ਅੜਿਲ

ARIL

ਅੜਿਲ:

ਨਯਨੀ ਸਬਦ ਸੁ ਮੁਖ ਤੇ ਆਦਿ ਉਚਾਰੀਐ

ਪਹਿਲਾਂ 'ਨਯਨੀ' (ਨਦੀਆਂ ਵਾਲੀ ਧਰਤੀ) ਸ਼ਬਦ ਮੁਖ ਤੋਂ ਕਹੋ।

ਜਾ ਚਰ ਕਹਿ ਨਾਇਕ ਪਦ ਪੁਨਿ ਦੇ ਡਾਰੀਐ

ਫਿਰ 'ਜਾ ਚਰ ਨਾਇਕ' ਸ਼ਬਦ ਜੋੜੋ।

ਸਤ੍ਰੁ ਸਬਦ ਕਹੁ ਤਾ ਕੈ ਅੰਤਿ ਬਖਾਨੀਐ

ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਨੂੰ ਕਥਨ ਕਰੋ।

ਹੋ ਸਕਲ ਤੁਪਕ ਕੇ ਨਾਮ ਚਤੁਰ ਚਿਤਿ ਜਾਨੀਐ ॥੮੦੭॥

Know all the names of Tupak by firstly saying the word “Nayani” and then speaking “Jaa-char-nayak” and afterwards uttering the word “Shatru” at the end.807/

(ਇਹ) ਤੁਪਕ ਦਾ ਨਾਮ ਹੋ ਜਾਏਗਾ। ਸਾਰੇ ਮਨ ਵਿਚ ਧਾਰ ਲਵੋ ॥੮੦੭॥

ਸਰਤਨਿ ਸਬਦ ਸੁ ਮੁਖ ਤੇ ਆਦਿ ਬਖਾਨੀਐ

ਪਹਿਲਾਂ 'ਸਰਤਨਿ' (ਨਦੀਆਂ ਵਾਲੀ ਧਰਤੀ) ਸ਼ਬਦ ਮੁਖ ਤੋਂ ਕਥਨ ਕਰੋ।

ਜਾ ਚਰ ਕਹਿ ਨਾਇਕ ਪਦ ਪਾਛੇ ਠਾਨੀਐ

ਫਿਰ 'ਜਾ ਚਰ ਨਾਇਕ' ਸ਼ਬਦ ਜੋੜੋ।

ਸਤ੍ਰੁ ਸਬਦ ਕੋ ਤਾ ਕੇ ਅੰਤਿ ਉਚਾਰੀਐ

ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਕਥਨ ਕਰੋ।

ਹੋ ਸਕਲ ਤੁਪਕ ਕੇ ਨਾਮ ਪ੍ਰਬੀਨ ਬਿਚਾਰੀਐ ॥੮੦੮॥

Consider all the names of Tupak by firstly saying the word Saritni” and then uttering the word “Jaa-char-nayak and shatru”.808.

(ਇਹ) ਤੁਪਕ ਦਾ ਨਾਮ ਹੈ, ਸਾਰੇ ਸਮਝਦਾਰ ਲੋਗ ਵਿਚਾਰ ਲੈਣ ॥੮੦੮॥

ਨਾਦਿਨਿ ਮੁਖ ਤੇ ਸਬਦ ਉਚਾਰਨ ਕੀਜੀਐ

ਪਹਿਲਾਂ 'ਨਾਦਿਨਿ' (ਨਦੀਆਂ ਵਾਲੀ ਧਰਤੀ) ਸ਼ਬਦ ਮੁਖ ਤੋਂ ਉਚਾਰ ਕੇ

ਜਾ ਚਰ ਕਹਿ ਨਾਇਕ ਪਦ ਬਹੁਰੋ ਦੀਜੀਐ

ਫਿਰ 'ਜਾ ਚਰ ਨਾਇਕ' ਪਦ ਜੋੜੋ।

ਸਤ੍ਰੁ ਸਬਦ ਕੋ ਤਾ ਕੇ ਅੰਤਿ ਬਖਾਨੀਐ

ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਦਾ ਕਥਨ ਕਰੋ।

ਹੋ ਸਕਲ ਤੁਪਕ ਕੋ ਨਾਮ ਚਤੁਰ ਚਿਤਿ ਜਾਨੀਐ ॥੮੦੯॥

O wise people! know all the names of Tupak by firstly saying the word “Naadini” and then uttering the word “Jaa-char-nayak and shatru”.809.

(ਇਹ) ਤੁਪਕ ਦਾ ਨਾਮ ਹੈ। ਸਭ ਸੂਝਵਾਨ ਵਿਚਾਰ ਲੈਣ ॥੮੦੯॥

ਜਲਨੀ ਮੁਖ ਤੇ ਆਦਿ ਉਚਾਰਨ ਕੀਜੀਐ

ਪਹਿਲਾਂ 'ਜਲਨੀ' (ਜਲ ਵਾਲੀ ਧਰਤੀ) ਸ਼ਬਦ ਮੁਖ ਵਿਚੋਂ ਉਚਾਰਨ ਕਰ ਕੇ

ਜਾ ਚਰ ਕਹਿ ਨਾਇਕ ਪਦ ਪਾਛੇ ਦੀਜੀਐ

ਫਿਰ 'ਜਾ ਚਰ ਨਾਇਕ' ਪਦ ਜੋੜੋ।

ਸਤ੍ਰੁ ਸਬਦ ਕੋ ਤਾ ਕੇ ਅੰਤਿ ਉਚਾਰੀਐ

ਉਸ ਪਿਛੋਂ 'ਸਤ੍ਰੁ' ਸ਼ਬਦ ਨੂੰ ਅੰਤ ਉਤੇ ਕਥਨ ਕਰੋ।

ਹੋ ਸਕਲ ਤੁਪਕ ਕੇ ਨਾਮ ਸੁਮੰਤ੍ਰ ਬਿਚਾਰੀਐ ॥੮੧੦॥

Comprehend all the names of Tupak by firstly saying the word “Jalni” and then adding the words “Jaa-char-nayak and shatru”.810.

(ਇਹ) ਨਾਮ ਤੁਪਕ ਦਾ ਹੈ, ਸਾਰੇ ਮਿਤਰ ਵਿਚਾਰ ਕਰ ਲੈਣ ॥੮੧੦॥

ਆਦਿ ਤਰੰਗਨਿ ਸਬਦ ਉਚਾਰੋ ਜਾਨਿ ਕੈ

ਪਹਿਲਾਂ 'ਤਰੰਗਨਿ' (ਲਹਿਰਾਂ ਵਾਲੀਆਂ ਨਦੀਆਂ ਦੀ ਧਰਤੀ) ਸ਼ਬਦ ਨੂੰ ਉਚਾਰ ਕੇ

ਜਾ ਚਰ ਕਹਿ ਨਾਇਕ ਪਦ ਬਹੁਰੋ ਠਾਨਿ ਕੈ

ਫਿਰ 'ਜਾ ਚਰ ਨਾਇਕ' ਪਦ ਜੋੜੋ।

ਸਤ੍ਰੁ ਸਬਦ ਕੋ ਤਾ ਕੇ ਅੰਤ ਉਚਾਰੀਐ

ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਕਥਨ ਕਰੋ।

ਹੋ ਸਕਲ ਤੁਪਕ ਕੇ ਨਾਮ ਸੁਮੰਤ੍ਰ ਬਿਚਾਰੀਐ ॥੮੧੧॥

Speak firstly the word “Taranagani”, then utter the words “Jaa-char-nayak and shatru” and in the is way know all the names of Tupak.811.

(ਇਹ) ਨਾਮ ਤੁਪਕ ਦਾ ਹੈ। ਸਭ ਮਿਤਰੋ! ਜਾਣ ਲਵੋ ॥੮੧੧॥

ਆਦਿ ਕਰਾਰਨਿ ਸਬਦ ਉਚਾਰੋ ਬਕਤ੍ਰ ਤੇ

ਪਹਿਲਾਂ 'ਕਰਾਰਨਿ' (ਕੰਢਿਆਂ ਵਾਲੀਆਂ ਨਦੀਆਂ ਵਾਲੀ ਧਰਤੀ) ਸ਼ਬਦ ਮੂੰਹ ਤੋਂ ਉਚਾਰੋ।

ਜਾ ਚਰ ਕਹਿ ਨਾਇਕ ਪਦ ਉਚਰੋ ਚਿਤ ਤੇ

ਫਿਰ 'ਜਾ ਚਰ ਨਾਇਕ' ਸ਼ਬਦ ਨੂੰ ਚਿਤ ਵਿਚੋਂ ਉਚਾਰੋ।

ਸਤ੍ਰੁ ਸਬਦ ਕੋ ਤਾ ਕੇ ਅੰਤਿ ਬਖਾਨੀਐ

ਉਸ ਦੇ ਅੰਤ ਵਿਚ 'ਸਤ੍ਰੁ' ਸ਼ਬਦ ਰਖੋ।

ਹੋ ਸਕਲ ਤੁਪਕ ਕੇ ਨਾਮ ਸੁਬੁਧਿ ਬਖਾਨੀਐ ॥੮੧੨॥

Mention the words “Jaa-char-nayak-shatru” after firstly uttering the word “Karaarin” and know al the names of Tupak.812.

(ਇਹ) ਨਾਮ ਤੁਪਕ ਦਾ ਹੈ। ਸਭ ਸੂਝਵਾਨ ਵਿਚਾਰ ਲੈਣ ॥੮੧੨॥

ਫੇਨਨਨੀ ਸਬਦਾਦਿ ਉਚਾਰਨ ਕੀਜੀਐ

ਪਹਿਲਾਂ 'ਫੇਨਨਨੀ' (ਝੱਗਾਂ ਵਾਲੀਆਂ ਨਦੀਆਂ ਵਾਲੀ ਧਰਤੀ) ਸ਼ਬਦ ਨੂੰ ਉਚਾਰੋ।

ਜਾ ਚਰ ਕਹਿ ਨਾਇਕ ਪਦ ਬਹੁਰੋ ਦੀਜੀਐ

ਫਿਰ 'ਜਾ ਚਰ ਨਾਇਕ' ਸ਼ਬਦ ਜੋੜੋ।

ਸਤ੍ਰੁ ਸਬਦ ਕੋ ਤਾ ਕੇ ਅੰਤਿ ਬਖਾਨੀਐ

ਉਸ ਦੇ ਅੰਤ ਵਿਚ 'ਸਤ੍ਰੁ' ਸ਼ਬਦ ਬਖਾਨ ਕਰੋ।

ਹੋ ਸਕਲ ਤੁਪਕ ਕੇ ਨਾਮ ਪ੍ਰਬੀਨ ਪਛਾਨੀਐ ॥੮੧੩॥

Recognise all the names of Tupak by firstly saying the word “Phenanani” and then uttering the words “Jaa-char-nayak and shatru”.813.

(ਇਹ) ਤੁਪਕ ਦਾ ਨਾਮ ਹੈ। ਸਭ ਸਮਝਦਾਰੋ! ਪਛਾਣ ਲਵੋ ॥੮੧੩॥

ਬ੍ਰਿਛ ਕੰਦਨਿਨਿ ਆਦਿ ਬਖਾਨੋ ਜਾਨਿ ਕੈ

ਪਹਿਲਾਂ 'ਬ੍ਰਿਛ ਕੰਦਨਿਨਿ' (ਆਪਣੇ ਪ੍ਰਵਾਹ ਨਾਲ ਬ੍ਰਿਛਾਂ ਨੂੰ ਤੋੜਨ ਵਾਲੀਆਂ ਨਦੀਆਂ ਵਾਲੀ ਧਰਤੀ) (ਸ਼ਬਦ ਦਾ) ਬਖਾਨ ਕਰੋ।

ਜਾ ਚਰ ਕਹਿ ਨਾਇਕ ਪਦ ਬਹੁਰਿ ਪ੍ਰਮਾਨਿ ਕੈ

ਫਿਰ 'ਜਾ ਚਰ ਨਾਇਕ' ਪਦ ਜੋੜੋ।

ਸਤ੍ਰੁ ਸਬਦ ਕੋ ਤਾ ਕੇ ਅੰਤਿ ਬਖਾਨੀਐ

ਉਸ ਦੇ ਅੰਤ ਵਿਚ 'ਸਤ੍ਰੁ' ਸ਼ਬਦ ਕਹੋ।

ਹੋ ਸਕਲ ਤੁਪਕ ਕੇ ਨਾਮ ਚਤੁਰ ਪਹਿਚਾਨੀਐ ॥੮੧੪॥

Mention the words “Jaachar-nayak-shatru” after firstly saying the words “Varaksh-Kandanini” and know all the names of Tupak.814.

(ਇਹ) ਤੁਪਕ ਦਾ ਨਾਮ ਹੈ। ਸਭ ਚਤੁਰ ਲੋਗ ਪਛਾਣ ਲੈਣ ॥੮੧੪॥