ਜੈਤਸਰੀ ਮਃ ੪ ॥
Jaitsree, Fourth Mehl:
ਜੈਤਸਰੀ ਚੌਥੀ ਪਾਤਿਸ਼ਾਹੀ।
ਰਸਿ ਰਸਿ ਰਾਮੁ ਰਸਾਲੁ ਸਲਾਹਾ ॥
With love and energetic affection, praise the Lord, the storehouse of Nectar.
ਹੇ ਭਾਈ! ਅਸੀਂ ਬੜੇ ਆਨੰਦ ਨਾਲ ਰਸੀਲੇ ਰਾਮ ਦੀ ਸਿਫ਼ਤ-ਸਾਲਾਹ ਕਰਦੇ ਹਾਂ। ਰਸਿ = ਆਨੰਦ ਨਾਲ। ਰਸਾਲੁ = (ਰਸ-ਆਲਯ) ਰਸਾਂ ਦਾ ਘਰ, ਰਸੀਲਾ। ਸਲਾਹਾ = ਅਸੀਂ ਸਲਾਹੁੰਦੇ ਹਾਂ।
ਮਨੁ ਰਾਮ ਨਾਮਿ ਭੀਨਾ ਲੈ ਲਾਹਾ ॥
My mind is drenched with the Lord's Name, and so it earns this profit.
ਸਾਡਾ ਮਨ ਰਾਮ ਦੇ ਨਾਮ-ਰਸ ਵਿਚ ਭਿੱਜ ਰਿਹਾ ਹੈ, ਅਸੀਂ (ਹਰਿ-ਨਾਮ ਦੀ) ਖੱਟੀ ਖੱਟ ਰਹੇ ਹਾਂ। ਨਾਮਿ = ਨਾਮ ਵਿਚ। ਭੀਨਾ = ਭਿੱਜ ਗਿਆ। ਲਾਹਾ = ਲਾਭ।
ਖਿਨੁ ਖਿਨੁ ਭਗਤਿ ਕਰਹ ਦਿਨੁ ਰਾਤੀ ਗੁਰਮਤਿ ਭਗਤਿ ਓੁਮਾਹਾ ਰਾਮ ॥੧॥
Each and every moment, worship Him in devotion, day and night; through the Guru's Teachings, sincere love and devotion well up. ||1||
ਅਸੀਂ ਹਰ ਵੇਲੇ ਦਿਨ ਰਾਤ ਪਰਮਾਤਮਾ ਦੀ ਭਗਤੀ ਕਰਦੇ ਹਾਂ। ਗੁਰੂ ਦੀ ਮਤਿ ਦੀ ਬਰਕਤਿ ਨਾਲ (ਸਾਡੇ ਅੰਦਰ ਪ੍ਰਭੂ ਦੀ) ਭਗਤੀ ਦਾ ਚਾਉ ਬਣ ਰਿਹਾ ਹੈ ॥੧॥ ਕਰਹ = ਅਸੀਂ ਕਰਦੇ ਹਾਂ। ਉਮਾਹਾ = ਉਤਸ਼ਾਹ, ਚਾਉ ॥੧॥
ਹਰਿ ਹਰਿ ਗੁਣ ਗੋਵਿੰਦ ਜਪਾਹਾ ॥
Chant the Glorious Praises of the Lord of the Universe, Har, Har.
ਹੇ ਭਾਈ! ਅਸੀਂ ਗੋਬਿੰਦ ਹਰੀ ਦੇ ਗੁਣ ਗਾ ਰਹੇ ਹਾਂ। ਜਪਾਹਾ = ਅਸੀਂ ਜਪਦੇ ਹਾਂ।
ਮਨੁ ਤਨੁ ਜੀਤਿ ਸਬਦੁ ਲੈ ਲਾਹਾ ॥
Conquering mind and body, I have earned the profit of the Shabad.
(ਇਸੇ ਤਰ੍ਹਾਂ ਆਪਣੇ) ਮਨ ਨੂੰ ਸਰੀਰ ਨੂੰ ਵੱਸ ਵਿਚ ਕਰ ਕੇ ਗੁਰੂ-ਸ਼ਬਦ (ਦਾ) ਲਾਭ ਪ੍ਰਾਪਤ ਕਰ ਰਹੇ ਹਾਂ। ਜੀਤਿ = ਜਿੱਤ ਕੇ, ਵੱਸ ਵਿਚ ਕਰ ਕੇ।
ਗੁਰਮਤਿ ਪੰਚ ਦੂਤ ਵਸਿ ਆਵਹਿ ਮਨਿ ਤਨਿ ਹਰਿ ਓਮਾਹਾ ਰਾਮ ॥੨॥
Through the Guru's Teachings, the five demons are over-powered, and the mind and body are filled with a sincere yearning for the Lord. ||2||
ਹੇ ਭਾਈ! ਗੁਰੂ ਦੀ ਮਤਿ ਲਿਆਂ (ਕਾਮਾਦਿਕ) ਪੰਜੇ ਵੈਰੀ ਵੱਸ ਵਿਚ ਆ ਜਾਂਦੇ ਹਨ, ਮਨ ਵਿਚ ਹਿਰਦੇ ਵਿਚ ਹਰਿ-ਨਾਮ ਜਪਣ ਦਾ ਉਤਸ਼ਾਹ ਬਣ ਜਾਂਦਾ ਹੈ ॥੨॥ ਦੂਤ = (ਕਾਮਾਦਿਕ) ਵੈਰੀ। ਵਸਿ = ਵੱਸ ਵਿਚ। ਆਵਹਿ = ਆ ਜਾਂਦੇ ਹਨ ॥੨॥
ਨਾਮੁ ਰਤਨੁ ਹਰਿ ਨਾਮੁ ਜਪਾਹਾ ॥
The Name is a jewel - chant the Lord's Name.
ਹੇ ਭਾਈ! ਹਰਿ-ਨਾਮ ਰਤਨ (ਵਰਗਾ ਕੀਮਤੀ ਪਦਾਰਥ ਹੈ, ਅਸੀਂ ਇਹ) ਹਰਿ-ਨਾਮ ਜਪ ਰਹੇ ਹਾਂ।
ਹਰਿ ਗੁਣ ਗਾਇ ਸਦਾ ਲੈ ਲਾਹਾ ॥
Sing the Glorious Praises of the Lord, and forever earn this profit.
ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾ ਗਾ ਕੇ ਸਦਾ ਕਾਇਮ ਰਹਿਣ ਵਾਲੀ ਖੱਟੀ ਖੱਟ ਰਹੇ ਹਾਂ। ਗਾਇ = ਗਾ ਕੇ।
ਦੀਨ ਦਇਆਲ ਕ੍ਰਿਪਾ ਕਰਿ ਮਾਧੋ ਹਰਿ ਹਰਿ ਨਾਮੁ ਓੁਮਾਹਾ ਰਾਮ ॥੩॥
O Lord, merciful to the meek, be kind to me, and bless me with sincere longing for the Name of the Lord, Har, Har. ||3||
ਹੇ ਦੀਨਾਂ ਉੱਤੇ ਦਇਆ ਕਰਨ ਵਾਲੇ ਪ੍ਰਭੂ! ਮੇਹਰ ਕਰ, ਸਾਡੇ ਮਨ ਵਿਚ ਤੇਰਾ ਨਾਮ ਜਪਣ ਦਾ ਚਾਉ ਬਣਿਆ ਰਹੇ ॥੩॥ ਦੀਨ ਦਇਆਲ = ਹੇ ਦੀਨਾਂ ਉਤੇ ਦਇਆ ਕਰਨ ਵਾਲੇ! ਮਾਧੋ = ਹੇ ਮਾਇਆ ਦੇ ਪਤੀ! ॥੩॥
ਜਪਿ ਜਗਦੀਸੁ ਜਪਉ ਮਨ ਮਾਹਾ ॥
Meditate on the Lord of the world - meditate within your mind.
ਹੇ ਸਲਾਹੁਣ-ਜੋਗ ਪ੍ਰਭੂ! ਹੇ ਮੇਰੇ ਸਭ ਤੋਂ ਵੱਡੇ ਮਾਲਕ! ਮੈਂ ਤੈਨੂੰ ਜਗਤ ਦੇ ਮਾਲਕ ਨੂੰ ਆਪਣੇ ਮਨ ਵਿਚ ਸਦਾ ਜਪਦਾ ਰਹਾਂ, ਜਗਦੀਸੁ = ਜਗਤ ਦਾ ਮਾਲਕ (ਜਗਤ-ਈਸ਼)। ਜਪਉ = ਜਪਉਂ, ਮੈਂ ਜਪਦਾ ਹਾਂ। ਮਾਹਾ = ਵਿਚ।
ਹਰਿ ਹਰਿ ਜਗੰਨਾਥੁ ਜਗਿ ਲਾਹਾ ॥
The Lord of the Universe, Har, Har, is the only real profit in this world.
(ਕਿਉਂਕਿ) ਹੇ ਹਰੀ! ਤੈਨੂੰ ਜਗਤ ਦੇ ਨਾਥ ਨੂੰ ਸਦਾ ਜਪਣਾ ਹੀ ਜਗਤ ਵਿਚ (ਅਸਲ) ਲਾਭ ਹੈ, ਜਗੰਨਾਥੁ = ਜਗਤ ਦਾ ਨਾਥ। ਜਗਿ = ਜਗਤ ਵਿਚ।
ਧਨੁ ਧਨੁ ਵਡੇ ਠਾਕੁਰ ਪ੍ਰਭ ਮੇਰੇ ਜਪਿ ਨਾਨਕ ਭਗਤਿ ਓਮਾਹਾ ਰਾਮ ॥੪॥੩॥੯॥
Blessed, blessed, is my Great Lord and Master God; O Nanak, meditate on Him, worship Him with sincere love and devotion. ||4||3||9||
ਹੇ ਨਾਨਕ! (ਆਖ-) ਹੇ ਸਲਾਹੁਣ ਦੇ ਯੋਗ ਮਾਲਕ! ਮੇਹਰ ਕਰ, ਤੇਰਾ ਨਾਮ ਜਪ ਕੇ (ਮੇਰੇ ਅੰਦਰ ਤੇਰੀ) ਭਗਤੀ ਦਾ ਉਤਸ਼ਾਹ ਬਣਿਆ ਰਹੇ ॥੪॥੩॥੯॥ ਧਨੁ ਧਨੁ = ਸਲਾਹੁਣ-ਯੋਗ। ਪ੍ਰਭ = ਹੇ ਪ੍ਰਭੂ! ॥੪॥੩॥੯॥