ਪਉੜੀ ॥

Pauree:

ਪਉੜੀ।

ਕੀਤਾ ਲੋੜੀਐ ਕੰਮੁ ਸੁ ਹਰਿ ਪਹਿ ਆਖੀਐ ॥

Whatever work you wish to accomplish-tell it to the Lord.

ਜੇਹੜਾ ਕੰਮ ਤੋੜ ਚਾੜ੍ਹਨ ਦੀ ਇੱਛਾ ਹੋਵੇ, ਉਸਦੀ (ਪੂਰਨਤਾ ਲਈ) ਪ੍ਰਭੂ ਕੋਲ ਬੇਨਤੀ ਕਰਨੀ ਚਾਹੀਦੀ ਹੈ।

ਕਾਰਜੁ ਦੇਇ ਸਵਾਰਿ ਸਤਿਗੁਰ ਸਚੁ ਸਾਖੀਐ ॥

He will resolve your affairs; the True Guru gives His Guarantee of Truth.

(ਇਸ ਤਰ੍ਹਾਂ) ਸਤਿਗੁਰੂ ਦੀ ਸਿੱਖਿਆ ਦੀ ਰਾਹੀਂ ਸਦਾ-ਥਿਰ ਪ੍ਰਭੂ ਕਾਰਜ ਸਵਾਰ ਦੇਂਦਾ ਹੈ। ਸਤਿਗੁਰ ਸਾਖੀਐ = ਗੁਰੂ ਦੀ ਸਿੱਖਿਆ ਦੀ ਰਾਹੀਂ।

ਸੰਤਾ ਸੰਗਿ ਨਿਧਾਨੁ ਅੰਮ੍ਰਿਤੁ ਚਾਖੀਐ ॥

In the Society of the Saints, you shall taste the treasure of the Ambrosial Nectar.

ਸੰਤਾਂ ਦੀ ਸੰਗਤਿ ਵਿਚ ਨਾਮ-ਖ਼ਜ਼ਾਨਾ ਮਿਲਦਾ ਹੈ, ਤੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਚੱਖ ਸਕੀਦਾ ਹੈ। ਸੰਗਿ = ਸੰਗਤਿ ਵਿਚ। ਨਿਧਾਨੁ = ਖ਼ਜ਼ਾਨਾ।

ਭੈ ਭੰਜਨ ਮਿਹਰਵਾਨ ਦਾਸ ਕੀ ਰਾਖੀਐ ॥

The Lord is the Merciful Destroyer of fear; He preserves and protects His slaves.

(ਸੋ ਇਹ ਬੇਨਤੀ ਕਰਨੀ ਚਾਹੀਦੀ ਹੈ ਕਿ) ਹੇ ਡਰ ਨਾਸ ਕਰਨ ਵਾਲੇ ਤੇ ਦਇਆ ਕਰਨ ਵਾਲੇ ਹਰੀ! ਦਾਸ ਦੀ ਲਾਜ ਰੱਖ ਲੌ। ਮਿਹਰਵਾਨ = ਹੇ ਮਿਹਰਵਾਨ!

ਨਾਨਕ ਹਰਿ ਗੁਣ ਗਾਇ ਅਲਖੁ ਪ੍ਰਭੁ ਲਾਖੀਐ ॥੨੦॥

O Nanak, sing the Glorious Praises of the Lord, and see the Unseen Lord God. ||20||

ਹੇ ਨਾਨਕ! (ਇਸ ਤਰ੍ਹ੍ਹਾਂ) ਪ੍ਰਭੂ ਦੀ ਸਿਫ਼ਤ-ਸਾਲਾਹ ਕੀਤਿਆਂ ਅਲੱਖ ਪ੍ਰਭੂ ਨਾਲ ਸਾਂਝ ਪਾ ਲਈਦੀ ਹੈ ॥੨੦॥ ਗੁਣ ਗਾਇ = ਗੁਣ ਗਾ ਕੇ। ਲਾਖੀਐ = ਸਮਝ ਲਈਦਾ ਹੈ। ਸਚੁ = ਸਦਾ-ਥਿਰ ਪ੍ਰਭੂ ॥੨॥