ਅਥ ਗੋਕੁਲ ਬਿਖੈ ਬਲਿਭਦ੍ਰ ਜੂ ਆਏ

Now begins the description of the arrival of Balram in Gokul

ਹੁਣ ਗੋਕਲ ਵਿਚ ਬਲਭਦ੍ਰ (ਬਲਰਾਮ) ਜੀ ਆਏ

ਚੌਪਈ

CHAUPAI

ਚੌਪਈ:

ਤਿਹ ਉਧਾਰਿ ਪ੍ਰਭ ਜੂ ਗ੍ਰਿਹਿ ਆਯੋ

ਉਸ (ਡਿਗ ਰਾਜੇ) ਦਾ ਉੱਧਾਰ ਕਰ ਸ੍ਰੀ ਕ੍ਰਿਸ਼ਨ ਜੀ ਘਰ ਆ ਗਏ

ਗੋਕੁਲ ਕਉ ਬਲਿਭਦ੍ਰ ਸਿਧਾਯੋ

After redeeming him, the Lord came to his home and he sent Balram to Gokul

ਅਤੇ ਬਲਭਦ੍ਰ ਗੋਕਲ ਵਲ ਚਲਾ ਗਿਆ।

ਆਇ ਨੰਦ ਕੇ ਪਾਇਨ ਲਾਗਿਯੋ

(ਗੋਕਲ) ਆ ਕੇ (ਬਲਭਦ੍ਰ) ਨੰਦ ਦੇ ਪੈਰੀਂ ਪਿਆ।

ਸੁਖੁ ਅਤਿ ਭਯੋ ਸੋਕ ਸਭ ਭਾਗਿਯੋ ॥੨੨੫੨॥

On arriving at Gokul, he touched the feet of Nand Baba, which gave him extreme comfort and no sorrow was left.2252.

(ਨੰਦ ਨੂੰ) ਬਹੁਤ ਸੁਖ ਪ੍ਰਾਪਤ ਹੋਇਆ ਅਤੇ ਸਾਰੇ ਗ਼ਮ ਦੂਰ ਹੋ ਗਏ ॥੨੨੫੨॥