੁੱਢ। ਪੁਰਖੁ = ਵਿਆਪਕ ਹਰੀ। ਸਚਾ = ਸਦਾ-ਥਿਰ ਰਹਿਣ ਵਾਲਾ।
ਏਨਾ ਅਖਰਾ ਮਹਿ ਜੋ ਗੁਰਮੁਖਿ ਬੂਝੈ ਤਿਸੁ ਸਿਰਿ ਲੇਖੁ ਨ ਹੋਈ ॥੨॥
No accounting is due from the Gurmukh who understands the Lord through these letters. ||2||
(ਵਿਦਵਾਨ ਉਹੀ ਮਨੁੱਖ ਹੈ) ਜੋ ਗੁਰੂ ਦੀ ਸਰਨ ਪੈ ਕੇ ਆਪਣੀ ਵਿੱਦਿਆ ਦੀ ਰਾਹੀਂ ਉਸ (ਪ੍ਰਭੂ ਦੇ ਅਸਲੇ) ਨੂੰ ਸਮਝ ਲੈਂਦਾ ਹੈ (ਤੇ ਫਿਰ ਜੀਵਨ-ਰਾਹ ਤੋਂ ਲਾਂਭੇ ਨਹੀਂ ਜਾਂਦਾ)। ਉਸ ਮਨੁੱਖ ਦੇ ਸਿਰ ਉਤੇ (ਵਿਕਾਰਾਂ ਦਾ ਕੋਈ) ਕਰਜ਼ਾ ਇਕੱਠਾ ਨਹੀਂ ਹੁੰਦਾ ॥੨॥ ਏਨ੍ਹ੍ਹਾ ਅਖਰਾ ਮਹਿ = ਇਹਨਾਂ ਅੱਖਰਾਂ ਦੀ ਰਾਹੀਂ ਪੜ੍ਹ ਕੇ ਹਾਸਲ ਕੀਤੀ ਵਿੱਦਿਆ ਦੁਆਰਾ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਤਿਸੁ ਸਿਰਿ = ਉਸ ਦੇ ਸਿਰ ਉਤੇ। ਲੇਖੁ = ਹਿਸਾਬ, ਲੇਖਾ, ਕਰਜ਼ਾ। ਸੋਈ = ਉਹ ਪ੍ਰਭੂ ॥੨॥
ਊੜੈ ਉਪਮਾ ਤਾ ਕੀ ਕੀਜੈ ਜਾ ਕਾ ਅੰਤੁ ਨ ਪਾਇਆ ॥
Ooraa: Sing the Praises of the One whose limit cannot be found.
ਜਿਸ ਪਰਮਾਤਮਾ ਦੇ ਗੁਣਾਂ ਦਾ ਅਖ਼ੀਰਲਾ ਬੰਨਾ ਲੱਭ ਨਹੀਂ ਸਕੀਦਾ, (ਮਨੁੱਖਾ ਜਨਮ ਪਾ ਕੇ) ਉਸ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ (ਇਹ ਇਕ ਕਮਾਈ ਹੈ ਜੋ ਮਨੁੱਖ ਦੇ ਸਦਾ ਨਾਲ ਨਿਭ ਸਕਦੀ ਹੈ)। ਉਪਮਾ = ਵਡਿਆਈ।
ਸੇਵਾ ਕਰਹਿ ਸੇਈ ਫਲੁ ਪਾਵਹਿ ਜਿਨੑੀ ਸਚੁ ਕਮਾਇਆ ॥੩॥
Those who perform service and practice truth, obtain the fruits of their rewards. ||3||
ਜਿਨ੍ਹਾਂ ਬੰਦਿਆਂ ਨੇ ਇਹ ਸਦਾ ਨਾਲ ਨਿਭਣ ਵਾਲੀ ਕਮਾਈ ਕੀਤੀ ਹੈ, ਜੋ (ਸਦਾ ਪ੍ਰਭੂ ਦਾ) ਸਿਮਰਨ ਕਰਦੇ ਹਨ, ਉਹੀ ਮਨੁੱਖਾ ਜੀਵਨ ਦਾ ਮਨੋਰਥ ਹਾਸਲ ਕਰਦੇ ਹਨ ॥੩॥ ਸੇਈ = ਉਹੀ ਬੰਦੇ। ਸਚੁ ਕਮਾਇਆ = ਉਹ ਕਮਾਈ ਕੀਤੀ ਜੋ ਸਦਾ ਨਾਲ ਨਿਭ ਸਕੇ ॥੩॥
ਙੰਙੈ ਙਿਆਨੁ ਬੂਝੈ ਜੇ ਕੋਈ ਪੜਿਆ ਪੰਡਿਤੁ ਸੋਈ ॥
Nganga: One who understands spiritual wisdom becomes a Pandit, a religious scholar.
ਉਹੀ ਬੰਦਾ ਪੜ੍ਹਿਆ ਹੋਇਆ ਹੈ ਉਹੀ ਪੰਡਿਤ ਹੈ, ਜੋ ਪਰਮਾਤਮਾ ਨਾਲ ਜਾਣ-ਪਛਾਣ (ਪਾਉਣੀ) ਸਮਝ ਲਏ, ਜੋ ਇਹ ਸਮਝ ਲਏ ਕਿ ਸਿਰਫ਼ ਪਰਮਾਤਮਾ ਹੀ ਸਾਰੇ ਜੀਵਾਂ ਵਿਚ ਮੌਜੂਦ ਹੈ। ਙਿਆਨੁ = ਗਿਆਨੁ, ਡੂੰਘੀ ਸਾਂਝ, ਜਾਣ-ਪਛਾਣ।
ਸਰਬ ਜੀਆ ਮਹਿ ਏਕੋ ਜਾਣੈ ਤਾ ਹਉਮੈ ਕਹੈ ਨ ਕੋਈ ॥੪॥
One who recognizes the One Lord among all beings does not talk of ego. ||4||
(ਜੇਹੜਾ ਬੰਦਾ ਇਹ ਭੇਦ ਸਮਝ ਲੈਂਦਾ ਹੈ, ਉਸ ਦੀ ਪਛਾਣ ਇਹ ਹੈ ਕਿ) ਉਹ ਫਿਰ ਇਹ ਨਹੀਂ ਆਖਦਾ ਕਿ ਮੈਂ ਹੀ ਹੋਵਾਂ (ਭਾਵ, ਉਹ ਬੰਦਾ ਸੁਆਰਥੀ ਨਹੀਂ ਰਹਿ ਸਕਦਾ) ॥੪॥ ਹਉਮੈ = ਹਉ ਹਉ, ਮੈਂ ਮੈਂ, ਮੈਂ ਹੀ ਹੋਵਾਂ ਮੈਂ ਹੀ ਹੋਵਾਂ ॥੪॥
ਕਕੈ ਕੇਸ ਪੁੰਡਰ ਜਬ ਹੂਏ ਵਿਣੁ ਸਾਬੂਣੈ ਉਜਲਿਆ ॥
Kakka: When the hair grows grey, then it shines without shampoo.
(ਪਰ ਇਹ ਕਾਹਦੀ ਪੰਡਿਤਾਈ ਹੈ ਕਿ) ਜਦੋਂ ਸਿਰ ਦੇ ਕੇਸ ਚਿੱਟੇ ਕੌਲ ਫੁੱਲ ਵਰਗੇ ਹੋ ਜਾਣ, ਸਾਬਣ ਵਰਤਣ ਤੋਂ ਬਿਨਾ ਹੀ ਸੁਫ਼ੈਦ ਹੋ ਜਾਣ, ਪੁੰਡਰ = ਪੁੰਡਰੀਕ, ਚਿੱਟਾ ਕੌਲ ਫੁੱਲ (ਭਾਵ, ਚਿੱਟੇ ਕੌਲ ਫੁੱਲ ਵਰਗੇ ਚਿੱਟੇ)। ਉਜਲਿਆ = ਚਿੱਟੇ।
ਜਮ ਰਾਜੇ ਕੇ ਹੇਰੂ ਆਏ ਮਾਇਆ ਕੈ ਸੰਗਲਿ ਬੰਧਿ ਲਇਆ ॥੫॥
The hunters of the King of Death come, and bind him in the chains of Maya. ||5||
ਤੇ ਜਮਰਾਜ ਦੇ ਭੇਜੇ ਹੋਏ (ਮੌਤ ਦਾ ਵੇਲਾ) ਤੱਕਣ ਵਾਲੇ (ਦੂਤ) ਆ ਖਲੋਣ, ਤੇ ਇਧਰ ਅਜੇ ਭੀ ਇਸ ਨੂੰ ਮਾਇਆ ਦੇ (ਮੋਹ ਦੇ) ਸੰਗਲ ਨੇ ਬੰਨ੍ਹ ਰੱਖਿਆ ਹੋਵੇ? ॥੫॥ ਹੇਰੂ = ਤੱਕਣ ਵਾਲੇ, ਤੱਕ ਰੱਖਣ ਵਾਲੇ। ਸੰਗਲਿ = ਸੰਗਲ ਨੇ ॥੫॥
ਖਖੈ ਖੁੰਦਕਾਰੁ ਸਾਹ ਆਲਮੁ ਕਰਿ ਖਰੀਦਿ ਜਿਨਿ ਖਰਚੁ ਦੀਆ ॥
Khakha: The Creator is the King of the world; He enslaves by giving nourishment.
ਜੋ ਖ਼ੁਦਾ ਸਾਰੀ ਦੁਨੀਆ ਦਾ ਪਾਤਿਸ਼ਾਹ ਹੈ; ਤੇ (ਜਿਸ ਨੇ ਸਾਰੇ ਜਗਤ ਨੂੰ) ਰੋਜ਼ੀ ਅਪੜਾਈ ਹੋਈ ਹੈ, (ਹੇ ਭਾਈ! ਜੇ ਤੂੰ ਸਚਮੁੱਚ ਪੰਡਿਤ ਹੈਂ, ਤਾਂ) ਉਸੇ ਦੀ ਸਿਫ਼ਤ-ਸਾਲਾਹ ਦਾ ਸੌਦਾ ਵਿਹਾਝ। ਖੁੰਦਕਾਰੁ = ਖ਼ੁਦਾਵੰਦ ਗਾਰ, ਖ਼ੁਦਾ, ਪਰਮਾਤਮਾ {ਨੋਟ: ਇਹ ਲਫ਼ਜ਼ ਗੁਰੂ ਗ੍ਰੰਥ ਸਾਹਿਬ ਵਿਚ ਦੋ ਵਾਰੀ ਆਇਆ ਹੈ। ਨਾਮਦੇਵ ਜੀ ਨੇ ਭੀ ਤਿਲੰਗ ਰਾਗ ਦੇ ਸ਼ਬਦ ਵਿਚ ਵਰਤਿਆ ਹੈ: ਮੈਂ ਅੰਧੁਲੇ ਕੀ ਟੇਕ, ਤੇਰਾ ਨਾਮੁ ਖੁੰਦਕਾਰਾ}। ਸਾਹ ਆਲਮੁ = ਦੁਨੀਆ ਦਾ ਪਾਤਿਸ਼ਾਹ। ਕਰਿ ਖਰੀਦਿ = ਖ਼ਰੀਦਾਰੀ ਕਰ, ਵਣਜ ਕਰ। ਜਿਨਿ = ਜਿਸ (ਖੁੰਦਕਾਰ) ਨੇ।
ਬੰਧਨਿ ਜਾ ਕੈ ਸਭੁ ਜਗੁ ਬਾਧਿਆ ਅਵਰੀ ਕਾ ਨਹੀ ਹੁਕਮੁ ਪਇਆ ॥੬॥
By His Binding, all the world is bound; no other Command prevails. ||6||
ਜਿਸ ਦੇ ਹੁਕਮ ਵਿਚ ਸਾਰਾ ਜਗਤ ਨੱਥਿਆ ਹੋਇਆ ਹੈ ਤੇ (ਜਿਸ ਤੋਂ ਬਿਨਾ) ਕਿਸੇ ਹੋਰ ਦਾ ਹੁਕਮ ਨਹੀਂ ਚੱਲ ਸਕਦਾ (ਉਸੇ ਦੀ ਸਿਫ਼ਤ ਸਲਾਹ ਕਰ) ॥੬॥ ਬੰਧਨਿ ਜਾ ਕੈ = ਜਿਸਦੀ ਮਰਯਾਦਾ ਵਿਚ। ਨਹੀ ਪਇਆ = ਨਹੀਂ ਚੱਲ ਸਕਦਾ ॥੬॥
ਗਗੈ ਗੋਇ ਗਾਇ ਜਿਨਿ ਛੋਡੀ ਗਲੀ ਗੋਬਿਦੁ ਗਰਬਿ ਭਇਆ ॥
Gagga: One who renounces the singing of the songs of the Lord of the Universe, becomes arrogant in his speech.
ਜਿਸ ਨੇ ਸਿਮਰਨ ਨਹੀਂ ਕੀਤਾ ਤੇ ਪ੍ਰਭੂ ਬਾਰੇ ਨਿਰੀਆਂ ਵਿਦਵਤਾ ਦੀਆਂ ਗੱਲਾਂ ਕੀਤੀਆਂ ਹਨ, ਉਹ ਅਹੰਕਾਰੀ ਬਣਦਾ ਹੈ। ਗਲੀ = ਨਿਰੀਆਂ ਗੱਲਾਂ ਨਾਲ। ਗਰਬਿ = ਗਰਬੀ, ਅਹੰਕਾਰੀ। ਗਰਬ = ਅਹੰਕਾਰ। ❀ 'ਛੋਡੀ' ਬਾਰੇ ਨੋਟ: ਗੁਰੂ ਨਾਨਕ ਦੇਵ ਜੀ ਨੇ ਇਹ ਲਫ਼ਜ਼ ਕਿਸ ਅਰਥ ਵਿਚ ਵਰਤਿਆ ਹੈ ਇਹ ਸਮਝਣ ਲਈ ਉਹਨਾਂ ਦੀ ਹੀ ਬਾਣੀ ਵਿਚੋਂ ਪ੍ਰਮਾਣ: ਧਧੈ ਧਾਰਿ ਕਲਾ ਜਿਨਿ ਛੋਡੀ-ਬੰਦ ਨੰ: ੨੨। ਲਲੈ ਲਾਇ ਧੰਧੈ ਜਿਨਿ ਛੋਡੀ-ਬੰਦ ਨੰ: ੩੧। ਆਇੜੈ ਆਪਿ ਕਰੇ ਜਿਨਿ ਛੋਡੀ-ਬੰਦ ਨੰ: ੩੫। ਧੁਰਿ ਛੋਡੀ ਤਿਨੈ ਪਾਇ-ਆਸਾ ਦੀ ਵਾਰ ਪਉੜੀ ੨੪। ਚਖਿ ਛੋਡੀ ਸਹਸਾ ਨਹੀ ਕੋਇ-ਬਿਲਾਵਲ ਪੰਨਾ ੭੯੬। ਧੁਰਿ ਤੈ ਛੋਡੀ ਕੀਮਤਿ ਪਾਇ-ਰਾਮਕਲੀ ਪੰਨਾ ੮੭੮। ਦੁਰਮਤਿ ਪਰਹਰਿ ਛਾਡੀ ਢੋਲਿ-ਓਅੰਕਾਰ ਪੰਨਾ ੯੩੩। ਭ੍ਰਾਤਿ ਤਜਿ ਛੋਡਿ-ਮਾਰੂ ਪੰਨਾ ੯੯੧। ਧਾਰਿ ਛੋਡੀ-ਧਾਰੀ। ਲਾਇ ਛੋਡੀ-ਲਾਈ। ਕਰੇ ਛੋਡੀ-ਕਰੀ, ਕੀਤੀ। ਪਾਇ ਛੋਡੀ-ਪਾਈ। ਚਖਿ ਛੋਡੀ-ਚੱਖੀ। ਪਾਇ ਛੋਡੀ-ਪਾਈ। ਪਰਹਰਿ ਛਾਡੀ-ਪਰਹਰੀ। ਤਜਿ ਛੋਡੀ-ਤਜੀ। ਇਸੇ ਤਰ੍ਹਾਂ: । ਗੋਇ ਗਾਇ ਛੋਡੀ-ਗੋਈ ਗਾਈ, (ਮਿੱਟੀ) ਗੋਈ ਗਾਈ ਹੈ, ਜਿਵੇਂ ਘੁਮਿਆਰ ਭਾਂਡੇ ਘੜਨ ਤੋਂ ਪਹਿਲਾਂ ਮਿੱਟੀ ਗੋਂਦਾ ਹੈ, ਤਿਵੇਂ ਪ੍ਰਭੂ ਨੇ, "ਦੁਯੀ ਕੁਦਰਤਿ ਸਾਜੀਐ।"
ਘੜਿ ਭਾਂਡੇ ਜਿਨਿ ਆਵੀ ਸਾਜੀ ਚਾੜਣ ਵਾਹੈ ਤਈ ਕੀਆ ॥੭॥
One who has shaped the pots, and made the world the kiln, decides when to put them in it. ||7||
ਜਿਸ (ਗੋਬਿੰਦ) ਨੇ ਜੀਵ-ਭਾਂਡੇ ਬਣਾ ਕੇ ਸੰਸਾਰ-ਰੂਪੀ ਆਵੀ ਤਿਆਰ ਕੀਤੀ ਹੈ, ਉਸ ਨੇ ਜਨਮ ਮਰਨ (ਦਾ ਗੇੜ) ਵੀ ਤਿਆਰ ਕੀਤਾ ਹੋਇਆ ਹੈ ॥੭॥ ਘੜਿ = ਘੜ ਕੇ। ਘੜਿ ਭਾਂਡੇ = ਭਾਂਡੇ ਘੜ ਕੇ, ਜੀਵ ਪੈਦਾ ਕਰ ਕੇ। ਆਵੀ = ਸੰਸਾਰ। ਚਾੜਨ ਵਾਹੈ = ਆਵੀ ਵਿਚ ਭਾਂਡੇ ਚਾੜ੍ਹਨੇ ਤੇ ਲਾਹੁਣੇ, ਜਨਮ ਮਰਨ। ਤਈ = ਤਿਆਰ ॥੭॥
ਘਘੈ ਘਾਲ ਸੇਵਕੁ ਜੇ ਘਾਲੈ ਸਬਦਿ ਗੁਰੂ ਕੈ ਲਾਗਿ ਰਹੈ ॥
Ghagha: The servant who performs service, remains attached to the Word of the Guru's Shabad.
ਜੇ ਮਨੁੱਖ ਸੇਵਕ (-ਸੁਭਾਉ) ਬਣ ਕੇ (ਸੇਵਕਾਂ ਵਾਲੀ) ਕਰੜੀ ਮੇਹਨਤ ਕਰੇ, ਜੇ ਆਪਣੀ ਸੁਰਤਿ ਗੁਰੂ ਦੇ ਸ਼ਬਦ ਵਿਚ ਜੋੜੀ ਰੱਖੇ, ਘਾਲ ਘਾਲੈ = ਕਰੜੀ ਮਿਹਨਤ ਕਰੇ। ਸਬਦਿ = ਸ਼ਬਦ ਵਿਚ। ਲਾਗਿ ਰਹੈ = ਜੁੜਿਆ ਰਹੇ, ਆਪਣੀ ਸੁਰਤਿ ਟਿਕਾਈ ਰੱਖੇ।
ਬੁਰਾ ਭਲਾ ਜੇ ਸਮ ਕਰਿ ਜਾਣੈ ਇਨ ਬਿਧਿ ਸਾਹਿਬੁ ਰਮਤੁ ਰਹੈ ॥੮॥
One who recognizes bad and good as one and the same - in this way he is absorbed into the Lord and Master. ||8||
ਤੇ ਬੁਰਾਈ ਭੁਲਾਈ ਨੂੰ ਇਕੋ ਜੇਹਾ ਜਾਣੇ, ਤਾਂ ਇਹੀ ਤਰੀਕਾ ਹੈ ਜਿਸ ਨਾਲ ਪ੍ਰਭੂ ਨੂੰ (ਸਹੀ ਤਰ੍ਹਾਂ) ਸਿਮਰ ਸਕਦਾ ਹੈ ॥੮॥ ਬੁਰਾ ਭਲਾ = ਦੁਖ ਸੁਖ, ਕਿਸੇ ਵਲੋਂ ਮੰਦਾ ਸਲੂਕ ਜਾਂ ਚੰਗਾ ਸਲੂਕ। ਸਮ = ਬਰਾਬਰ, ਇਕੋ ਜਿਹਾ। ਇਨ ਬਿਧਿ = ਇਸ ਤਰੀਕੇ ਨਾਲ। ਰਮਤੁ ਰਹੈ = ਸਿਮਰਦਾ ਰਹਿੰਦਾ ਹੈ, ਸਿਮਰ ਸਕਦਾ ਹੈ ॥੮॥
ਚਚੈ ਚਾਰਿ ਵੇਦ ਜਿਨਿ ਸਾਜੇ ਚਾਰੇ ਖਾਣੀ ਚਾਰਿ ਜੁਗਾ ॥
Chacha: He created the four Vedas, the four sources of creation, and the four ages
ਜਿਸ ਪਰਮਾਤਮਾ ਨੇ (ਅੰਡਜ ਜੇਰਜ ਸੇਤਜ ਉਤਭੁਜ) ਚੌਹਾਂ ਹੀ ਖਾਣੀਆਂ ਦੇ ਜੀਵ ਆਪ ਹੀ ਪੈਦਾ ਕੀਤੇ ਹਨ ਜਿਸ ਪ੍ਰਭੂ ਨੇ (ਜਗਤ-ਰਚਨਾ ਕਰ ਕੇ, ਸੂਰਜ ਚੰਦ ਆਦਿਕ ਬਣਾ ਕੇ, ਸਮੇ ਦੀ ਹੋਂਦ ਕਰ ਕੇ) ਚਾਰੇ ਜੁਗ ਆਪ ਹੀ ਬਣਾਏ ਹਨ, ਜਿਸ ਪ੍ਰਭੂ ਨੇ (ਆਪਣੇ ਪੈਦਾ ਕੀਤੇ ਰਿਸ਼ੀਆਂ ਦੀ ਰਾਹੀਂ) ਚਾਰ ਵੇਦ ਰਚੇ ਹਨ, ਜਿਨਿ = ਜਿਸ ਪ੍ਰਭੂ ਨੇ। ਚਾਰੇ = ਚਾਰ ਹੀ। ਖਾਣੀ = ਉਤਪੱਤੀ ਦਾ ਵਸੀਲਾ: ਅੰਡਜ, ਜੇਰਜ, ਸੇਤਜ, ਉਤਭੁਜ।
ਜੁਗੁ ਜੁਗੁ ਜੋਗੀ ਖਾਣੀ ਭੋਗੀ ਪੜਿਆ ਪੰਡਿਤੁ ਆਪਿ ਥੀਆ ॥੯॥
- through each and every age, He Himself has been the Yogi, the enjoyer, the Pandit and the scholar. ||9||
ਜੋ ਹਰੇਕ ਜੁਗ ਵਿਚ ਮੌਜੂਦ ਹੈ, ਜੋ ਚੌਹਾਂ ਖਾਣੀਆਂ ਦੇ ਜੀਵਾਂ ਵਿਚ ਵਿਆਪਕ ਹੋ ਕੇ ਆਪੇ ਰਚੇ ਸਾਰੇ ਪਦਾਰਥ ਆਪ ਹੀ ਭੋਗ ਰਿਹਾ ਹੈ, ਫਿਰ ਨਿਰਲੇਪ ਭੀ ਹੈ, ਉਹ ਆਪ ਹੀ (ਵਿੱਦਿਆ ਦੀ ਉਤਪੱਤੀ ਦਾ ਮੂਲ ਹੈ, ਤੇ) ਪੜ੍ਹਿਆ ਹੋਇਆ ਹੈ, ਆਪ ਹੀ ਪੰਡਿਤ ਹੈ ॥੯॥ ਜੋਗੀ = ਨਿਰਲੇਪ। ਭੋਗੀ = ਭੋਗਣ ਵਾਲਾ, ਪਦਾਰਥਾਂ ਨੂੰ ਵਰਤਣ ਵਾਲਾ ॥੯॥
ਛਛੈ ਛਾਇਆ ਵਰਤੀ ਸਭ ਅੰਤਰਿ ਤੇਰਾ ਕੀਆ ਭਰਮੁ ਹੋਆ ॥
Chhachha: Ignorance exists within everyone; doubt is Your doing, O Lord.
ਜੋ ਅਵਿੱਦਿਆ ਸਭ ਜੀਵਾਂ ਦੇ ਅੰਦਰ ਪ੍ਰਬਲ ਹੋ ਰਹੀ ਹੈ, ਤੇ ਮਨ ਵਿੱਚ ਭਟਕਣਾ ਹੈ, ਇਹ ਤੇਰੀ ਹੀ ਬਣਾਈ ਹੋਈ ਹੈ। ਛਾਇਆ = ਛਾਂ, ਅਵਿੱਦਿਆ। ਅੰਤਰਿ = ਵਿਚ।
ਭਰਮੁ ਉਪਾਇ ਭੁਲਾਈਅਨੁ ਆਪੇ ਤੇਰਾ ਕਰਮੁ ਹੋਆ ਤਿਨੑ ਗੁਰੂ ਮਿਲਿਆ ॥੧੦॥
Having created doubt, You Yourself cause them to wander in delusion; those whom You bless with Your Mercy meet with the Guru. ||10||
(ਹੇ ਮਨ!) ਪ੍ਰਭੂ ਨੇ ਆਪ ਹੀ ਭਟਕਣਾ ਪੈਦਾ ਕਰ ਕੇ ਸ੍ਰਿਸ਼ਟੀ ਨੂੰ ਕੁਰਾਹੇ ਪਾਇਆ ਹੋਇਆ ਹੈ ਤੇ ਜਿਨ੍ਹਾਂ ਉਤੇ ਉਸ ਦੀ ਬਖ਼ਸ਼ਸ਼ ਹੁੰਦੀ ਹੈ ਉਹਨਾਂ ਨੂੰ ਗੁਰੂ ਮਿਲ ਪੈਂਦਾ ਹੈ ॥੧੦॥ ਭਰਮੁ = ਭਟਕਣਾ, ਭੁਲੇਖਾ। ਭੁਲਾਈਅਨੁ = ਉਸ ਨੇ ਭੁਲਾਈ ਹੈ, ਉਸ ਨੇ ਕੁਰਾਹੇ ਪਾਈ ਹੈ। ਕਰਮੁ = ਬਖ਼ਸ਼ਸ਼ ॥੧੦॥
ਜਜੈ ਜਾਨੁ ਮੰਗਤ ਜਨੁ ਜਾਚੈ ਲਖ ਚਉਰਾਸੀਹ ਭੀਖ ਭਵਿਆ ॥
Jajja: That humble being who begs for wisdom has wandered begging through 8.4 million incarnations.
(ਹੇ ਮਨ!) ਉਸ ਪ੍ਰਭੂ ਨਾਲ ਸਾਂਝ ਪਾ ਜਿਸ ਤੋਂ ਹਰੇਕ ਜੀਵ ਚੌਰਾਸੀ ਲੱਖ ਜੂਨਾਂ ਵਿੱਚ ਭਟਕਦਾ ਹੋਇਆ ਮੰਗਤਾ ਬਣ ਕੇ ਦਾਨ ਮੰਗਦਾ ਹੈ। ਜਾਨੁ = ਪਛਾਣ, ਸਾਂਝ ਪਾ। ਮੰਗਤ ਜਨੁ = ਮੰਗਤਾ (ਬਣ ਕੇ)। ਜਾਚੈ = ਮੰਗਦਾ ਹੈ। ਭੀਖ = ਭਿੱਖਿਆ, ਖੈਰ, ਦਾਨ।
ਏਕੋ ਲੇਵੈ ਏਕੋ ਦੇਵੈ ਅਵਰੁ ਨ ਦੂਜਾ ਮੈ ਸੁਣਿਆ ॥੧੧॥
The One Lord takes away, and the One Lord gives; I have not heard of any other. ||11||
ਇਕ ਹੈ ਪ੍ਰਭੂ ਦੇਣ ਵਾਲਾ ਹੈ ਤੇ ਉਹ ਹੀ ਲੈਣ ਵਾਲਾ ਹੈ ਮੈਂ ਅਜੇ ਤਕ ਨਹੀਂ ਸੁਣਿਆ ਕਿ ਉਸ ਤੋਂ ਬਿਨਾ ਕੋਈ ॥੧੧॥
ਝਝੈ ਝੂਰਿ ਮਰਹੁ ਕਿਆ ਪ੍ਰਾਣੀ ਜੋ ਕਿਛੁ ਦੇਣਾ ਸੁ ਦੇ ਰਹਿਆ ॥
Jhajha: O mortal being, why are you dying of anxiety? Whatever the Lord is to give, He shall keep on giving.
ਹੇ ਪ੍ਰਾਣੀ! (ਰੋਜ਼ੀ ਦੀ ਖ਼ਾਤਰ) ਚਿੰਤਾ ਕਰ ਕਰ ਕੇ ਕਿਉਂ ਆਤਮਕ ਮੌਤ ਸਹੇੜਦਾ ਹੈਂ? ਜੋ ਕੁਝ ਪ੍ਰਭੂ ਨੇ ਤੈਨੂੰ ਦੇਣ ਦਾ ਫ਼ੈਸਲਾ ਕੀਤਾ ਹੋਇਆ ਹੈ, ਉਹ (ਤੇਰੇ ਚਿੰਤਾ-ਫ਼ਿਕਰ ਤੋਂ ਬਿਨਾ ਭੀ) ਆਪ ਹੀ ਦੇ ਰਿਹਾ ਹੈ। ਪ੍ਰਾਣੀ = ਹੇ ਜੀਵ! ਝੂਰਿ = ਝੁਰ ਝੁਰ ਕੇ, ਚਿੰਤਾ ਕਰ ਕਰ ਕੇ। ਮਰਹੁ = ਆਤਮਕ ਮੌਤ ਸਹੇੜਦੇ ਹੋ।
ਦੇ ਦੇ ਵੇਖੈ ਹੁਕਮੁ ਚਲਾਏ ਜਿਉ ਜੀਆ ਕਾ ਰਿਜਕੁ ਪਇਆ ॥੧੨॥
He gives, and gives, and watches over us; according to the Orders which He issues, His beings receive nourishment. ||12||
ਜਿਵੇਂ ਜਿਵੇਂ ਜੀਵਾਂ ਦਾ ਰਿਜ਼ਕ ਮੁਕਰਰ ਹੈ, ਉਹ ਸਭ ਨੂੰ ਦੇ ਰਿਹਾ ਹੈ, ਸੰਭਾਲ ਭੀ ਕਰ ਰਿਹਾ ਹੈ, ਤੇ (ਰਿਜ਼ਕ ਵੰਡਣ ਵਾਲਾ ਆਪਣਾ) ਹੁਕਮ ਵਰਤੋਂ ਵਿਚ ਲਿਆ ਰਿਹਾ ਹੈ ॥੧੨॥ ਵੇਖੈ = ਸੰਭਾਲ ਕਰਦਾ ਹੈ। ਪਇਆ = ਮੁਕਰਰ ਹੈ ॥੧੨॥
ਞੰਞੈ ਨਦਰਿ ਕਰੇ ਜਾ ਦੇਖਾ ਦੂਜਾ ਕੋਈ ਨਾਹੀ ॥
Nyanya: When the Lord bestows His Glance of Grace, then I do not behold any other.
ਮੈਂ ਜਦੋਂ ਭੀ ਗਹੁ ਨਾਲ ਵੇਖਦਾ ਹਾਂ, ਮੈਨੂੰ ਪ੍ਰਭੂ ਤੋਂ ਬਿਨਾ ਕੋਈ ਹੋਰ (ਕਿਤੇ ਭੀ) ਨਹੀਂ ਦਿੱਸਦਾ। ਨਦਰਿ ਕਰੇ = ਨਦਰਿ ਕਰਿ, ਨਜ਼ਰ ਕਰ ਕੇ, ਗਹੁ ਨਾਲ। ਜਾ = ਜਦੋਂ। ਦੇਖਾ = ਮੈਂ ਵੇਖਦਾ ਹਾਂ।
ਏਕੋ ਰਵਿ ਰਹਿਆ ਸਭ ਥਾਈ ਏਕੁ ਵਸਿਆ ਮਨ ਮਾਹੀ ॥੧੩॥
The One Lord is totally pervading everywhere; the One Lord abides within the mind. ||13||
ਪ੍ਰਭੂ ਆਪ ਹੀ ਹਰ ਥਾਂ ਮੌਜੂਦ ਹੈ, ਹਰੇਕ ਦੇ ਮਨ ਵਿਚ ਪ੍ਰਭੂ ਆਪ ਹੀ ਵੱਸ ਰਿਹਾ ਹੈ ॥੧੩॥ ਰਵਿ ਰਹਿਆ = ਵਿਆਪਕ ਹੈ, ਮੌਜੂਦ ਹੈ ॥੧੩॥
ਟਟੈ ਟੰਚੁ ਕਰਹੁ ਕਿਆ ਪ੍ਰਾਣੀ ਘੜੀ ਕਿ ਮੁਹਤਿ ਕਿ ਉਠਿ ਚਲਣਾ ॥
Tatta: Why do you practice hypocrisy, O mortal? In a moment, in an instant, you shall have to get up and depart.
ਵਿਅਰਥ ਧੰਧੇ ਕਰਨ ਦਾ ਕੋਈ ਲਾਭ ਨਹੀਂ ਹੈ, (ਕਿਉਂਕਿ ਇਸ ਜਗਤ ਤੋਂ) ਥੋੜੇ ਹੀ ਸਮੇ ਵਿਚ ਉਠ ਕੇ ਚਲੇ ਜਾਣਾ ਹੈ। ਟੰਚੁ = ਟੰਟਾ, ਖਲਜਗਨ, ਵਿਅਰਥ ਧੰਧਾ। ਕਿਆ = ਕਾਹਦੇ ਕਈ? ਮੁਹਤਿ = ਮੁਹਤ ਵਿਚ, ਥੋੜੇ ਹੀ ਸਮੇ ਵਿਚ। ਉਠਿ = ਉਠ ਕੇ।
ਜੂਐ ਜਨਮੁ ਨ ਹਾਰਹੁ ਅਪਣਾ ਭਾਜਿ ਪੜਹੁ ਤੁਮ ਹਰਿ ਸਰਣਾ ॥੧੪॥
Don't lose your life in the gamble - hurry to the Lord's Sanctuary. ||14||
(ਪ੍ਰਭੂ ਦੀ ਯਾਦ ਭੁਲਾ ਕੇ) ਆਪਣਾ ਮਨੁੱਖਾ ਜਨਮ ਜੂਏ ਵਿਚ ਕਿਉਂ ਹਾਰਦੇ ਹੋ? ਤੂੰ ਛੇਤੀ ਪਰਮਾਤਮਾ ਦੀ ਸਰਨ ਪੈ ਜਾ ॥੧੪॥ ਜੂਐ = ਜੂਏ ਦੀ ਬਾਜੀ ਵਿਚ। ਭਾਜਿ = ਦੌੜ ਕੇ, ਛੇਤੀ ॥੧੪॥
ਠਠੈ ਠਾਢਿ ਵਰਤੀ ਤਿਨ ਅੰਤਰਿ ਹਰਿ ਚਰਣੀ ਜਿਨੑ ਕਾ ਚਿਤੁ ਲਾਗਾ ॥
T'hat'ha: Peace pervades within those who link their consciousness to the Lord's Lotus Feet.
ਜਿਨ੍ਹਾਂ ਮਨੁੱਖਾਂ ਦਾ ਮਨ ਪਰਮਾਤਮਾ ਦੇ ਚਰਨਾਂ ਵਿਚ ਟਿਕਿਆ ਰਹਿੰਦਾ ਹੈ ਉਹਨਾਂ ਦੇ ਮਨ ਵਿਚ ਠੰਡ-ਸ਼ਾਂਤੀ ਬਣੀ ਰਹਿੰਦੀ ਹੈ। ਠਾਢਿ = ਠੰਡ, ਸ਼ਾਂਤੀ।
ਚਿਤੁ ਲਾਗਾ ਸੇਈ ਜਨ ਨਿਸਤਰੇ ਤਉ ਪਰਸਾਦੀ ਸੁਖੁ ਪਾਇਆ ॥੧੫॥
Those humble beings, whose consciousness is so linked, are saved; by Your Grace, they obtain peace. ||15||
ਜਿਨ੍ਹਾਂ ਦਾ ਮਨ (ਤੇਰੇ ਚਰਨਾਂ ਵਿਚ) ਜੁੜਿਆ ਰਹਿੰਦਾ ਹੈ, ਤੇਰੀ ਮਿਹਰ ਨਾਲ ਉਹਨਾਂ ਨੂੰ ਆਤਮਕ ਸੁਖ ਪ੍ਰਾਪਤ ਹੋਇਆ ਰਹਿੰਦਾ ਹੈ ॥੧੫॥ ਸੇਈ = ਉਹੀ। ਨਿਸਤਰੇ = ਚੰਗੀ ਤਰ੍ਹਾਂ ਪਾਰ ਲੰਘ ਜਾਂਦੇ ਹਨ। ਤਉ ਪਰਸਾਦੀ = ਤੇਰੀ ਕਿਰਪਾ ਨਾਲ ॥੧੫॥
ਡਡੈ ਡੰਫੁ ਕਰਹੁ ਕਿਆ ਪ੍ਰਾਣੀ ਜੋ ਕਿਛੁ ਹੋਆ ਸੁ ਸਭੁ ਚਲਣਾ ॥
Dadda: Why do you make such ostentatious shows, O mortal? Whatever exists, shall all pass away.
ਹੇ ਜੀਵ ਵਿਖਾਵਾ ਕਿਉਂ ਕਰਦਾ ਹੈਂ? ਜਗਤ ਵਿਚ ਜੋ ਕੁਝ ਪੈਦਾ ਹੋਇਆ ਹੈ ਸਭ ਇਥੋਂ ਚਲੇ ਜਾਣ ਵਾਲਾ ਹੈ (ਨਾਸਵੰਤ ਹੈ)। ਡੰਫੁ = ਵਿਖਾਵਾ।
ਤਿਸੈ ਸਰੇਵਹੁ ਤਾ ਸੁਖੁ ਪਾਵਹੁ ਸਰਬ ਨਿਰੰਤਰਿ ਰਵਿ ਰਹਿਆ ॥੧੬॥
So serve Him, who is contained and pervading among everyone, and you shall obtain peace. ||16||
ਆਤਮਕ ਆਨੰਦ ਤਦੋਂ ਹੀ ਮਿਲੇਗਾ ਜੇ ਉਸ ਪਰਮਾਤਮਾ ਦਾ ਸਿਮਰਨ ਕਰੋਗੇ ਜੋ ਸਭ ਜੀਵਾਂ ਦੇ ਅੰਦਰ ਇਕ-ਰਸ ਵਿਆਪਕ ਹੈ ॥੧੬॥ ਨਿਰੰਤਰਿ = ਨਿਰ-ਅੰਤਰਿ, ਬਿਨਾ ਵਿੱਥ ਤੋਂ। ਅੰਤਰੁ = ਵਿੱਥ। ਸਰੇਵਹੁ = ਸਿਮਰੋ ॥੧੬॥
ਢਢੈ ਢਾਹਿ ਉਸਾਰੈ ਆਪੇ ਜਿਉ ਤਿਸੁ ਭਾਵੈ ਤਿਵੈ ਕਰੇ ॥
Dhadha: He Himself establishes and disestablishes; as it pleases His Will, so does He act.
ਪਰਮਾਤਮਾ ਆਪ ਹੀ ਜਗਤ-ਰਚਨਾ ਨੂੰ ਨਾਸ ਕਰਦਾ ਹੈ, ਆਪ ਹੀ ਬਣਾਂਦਾ ਹੈ, ਜਿਵੇਂ ਉਸ ਨੂੰ ਚੰਗਾ ਲੱਗਦਾ ਹੈ ਤਿਵੇਂ ਕਰਦਾ ਹੈ। ਢਾਹਿ = ਢਾਹ ਕੇ, ਨਾਸ ਕਰ ਕੇ। ਉਸਾਰੈ = ਉਸਾਰਦਾ ਹੈ, ਬਣਾਂਦਾ ਹੈ, ਪੈਦਾ ਕਰਦਾ ਹੈ। ਤਿਵੈ = ਉਸੇ ਤਰ੍ਹਾਂ।
ਕਰਿ ਕਰਿ ਵੇਖੈ ਹੁਕਮੁ ਚਲਾਏ ਤਿਸੁ ਨਿਸਤਾਰੇ ਜਾ ਕਉ ਨਦਰਿ ਕਰੇ ॥੧੭॥
Having created the creation, He watches over it; He issues His Commands, and emancipates those, upon whom He casts His Glance of Grace. ||17||
ਪ੍ਰਭੂ ਜੀਵ ਪੈਦਾ ਕਰ ਕੇ (ਸਭ ਦੀ) ਸੰਭਾਲ ਕਰਦਾ ਹੈ, (ਹਰ ਥਾਂ) ਆਪਣਾ ਹੁਕਮ ਵਰਤੋਂ ਵਿਚ ਲਿਆ ਰਿਹਾ ਹੈ। ਜਿਸ ਮਨੁੱਖ ਉਤੇ ਪ੍ਰਭੂ ਮੇਹਰ ਦੀ ਨਜ਼ਰ ਕਰਦਾ ਹੈ, ਉਸ ਨੂੰ (ਨਾਸਵੰਤ ਸੰਸਾਰ ਦੇ ਮੋਹ ਵਿਚੋਂ) ਪਾਰ ਲੰਘਾ ਲੈਂਦਾ ਹੈ ॥੧੭॥ ਵੇਖੈ = ਸੰਭਾਲ ਕਰਦਾ ਹੈ। ਜਾ ਕਉ = ਜਿਸ ਜੀਵ ਉਤੇ ॥੧੭॥
ਣਾਣੈ ਰਵਤੁ ਰਹੈ ਘਟ ਅੰਤਰਿ ਹਰਿ ਗੁਣ ਗਾਵੈ ਸੋਈ ॥
Nanna: One whose heart is filled with the Lord, sings His Glorious Praises.
ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਆਪਣਾ ਆਪ ਪਰਗਟ ਕਰ ਦੇਵੇ, ਉਹ ਮਨੁੱਖ ਉਸ ਦੀ ਸਿਫ਼ਤ-ਸਾਲਾਹ ਕਰਨ ਲੱਗ ਪੈਂਦਾ ਹੈ। ਰਵਤੁ ਰਹੈ = ਰਮਿਆ ਰਹੇ, ਸਾਖਿਆਤ ਹੋ ਜਾਏ, ਪਰਗਟ ਹੋ ਜਾਏ, ਆਪਣੀ ਹੋਂਦ ਪਰਤੱਖ ਕਰ ਦੇਵੇ। ਸੋਈ = ਉਹੀ ਮਨੁੱਖ।
ਆਪੇ ਆਪਿ ਮਿਲਾਏ ਕਰਤਾ ਪੁਨਰਪਿ ਜਨਮੁ ਨ ਹੋਈ ॥੧੮॥
One whom the Creator Lord unites with Himself, is not consigned to reincarnation. ||18||
ਕਰਤਾਰ ਆਪ ਹੀ ਪ੍ਰਾਣੀ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਤੇ ਫਿਰ ਉਸ ਨੂੰ ਮੁੜ ਮੁੜ ਜਨਮ ਨਹੀਂ ਮਿਲਦਾ ॥੧੮॥ ਪੁਨਰਪਿ = {ਪੁਨਹ ਅਪਿ} ਫਿਰ ਭੀ, ਮੁੜ ਕਦੇ। ਪੁਨਹ = ਮੁੜ, ਫਿਰ। ਅਪ = ਭੀ ॥੧੮॥
ਤਤੈ ਤਾਰੂ ਭਵਜਲੁ ਹੋਆ ਤਾ ਕਾ ਅੰਤੁ ਨ ਪਾਇਆ ॥
Tatta: The terrible world-ocean is so very deep; its limits cannot be found.
ਇਹ ਸੰਸਾਰ-ਸਮੁੰਦਰ (ਜਿਸ ਵਿਚ ਵਿਕਾਰਾਂ ਦਾ ਹੜ੍ਹ ਠਾਠਾਂ ਮਾਰ ਰਿਹਾ ਹੈ) ਬਹੁਤ ਹੀ ਡੂੰਘਾ ਹੈ, ਇਸ ਦਾ ਪਾਰਲਾ ਬੰਨਾ ਭੀ ਨਹੀਂ ਲੱਭਦਾ। ਤਾਰੂ = ਜਿਸ ਵਿਚੋਂ ਤਰ ਕੇ ਹੀ ਲੰਘਿਆ ਜਾ ਸਕੇ, ਡੂੰਘਾ। ਭਵਜਲੁ = ਸੰਸਾਰ-ਸਮੁੰਦਰ। ਅੰਤੁ = ਪਾਰਲਾ ਬੰਨਾ!
ਨਾ ਤਰ ਨਾ ਤੁਲਹਾ ਹਮ ਬੂਡਸਿ ਤਾਰਿ ਲੇਹਿ ਤਾਰਣ ਰਾਇਆ ॥੧੯॥
I do not have a boat, or even a raft; I am drowning - save me, O Savior King! ||19||
(ਇਸ ਵਿਚੋਂ ਪਾਰ ਲੰਘਣ ਲਈ) ਸਾਡੇ ਪਾਸ ਨਾਹ ਕੋਈ ਬੇੜੀ ਹੈ ਨਾ ਕੋਈ ਤੁਲਹਾ ਹੈ, ਅਸੀਂ ਡੁੱਬ ਜਾਵਾਂਗੇ। ਹੇ ਤਾਰਣ ਦੇ ਸਮਰੱਥ ਪ੍ਰਭੂ,ਸਾਨੂੰ ਪਾਰ ਲੰਘਾ ਲੈ! ॥੧੯॥ ਤਰ = ਬੇੜੀ। ਤੁਲਹਾ = ਕਾਹੀ ਪਿਲਛੀ ਆਦਿਕ ਤੇ ਲੱਕੜੀ ਦੇ ਡੰਡਿਆਂ ਨਾਲ ਬੱਧਾ ਹੋਇਆ ਆਸਰਾ ਜਿਹਾ ਜਿਸ ਉਤੇ ਚੜ੍ਹ ਕੇ ਦਰਿਆ ਤੋਂ ਪਾਰ ਲੰਘ ਸਕੀਦਾ ਹੈ। ਬੂਡਸਿ = ਡੁੱਬ ਜਾਵਾਂਗੇ। ਤਾਰਣ ਰਾਇਆ = ਹੇ ਤਾਰਣ ਦੇ ਸਮਰੱਥ! ॥੧੯॥
ਥਥੈ ਥਾਨਿ ਥਾਨੰਤਰਿ ਸੋਈ ਜਾ ਕਾ ਕੀਆ ਸਭੁ ਹੋਆ ॥
T'hat'ha: In all places and interspaces, He is; everything which exists, is by His doing.
ਜਿਸ ਪਰਮਾਤਮਾ ਦਾ ਬਣਾਇਆ ਹੋਇਆ ਇਹ ਸਾਰਾ ਜਗਤ ਹੈ, ਉਹੀ (ਇਸ ਜਗਤ ਦੇ) ਹਰੇਕ ਥਾਂ ਵਿਚ ਮੌਜੂਦ ਹੈ। ਥਾਨਿ ਥਾਨੰਤਰਿ = ਥਾਨ ਥਾਨ ਅੰਤਰਿ, ਥਾਂ ਥਾਂ ਵਿਚ; ਹਰੇਕ ਥਾਂ।
ਕਿਆ ਭਰਮੁ ਕਿਆ ਮਾਇਆ ਕਹੀਐ ਜੋ ਤਿਸੁ ਭਾਵੈ ਸੋਈ ਭਲਾ ॥੨੦॥
What is doubt? What is called Maya? Whatever pleases Him is good. ||20||
ਸੰਦੇਹ ਜਾਂ ਮਾਇਆ ਦਾ ਕੀ ਕਹੀਏ? ਜੋ ਉਸ ਪ੍ਰਭੂ ਨੂੰ ਚੰਗਾ ਲੱਗਦਾ ਹੈ ਉਹੀ (ਜਗਤ ਵਿਚ ਹੋ ਰਿਹਾ ਹੈ, ਤੇ ਜੀਵਾਂ ਵਾਸਤੇ) ਚੰਗਾ ਹੋ ਰਿਹਾ ਹੈ ॥੨੦॥ ਭਰਮੁ = ਭਟਕਣਾ ॥੨੦॥
ਦਦੈ ਦੋਸੁ ਨ ਦੇਊ ਕਿਸੈ ਦੋਸੁ ਕਰੰਮਾ ਆਪਣਿਆ ॥
Dadda: Do not blame anyone else; blame instead your own actions.
ਕਿਸੇ ਹੋਰ ਨੂੰ ਦੋਸ਼ ਨਹੀਂ ਦੇਣਾ ਚਾਹੀਦਾ, ਦੋਸ਼ ਤਾਂ ਪਿਛਲੇ ਕੀਤੇ ਸੰਸਾਰਾਂ ਦਾ ਹੈ। ਦੇਊ = ਮੈਂ ਦਿਆਂ। ਕਰੰਮਾ = ਕਰਮਾਂ, ਕੀਤੇ ਕੰਮਾਂ।
ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ ॥੨੧॥
Whatever I did, for that I have suffered; I do not blame anyone else. ||21||
ਜਿਹੋ ਜਿਹੇ ਕੰਮ ਮੈਂ ਕਰਦਾ ਹਾਂ, ਉਹੋ ਜਿਹਾ ਫਲ ਮੈਂ ਪਾ ਲੈਂਦਾ ਹਾਂ, ਦੂਜਿਆਂ ਨੂੰ ਦੋਸ਼ ਨਾ ਦੇਹ! ॥੨੧॥ ਅਵਰ ਜਨਾ = ਹੋਰ ਬੰਦਿਆਂ ਨੂੰ। ਕੀਆ = ਕੀਤਾ, ਕਰਦਾ ਹਾਂ। ਪਾਇਆ = ਪਾ ਲਿਆ, ਪਾਂਦਾ ਹਾਂ ॥੨੧॥
ਧਧੈ ਧਾਰਿ ਕਲਾ ਜਿਨਿ ਛੋਡੀ ਹਰਿ ਚੀਜੀ ਜਿਨਿ ਰੰਗ ਕੀਆ ॥
Dhadha: His power established and upholds the earth; the Lord has imparted His color to everything.
ਜਿਸ ਹਰੀ ਨੇ (ਸਾਰੀ ਸ੍ਰਿਸ਼ਟੀ ਵਿਚ) ਆਪਣੀ ਸੱਤਿਆ ਟਿਕਾ ਰੱਖੀ ਹੈ ਜਿਸ ਕੌਤਕੀ ਪ੍ਰਭੂ ਨੇ ਇਹ ਰੰਗਾ ਰੰਗ ਦੀ ਰਚਨਾ ਰੱਚ ਦਿੱਤੀ ਹੈ, ਜਿਨਿ ਹਰਿ = ਜਿਸ ਹਰੀ ਨੇ। ਕਲਾ = ਸੱਤਿਆ, ਤਾਕਤ। ਧਾਰਿ ਛੋਡੀ = ਧਾਰ ਛਡੀ ਹੈ; ਟਿਕਾ ਰੱਖੀ ਹੈ। ਚੀਜੀ = ਚੋਜ, ਕੌਤਕ ਕਰਨ ਵਾਲਾ। ਰੰਗ = ਕਈ ਰੰਗ ਤਮਾਸ਼ੇ।
ਤਿਸ ਦਾ ਦੀਆ ਸਭਨੀ ਲੀਆ ਕਰਮੀ ਕਰਮੀ ਹੁਕਮੁ ਪਇਆ ॥੨੨॥
His gifts are received by everyone; all act according to His Command. ||22||
ਸਾਰੇ ਜੀਵ ਉਸੇ ਦੀਆਂ ਬਖ਼ਸ਼ੀਆਂ ਦਾਤਾਂ ਵਰਤ ਰਹੇ ਹਨ, ਪਰ (ਇਹਨਾਂ ਦਾਤਾਂ ਦੇ ਬਖ਼ਸ਼ਣ ਵਿਚ) ਹਰੇਕ ਜੀਵ ਦੇ ਆਪੋ ਆਪਣੇ ਕੀਤੇ ਕਰਮਾਂ ਅਨੁਸਾਰ ਹੀ ਪ੍ਰਭੂ ਦਾ ਹੁਕਮ ਵਰਤ ਰਿਹਾ ਹੈ ॥੨੨॥ ਕਰਮੀ ਕਰਮੀ = ਹਰੇਕ ਦੇ ਆਪੋ ਆਪਣੇ ਕੀਤੇ ਕਰਮਾਂ ਅਨੁਸਾਰ। ਹੁਕਮੁ ਪਇਆ = ਪਰਮਾਤਮਾ ਦਾ ਹੁਕਮ ਚੱਲ ਰਿਹਾ ਹੈ ॥੨੨॥
ਨੰਨੈ ਨਾਹ ਭੋਗ ਨਿਤ ਭੋਗੈ ਨਾ ਡੀਠਾ ਨਾ ਸੰਮ੍ਹਲਿਆ ॥
Nanna: The Husband Lord enjoys eternal pleasures, but He is not seen or understood.
ਜਿਸ ਪਰਮਾਤਮਾ ਦੇ ਦਿੱਤੇ ਹੋਏ ਪਦਾਰਥ ਹਰੇਕ ਜੀਵ ਵਰਤ ਰਿਹਾ ਹੈ, ਉਸ ਦਾ ਅਜੇ ਤਕ ਮੈਂ ਕਦੇ ਦਰਸਨ ਨਹੀਂ ਕੀਤਾ, ਉਸ ਨੂੰ ਕਦੇ ਹਿਰਦੇ ਵਿਚ ਨਹੀਂ ਟਿਕਾਇਆ। ਨਾਹ ਭੋਗ = ਖਸਮ ਦੇ (ਦਿੱਤੇ) ਪਦਾਰਥ। ਭੋਗੈ = (ਹਰੇਕ ਜੀਵ) ਵਰਤਦਾ ਹੈ, ਮਾਣਦਾ ਹੈ। ਨਾ ਡੀਠਾ = ਮੈਂ ਉਸ ਨੂੰ ਨਾਹ ਹੀ ਵੇਖਿਆ ਹੈ। ਨਾ ਸੰਮ੍ਹਲਿਆ = ਮੈਂ ਨਾਹ ਹੀ ਉਸਨੂੰ ਯਾਦ ਕੀਤਾ ਹੈ।
ਗਲੀ ਹਉ ਸੋਹਾਗਣਿ ਭੈਣੇ ਕੰਤੁ ਨ ਕਬਹੂੰ ਮੈ ਮਿਲਿਆ ॥੨੩॥
I am called the happy soul-bride, O sister, but my Husband Lord has never met me. ||23||
(ਵਿੱਦਿਆ ਦੇ ਆਸਰੇ) ਮੈਂ ਨਿਰੀਆਂ ਗੱਲਾਂ ਨਾਲ ਹੀ ਆਪਣੇ ਆਪ ਨੂੰ ਸੋਹਾਗਣਿ ਆਖਦੀ ਰਹੀ, ਪਰ ਕੰਤ-ਪ੍ਰਭੂ ਮੈਨੂੰ ਅਜੇ ਤਕ ਕਦੇ ਨਹੀਂ ਮਿਲਿਆ ॥੨੩॥ ਹਉ = ਮੈਂ। ਸੋਹਾਗਣਿ = ਜੀਊਂਦੇ ਪਤੀ ਵਾਲੀ, ਚੰਗੇ ਭਾਗਾਂ ਵਾਲੀ। ਭੈਣੇ = ਹੇ ਭੈਣ! ਹੇ ਸਤ ਸੰਗਣ ਸਹੇਲੀਏ! ਮੈਂ = ਮੈਨੂੰ। ਗਲੀ = ਨਿਰੀਆਂ ਗੱਲਾਂ ਨਾਲ ॥੨੩॥
ਪਪੈ ਪਾਤਿਸਾਹੁ ਪਰਮੇਸਰੁ ਵੇਖਣ ਕਉ ਪਰਪੰਚੁ ਕੀਆ ॥
Pappa: The Supreme King, the Transcendent Lord, created the world, and watches over it.
ਪਰਮੇਸਰ ਪਾਤਿਸ਼ਾਹ ਹੈ, ਉਸ ਨੇ ਆਪ ਇਹ ਸੰਸਾਰ ਰਚਿਆ ਹੈ, ਕਿ ਜੀਵ ਇਸ ਵਿਚ ਉਸ ਦਾ ਦੀਦਾਰ ਕਰਨ। ਪਰਪੰਚੁ = ਸੰਸਾਰ। ਵੇਖਣ ਕਉ = ਤਾ ਕਿ ਜੀਵ ਇਸ ਪਰਪੰਚ ਵਿਚ ਪਰਮੇਸਰ ਨੂੰ ਵੇਖਣ।
ਦੇਖੈ ਬੂਝੈ ਸਭੁ ਕਿਛੁ ਜਾਣੈ ਅੰਤਰਿ ਬਾਹਰਿ ਰਵਿ ਰਹਿਆ ॥੨੪॥
He sees and understands, and knows everything; inwardly and outwardly, he is fully pervading. ||24||
ਰਚਨਹਾਰ ਪ੍ਰਭੂ ਹਰੇਕ ਜੀਵ ਦੀ ਸੰਭਾਲ ਕਰਦਾ ਹੈ, ਹਰੇਕ ਦੇ ਦਿਲ ਦੀ ਸਮਝਦਾ ਜਾਣਦਾ ਹੈ, ਉਹ ਸਾਰੇ ਸੰਸਾਰ ਵਿਚ ਅੰਦਰ ਬਾਹਰ ਹਰ ਥਾਂ ਵਿਆਪਕ ਹੈ ॥੨੪॥ ਦੇਖੈ = ਸੰਭਾਲ ਕਰਦਾ ਹੈ। ਬੂਝੈ = ਹਰੇਕ ਜੀਵ ਦੀ ਲੋੜ ਨੂੰ ਸਮਝਦਾ ਹੈ। ਰਵਿ ਰਹਿਆ = ਵਿਆਪਕ ਹੈ ॥੨੪॥
ਫਫੈ ਫਾਹੀ ਸਭੁ ਜਗੁ ਫਾਸਾ ਜਮ ਕੈ ਸੰਗਲਿ ਬੰਧਿ ਲਇਆ ॥
Faffa: The whole world is caught in the noose of Death, and all are bound by its chains.
ਸਾਰਾ ਸੰਸਾਰ (ਮਾਇਆ ਦੀ ਕਿਸੇ ਨ ਕਿਸੇ) ਫਾਹੀ ਵਿਚ ਫਸਿਆ ਹੋਇਆ ਹੈ, ਜਮ ਦੇ ਫਾਹੇ ਨੇ ਬੰਨ੍ਹ ਰੱਖਿਆ ਹੈ (ਭਾਵ, ਮਾਇਆ ਦੇ ਪ੍ਰਭਾਵ ਵਿਚ ਆ ਕੇ ਸੰਸਾਰ ਐਸੇ ਕਰਮ ਕਰਦਾ ਜਾ ਰਿਹਾ ਹੈ ਕਿ ਜਮ ਦੇ ਕਾਬੂ ਵਿਚ ਆਉਂਦਾ ਜਾਂਦਾ ਹੈ)। ਜਮ ਕੈ ਸੰਗਲਿ = ਜਮ ਦੇ ਸੰਗਲ ਨੇ। ਬੰਧਿ ਲਇਆ = ਬੰਨ੍ਹ ਰੱਖਿਆ ਹੈ।
ਗੁਰ ਪਰਸਾਦੀ ਸੇ ਨਰ ਉਬਰੇ ਜਿ ਹਰਿ ਸਰਣਾਗਤਿ ਭਜਿ ਪਇਆ ॥੨੫॥
By Guru's Grace, they alone are saved, who hurry to enter the Lord's Sanctuary. ||25||
ਇਸ ਫਾਹੇ ਵਿਚੋਂ ਗੁਰੂ ਦੀ ਕਿਰਪਾ ਨਾਲ ਸਿਰਫ਼ ਉਹੀ ਬੰਦੇ ਬਚੇ ਹਨ, ਜਿਹੜੇ ਦੌੜ ਕੇ ਪਰਮਾਤਮਾ ਦੀ ਸਰਨ ਜਾ ਪਏ ਹਨ ॥੨੫॥ ਸੇ ਨਰ = ਉਹ ਬੰਦੇ। ਉਬਰੇ = ਬਚ ਗਏ ਹਨ। ਜਿ = ਜਿਹੜੇ। ਭਜਿ = ਦੌੜ ਕੇ ॥੨੫॥
ਬਬੈ ਬਾਜੀ ਖੇਲਣ ਲਾਗਾ ਚਉਪੜਿ ਕੀਤੇ ਚਾਰਿ ਜੁਗਾ ॥
Babba: He set out to play the game, on the chess-board of the four ages.
ਪਰਮਾਤਮਾ ਆਪ (ਚੌਪੜ ਦੀ) ਖੇਡ ਖੇਡ ਰਿਹਾ ਹੈ, ਚਾਰ ਜੁਗਾਂ ਨੂੰ ਉਸ ਨੇ (ਚੌਪੜ ਦੇ) ਚਾਰ ਪੱਲੇ ਬਣਾਇਆ ਹੈ, ਚਉਪੜਿ = {ਚਉ = ਚਾਰ। ਪੜਿ = ਪੜਾਂ ਵਾਲਾ, ਪੱਲਿਆਂ ਵਾਲਾ} ਚਾਰ ਪੱਲਿਆਂ ਵਾਲਾ ਕੱਪੜਾ।
ਜੀਅ ਜੰਤ ਸਭ ਸਾਰੀ ਕੀਤੇ ਪਾਸਾ ਢਾਲਣਿ ਆਪਿ ਲਗਾ ॥੨੬॥
He made all beings and creatures his chessmen, and He Himself threw the dice. ||26||
ਉਸ ਨੇ ਇੰਜ ਸਾਰੇ ਜੀਵ ਜੰਤੂ ਨਰਦਾਂ ਬਣਾਈਆਂ ਹੋਈਆਂ ਹਨ ਤੇ ਪ੍ਰਭੂ ਆਪ ਹੀ ਪਾਸੇ ਸੁੱਟਦਾ ਹੈ (ਇੰਜ ਕਈ ਨਰਦਾਂ ਪੁੱਗਦੀਆਂ ਜਾਂਦੀਆਂ ਹਨ, ਕਈ ਉਹਨਾਂ ਚੌਹਾਂ ਖ਼ਾਨਿਆਂ ਦੇ ਗੇੜ ਵਿਚ ਹੀ ਪਈਆਂ ਰਹਿੰਦੀਆਂ ਹਨ) ॥੨੬॥ ਸਾਰੀ = ਨਰਦਾਂ, ਗੋਠਾਂ (ਜੋ ਚੌਪੜ ਦੀ ਖੇਡ ਖੇਡਣ ਵੇਲੇ ਉਸ ਕੱਪੜੇ ਉਤੇ ਬਣੇ ਹੋਏ ਖ਼ਾਨਿਆਂ ਵਿਚ ਰੱਖੀਦੀਆਂ ਹਨ)। ਪਾਸਾ = ਚਾਰ ਜਾਂ ਛੇ ਪਾਸਿਆਂ ਵਾਲਾ ਹਾਥੀ-ਦੰਦ ਦਾ ਬਣਿਆ ਹੋਇਆ ਟੋਟਾ ਜੋ ਚੌੜਾਈ ਵਿਚ ਛੋਟਾ ਜਿਹਾ ਹੁੰਦਾ ਹੈ ਤੇ ਉਂਗਲ ਦੇ ਕਰੀਬ ਲੰਬਾ ਹੁੰਦਾ ਹੈ। ਇਸ ਦੇ ਦੁਆਲੇ ਬਿੰਦੀਆਂ ਦੇ ਨਿਸ਼ਾਨ ਹੁੰਦੇ ਹਨ। ਅਜਿਹੇ ਚਾਰ ਜਾਂ ਛੇ ਪਾਸੇ ਰਲਾ ਕੇ ਸੁੱਟੀਦੇ ਹਨ, ਤੇ ਸਾਹਮਣੇ ਆਈਆਂ ਬਿੰਦੀਆਂ ਦੀ ਗਿਣਤੀ ਅਨੁਸਾਰ ਨਰਦਾਂ ਚੌਪੜ ਦੇ ਖ਼ਾਨਿਆਂ ਵਿਚ ਤੋਰੀਦੀਆਂ ਹਨ ॥੨੬॥
ਭਭੈ ਭਾਲਹਿ ਸੇ ਫਲੁ ਪਾਵਹਿ ਗੁਰ ਪਰਸਾਦੀ ਜਿਨੑ ਕਉ ਭਉ ਪਇਆ ॥
Bhabha: Those who search, find the fruits of their rewards; by Guru's Grace, they live in the Fear of God.
ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਪਰਮਾਤਮਾ ਦਾ ਡਰ ਟਿਕ ਜਾਂਦਾ ਹੈ ਉਹ ਪ੍ਰਭੂ ਨੂੰ ਢੂੰਡਦੇ ਹਨ ਤੇ (ਆਪਣੇ ਜਤਨਾਂ ਦਾ) ਫਲ ਹਾਸਲ ਕਰ ਲੈਂਦੇ ਹਨ। ਭਾਲਹਿ = ਭਾਲ ਕਰਦੇ ਹਨ, ਪਰਮਾਤਮਾ ਨੂੰ ਮਿਲਣ ਲਈ ਜਤਨ ਕਰਦੇ ਹਨ। ਸੇ = ਉਹ ਬੰਦੇ। ਫਲੁ = ਦੀਦਾਰ-ਰੂਪ ਫਲ। ਭਉ = ਡਰ, ਅਦਬ, ਨਿਰਮਲ ਡਰ। ਜਿਨ੍ਹ੍ਹ ਕਉ = ਜਿਨ੍ਹਾਂ ਨੂੰ।
ਮਨਮੁਖ ਫਿਰਹਿ ਨ ਚੇਤਹਿ ਮੂੜੇ ਲਖ ਚਉਰਾਸੀਹ ਫੇਰੁ ਪਇਆ ॥੨੭॥
The self-willed manmukhs wander around, and they do not remember the Lord; the fools are consigned to the cycle of 8.4 million incarnations. ||27||
ਪਰ (ਪੜ੍ਹੀ ਹੋਈ ਵਿੱਦਿਆ ਦੇ ਆਸਰੇ ਆਪਣੇ ਆਪ ਨੂੰ ਸਿਆਣੇ ਸਮਝਣ ਵਾਲੇ) ਜੇਹੜੇ ਮੂਰਖ ਬੰਦੇ ਆਪਣੇ ਮਨ ਦੇ ਪਿਛੇ ਤੁਰਦੇ ਹਨ, ਉਹ ਹੋਰ ਹੋਰ ਪਾਸੇ ਭਟਕਦੇ ਹਨ, ਪਰਮਾਤਮਾ ਨੂੰ ਯਾਦ ਨਹੀਂ ਕਰਦੇ, ਉਹਨਾਂ ਨੂੰ ਚੌਰਾਸੀ ਲੱਖ ਜੂਨਾਂ ਦਾ ਗੇੜ ਨਸੀਬ ਹੁੰਦਾ ਹੈ ॥੨੭॥ ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ, ਜਿਨ੍ਹਾਂ ਦਾ ਰੁਖ਼ ਆਪਣੇ ਮਨ ਵਲ ਹੈ। ਫੇਰੁ = ਗੇੜ ॥੨੭॥
ਮੰਮੈ ਮੋਹੁ ਮਰਣੁ ਮਧੁਸੂਦਨੁ ਮਰਣੁ ਭਇਆ ਤਬ ਚੇਤਵਿਆ ॥
Mamma: In emotional attachment, he dies; he only thinks of the Lord, the Love of Nectar, when he dies.
ਮਾਇਆ ਦਾ ਮੋਹ ਮਨੁੱਖ ਦੀ ਆਤਮਕ ਮੌਤ (ਦਾ ਮੂਲ ਹੁੰਦਾ) ਹੈ ਜਦੋਂ ਮੌਤ ਸਿਰ ਤੇ ਆਉਂਦੀ ਹੈ, ਤਦੋਂ ਪਰਮਾਤਮਾ ਨੂੰ ਯਾਦ ਕਰਨ ਦਾ ਖ਼ਿਆਲ ਆਉਂਦਾ ਹੈ। ਮਰਣੁ = ਆਤਮਕ ਮੌਤ (ਦਾ ਮੂਲ)। ਮਧੁਸੂਦਨੁ = ਪਰਮਾਤਮਾ। ਮਰਣੁ ਭਇਆ = ਜਦੋਂ ਮੌਤ ਸਿਰ ਤੇ ਆ ਗਈ। ਤਬ ਮਧੂਸੂਦਨੁ ਚੇਤਵਿਆ = ਤਦੋਂ ਪਰਮਾਤਮਾ ਨੂੰ ਯਾਦ ਕਰਨ ਦਾ ਖ਼ਿਆਲ ਆਇਆ।
ਕਾਇਆ ਭੀਤਰਿ ਅਵਰੋ ਪੜਿਆ ਮੰਮਾ ਅਖਰੁ ਵੀਸਰਿਆ ॥੨੮॥
As long as the body is alive, he reads other things, and forgets the letter 'm', which stands for marnaa - death. ||28||
ਜਿਤਨਾ ਚਿਰ ਜੀਉਂਦਾ ਰਿਹਾ ਹੋਰ ਗੱਲਾਂ ਹੀ ਪੜ੍ਹਦਾ ਰਿਹਾ, ਨਾਹ ਮੌਤ ਚੇਤੇ ਆਈ ਨਾਹ ਮਧੁਸੂਦਨੁ (ਪਰਮਾਤਮਾ) ਚੇਤੇ ਆਇਆ ॥੨੮॥ ਭੀਤਰਿ = ਜਿਤਨਾ ਚਿਰ ਸਰੀਰ ਵਿਚ ਰਿਹਾ, ਜਿਤਨਾ ਚਿਰ ਜੀਉਂਦਾ ਰਿਹਾ। ਮੰਮਾ ਅਖਰੁ = ਮਰਣ ਅਤੇ ਮਧੁਸੂਦਨੁ ॥੨੮॥
ਯਯੈ ਜਨਮੁ ਨ ਹੋਵੀ ਕਦ ਹੀ ਜੇ ਕਰਿ ਸਚੁ ਪਛਾਣੈ ॥
Yaya: He is never reincarnated again, if he recognizes the True Lord.
ਉਸ ਮਨੁੱਖ ਨੂੰ ਮੁੜ ਕਦੇ ਜਨਮ-ਮਰਨ ਦਾ ਗੇੜ ਨਹੀਂ ਮਿਲਦਾ, ਜੋ ਅਸਲੀਅਤ ਸਮਝ ਜਾਵੇ, ਸਚੁ = ਸਦਾ-ਥਿਰ ਰਹਿਣ ਵਾਲਾ ਪਰਮਾਤਮਾ।
ਗੁਰਮੁਖਿ ਆਖੈ ਗੁਰਮੁਖਿ ਬੂਝੈ ਗੁਰਮੁਖਿ ਏਕੋ ਜਾਣੈ ॥੨੯॥
The Gurmukh speaks, the Gurmukh understands, and the Gurmukh knows only the One Lord. ||29||
ਤੇ ਗੁਰੂ ਦੇ ਦੱਸੇ ਰਸਤੇ ਉਤੇ ਤੁਰ ਕੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੂੰ ਹੀ ਹਰ ਥਾਂ ਵੇਖੇ, ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਰਹੇ, ਪਰਮਾਤਮਾ ਨੂੰ ਸਰਬ-ਵਿਆਪਕ ਸਮਝੇ, ਅਤੇ ਪਰਮਾਤਮਾ ਨਾਲ ਹੀ ਡੂੰਘੀ ਜਾਣ-ਪਛਾਣ ਪਾਏ ॥੨੯॥ ਗੁਰਮੁਖਿ = ਗੁਰੂ ਵਲ ਮੂੰਹ ਕਰ ਕੇ, ਗੁਰੂ ਦੀ ਸਰਨ ਪੈ ਕੇ, ਗੁਰੂ ਦੇ ਦੱਸੇ ਰਸਤੇ ਉਤੇ ਤੁਰ ਕੇ। ਆਖੈ = ਸਿਫ਼ਤ-ਸਾਲਾਹ ਕਰੇ, ਨਾਮ ਉਚਾਰੇ। ਪਛਾਣੈ = ਹਰ ਥਾਂ ਵੇਖੇ ॥੨੯॥
ਰਾਰੈ ਰਵਿ ਰਹਿਆ ਸਭ ਅੰਤਰਿ ਜੇਤੇ ਕੀਏ ਜੰਤਾ ॥
Rarra: The Lord is contained among all; He created all beings.
ਜਿਤਨੇ ਭੀ ਜੀਵ (ਸ੍ਰਿਸ਼ਟੀ ਵਿਚ ਪਰਮਾਤਮਾ ਨੇ) ਪੈਦਾ ਕੀਤੇ ਹੋਏ ਹਨ, ਉਹਨਾਂ ਸਭਨਾਂ ਦੇ ਅੰਦਰ ਪ੍ਰਭੂ ਆਪ ਮੌਜੂਦ ਹੈ। ਜੇਤੇ = ਜਿਤਨੇ ਹੀ।
ਜੰਤ ਉਪਾਇ ਧੰਧੈ ਸਭ ਲਾਏ ਕਰਮੁ ਹੋਆ ਤਿਨ ਨਾਮੁ ਲਇਆ ॥੩੦॥
Having created His beings, He has put them all to work; they alone remember the Naam, upon whom He bestows His Grace. ||30||
ਜੀਵ ਪੈਦਾ ਕਰ ਕੇ ਸਭਨਾਂ ਨੂੰ ਪਰਮਾਤਮਾ ਨੇ ਮਾਇਆ ਦੀ ਕਿਰਤ-ਕਾਰ ਵਿਚ ਲਾਇਆ ਹੋਇਆ ਹੈ। ਜਿਨ੍ਹਾਂ ਉਤੇ ਉਸ ਦੀ ਮੇਹਰ ਹੁੰਦੀ ਹੈ, ਉਹੀ ਉਸ ਦਾ ਨਾਮ ਸਿਮਰਦੇ ਹਨ ॥੩੦॥ ਉਪਾਇ = ਪੈਦਾ ਕਰ ਕੇ। ਰਵਿ ਰਹਿਆ = ਵਿਆਪਕ ਹੈ, ਮੌਜੂਦ ਹੈ। ਧੰਧੈ = ਧੰਧੇ ਵਿਚ, ਮਾਇਆ ਦੀ ਕਿਰਤ-ਕਾਰ ਵਿਚ। ਕਰਮੁ = ਫ਼ਜ਼ਲ, ਮੇਹਰ, ਬਖ਼ਸ਼ਸ਼। ਤਿਨ = ਉਹਨਾਂ ਬੰਦਿਆਂ ਨੇ ॥੩੦॥
ਲਲੈ ਲਾਇ ਧੰਧੈ ਜਿਨਿ ਛੋਡੀ ਮੀਠਾ ਮਾਇਆ ਮੋਹੁ ਕੀਆ ॥
Lalla: He has assigned people to their tasks, and made the love of Maya seem sweet to them.
ਜਿਸ ਪਰਮਾਤਮਾ ਨੇ (ਆਪਣੀ ਰਚੀ ਸ੍ਰਿਸ਼ਟੀ) ਮਾਇਆ ਦੀ ਕਿਰਤ-ਕਾਰ ਵਿਚ ਲਾਈ ਹੋਈ ਹੈ, ਜਿਸ ਨੇ (ਜੀਵਾਂ ਵਾਸਤੇ) ਮਾਇਆ ਦਾ ਮੋਹ ਮਿੱਠਾ ਬਣਾ ਦਿੱਤਾ ਹੈ, ਲਾਇ ਛੋਡੀ = ਲਾ ਛੱਡੀ, ਲਾਈ ਹੋਈ ਹੈ। ਧੰਧੈ = ਧੰਧੇ ਵਿਚ, ਮਾਇਆ ਦੀ ਕਿਰਤ-ਕਾਰ ਵਿਚ। ਜਿਨਿ = ਜਿਸ ਪਰਮਾਤਮਾ ਨੇ।
ਖਾਣਾ ਪੀਣਾ ਸਮ ਕਰਿ ਸਹਣਾ ਭਾਣੈ ਤਾ ਕੈ ਹੁਕਮੁ ਪਇਆ ॥੩੧॥
We eat and drink; we should endure equally whatever occurs, by His Will, by His Command. ||31||
ਉਸੇ ਦੀ ਹੀ ਰਜ਼ਾ ਵਿਚ ਉਸ ਦਾ ਹੁਕਮ ਵਰਤਦਾ ਹੈ, ਤੇ ਜੀਵਾਂ ਨੂੰ ਖਾਣ ਪੀਣ ਦੇ ਪਦਾਰਥ (ਭਾਵ, ਸੁਖ) ਅਤੇ ਉਸੇ ਤਰ੍ਹਾਂ ਦੁਖ ਭੀ ਸਹਣ ਨੂੰ ਮਿਲਦੇ ਹਨ ॥੩੧॥ ਸਮ ਕਰਿ = ਇਕੋ ਜਿਹਾ ਜਾਣ ਕੇ। ਸਹਣਾ = ਸਹਾਰਨਾ। ਤਾ ਕੈ ਭਾਣੈ = ਉਸ ਪਰਮਾਤਮਾ ਦੀ ਰਜ਼ਾ ਵਿਚ ॥੩੧॥
ਵਵੈ ਵਾਸੁਦੇਉ ਪਰਮੇਸਰੁ ਵੇਖਣ ਕਉ ਜਿਨਿ ਵੇਸੁ ਕੀਆ ॥
Wawa: The all-pervading Transcendent Lord beholds the world; He created the form it wears.
ਪਰਮਾਤਮਾ ਪਰਮੇਸਰ ਆਪ ਹੀ ਹੈ ਜਿਸ ਨੇ ਤਮਾਸ਼ਾ ਵੇਖਣ ਵਾਸਤੇ ਇਹ ਜਗਤ ਰਚਿਆ ਹੈ, ਵਾਸਦੇਉ = ਪਰਮਾਤਮਾ। ਜਿਨਿ = ਜਿਸ ਪਰਮਾਤਮਾ ਨੇ। ਵੇਸੁ = ਆਕਾਰ, ਜਗਤ।
ਵੇਖੈ ਚਾਖੈ ਸਭੁ ਕਿਛੁ ਜਾਣੈ ਅੰਤਰਿ ਬਾਹਰਿ ਰਵਿ ਰਹਿਆ ॥੩੨॥
He beholds, tastes, and knows everything; He is pervading and permeating inwardly and outwardly. ||32||
ਹਰੇਕ ਜੀਵ ਦੀ ਚੰਗੀ ਸੰਭਾਲ ਕਰਦਾ ਹੈ, (ਹਰੇਕ ਦੇ ਦਿਲ ਦੀ) ਸਭ ਗੱਲ ਜਾਣਦਾ ਹੈ, ਅਤੇ ਅੰਦਰ ਬਾਹਰ ਹਰ ਥਾਂ ਵਿਆਪਕ ਹੈ ॥੩੨॥ ਵੇਖੈ ਚਾਖੈ = ਸੰਭਾਲ ਕਰਦਾ ਹੈ ॥੩੨॥
ੜਾੜੈ ਰਾੜਿ ਕਰਹਿ ਕਿਆ ਪ੍ਰਾਣੀ ਤਿਸਹਿ ਧਿਆਵਹੁ ਜਿ ਅਮਰੁ ਹੋਆ ॥
Rarra: Why do you quarrel, O mortal? Meditate on the Imperishable Lord,
ਹੇ ਪ੍ਰਾਣੀ! ਤੂੰ ਝਗੜੇ ਆਦਿਕ ਵਿੱਚ ਕਿਉਂ ਲਗਾ ਹੋਇਆ ਹੈਂ, ਉਸ ਪਰਮਾਤਮਾ ਨੂੰ ਸਿਮਰੋ ਜੋ ਸਦਾ ਕਾਇਮ ਰਹਿਣ ਵਾਲਾ ਹੈ! ਰਾੜਿ = ਝਗੜਾ, ਬਹਸ। ਪ੍ਰਾਣੀ = ਹੇ ਜੀਵ! ਜਿ = ਜੇਹੜਾ। ਅਮਰੁ = ਅ-ਮਰ, ਮੌਤ ਰਹਿਤ, ਅਟੱਲ।
ਤਿਸਹਿ ਧਿਆਵਹੁ ਸਚਿ ਸਮਾਵਹੁ ਓਸੁ ਵਿਟਹੁ ਕੁਰਬਾਣੁ ਕੀਆ ॥੩੩॥
and be absorbed into the True One. Become a sacrifice to Him. ||33||
ਉਸੇ ਨੂੰ ਸਿਮਰੋ, ਉਸ ਸਦਾ-ਥਿਰ ਪ੍ਰਭੂ ਵਿਚ ਲੀਨ ਹੋਏ ਰਹੋ! (ਉਹੀ ਮਨੁੱਖ ਅਸਲੀ ਪੜ੍ਹਿਆ ਪੰਡਿਤ ਹੈ ਜਿਸ ਨੇ) ਉਸ ਪਰਮਾਤਮਾ (ਦੀ ਯਾਦ) ਤੋਂ (ਆਪਣੀ ਹਉਮੈ ਨੂੰ) ਸਦਕੇ ਕਰ ਦਿੱਤਾ ਹੈ ॥੩੩॥ ਸਚਿ = ਸਦਾ-ਥਿਰ ਰਹਿਣ ਵਾਲੇ ਹਰੀ ਵਿਚ। ਓਸੁ ਵਿਟਹੁ = ਉਸ ਪਰਮਾਤਮਾ ਤੋਂ ॥੩੩॥
ਹਾਹੈ ਹੋਰੁ ਨ ਕੋਈ ਦਾਤਾ ਜੀਅ ਉਪਾਇ ਜਿਨਿ ਰਿਜਕੁ ਦੀਆ ॥
Haha: There is no other Giver than Him; having created the creatures, He gives them nourishment.
ਜਿਸ ਪਰਮਾਤਮਾ ਨੇ (ਸ੍ਰਿਸ਼ਟੀ ਦੇ) ਜੀਵ ਪੈਦਾ ਕਰ ਕੇ ਸਭਨਾਂ ਨੂੰ ਰਿਜ਼ਕ ਅਪੜਾਇਆ ਹੋਇਆ ਹੈ, (ਉਸ ਤੋਂ ਬਿਨਾ) ਕੋਈ ਹੋਰ ਦਾਤਾਂ ਦੇਣ ਵਾਲਾ ਨਹੀਂ ਹੈ। ਜੀਅ = {'ਜੀਉ' ਤੋਂ ਬਹੁ-ਵਚਨ} ਅਨੇਕਾਂ ਜੀਵ। ਜਿਨਿ = ਜਿਸ ਪ੍ਰਭੂ ਨੇ।
ਹਰਿ ਨਾਮੁ ਧਿਆਵਹੁ ਹਰਿ ਨਾਮਿ ਸਮਾਵਹੁ ਅਨਦਿਨੁ ਲਾਹਾ ਹਰਿ ਨਾਮੁ ਲੀਆ ॥੩੪॥
Meditate on the Lord's Name, be absorbed into the Lord's Name, and night and day, reap the Profit of the Lord's Name. ||34||
(ਹੇ ਮਨ!) ਉਸੇ ਹਰੀ ਦਾ ਨਾਮ ਸਿਮਰਦੇ ਰਹੋ, ਉਸ ਹਰੀ ਦੇ ਨਾਮ ਵਿਚ ਸਦਾ ਟਿਕੇ ਰਹੋ। (ਉਹੀ ਹੈ ਪੜ੍ਹਿਆ ਪੰਡਿਤ ਜਿਸ ਨੇ) ਹਰ ਵੇਲੇ ਹਰੀ-ਨਾਮ ਸਿਮਰਨ ਦਾ ਲਾਭ ਖੱਟਿਆ ਹੈ ॥੩੪॥ ਅਨਦਿਨੁ = ਹਰ ਰੋਜ਼। ਲਾਹਾ = ਲਾਭ ॥੩੪॥
ਆਇੜੈ ਆਪਿ ਕਰੇ ਜਿਨਿ ਛੋਡੀ ਜੋ ਕਿਛੁ ਕਰਣਾ ਸੁ ਕਰਿ ਰਹਿਆ ॥
Airaa: He Himself created the world; whatever He has to do, He continues to do.
ਜਿਸ ਪਰਮਾਤਮਾ ਨੇ (ਇਹ ਸਾਰੀ ਸ੍ਰਿਸ਼ਟੀ) ਆਪ ਪੈਦਾ ਕੀਤੀ ਹੋਈ ਹੈ, ਉਹ ਜੋ ਕੁਝ ਕਰਨਾ ਠੀਕ ਸਮਝਦਾ ਹੈ ਉਹੀ ਕੁਝ ਕਰੀ ਜਾ ਰਿਹਾ ਹੈ। ਜਿਨਿ = ਜਿਸ (ਪਰਮਾਤਮਾ) ਨੇ। ਕਰੇ ਛੋਡੀ = ਕਰਿ ਛੋਡੀ, ਕਰ ਛੱਡੀ, ਬਣਾ ਦਿੱਤੀ, ਪੈਦਾ ਕਰ ਦਿੱਤੀ। ਕਰਣਾ = {करण्य} ਕਰਨ-ਯੋਗ, ਜੋ ਕਰਨਾ ਚਾਹੀਦਾ ਹੈ। ਸੁ = ਉਹ ਕੁਝ।
ਕਰੇ ਕਰਾਏ ਸਭ ਕਿਛੁ ਜਾਣੈ ਨਾਨਕ ਸਾਇਰ ਇਵ ਕਹਿਆ ॥੩੫॥੧॥
He acts, and causes others to act, and He knows everything; so says Nanak, the poet. ||35||1||
ਪਰਮਾਤਮਾ ਆਪ ਸਭ ਕੁਝ ਕਰਦਾ ਹੈ, ਆਪ ਹੀ ਸਭ ਕੁਝ ਜੀਵਾਂ ਪਾਸੋਂ ਕਰਾਂਦਾ ਹੈ, (ਹਰੇਕ ਦੇ ਦਿਲ ਦੀ ਭਾਵਨਾ) ਆਪ ਹੀ ਜਾਣਦਾ ਹੈ; ਕਵੀ ਨਾਨਕ ਇਹ ਕਹਿੰਦਾ ਹੈ ॥੩੫॥੧॥ ਕਰਾਏ = ਜੀਵਾਂ ਪਾਸੋਂ ਕਰਾਂਦਾ ਹੈ। ਜਾਣੈ = (ਹਰੇਕ ਦੇ ਦਿਲ ਦੀ) ਜਾਣਦਾ ਹੈ। ਸਾਇਰ = ਹੇ ਕਵੀ! ॥੩੫॥੧॥