ਦੋਹਰਾ

DOHRA

ਦੋਹਰਾ:

ਦੁਉਭਯਾ ਪੰਚਾਲਿ ਪਤਿ ਕਹਿ ਪੁਨਿ ਭ੍ਰਾਤ ਉਚਾਰਿ

'ਦੁਉਭਯਾ' ਅਤੇ 'ਪੰਚਾਲਿ ਪਤਿ' ਕਹਿ ਕੇ ਫਿਰ 'ਭ੍ਰਾਤ' (ਸ਼ਬਦ) ਦਾ ਉਚਾਰਨ ਕਰੋ।

ਸੁਤ ਅਰਿ ਕਹਿ ਸਭ ਬਾਨ ਕੇ ਲੀਜੋ ਨਾਮ ਸੁ ਧਾਰਿ ॥੧੬੯॥

After uttering the words “Bandhu and Panchali-Pati” and then adding the words “Bhrata and Sutari”, all the names of Baan are correctly known.169.

(ਮਗਰੋਂ) 'ਸੁਤ ਅਰਿ' ਸ਼ਬਦ ਕਹਿ ਦਿਓ। (ਇਹ) ਸਾਰੇ ਬਾਣ ਦੇ ਨਾਮ ਸਮਝ ਲਵੋ ॥੧੬੯॥

ਧਰਮਰਾਜ ਧਰਮਜ ਉਚਰਿ ਬੰਧੁ ਸਬਦ ਪੁਨਿ ਦੇਹੁ

ਧਰਮਰਾਜ, ਧਰਮਜ (ਯੁਧਿਸਟਰ ਦੇ ਨਾਮ ਪਹਿਲਾਂ) ਉਚਾਰ ਕੇ, ਫਿਰ 'ਬੰਧੁ' ਸ਼ਬਦ ਜੋੜ ਦਿਓ।

ਸੂਤਰਿ ਬਹੁਰਿ ਬਖਾਨੀਯੈ ਨਾਮ ਬਾਨ ਲਖਿ ਲੇਹੁ ॥੧੭੦॥

Uttering the words “Dharmaj and Dharamraaj” and then adding the word “Bandhu” and afterwards saying the word- “Sutari”, the names of Baan are known.170.

ਫਿਰ 'ਸੂਤਰਿ' ਸ਼ਬਦ ਦਾ ਕਥਨ ਕਰੋ। (ਇਨ੍ਹਾਂ ਨੂੰ) ਬਾਣ ਦਾ ਨਾਮ ਸਮਝ ਲਵੋ ॥੧੭੦॥

ਕਾਲਜ ਧਰਮਜ ਸਲਰਿਪੁ ਕਹਿ ਪਦ ਬੰਧੁ ਬਖਾਨ

ਕਾਲਜ, ਧਰਮਜ, ਸਲਰਿਪੁ (ਯੁਧਿਸ਼ਟਰ ਦੇ ਨਾਮ) ਕਹਿ ਕੇ (ਫਿਰੁ) 'ਬੰਧੁ' ਪਦ ਦਾ ਬਖਾਨ ਕਰੋ।

ਸੂਤਰਿ ਬਹੁਰਿ ਬਖਾਨੀਯੈ ਸਭ ਸਰ ਨਾਮ ਪਛਾਨ ॥੧੭੧॥

After uttering the words “Kaalaj, Dharmaj and Shalya-Ripou”, then adding the word “Banndhu” and afterwards saying “Sutari”, all the names of Baan are known.171.

ਮਗਰੋਂ 'ਸੂਤਰਿ' ਸ਼ਬਦ ਦਾ ਉਚਾਰਨ ਕਰੋ। (ਇਹ) ਸਾਰੇ ਬਾਣ ਦੇ ਨਾਮ ਹਨ ॥੧੭੧॥

ਬਈਵਸਤ ਪਦ ਪ੍ਰਿਥਮ ਕਹਿ ਪੁਨਿ ਸੁਤ ਸਬਦ ਬਖਾਨਿ

ਪਹਿਲਾਂ 'ਬਈਵਸਤ' (ਸੂਰਜ) ਪਦ ਕਹਿ ਕੇ ਫਿਰ 'ਸੁਤ' ਪਦ ਦਾ ਬਖਾਨ ਕਰੋ।

ਬੰਧੁ ਉਚਰਿ ਸੂਤਰਿ ਉਚਰਿ ਸਭ ਸਰ ਨਾਮ ਪਛਾਨ ॥੧੭੨॥

Saying the word “Vaivasvat” primarily and then uttering the words “Sat, Bandhu and Sutari” in serial order, all the names of Baan are known.172.

(ਮਗਰੋਂ) 'ਬੰਧੁ' ਅਤੇ 'ਸੂਤਰਿ' ਪਦਾਂ ਦਾ ਕਥਨ ਕਰੋ। (ਇਨ੍ਹਾਂ) ਸਭ ਨੂੰ ਬਾਣ ਦਾ ਨਾਮ ਸਮਝੋ ॥੧੭੨॥

ਪ੍ਰਿਥਮ ਸੂਰਜ ਕੇ ਨਾਮ ਲੈ ਬਹੁਰਿ ਪੁਤ੍ਰ ਪਦ ਭਾਖਿ

ਪਹਿਲਾਂ ਸੂਰਜ ਦੇ ਨਾਮ ਲੈ ਕੇ, ਫਿਰ 'ਪੁਤ੍ਰ' ਪਦ ਜੋੜੋ।

ਅਨੁਜ ਉਚਰਿ ਸੂਤਰਿ ਉਚਰਿ ਨਾਮ ਬਾਨ ਲਖਿ ਰਾਖੁ ॥੧੭੩॥

Uttering the names of Surya primarily and then saying the words “Putra, Anuj and Sutari” in serial order, the names of Baan are known.173.

(ਫਿਰ) 'ਅਨੁਜ' ਕਹਿ ਕੇ 'ਸੂਤਰਿ' ਦਾ ਉਚਾਰਨ ਕਰੋ। (ਇਨ੍ਹਾਂ ਨੂੰ) ਬਾਣ ਦਾ ਨਾਮ ਸਮਝ ਲਵੋ ॥੧੭੩॥

ਕਾਲਿੰਦ੍ਰੀ ਕੋ ਪ੍ਰਿਥਮ ਕਹਿ ਪੁਨਿ ਪਦ ਅਨੁਜ ਬਖਾਨ

ਪਹਿਲਾਂ 'ਕਾਲਿੰਦ੍ਰੀ' (ਪਦ) ਕਹਿ ਕੇ ਫਿਰ 'ਅਨੁਜ' ਪਦ ਜੋੜੋ।

ਤਨੁਜ ਉਚਰਿ ਅਨੁਜ ਅਗ੍ਰ ਕਹਿ ਸਰ ਕੇ ਨਾਮ ਪਛਾਨ ॥੧੭੪॥

Uttering the word “Kalindri” primarily and then saying the words “Anuj, Tanuj and Anujagra”, the names of Baan are recognized.174.

(ਮਗਰੋਂ) 'ਤਨੁਜਾ' ਕਹਿ ਕੇ 'ਅਨੁਜ' ਅਤੇ 'ਅਗ੍ਰ' ਕਹੋ। ਇਸ ਤਰ੍ਹਾਂ ਬਾਣ ਦੇ ਨਾਮ ਬਣ ਜਾਣਗੇ ॥੧੭੪॥

ਜਮੁਨਾ ਕਾਲਿੰਦ੍ਰੀ ਅਨੁਜ ਕਹਿ ਸੁਤ ਬਹੁਰਿ ਬਖਾਨ

ਜਮੁਨਾ ਅਤੇ ਕਾਲਿੰਦ੍ਰੀ (ਜਮਨਾ ਦੇ ਨਾਮ) ਕਹਿ ਕੇ ਫਿਰ 'ਅਨੁਜ' ਅਤੇ 'ਸੁਤ' (ਪਦਾਂ) ਦਾ ਕਥਨ ਕਰੋ।

ਅਨੁਜ ਉਚਰਿ ਸੂਤਰਿ ਉਚਰਿ ਸਰ ਕੇ ਨਾਮ ਪਛਾਨ ॥੧੭੫॥

Saying the words”Sut, Anuj and Sutari”, after uttering the words “Yamuna, Kalindri and Anuj”, the names of Baan are known.175.

(ਫਿਰ) 'ਅਨੁਜ' ਅਤੇ 'ਸੂਤਰਿ' ਉਚਾਰੋ। ਇਹ ਸਾਰੇ ਬਾਣ ਦੇ ਨਾਮ ਸਮਝ ਲਵੋ ॥੧੭੫॥

ਪੰਡੁ ਪੁਤ੍ਰ ਕੁਰ ਰਾਜ ਭਨਿ ਬਹੁਰਿ ਅਨੁਜ ਪਦੁ ਦੇਹੁ

ਪਹਿਲਾਂ 'ਪੰਡੁ ਪੁਤ੍ਰ' ਜਾਂ 'ਕੁਰ' ਕਹਿ ਕੇ ਫਿਰ 'ਰਾਜ' ਅਤੇ 'ਅਨੁਜ' ਪਦ ਕਹੋ।

ਸੁਤ ਉਚਾਰਿ ਅੰਤਿ ਅਰਿ ਉਚਰਿ ਨਾਮ ਬਾਨ ਲਖ ਲੇਹੁ ॥੧੭੬॥

After uttering the words “Pandu-Putra and Kururaaj”, then adding the word “Anuj” and afterwards saying the ward “Sut and ari”, the names of Baan are spoken.176

(ਫਿਰ) 'ਸੁਤ' ਅਤੇ 'ਅਰਿ' ਦਾ ਉਚਾਰਨ ਕਰੋ। (ਇਹ) ਬਾਣ ਦੇ ਨਾਮ ਸਮਝ ਲਵੋ ॥੧੭੬॥

ਜਊਧਿਸਟਰ ਭੀਮਾਗ੍ਰ ਭਨਿ ਅਰਜੁਨਾਗ੍ਰ ਪੁਨਿ ਭਾਖੁ

(ਪਹਿਲਾਂ) 'ਜਊਧਿਸਟਰ' ਦੇ ਨਾਮ 'ਭੀਮਾਗ੍ਰ' ਅਤੇ ਫਿਰ 'ਅਰਜਨਾਗ੍ਰ' ਕਹੋ।

ਸੁਤ ਆਦਿ ਅੰਤਿ ਅਰਿ ਉਚਰਿ ਨਾਮ ਬਾਨੁ ਲਖਿ ਰਾਖੁ ॥੧੭੭॥

After uttering the words “Yudhishtar and Bhimaagra”, then adding “Arjunagara” and afterwards saying “Sut and ari” at end, the names of Baan are known.177.

(ਮਗਰੋਂ) 'ਸੁਤ' ਅਤੇ ਅੰਤ ਉਤੇ 'ਅਰਿ' ਸ਼ਬਦ ਜੋੜੋ। ਇਹ ਨਾਮ ਬਾਣ ਦੇ ਹਨ ॥੧੭੭॥

ਨੁਕਲ ਬੰਧੁ ਸਹਿਦੇਵ ਅਨੁਜ ਕਹਿ ਪਦ ਬੰਧੁ ਉਚਾਰਿ

(ਪਹਿਲਾਂ) 'ਨਕੁਲ-ਬੰਧੁ' ਅਤੇ 'ਸਹਿਦੇਵ ਅਨੁਜ' ਕਹਿ ਕੇ ਫਿਰ 'ਬੰਧੁ' ਪਦ ਕਹੋ।

ਸੁਤ ਆਦਿ ਅੰਤ ਅਰਿ ਉਚਰਿ ਸਰ ਕੇ ਨਾਮ ਬਿਚਾਰ ॥੧੭੮॥

Saying the wards “Bandhu and Sut-ari” after uttering the words “Nakul, Sahdev and Anuj”, the names of Baan are known.178.

(ਮਗਰੋਂ) ਸੂਤ ਪਦ ਪਹਿਲਾਂ ਅਤੇ 'ਅਰਿ' ਸ਼ਬਦ ਅੰਤ ਉਤੇ ਕਥਨ ਕਰੋ। (ਇਹ) ਬਾਣ ਦੇ ਨਾਮ ਸਮਝੋ ॥੧੭੮॥

ਜਾਗਸੇਨਿ ਕੋ ਪ੍ਰਿਥਮ ਕਹਿ ਪਤਿ ਪਦ ਬਹੁਰਿ ਉਚਾਰਿ

ਪਹਿਲਾਂ 'ਜਾਗਸੇਨਿ' (ਦ੍ਰੁਪਦ ਦੀ ਪੁੱਤਰੀ, ਦ੍ਰੋਪਦੀ) ਸ਼ਬਦ ਕਹੋ, ਫਿਰ 'ਪਤਿ' ਪਦ ਜੋੜੋ।

ਅਨੁਜ ਆਦਿ ਸੂਤਾਤ ਕਰਿ ਸਭ ਸਰੁ ਨਾਮ ਅਪਾਰ ॥੧੭੯॥

Uttering primarily the word “Yaagyasen” (Daraupadi) and then saying the words “Pati, Anuj and Sutant-ari”, many names of baan are known.179.

(ਮਗਰੋਂ) ਪਹਿਲਾਂ 'ਅਨੁਜ' ਅਤੇ ਫਿਰ 'ਸੂਤਾਂਤ ਕਰਿ' ਸ਼ਬਦਾਂ ਦਾ ਉਚਾਰਨ ਕਰੋ। (ਇਹ) ਬਾਣ ਦੇ ਨਾਮ ਹਨ ॥੧੭੯॥

ਪ੍ਰਿਥਮ ਦ੍ਰੋਪਦੀ ਦ੍ਰੁਪਦਜਾ ਉਚਰਿ ਸੁ ਪਤਿ ਪਦ ਦੇਹੁ

ਪਹਿਲਾਂ 'ਦ੍ਰੋਪਦੀ' ਅਤੇ 'ਦ੍ਰੁਪਦਜਾ' ਉਚਾਰ ਕੇ (ਫਿਰ) 'ਪਤਿ' ਪਦ ਜੋੜੋ।

ਅਨੁਜ ਉਚਰਿ ਸੂਤਰਿ ਉਚਰਿ ਨਾਮ ਬਾਨ ਲਖਿ ਲੇਹੁ ॥੧੮੦॥

Uttering primarily the words “Draupadi and Drupadja” and then saying “Supati, Anuj and Sutari”, the names of Baan are known.180.

(ਫਿਰ) 'ਅਨੁਜ' ਕਹਿ ਕੇ 'ਸੂਤਰਿ' ਕਥਨ ਕਰੋ, (ਇਹ) ਬਾਣ ਦੇ ਨਾਮ ਸਮਝੋ ॥੧੮੦॥

ਧ੍ਰਿਸਟੁ ਦ੍ਰੁਮਨੁਜਾ ਪ੍ਰਿਥਮ ਕਹਿ ਪੁਨਿ ਪਤਿ ਸਬਦ ਬਖਾਨ

ਪਹਿਲਾਂ 'ਧ੍ਰਿਸਟੁ ਦ੍ਰੁਮਨੁਜਾ' (ਦ੍ਰੋਪਦੀ) ਕਹਿ ਕੇ ਫਿਰ 'ਪਤਿ' ਸ਼ਬਦ ਦਾ ਬਖਾਨ ਕਰੋ।

ਅਨੁਜ ਉਚਰਿ ਸੂਤਰਿ ਉਚਰਿ ਨਾਮ ਬਾਨ ਕੇ ਜਾਨ ॥੧੮੧॥

Saying primarily the word Dharishdayumanja”, then adding the words “Pati and Anuj” and afterwards saying “Sutari”, the names of Baan are known.181.

(ਮਗਰੋਂ) 'ਅਨੁਜ' ਸ਼ਬਦ ਦਾ ਉਚਾਰਨ ਕਰ ਕੇ 'ਸੂਤਰਿ' ਸ਼ਬਦ ਕਹੋ। (ਇਨ੍ਹਾਂ ਨੂੰ) ਬਾਣ ਦਾ ਨਾਮ ਸਮਝੋ ॥੧੮੧॥

ਦ੍ਰੁਪਤ ਦ੍ਰੋਣ ਰਿਪੁ ਪ੍ਰਿਥਮ ਕਹਿ ਜਾ ਕਹਿ ਪਤਿ ਪੁਨਿ ਭਾਖਿ

ਪਹਿਲਾਂ 'ਦ੍ਰੁਪਤ' ਅਤੇ 'ਦ੍ਰੋਣ ਰਿਪੁ' ਕਹਿ ਕੇ ਫਿਰ 'ਜਾ' ਅਤੇ 'ਪਤਿ' ਪਦ ਕਥਨ ਕਰੋ।

ਅਨੁਜ ਉਚਰਿ ਸੂਤਰਿ ਉਚਰਿ ਨਾਮ ਬਾਨ ਲਖਿ ਰਾਖੁ ॥੧੮੨॥

Uttering the words Drupad and Dron-ripu”, then adding the word “Ja” and afterwards saying the words “Pati, Anuj and Sutari” many names of Baan are known.182.

(ਮਗਰੋਂ) 'ਅਨੁਜ' ਕਹਿ ਕੇ ਫਿਰ 'ਸੂਤਰਿ' ਦਾ ਉਚਾਰਨ ਕਰੋ। (ਇਨ੍ਹਾਂ ਨੂੰ) ਬਾਣ ਦਾ ਨਾਮ ਜਾਣ ਲਵੋ ॥੧੮੨॥

ਪ੍ਰਿਥਮ ਨਾਮ ਲੈ ਦ੍ਰੁਪਤ ਕੋ ਜਾਮਾਤਾ ਪੁਨਿ ਭਾਖਿ

ਪਹਿਲਾਂ 'ਦ੍ਰੁਪਤ' ਦਾ ਨਾਮ ਲੈ ਕੇ ਫਿਰ 'ਜਾਮਾਤਾ' (ਜਵਾਈ) ਸ਼ਬਦ ਕਹੋ।

ਅਨੁਜ ਉਚਰ ਸੂਤਰਿ ਉਚਰਿ ਨਾਮ ਬਾਨ ਲਖਿ ਰਾਖੁ ॥੧੮੩॥

Uttering the name Drupad in the beginning and then saying the words “Jamata, Anuj and Sutari”, many names of Baan are known.183.

(ਫਿਰ) 'ਅਨੁਜ' ਅਤੇ 'ਸੂਤਰਿ' ਦਾ ਉਚਾਰਨ ਕਰੋ। ਇਹ ਬਾਣ ਦੇ ਨਾਮ ਸਮਝ ਲਵੋ ॥੧੮੩॥

ਪ੍ਰਿਥਮ ਦ੍ਰੋਣ ਕੋ ਨਾਮ ਲੈ ਅਰਿ ਪਦ ਬਹੁਰਿ ਉਚਾਰਿ

ਪਹਿਲਾਂ 'ਦ੍ਰੋਣ' ਦਾ ਨਾਮ ਲਵੋ, ਫਿਰ 'ਅਰਿ' ਪਦ ਦਾ ਕਥਨ ਕਰੋ।

ਭਗਨੀ ਕਹਿ ਪਤਿ ਭ੍ਰਾਤ ਕਹਿ ਸੂਤਰਿ ਬਾਨ ਬਿਚਾਰ ॥੧੮੪॥

Uttering the name "Dron”, adding “Ari” and then saying the words “Bhagini, Pati, Bharaat and Sutari”, the names of Baan are known.184.

(ਮਗਰੋਂ) 'ਭਗਨੀ ਪਤਿ' 'ਭ੍ਰਾਤ', 'ਸੂਤਰਿ' ਕਹੋ। (ਇਹ) ਬਾਣ ਦੇ ਨਾਮ ਵਜੋਂ ਵਿਚਾਰੋ ॥੧੮੪॥

ਅਸੁਰ ਰਾਜ ਸੁਤਾਤ ਕਰਿ ਬਿਸਿਖ ਬਾਰਹਾ ਬਾਨ

'ਅਸੁਰ ਰਾਜ ਸੁਤਾਂਤ ਕਰਿ' (ਰਾਵਣ ਦੇ ਪੁੱਤਰ ਦਾ ਅੰਤ ਕਰਨ ਵਾਲਾ) ਬਿਸਖ, ਬਾਰਹਾ (ਖੰਭਾਂ ਵਾਲਾ) ਬਾਨ,

ਤੂਨੀਰਪ ਦੁਸਟਾਤ ਕਰਿ ਨਾਮ ਤੀਰ ਕੇ ਜਾਨ ॥੧੮੫॥

The destroyer of Ravana, the enemy of Indra, the ripper of he clouds and the perisher of all kinds of adversities is called by the name of TIR (Baan).185.

ਤੂਨੀਰਪ ਅਤੇ ਦੁਸਟਾਂਤ-ਕਰਿ (ਇਹ ਸਾਰੇ) ਨਾਮ ਬਾਣ ਦੇ ਜਾਣਨੇ ਚਾਹੀਦੇ ਹਨ ॥੧੮੫॥

ਮਾਦ੍ਰੀ ਸਬਦ ਪ੍ਰਿਥਮੇ ਕਹੋ ਸੁਤ ਪਦ ਬਹੁਰਿ ਬਖਾਨ

ਪਹਿਲਾਂ 'ਮਾਦ੍ਰੀ' ਸ਼ਬਦ ਕਹੋ, ਫਿਰ 'ਸੁਤ' ਸ਼ਬਦ ਕਥਨ ਕਰੋ।

ਅਗ੍ਰ ਅਨੁਜ ਸੂਤਰਿ ਉਚਰਿ ਸਰ ਕੇ ਨਾਮ ਪਛਾਨ ॥੧੮੬॥

Uttering primarily the word "Maaadra", then saying the word "Sut" then adding the words "Anuj and Satari", the names of Baan are recognised.186.

(ਮਗਰੋਂ) 'ਅਗ੍ਰ, ਅਨੁਜ, ਸੂਤਰਿ' ਉਚਾਰਨ ਕਰੋ, (ਇਹ) ਬਾਣ ਦੇ ਨਾਮ ਸਮਝੋ ॥੧੮੬॥

ਸੁਗ੍ਰੀਵ ਕੋ ਪ੍ਰਿਥਮ ਕਹਿ ਅਰਿ ਪਦ ਬਹੁਰਿ ਬਖਾਨ

ਪਹਿਲਾਂ 'ਸੁਗ੍ਰੀਵ' ਸ਼ਬਦ ਕਹੋ, ਫਿਰ 'ਅਰਿ' ਸ਼ਬਦ ਕਥਨ ਕਰੋ।

ਸਕਲ ਨਾਮ ਸ੍ਰੀ ਬਾਨ ਕੇ ਲੀਜਹੁ ਚਤੁਰ ਪਛਾਨ ॥੧੮੭॥

Uttering primarily the word “Sugriva”, then adding the word “Ari” the wise people recognize all the names of Baan.187.

(ਇਹ) ਸਾਰੇ ਨਾਮ ਬਾਣ ਦੇ ਹਨ। ਚਤੁਰੋ! ਜਾਣ ਲਵੋ। (ਇਥੇ ਸੁਗ੍ਰੀਵ ਦੇ ਨਾਲ ਬੰਧੁ ਸ਼ਬਦ ਵੀ ਚਾਹੀਦਾ ਹੈ) ॥੧੮੭॥

ਦਸ ਗ੍ਰੀਵ ਦਸ ਕੰਠ ਭਨਿ ਅਰਿ ਪਦ ਬਹੁਰਿ ਉਚਾਰ

ਪਹਿਲਾਂ 'ਦਸ ਗ੍ਰੀਵ' ਅਤੇ 'ਦਸ ਕੰਠ' ਪਦ ਕਹੋ। ਫਿਰ 'ਅਰਿ' ਪਦ ਦਾ ਉਚਾਰਨ ਕਰੋ।

ਸਕਲ ਨਾਮ ਏਹ ਬਾਨ ਕੇ ਲੀਜਹੁ ਚਤੁਰ ਸੁਧਾਰ ॥੧੮੮॥

Uttering the words “Dasgriva and Daskanth”, then saying the word “Ari”, the wise people correctly known the names of Baan.188.

(ਇਹ) ਸਾਰੇ ਬਾਣ ਦੇ ਨਾਮ ਹਨ। ਚਤੁਰ ਜਨ ਵਿਚਾਰ ਕਰ ਲੈਣ ॥੧੮੮॥

ਪ੍ਰਿਥਮ ਜਟਾਯੁ ਬਖਾਨ ਕੈ ਅਰਿ ਪਦ ਬਹੁਰਿ ਬਖਾਨ

ਪਹਿਲਾਂ 'ਜਟਾਯੁ' ਸ਼ਬਦ ਕਹੋ ਅਤੇ ਫਿਰ 'ਅਰਿ' ਪਦ ਦਾ ਕਥਨ ਕਰੋ।

ਰਿਪੁ ਪਦ ਬਹੁਰਿ ਉਚਾਰੀਯੈ ਸਰ ਕੇ ਨਾਮ ਪਛਾਨ ॥੧੮੯॥

Uttering primarily the word Jataayoo and then and then adding the words “Ari and Ripu”, the names of Baan are recognized.189.

ਫਿਰ 'ਰਿਪੁ' ਪਦ ਦਾ ਉਚਾਰਨ ਕਰੋ, (ਇਹ) ਬਾਣ ਦੇ ਨਾਮ ਸਮਝ ਲਵੋ ॥੧੮੯॥

ਰਾਵਨ ਰਸਾਸੁਰ ਪ੍ਰਿਥਮ ਭਨਿ ਅੰਤਿ ਸਬਦ ਅਰਿ ਦੇਹੁ

ਪਹਿਲਾਂ 'ਰਾਵਣ' ਅਤੇ 'ਰਸਾਸੁਰ' (ਰਸਿਕ ਅਸੁਰ) ਸ਼ਬਦ ਕਹੋ ਅਤੇ ਅੰਤ ਉਤੇ 'ਅਰਿ' ਸ਼ਬਦ ਰਖੋ।

ਸਕਲ ਨਾਮ ਸ੍ਰੀ ਬਾਨ ਕੇ ਚੀਨ ਚਤੁਰ ਚਿਤਿ ਲੇਹੁ ॥੧੯੦॥

Saying “Rajeshwar Ravan” in the beginning and adding “Ari” at the end, all the names of Baan are known.190.

(ਇਹ) ਸਾਰੇ ਨਾਮ ਬਾਣ ਦੇ ਹਨ। ਚਤੁਰ ਪੁਰਸ਼ ਵਿਚਾਰ ਲੈਣ ॥੧੯੦॥

ਪ੍ਰਿਥਮ ਮੇਘ ਕੇ ਨਾਮ ਲੈ ਅੰਤ ਸਬਦ ਧੁਨਿ ਦੇਹੋ

ਪਹਿਲਾਂ 'ਮੇਘ' ਦੇ ਨਾਮ ਲੈ ਕੇ ਅੰਤ ਉਤੇ 'ਧੁਨਿ' ਸ਼ਬਦ ਰਖੋ।

ਪਿਤਾ ਉਚਰਿ ਅਰਿ ਸਬਦ ਕਹੁ ਨਾਮ ਬਾਨ ਲਖਿ ਲੇਹੁ ॥੧੯੧॥

Naming Meghnaad in the beginning, then adding the words “Pita and Ari”, the names of Baan are spoken.191.

(ਮਗਰੋਂ) 'ਪਿਤਾ' ਅਤੇ 'ਅਰਿ' ਸ਼ਬਦ ਉਚਾਰੋ। (ਇਹ) ਬਾਣ ਦੇ ਨਾਮ ਸਮਝ ਲਵੋ ॥੧੯੧॥

ਮੇਘਨਾਦ ਭਨ ਜਲਦਧੁਨਿ ਪੁਨਿ ਘਨਨਿਸਨ ਉਚਾਰਿ

ਮੇਘ ਨਾਦ, ਜਲਦਧੁਨਿ ਅਤੇ ਘਨਨਿਸਨ (ਬਦਲ ਵਰਗੀ ਧੁਨਿ ਵਾਲਾ) ਸ਼ਬਦ ਕਹਿ ਕੇ

ਪਿਤ ਕਹਿ ਅਰਿ ਕਹਿ ਬਾਣ ਕੇ ਲੀਜਹੁ ਨਾਮ ਸੁ ਧਾਰ ॥੧੯੨॥

After saying the word Meghnaad and then the words “Jaldhi and Dhvani”, then uttering the words “Dhan and Nishaan”, adding afterwards the words “Pitaa and Ari”, the names of Baan are spoken.192.

(ਫਿਰ) 'ਪਿਤਾ' ਅਤੇ 'ਅਰਿ' (ਸ਼ਬਦਾਂ ਦਾ) ਕਥਨ ਕਰੋ, (ਇਨ੍ਹਾਂ ਨੂੰ) ਬਾਣ ਦਾ ਨਾਮ ਸਮਝ ਲਵੋ ॥੧੯੨॥

ਅੰਬੁਦ ਧੁਨਿ ਭਨਿ ਨਾਦ ਘਨ ਪੁਨਿ ਪਿਤ ਸਬਦ ਉਚਾਰਿ

ਅੰਬੁਦ ਧੁਨਿ, ਘਨ ਨਾਦ (ਮੇਘਨਾਦ ਦੇ ਨਾਂ) ਸ਼ਬਦ ਕਹਿ ਕੇ ਫਿਰ 'ਪਿਤ' ਸ਼ਬਦ ਉਚਾਰੋ।

ਅਰਿ ਪਦਿ ਬਹੁਰਿ ਬਖਾਨੀਯੈ ਸਰ ਕੇ ਨਾਮ ਵਿਚਾਰ ॥੧੯੩॥

Uttering the words “Ambuddh and Dhvani”, then saying “Naadghan” and afterwards adding the words “Pitaa and Ari”, the names of Baan are thoughtfully known.193.

ਮਗਰੋਂ 'ਅਰਿ' ਪਦ ਕਥਨ ਕਰੋ। (ਇਹ ਸਾਰੇ) ਬਾਣ ਦੇ ਨਾਮ ਹਨ ॥੧੯੩॥

ਧਾਰਾਧਰ ਪਦ ਪ੍ਰਿਥਮ ਕਹਿ ਧੁਨਿ ਪਦ ਬਹੁਰਿ ਬਖਾਨਿ

ਪਹਿਲਾਂ 'ਧਾਰਾਧਰ' (ਬਦਲ) ਪਦ ਕਹਿ ਕੇ ਫਿਰ 'ਧੁਨਿ' ਸ਼ਬਦ ਦਾ ਉਚਾਰਨ ਕਰੋ।

ਪਿਤ ਕਹਿ ਅਰਿ ਸਬਦੋ ਉਚਰਿ ਨਾਮ ਬਾਨ ਕੇ ਜਾਨ ॥੧੯੪॥

Saying primarily the word “Dhaaraadharr”, then adding the words “Dhvani, Pitaa and Ari”, the names of Baan are known.194.

(ਬਾਦ ਵਿਚ) 'ਪਿਤ' ਅਤੇ 'ਅਰਿ' ਸ਼ਬਦ ਕਥਨ ਕਰੋ। (ਇਹ) ਬਾਣ ਦੇ ਨਾਮ ਸਮਝੋ ॥੧੯੪॥

ਪ੍ਰਿਥਮ ਸਬਦ ਕੇ ਨਾਮ ਲੈ ਪਰਧ੍ਵਨਿ ਪੁਨਿ ਪਦ ਦੇਹੁ

ਪਹਿਲਾਂ 'ਸਬਦ' (ਆਕਾਸ਼) ਨਾਮ ਲੈ ਕੇ ਫਿਰ 'ਪਰਧ੍ਵਨਿ' (ਬਦਲ) ਪਦ ਜੋੜ ਦਿਓ।

ਧੁਨਿ ਉਚਾਰਿ ਅਰਿ ਉਚਰੀਯੈ ਨਾਮ ਬਾਨ ਲਖਿ ਲੇਹੁ ॥੧੯੫॥

Uttering primarily the names of “Shabad”, then saying the word “Pardhan” and afterwards adding the words “Dhvani and Ari”, the names of Baan are spoken.195.

(ਬਾਦ ਵਿਚ) 'ਧੁਨਿ' ਅਤੇ 'ਅਰਿ' ਸ਼ਬਦ ਉਚਾਰੋ। (ਇਨ੍ਹਾਂ ਨੂੰ) ਬਾਣ ਦਾ ਨਾਮ ਸਮਝ ਲਵੋ ॥੧੯੫॥

ਜਲਦ ਸਬਦ ਪ੍ਰਿਥਮੈ ਉਚਰਿ ਨਾਦ ਸਬਦ ਪੁਨਿ ਦੇਹੁ

ਪਹਿਲਾਂ 'ਜਲਦ' ਸ਼ਬਦ ਉਚਾਰੋ, ਫਿਰ 'ਨਾਦ' ਸ਼ਬਦ ਜੋੜੋ।

ਪਿਤਾ ਉਚਰਿ ਅਰਿ ਉਚਰੀਯੈ ਨਾਮ ਬਾਨ ਲਖਿ ਲੇਹੁ ॥੧੯੬॥

Saying primarily the word “Jaladh”, then adding the word “Naad”, and then uttering the words “Pitaa and Ari”, the names of Baan are known.196.

(ਮਗਰੋਂ) 'ਪਿਤਾ' ਅਤੇ 'ਅਰਿ' ਸ਼ਬਦ ਕਥਨ ਕਰੋ। (ਇਨ੍ਹਾਂ ਨੂੰ) ਬਾਣ ਦਾ ਨਾਮ ਸਮਝ ਲਵੋ ॥੧੯੬॥

ਪ੍ਰਿਥਮ ਨੀਰ ਕੇ ਨਾਮ ਲੈ ਧਰ ਧੁਨਿ ਬਹੁਰਿ ਬਖਾਨ

ਪਹਿਲਾਂ 'ਨੀਰ' ਦੇ ਨਾਮ ਲੈ ਕੇ, ਫਿਰ 'ਧਰ' ਅਤੇ 'ਧੁਨਿ' ਪਦ ਕਹੋ।

ਤਾਤ ਆਦਿ ਅੰਤ ਅਰਿ ਉਚਰਿ ਨਾਮ ਬਾਨ ਕੇ ਜਾਨ ॥੧੯੭॥

Uttering the names of “Paani” (water) in the beginning then adding the word “Dhar” and also saying the word “Taat” in the beginning and adding the word “Ari” at the end, the names of Baan are known.197.

(ਮਗਰੋਂ) ਪਹਿਲਾਂ 'ਤਾਤ' (ਅਤੇ ਫਿਰ) ਅੰਤ ਉਤੇ 'ਅਰਿ' ਸ਼ਬਦ ਰਖੋ। ਇਹ ਬਾਣ ਦੇ ਨਾਮ ਜਾਣ ਲਵੋ ॥੧੯੭॥

ਧਾਰਾ ਪ੍ਰਿਥਮ ਉਚਾਰਿ ਕੈ ਧਰ ਪਦ ਬਹੁਰੋ ਦੇਹ

ਪਹਿਲਾ 'ਧਾਰਾ' (ਸਬਦ) ਉਚਾਰ ਕੇ, ਫਿਰ 'ਧਰ' ਪਦ ਜੋੜ ਦਿਓ।

ਪਿਤ ਕਹਿ ਅਰਿ ਪਦ ਉਚਰੌ ਨਾਮ ਬਾਨ ਲਖਿ ਲੇਹੁ ॥੧੯੮॥

After uttering the world “Dharma” in the beginning, then adding the word “Dhar” and afterwards saying “Pitaa and Ari” the names of Baan are pronounced.198.

(ਪਿਛੋਂ) 'ਪਿਤ' ਅਤੇ 'ਅਰਿ' ਪਦ ਉਚਾਰੋ। ਇਨ੍ਹਾਂ ਨੂੰ ਬਾਣ ਦਾ ਨਾਮ ਸਮਝ ਲਵੋ ॥੧੯੮॥

ਨੀਰ ਬਾਰਿ ਜਲ ਧਰ ਉਚਰਿ ਧੁਨਿ ਪਦ ਬਹੁਰਿ ਬਖਾਨਿ

(ਪਹਿਲਾਂ) ਨੀਰ, ਬਾਰਿ, ਜਲ ਸ਼ਬਦ ਉਚਾਰ ਕੇ ਫਿਰ 'ਧਰ' ਪਦ ਕਹੋ ਅਤੇ ਬਾਦ ਵਿਚ 'ਧੁਨਿ' ਪਦ ਕਹੋ।

ਤਾਤ ਉਚਰਿ ਅਰਿ ਉਚਰੀਯੈ ਨਾਮ ਬਾਨ ਪਹਿਚਾਨ ॥੧੯੯॥

Uttering the word “Neer, Vari and Jaldhar” and then saying the words “Dhavani, Taat and Ari”, the names of Baan are recognized.199.

(ਫਿਰ) 'ਤਾਤ' ਅਤੇ 'ਅਰਿ' ਸ਼ਬਦ ਉਚਾਰੋ। (ਇਨ੍ਹਾਂ ਨੂੰ) ਬਾਣ ਦਾ ਨਾਮ ਪਛਾਣ ਲਵੋ ॥੧੯੯॥

ਪਾਨੀ ਪ੍ਰਿਥਮ ਉਚਾਰਿ ਕੈ ਧਰ ਪਦ ਬਹੁਰਿ ਬਖਾਨ

ਪਹਿਲਾਂ 'ਪਾਨੀ' ਪਦ ਉਚਾਰ ਕੇ, ਫਿਰ 'ਧਰ' ਸ਼ਬਦ ਉਚਾਰੋ।

ਧੁਨਿ ਪਿਤ ਅਰਿ ਕਹਿ ਬਾਨ ਕੇ ਲੀਜਹੁ ਨਾਮ ਪਛਾਨ ॥੨੦੦॥

Uttering primarily the word “Paani” (water), then adding “Dhar” and afterwards saying the words “Dhvant, Pitaa, etc.”, recognize the names of Baan.200.

(ਬਾਦ ਵਿਚ) 'ਧੁਨਿ ਪਿਤ' ਅਤੇ 'ਅਰਿ' ਸ਼ਬਦ ਕਹੋ। (ਇਨ੍ਹਾਂ ਨੂੰ) ਬਾਣ ਦੇ ਨਾਮ ਵਜੋਂ ਪਛਾਣ ਲਵੋ ॥੨੦੦॥

ਘਨ ਸੁਤ ਪ੍ਰਿਥਮ ਬਖਾਨਿ ਕੈ ਧਰ ਧੁਨਿ ਬਹੁਰਿ ਬਖਾਨ

ਪਹਿਲਾਂ 'ਘਨ ਸੁਤ' ਕਹਿ ਕੇ, ਫਿਰ 'ਧਰ' ਅਤੇ 'ਧੁਨਿ' ਸ਼ਬਦਾਂ ਦਾ ਕਥਨ ਕਰੋ।

ਤਾਤ ਉਚਰਿ ਅਰਿ ਉਚਰੀਯੈ ਸਰ ਕੇ ਨਾਮ ਪਛਾਨ ॥੨੦੧॥

Saying world “Ghansoot” primarily, then adding and uttering he words “Dhar, Taat and Ari”, the names of Baan are known.201.

(ਇਸ ਪਿਛੋਂ) 'ਤਾਤ' ਅਤੇ 'ਅਰਿ' ਸ਼ਬਦਾਂ ਦਾ ਉਚਾਰਨ ਕਰੋ। (ਇਨ੍ਹਾਂ ਨੂੰ) ਬਾਣ ਦੇ ਨਾਮ ਸਮਝ ਲਵੋ ॥੨੦੧॥

ਆਬਦ ਧੁਨਿ ਕਹਿ ਪਿਤ ਉਚਰਿ ਅਰਿ ਤੇ ਗੁਨਨ ਨਿਧਾਨ

ਹੇ ਗੁਣੀ ਨਿਧਾਨੋ! (ਪਹਿਲਾਂ) 'ਆਬਦ ਧੁਨਿ' (ਜਲ ਦੇਣ ਵਾਲੇ ਬਦਲ ਦਾ ਨਾਦ) ਕਹਿ ਕੇ (ਫਿਰ) 'ਪਿਤ' ਅਤੇ 'ਅਰਿ' ਸ਼ਬਦ ਦਾ ਉਚਾਰਨ ਕਰੋ।

ਸਕਲ ਨਾਮ ਬਾਨ ਕੇ ਲੀਜਹੁ ਹ੍ਰਿਦੈ ਪਛਾਨ ॥੨੦੨॥

Uttering the Ambuddh Dhvani, then saying the world “Pitaa”, O virtuous people! recognize all the names of Baan in your mind.202.

(ਇਹ) ਸਾਰੇ ਨਾਮ ਬਾਣ ਦੇ ਹਨ, ਹਿਰਦੇ ਵਿਚ ਪਛਾਣ ਕਰ ਲਵੋ ॥੨੦੨॥

ਧਾਰ ਬਾਰਿ ਕਹਿ ਉਚਰਿ ਕੈ ਧਰ ਧੁਨਿ ਬਹੁਰਿ ਬਖਾਨ

ਪਹਿਲਾਂ 'ਧਾਰ ਬਾਰਿ' ਕਹਿ ਕੇ (ਫਿਰ) 'ਧਰ' ਅਤੇ 'ਧੁਨਿ' ਦਾ ਉਚਾਰਨ ਕਰੋ।

ਤਾਤ ਉਚਰਿ ਅਰਿ ਉਚਰੀਯੈ ਨਾਮ ਬਾਨ ਕੇ ਜਾਨ ॥੨੦੩॥

Uttering the words “Dhaar and Vaari”, then saying and adding the words “Par-dhan, Taat and Ari”, the names of Baan are known.203.

(ਬਾਦ ਵਿਚ) 'ਤਾਤ' ਅਤੇ 'ਅਰਿ' ਪਦਾਂ ਦਾ ਉਚਾਰਨ ਕਰੋ। (ਇਨ੍ਹਾਂ ਨੂੰ) ਬਾਣ ਦਾ ਨਾਮ ਸਮਝੋ ॥੨੦੩॥

ਨੀਰਦ ਪ੍ਰਿਥਮ ਉਚਾਰ ਕੇ ਧੁਨਿ ਪਦ ਬਹੁਰਿ ਬਖਾਨ

ਪਹਿਲਾਂ 'ਨੀਰਦ' (ਸ਼ਬਦ) ਉਚਾਰ ਕੇ ਫਿਰ 'ਧੁਨਿ' ਪਦ ਦਾ ਉਚਾਰਨ ਕਰੋ।

ਪਿਤ ਕਹਿ ਅਰਿ ਕਹਿ ਬਾਨ ਕੇ ਲੀਜਹੁ ਨਾਮ ਪਛਾਨ ॥੨੦੪॥

Saying the word “Neerad” in the beginning, then uttering and adding the words “Dhvani, Pitaa and Ari”, the names of Baan are known.204.

(ਫਿਰ) 'ਪਿਤ' ਅਤੇ 'ਅਰਿ' ਪਦ ਕਹਿ ਕੇ ਬਾਣ ਦੇ ਨਾਮ ਪਛਾਣ ਲਵੋ ॥੨੦੪॥

ਘਨਜ ਸਬਦ ਕੋ ਉਚਰਿ ਕੈ ਧੁਨਿ ਪਦ ਬਹੁਰਿ ਬਖਾਨ

'ਘਨਜ' ਸ਼ਬਦ ਨੂੰ (ਪਹਿਲਾਂ) ਕਹਿ ਕੇ, ਫਿਰ 'ਧੁਨਿ' ਸ਼ਬਦ ਜੋੜੋ। (ਇਹ) ਸਾਰੇ ਨਾਮ ਬਾਣ ਦੇ ਹਨ।

ਸਕਲ ਨਾਮ ਸ੍ਰੀ ਬਾਨ ਕੇ ਲੀਜੋ ਚਤੁਰ ਪਛਾਨ ॥੨੦੫॥

Saying the word “Dhanaj” and then adding the world “Dhan”, all the names of Baan are recognized by the clever persons.205.

ਚਤੁਰ ਲੋਗੋ! ਮਨ ਵਿਚ ਵਿਚਾਰ ਕਰ ਲਵੋ। (ਇਥੇ ਧੁਨਿ ਤੋਂ ਬਾਦ 'ਅਰਿ' ਸ਼ਬਦ ਲਗਣਾ ਚਾਹੀਦਾ ਹੈ) ॥੨੦੫॥

ਮਤਸ ਸਬਦ ਪ੍ਰਿਥਮੈ ਉਚਰਿ ਅਛ ਸਬਦ ਪੁਨਿ ਦੇਹੁ

ਪਹਿਲਾਂ 'ਮਤਸ' (ਮੱਛੀ) ਸ਼ਬਦ ਉਚਾਰ ਕੇ ਫਿਰ 'ਅਛ' (ਅੱਖ) ਪਦ ਜੋੜੋ।

ਅਰਿ ਪਦ ਬਹੁਰਿ ਬਖਾਨੀਯੈ ਨਾਮ ਬਾਨ ਲਖਿ ਲੇਹੁ ॥੨੦੬॥

Uttering the word “Maker” in the beginning, then saying and adding the words “Aksh and Ari”, all the names of Baan are known.206.

ਫਿਰ 'ਅਰਿ' ਪਦ ਨੂੰ ਕਥਨ ਕਰੋ। (ਇਹ) ਬਾਣ ਦੇ ਨਾਮ ਸਮਝ ਲਵੋ ॥੨੦੬॥

ਪ੍ਰਿਥਮ ਮੀਨ ਕੋ ਨਾਮ ਲੈ ਚਖੁ ਰਿਪੁ ਬਹੁਰਿ ਬਖਾਨ

ਪਹਿਲਾਂ 'ਮੀਨ' ਦੇ ਨਾਮ ਲਵੋ, ਫਿਰ 'ਚਖੁ ਰਿਪੁ' ਸ਼ਬਦ ਕਹੋ।

ਸਕਲ ਨਾਮ ਸ੍ਰੀ ਬਾਨ ਕੇ ਲੀਜਹੁ ਚਤੁਰ ਪਛਾਨ ॥੨੦੭॥

Uttering the names of “Meen” (fish) in the beginning, then saying the word Chakshu, all the names of Baan are known207.

(ਇਹ) ਸਾਰੇ ਨਾਮ ਬਾਣ ਦੇ ਹਨ; ਹਿਰਦੇ ਵਿਚ ਚਤਰੋ! ਵਿਚਾਰ ਲਵੋ ॥੨੦੭॥

ਮਕਰ ਸਬਦ ਪ੍ਰਿਥਮੈ ਉਚਰਿ ਚਖੁ ਰਿਪੁ ਬਹੁਰ ਬਖਾਨ

ਪਹਿਲਾਂ 'ਮਕਰ' ਸ਼ਬਦ ਕਹੋ, ਫਿਰ 'ਚਖੁ ਰਿਪੁ ਪਦ' ਸਦਾ ਕਥਨ ਕਰੋ।

ਸਬੈ ਨਾਮ ਸ੍ਰੀ ਬਾਨ ਕੇ ਲੀਜੋ ਚਤੁਰ ਪਛਾਨ ॥੨੦੮॥

Saying the word “Makar” primarily, then adding the word “Chakshu”, O wise people! recognize all the names of Baan.208.

ਇਹ ਸਾਰੇ ਨਾਮ ਬਾਣ ਦੇ ਹਨ। ਵਿਚਾਰਵਾਨੋ! ਵਿਚਾਰ ਕਰ ਲਵੋ ॥੨੦੮॥

ਝਖ ਪਦ ਪ੍ਰਿਥਮ ਬਖਾਨਿ ਕੈ ਚਖੁ ਰਿਪੁ ਬਹੁਰਿ ਬਖਾਨ

ਪਹਿਲਾਂ 'ਝਖ' ਪਦ ਕਹਿ ਕੇ ਫਿਰ 'ਚਖੁ ਰਿਪੁ' (ਸ਼ਬਦ) ਕਥਨ ਕਰੋ।

ਸਭੇ ਨਾਮ ਸ੍ਰੀ ਬਾਨ ਕੇ ਲੀਜੈ ਚਤੁਰ ਪਛਾਨ ॥੨੦੯॥

Recognise all names of Baan, by uttering the word “Jhakh” in the beginning and then adding the word “Chakshu”.209.

ਹੇ ਚਤੁਰ ਪੁਰਸ਼ੋ! (ਇਨ੍ਹਾਂ) ਸਾਰਿਆਂ ਨੂੰ ਬਾਣ ਦੇ ਨਾਮ ਸਮਝ ਲਵੋ ॥੨੦੯॥

ਸਫਰੀ ਨੇਤ੍ਰ ਬਖਾਨਿ ਕੈ ਅਰਿ ਪਦ ਬਹੁਰਿ ਉਚਾਰ

(ਪਹਿਲਾਂ) 'ਸਫਰੀ ਨੇਤ੍ਰ' ਕਹਿ ਕੇ ਫਿਰ 'ਅਰਿ' ਪਦ ਦਾ ਉਚਾਰਨ ਕਰੋ।

ਸਕਲ ਨਾਮ ਸ੍ਰੀ ਬਾਨ ਕੇ ਲੀਜੋ ਸੁ ਕਵਿ ਸੁ ਧਾਰ ॥੨੧੦॥

Saying the words “Safri (fish) and Netar” then uttering the word “Ari”, O poets! Comprehend all the names of Baan correctly.210.

ਇਹ ਸਾਰੇ ਨਾਮ ਬਾਣ ਦੇ ਹਨ। ਕਵੀਓ! ਸਮਝ ਲਵੋ ॥੨੧੦॥

ਮਛਰੀ ਚਛੁ ਬਖਾਨਿ ਕੈ ਅਰਿ ਪਦ ਬਹੁਰ ਉਚਾਰ

(ਪਹਿਲਾਂ) 'ਮਛਰੀ ਚਛੁ' ਕਹਿ ਕੇ ਫਿਰ 'ਅਰਿ' ਪਦ ਨੂੰ ਜੋੜੋ।

ਨਾਮ ਸਕਲ ਸ੍ਰੀ ਬਾਨ ਕੇ ਲੀਜੋ ਚਤੁਰ ਸੁਧਾਰ ॥੨੧੧॥

Comprehend all the names of Baan correctly by uttering “Matsuachakshu” and the saying the word “Ari”.211.

(ਇਹ) ਸਾਰੇ ਨਾਮ ਬਾਣ ਦੇ ਹਨ, ਵਿਦਵਾਨ ਲੋਕ ਸਮਝ ਲੈਣ ॥੨੧੧॥

ਜਲਚਰ ਪ੍ਰਿਥਮ ਬਖਾਨਿ ਕੈ ਚਖੁ ਪਦ ਬਹੁਰਿ ਬਖਾਨ

ਪਹਿਲਾਂ 'ਜਲਚਰ' ਕਹਿ ਕੇ, ਬਾਦ ਵਿਚ 'ਚਖੁ' ਪਦ ਦਾ ਕਥਨ ਕਰੋ।

ਅਰਿ ਕਹਿ ਸਭ ਹੀ ਬਾਨ ਕੇ ਲੀਜੋ ਨਾਮ ਪਛਾਨ ॥੨੧੨॥

Recognise all the names of Baan by saying “Jalchar” in the beginning, then adding and uttering the words “Chakshu and Ari”.212.

(ਫਿਰ) 'ਅਰਿ' ਸ਼ਬਦ ਕਹਿ ਦਿਓ। (ਇਹ) ਬਾਣ ਦੇ ਨਾਮ ਸਮਝ ਲਵੋ ॥੨੧੨॥

ਬਕਤ੍ਰਾਗਜ ਪਦ ਉਚਰਿ ਕੈ ਮੀਨ ਸਬਦ ਅਰਿ ਦੇਹੁ

(ਪਹਿਲਾਂ) 'ਬਕਤ੍ਰਾਗਜ' (ਮੂੰਹ ਦੇ ਅਗੇ ਰਹਿਣ ਵਾਲਾ, ਨੇਤ੍ਰ) ਪਦ ਕਹਿ ਕੇ ਫਿਰ 'ਮੀਨ' ਅਤੇ 'ਅਰਿ' ਪਦ ਜੋੜੋ।

ਨਾਮ ਸਿਲੀਮੁਖ ਕੇ ਸਭੈ ਚੀਨ ਚਤੁਰ ਚਿਤਿ ਲੇਹੁ ॥੨੧੩॥

O wise people! recognize all the names of Baan by uttering the word “Baktraagaj” and then adding the word Meen.213.

(ਇਹ) ਸਾਰੇ ਨਾਮ ਸਿਲੀਮੁਖ (ਬਾਣ) ਦੇ ਹਨ, (ਇਨ੍ਹਾਂ ਨੂੰ) ਮਨ ਵਿਚ ਪਛਾਣ ਲਵੋ ॥੨੧੩॥

ਪ੍ਰਿਥਮ ਨਾਮ ਲੈ ਮੀਨ ਕੇ ਕੇਤੁ ਸਬਦ ਪੁਨਿ ਦੇਹੁ

ਪਹਿਲਾਂ 'ਮੀਨ' ਦੇ ਨਾਮ ਲੈ ਕੇ ਫਿਰ 'ਕੇਤੁ' ਸ਼ਬਦ ਜੋੜ ਦਿਓ।

ਚਖੁ ਕਹਿ ਅਰਿ ਕਹਿ ਬਾਨ ਕੇ ਨਾਮ ਚੀਨ ਚਿਤਿ ਲੇਹੁ ॥੨੧੪॥

Uttering the names of “Meen” in the beginning, then adding and saying the words “Ketu, Chakshu and Ari”, all the names of Baan are recognized in mind.214.

(ਫਿਰ) 'ਚਖੁ' ਅਤੇ 'ਅਰਿ' ਕਹਿ ਦਿਓ। (ਇਨ੍ਹਾਂ ਨੂੰ) ਚਿਤ ਵਿਚ ਬਾਣ ਦੇ ਨਾਮ ਸਮਝ ਲਵੋ ॥੨੧੪॥

ਸੰਬਰਾਰਿ ਪਦ ਪ੍ਰਿਥਮ ਕਹਿ ਚਖੁ ਧੁਜ ਪਦ ਪੁਨਿ ਦੇਹੁ

ਪਹਿਲਾਂ 'ਸੰਬਰਾਰਿ' ਪਦ ਕਥਨ ਕਰੋ, ਫਿਰ 'ਧੁਜ' ਅਤੇ 'ਚਖੁ' ਸ਼ਬਦਾਂ ਦਾ ਉਚਾਰਨ ਕਰੋ।

ਅਰਿ ਕਹਿ ਸਭ ਹੀ ਬਾਨ ਕੇ ਚੀਨ ਚਤੁਰ ਚਿਤਿ ਲੇਹੁ ॥੨੧੫॥

O wise people! Recognise the names of Baan by uttering the words “Sambrari” in the beginning and then saying and adding the words “Chakshu-dhvaj and Ari”.215.

(ਫਿਰ) 'ਅਰਿ' ਪਦ ਕਹਿ ਦਿਓ। (ਇਨ੍ਹਾਂ ਨੂੰ) ਬਾਣ ਦਾ ਨਾਮ ਵਿਚਾਰ ਲਵੋ ॥੨੧੫॥

ਪ੍ਰਿਥਮ ਪਿਨਾਕੀ ਪਦ ਉਚਰਿ ਅਰਿ ਧੁਜ ਨੇਤ੍ਰ ਉਚਾਰਿ

ਪਹਿਲਾਂ 'ਪਿਨਾਕੀ' ਪਦ ਦਾ ਉਚਾਰਨ ਕਰੋ, (ਫਿਰ) 'ਅਰਿ' 'ਧੁਜ' ਅਤੇ 'ਨੇਤ੍ਰ' ਪਦਾਂ ਨੂੰ ਜੋੜੋ।

ਅਰਿ ਕਹਿ ਸਭ ਹੀ ਬਾਨ ਕੇ ਲੀਜਹੁ ਨਾਮ ਸੁ ਧਾਰ ॥੨੧੬॥

Uttering the word “Pinaaki” primarily, then adding and saying the words “Ari”, Dhvaj, Netar and Ari”, all the names of Baan are spoken correctly.216.

(ਫਿਰ) 'ਅਰਿ' ਸ਼ਬਦ ਕਹਿ ਦਿਓ। (ਇਹ) ਬਾਣ ਦੇ ਨਾਮ ਸਮਝ ਲਵੋ ॥੨੧੬॥

ਮਹਾਰੁਦ੍ਰ ਅਰਿਧੁਜ ਉਚਰਿ ਪੁਨਿ ਪਦ ਨੇਤ੍ਰ ਬਖਾਨ

ਪਹਿਲਾਂ 'ਮਹਾਰੁਦ੍ਰ ਅਰਿਧੁਜ' ਪਦ ਕਥਨ ਕਰ ਕੇ, ਫਿਰ 'ਨੇਤ੍ਰ' ਪਦ ਦਾ ਬਖਾਨ ਕਰੋ।

ਅਰਿ ਕਹਿ ਸਭ ਸ੍ਰੀ ਬਾਨ ਕੇ ਨਾਮ ਹ੍ਰਿਦੈ ਪਹਿਚਾਨ ॥੨੧੭॥

Recognise all the names of Baan in your mind by saying the words Maha-Rudra and Aridhvaj” and then uttering the word “Netar”.217.

(ਇਸ ਪਿਛੋ) 'ਅਰਿ' ਸ਼ਬਦ ਜੋੜੋ। (ਇਨ੍ਹਾਂ ਨੂੰ) ਹਿਰਦੇ ਵਿਚ ਬਾਣ ਦੇ ਨਾਮ ਵਜੋਂ ਪਛਾਣ ਲਵੋ ॥੨੧੭॥

ਤ੍ਰਿਪੁਰਾਤਕ ਅਰਿ ਕੇਤੁ ਕਹਿ ਚਖੁ ਅਰਿ ਬਹੁਰਿ ਉਚਾਰ

ਪਹਿਲਾਂ 'ਤ੍ਰਿਪੁਰਾਂਤਕ ਅਰਿ ਕੇਤੁ' ਕਹਿ ਕੇ ਫਿਰ 'ਚਖੁ ਅਰਿ' ਪਦ ਜੋੜੋ।

ਨਾਮ ਸਕਲ ਬਾਨ ਕੇ ਲੀਜਹੁ ਸੁਕਬਿ ਸੁ ਧਾਰ ॥੨੧੮॥

If after saying the words “Tripurantak and Ariketu” and then uttering “Chakshu-ari”, then the poets know all the names of Baan correctly.218.

(ਇਹ) ਸਾਰੇ ਨਾਮ ਬਾਣ ਦੇ ਹਨ। ਕਵੀਜਨ ਸੁਧਾਰ ਲੈਣ ॥੨੧੮॥

ਕਾਰਤਕੇਅ ਪਿਤੁ ਪ੍ਰਿਥਮ ਕਹਿ ਅਰਿ ਧੁਜ ਨੇਤ੍ਰ ਬਖਾਨਿ

ਪਹਿਲਾਂ 'ਕਾਰਤਕੇਅ ਪਿਤੁ' ਕਹਿ ਕੇ ਫਿਰ 'ਅਰਿ ਧੁਜ ਨੇਤ੍ਰ' ਕਹੋ।

ਅਰਿ ਪਦ ਬਹੁਰਿ ਬਖਾਨੀਐ ਨਾਮ ਬਾਨ ਪਹਿਚਾਨ ॥੨੧੯॥

All the names of Baan are recognized by uttering the words “Kaartikya nd Pitra” in the beginning and then saying and adding the words “Ari-Dhvaj, Netar and Ari”.219.

ਫਿਰ 'ਅਰਿ' ਪਦ ਦਾ ਉਚਾਰਨ ਕਰੋ। (ਇਨ੍ਹਾਂ ਨੂੰ) ਬਾਣ ਦਾ ਨਾਮ ਪਛਾਣੋ ॥੨੧੯॥

ਬਿਰਲ ਬੈਰਿ ਕਰਿ ਬਾਰਹਾ ਬਹੁਲਾਤਕ ਬਲਵਾਨ

ਬਿਰਲ ਬੈਰਿ ਕਰਿ (ਵੈਰੀਆਂ ਨੂੰ ਵਿਰਲਾ ਕਰਨ ਵਾਲਾ) ਬਾਰਹਾ, ਬਹੁਲਾਂਤਕ, ਬਲਵਾਨ,

ਬਰਣਾਤਕ ਬਲਹਾ ਬਿਸਿਖ ਬੀਰ ਪਤਨ ਬਰ ਬਾਨ ॥੨੨੦॥

“Vairi, Vilarkar, Baar-ha, Bohlantak, Varnanaantak, Balha, Vishikh, Veerpatan etc.” are all spoken of as the names of Baan.220.

ਬਰਣਾਂਤਕ, ਬਲਹਾ, ਬਿਸਿਖ, ਬੀਰ ਪਤਨ (ਇਹ ਨਾਮ) ਬਾਣ ਦੇ ਹਨ ॥੨੨੦॥

ਪ੍ਰਿਥਮ ਸਲਲਿ ਕੌ ਨਾਮ ਲੈ ਧਰ ਅਰਿ ਬਹੁਰਿ ਬਖਾਨਿ

ਪਹਿਲਾਂ 'ਸਲਲਿ' ਦਾ ਨਾਮ ਲੈ ਕੇ, ਫਿਰ 'ਧਰ' ਅਤੇ 'ਅਰਿ' ਪਦ ਕਥਨ ਕਰੋ।

ਕੇਤੁ ਚਛੁ ਅਰਿ ਉਚਰੀਯੈ ਨਾਮ ਬਾਨ ਕੇ ਜਾਨ ॥੨੨੧॥

Uttering the word “Salil” (water) in the beginning, saying and adding eh words “Dhar, Ari Ketu, Chakshu and Ari”, the names of Baan are known.221.

ਫਿਰ 'ਕੇਤੁ ਚਛੁ ਅਰਿ' ਉਚਾਰਨ ਕਰੋ। (ਇਨ੍ਹਾਂ ਨੂੰ) ਬਾਣ ਦਾ ਨਾਮ ਸਮਝ ਲਵੋ ॥੨੨੧॥

ਕਾਰਤਕੇਅ ਪਦ ਪ੍ਰਿਥਮ ਕਹਿ ਪਿਤੁ ਅਰਿ ਕੇਤੁ ਉਚਾਰਿ

ਪਹਿਲਾਂ 'ਕਾਰਤਕੇਅ' ਸ਼ਬਦ ਕਹਿ ਕੇ, ਫਿਰ 'ਪਿਤੁ', 'ਅਰਿ' ਅਤੇ 'ਕੇਤੁ' ਦਾ ਉਚਾਰਨ ਕਰ ਲਵੋ।

ਚਖੁ ਅਰਿ ਕਹਿ ਸਭ ਬਾਨ ਕੇ ਲੀਜਹੁ ਨਾਮ ਸੁ ਧਾਰ ॥੨੨੨॥

All the names of Baan are spoken correctly by saying the word “Kaartikya in the beginning and then saying and adding the words “Pitra, Ari, Ketu, Chakshu and Ari” in serial order.222.

(ਫਿਰ) 'ਚਖੁ ਅਰਿ' ਕਹਿ ਦਿਓ, (ਇਨ੍ਹਾਂ ਨੂੰ) ਬਾਣ ਦਾ ਨਾਮ ਸਮਝ ਲਵੋ ॥੨੨੨॥

ਪ੍ਰਿਥਮ ਪਿਨਾਕੀ ਪਾਨਿ ਕਹਿ ਰਿਪੁ ਧੁਜ ਚਖੁ ਅਰਿ ਦੇਹੁ

ਪਹਿਲਾਂ 'ਪਿਨਾਕੀ' ਅਤੇ 'ਪਾਨਿ' ਕਹਿ ਕੇ 'ਰਿਪੁ ਧੁਜ ਚਖੁ ਅਰਿ' ਪਦ ਜੋੜੋ।

ਸਕਲ ਨਾਮ ਸ੍ਰੀ ਬਾਨ ਕੇ ਚੀਨ ਚਤੁਰ ਚਿਤਿ ਲੇਹੁ ॥੨੨੩॥

The wise people may comprehend all the names of Baan in their mind by uttering “Pinaaki-paani in the beginning and then adding Ripdhvaj and Chakshu.”223.

(ਇਹ) ਸਾਰੇ ਨਾਮ ਬਾਣ ਦੇ ਹਨ, ਮਨ ਵਿਚ ਵਿਚਾਰ ਲਵੋ ॥੨੨੩॥

ਪਸੁ ਪਤਿ ਸੁਰਿਧਰ ਅਰਿ ਉਚਰਿ ਧੁਜ ਚਖੁ ਸਤ੍ਰੁ ਬਖਾਨ

(ਪਹਿਲਾਂ) 'ਪਸੁ ਪਤਿ' ਅਤੇ 'ਸੁਰਿਧਰ' ਕਹਿ ਕੇ, ਫਿਰ 'ਅਰਿ' ਅਤੇ 'ਧੁਜ ਚਖੁ ਸਤ੍ਰੁ' ਕਥਨ ਕਹੋ।

ਸਕਲ ਨਾਮ ਸ੍ਰੀ ਬਾਨ ਕੇ ਚਤੁਰ ਚਿਤ ਮੈ ਜਾਨ ॥੨੨੪॥

Uttering the words “Pashupati, Surdhar and Ari” and then saying the words “Dhvaj-Chakshu and Shatru”, all the names of Baan are known by the wise people.224.

(ਇਹ) ਸਾਰੇ ਨਾਮ ਬਾਣ ਦੇ ਹਨ। ਚਤੁਰ ਪੁਰਸ਼ ਸਮਝ ਲੈਣ ॥੨੨੪॥

ਪਾਰਬਤੀਸ ਅਰਿ ਕੇਤੁ ਚਖੁ ਕਹਿ ਰਿਪੁ ਪੁਨਿ ਪਦ ਦੇਹੁ

'ਪਾਰਬਤੀਸ ਅਰਿ ਕੇਤੁ ਚਖੁ' ਕਹਿ ਕੇ ਫਿਰ 'ਰਿਪੁ' ਪਦ ਜੋੜ ਲਵੋ।

ਸਕਲ ਨਾਮ ਸ੍ਰੀ ਬਾਨ ਕੇ ਚੀਨ ਚਤੁਰ ਚਿਤਿ ਲੇਹੁ ॥੨੨੫॥

After uttering the words “Parvteesh, Ariketu and Chakshu and then adding the wrord “Ripu”, the wise people know all the names of Baan.225.

(ਇਹ) ਸਾਰੇ ਨਾਮ ਬਾਣ ਦੇ ਹਨ। ਚਤਰੋ! ਮਨ ਵਿਚ ਸਮਝ ਲਵੋ ॥੨੨੫॥

ਸਸਤ੍ਰ ਸਾਗ ਸਾਮੁਹਿ ਚਲਤ ਸਤ੍ਰੁ ਮਾਨ ਕੋ ਖਾਪ

(ਜੋ) ਸਸਤ੍ਰ ਸਾਂਗ ਦੇ ਸਾਹਮਣੇ ਚਲਦਾ ਹੈ ਅਤੇ ਵੈਰੀ ਦੇ ਮਾਣ ਨੂੰ ਨਸ਼ਟ ਕਰਦਾ ਹੈ,

ਸਕਲ ਸ੍ਰਿਸਟ ਜੀਤੀ ਤਿਸੈ ਜਪੀਅਤੁ ਤਾ ਕੋ ਜਾਪੁ ॥੨੨੬॥

Even with the continued blows of the weapons and lances etc. on the front, the weapons which destroys the ego of the enemy, that has conquered the whole world I only utter its name in devotion.226.

ਜਿਸ ਨੇ ਸਾਰੀ ਸ੍ਰਿਸਟੀ ਜਿਤ ਲਈ ਹੈ, ਹਰ ਥਾਂ ਤੇ ਉਸ ਦਾ ਜਾਪ ਹੋ ਰਿਹਾ ਹੈ (ਜਸ ਗਾਇਆ ਜਾ ਰਿਹਾ ਹੈ) ॥੨੨੬॥

ਸਕਲ ਸੰਭੁ ਕੇ ਨਾਮ ਲੈ ਅਰਿ ਧੁਜ ਨੇਤ੍ਰ ਬਖਾਨਿ

'ਸੰਭੁ' (ਸ਼ਿਵ) ਦੇ ਸਾਰੇ ਨਾਮ ਲੈ ਕੇ, ਫਿਰ 'ਅਰਿ ਧੁਜ ਨੇਤ੍ਰ' ਕਥਨ ਕਰੋ।

ਸਕਲ ਨਾਮ ਸ੍ਰੀ ਬਾਨ ਕੇ ਨਿਕਸਤ ਚਲਤ ਅਪ੍ਰਮਾਨ ॥੨੨੭॥

Saying all the names of Shambhoo (Shiva) and then uttering the words “Ari, Dhvaj and Netar”, all the names of Baan continue to be encolved.227.

(ਇਹ) ਸਾਰੇ ਬੇਅੰਤ ਨਾਂ ਬਾਣ ਦੇ ਬਣਦੇ ਜਾਣਗੇ ॥੨੨੭॥

ਪ੍ਰਿਥਮ ਨਾਮ ਲੈ ਸਤ੍ਰੁ ਕੋ ਅਰਦਨ ਬਹੁਰਿ ਉਚਾਰ

ਪਹਿਲਾਂ 'ਸਤ੍ਰੁ' ਦੇ ਨਾਮ ਲੈ ਕੇ ਫਿਰ 'ਅਰਦਨ' ਪਦ ਜੋੜੋ।

ਸਕਲ ਨਾਮ ਸ੍ਰੀ ਬਾਨ ਕੇ ਨਿਕਸਤ ਚਲੈ ਅਪਾਰ ॥੨੨੮॥

Uttering the world “Shatru” in the beginning and then saying the word “Ardan”, all the names of Baan continue to be evolved.228.

(ਇਸ ਤਰ੍ਹਾਂ) ਬਾਣ ਦੇ ਅਪਾਰ ਨਾਮ ਬਣਦੇ ਜਾਣਗੇ ॥੨੨੮॥

ਸਕਲ ਮ੍ਰਿਗ ਸਬਦ ਆਦਿ ਕਹਿ ਅਰਦਨ ਪਦ ਕਹਿ ਅੰਤਿ

ਪਹਿਲਾਂ ਸਾਰੇ ਮ੍ਰਿਗਾਂ (ਚੌਪਾਏ ਪਸ਼ੂਆਂ) ਦੇ ਨਾਮ ਕਹਿ ਕੇ, (ਫਿਰ) ਅੰਤ ਉਤੇ 'ਅਰਦਨ' ਸ਼ਬਦ ਕਹੋ।

ਸਕਲ ਨਾਮ ਸ੍ਰੀ ਬਾਨ ਕੇ ਨਿਕਸਤ ਚਲੈ ਅਨੰਤ ॥੨੨੯॥

Saying all the names of related to “Mrig” (deer) in the beginning and uttering the word “Ardan” at the end, all the names of Baan continue to be evolved.229.

(ਇਸ ਤਰ੍ਹਾਂ) ਬਾਣ ਦੇ ਅਪਾਰ ਨਾਮ ਬਣਦੇ ਜਾਣਗੇ ॥੨੨੯॥

ਕੁੰਭਕਰਨ ਪਦ ਆਦਿ ਕਹਿ ਅਰਦਨ ਬਹੁਰਿ ਬਖਾਨ

ਪਹਿਲਾਂ 'ਕੁੰਭਕਰਨ' ਸ਼ਬਦ ਕਹਿ ਕੇ, ਫਿਰ 'ਅਰਦਨ' ਪਦ ਕਥਨ ਕਰੋ।

ਸਕਲ ਨਾਮ ਸ੍ਰੀ ਬਾਨ ਕੇ ਚਤੁਰ ਚਿਤ ਮੈ ਜਾਨ ॥੨੩੦॥

The wise men comprehend all the names of Baan by uttering the word “Kumbhkaran” in the beginning and then saying the word “Ardan”.230.

(ਇਸ ਤਰ੍ਹਾਂ) ਸਾਰੇ ਨਾਮ ਬਾਣ ਦੇ ਬਣ ਜਾਣਗੇ। ਸਮਝਦਾਰ ਲੋਕ ਮਨ ਵਿਚ ਸਮਝ ਲੈਣ ॥੨੩੦॥

ਰਿਪੁ ਸਮੁਦ੍ਰ ਪਿਤ ਪ੍ਰਿਥਮ ਕਹਿ ਕਾਨ ਅਰਿ ਭਾਖੋ ਅੰਤਿ

ਪਹਿਲਾਂ 'ਰਿਪੁ ਸਮੁਦ੍ਰ ਪਿਤ' ਕਹਿ ਕੇ, (ਫਿਰ) 'ਕਾਨ' ਅਤੇ 'ਅਰਿ' ਪਦ ਕਹੋ।

ਸਕਲ ਨਾਮ ਸ੍ਰੀ ਬਾਨ ਕੇ ਨਿਕਸਤ ਚਲਹਿ ਅਨੰਤ ॥੨੩੧॥

Uttering the word “Rip-Samudra” in the beginning and then saying the word “Kaanari” at the end, innumerable names of Baan get evolved.231.

(ਇਸ ਤਰ੍ਹਾਂ) ਅਨੇਕ ਨਾਮ ਬਾਣ ਦੇ ਬਣਦੇ ਜਾਣਗੇ ॥੨੩੧॥

ਪ੍ਰਿਥਮ ਨਾਮ ਦਸਗ੍ਰੀਵ ਕੇ ਲੈ ਬੰਧੁ ਅਰਿ ਪਦ ਦੇਹੁ

ਪਹਿਲਾਂ 'ਦਸਗ੍ਰੀਵ' (ਰਾਵਣ) ਦੇ ਨਾਮ ਲੈ ਕੇ, ਮਗਰੋਂ 'ਬੰਧੁ ਅਰਿ' ਪਦ ਜੋੜੋ।

ਸਕਲ ਨਾਮ ਸ੍ਰੀ ਬਾਨ ਕੇ ਚੀਨ ਚਤੁਰ ਚਿਤਿ ਲੇਹੁ ॥੨੩੨॥

The wise people recognize all the names of Baan in their mind by uttering the names of “Dasgareev Ravana in the beginning and then adding words “Vadh and Ari”.232.

(ਇਸ ਤਰ੍ਹਾਂ) ਬਾਣ ਦੇ ਅਨੇਕ ਨਾਮ ਬਣਦੇ ਜਾਣਗੇ। ਵਿਦਵਾਨ ਚਿਤ ਵਿਚ ਵਿਚਾਰ ਕਰ ਲੈਣ ॥੨੩੨॥

ਖੋਲ ਖੜਗ ਖਤ੍ਰਿਅੰਤ ਕਰਿ ਕੈ ਹਰਿ ਪਦੁ ਕਹੁ ਅੰਤਿ

ਪਹਿਲਾਂ 'ਖੋਲ' (ਕਵਚ) ਜਾਂ 'ਖੜਗ' ਪਦ ਕਹਿ ਕੇ, ਫਿਰ ਅੰਤ ਉਤੇ 'ਖਤ੍ਰਿਅੰਤ' ਜਾਂ 'ਹਰਿ' ਸ਼ਬਦ ਕਹੋ।

ਸਕਲ ਨਾਮ ਸ੍ਰੀ ਬਾਨ ਕੇ ਨਿਕਸਤ ਚਲੈ ਅਨੰਤ ॥੨੩੩॥

Ending with the words “Khol, Khadag, Kshatriyantkaarak and Kehri”, all the names of Baan get evolved.233.

(ਇਸ ਤਰ੍ਹਾਂ) ਬਾਣ ਦੇ ਅਨੇਕ ਨਾਮ ਨਿਕਲਦੇ ਜਾਣਗੇ ॥੨੩੩॥

ਕਵਚ ਕ੍ਰਿਪਾਨ ਕਟਾਰੀਅਹਿ ਭਾਖਿ ਅੰਤਿ ਅਰਿ ਭਾਖੁ

ਕਵਚ, ਕ੍ਰਿਪਾਨ ਜਾਂ ਕਟਾਰੀ ਕਹਿ ਕੇ ਅੰਤ ਉਤੇ 'ਅਰਿ' ਸ਼ਬਦ ਬੋਲੋ।

ਸਕਲ ਨਾਮ ਸ੍ਰੀ ਬਾਨ ਕੇ ਚੀਨ ਚਿਤ ਮਹਿ ਰਾਖੁ ॥੨੩੪॥

Saying the words “Kavach, Kripaan and Kataari” and adding the world “Ari” at the end, the names of Baan are kept in the mind.234.

(ਇਹ) ਸਾਰੇ ਨਾਮ ਬਾਣ ਦੇ ਹਨ। ਸੋਚਵਾਨ ਲੋਗ ਵਿਚਾਰ ਲੈਣ ॥੨੩੪॥

ਪ੍ਰਿਥਮ ਸਸਤ੍ਰ ਸਭ ਉਚਰਿ ਕੈ ਅੰਤਿ ਸਬਦ ਅਰਿ ਦੇਹੁ

ਪਹਿਲਾਂ ਸਭ ਸ਼ਸਤ੍ਰਾਂ ਦੇ ਨਾਮ ਉਚਾਰ ਕੇ ਅੰਤ ਉਤੇ 'ਅਰਿ' ਸ਼ਬਦ ਜੋੜ ਦਿਓ।

ਸਰਬ ਨਾਮ ਸ੍ਰੀ ਬਾਨ ਕੇ ਚੀਨ ਚਤੁਰ ਚਿਤਿ ਲੇਹੁ ॥੨੩੫॥

Uttering firstly the names of all the weapons and adding the word “Ari” at the end, all the names of Baan are recognized in the mind.235.

(ਇਹ) ਸਾਰੇ ਨਾਮ ਬਾਣ ਦੇ ਹਨ। ਚਤੁਰ ਲੋਗ ਮਨ ਵਿਚ ਵਿਚਾਰ ਕਰ ਲੈਣ ॥੨੩੫॥

ਸੂਲ ਸੈਹਥੀ ਸਤ੍ਰੁ ਹਾ ਸਿਪ੍ਰਾਦਰ ਕਹਿ ਅੰਤਿ

(ਪਹਿਲਾਂ) ਸੂਲ, ਸੈਹਥੀ, ਸਤ੍ਰੁ ਕਹਿ ਕੇ, ਫਿਰ 'ਹਾ' ਪਦ ਜਾਂ 'ਸਿਪ੍ਰਾਦਰ' (ਢਾਲ ਨੂੰ ਭੰਨਣ ਵਾਲਾ) ਕਹੋ।

ਸਕਲ ਨਾਮ ਸ੍ਰੀ ਬਾਨ ਕੇ ਨਿਕਸਤ ਚਲਹਿ ਅਨੰਤ ॥੨੩੬॥

Saying the worlds “Shool, Saihathi, Shatruha and Sipraadar” at the end, all the names of Baan get evolved.236.

(ਇਸ ਤਰ੍ਹਾਂ) ਬਾਣ ਦੇ ਅਨੇਕ ਨਾਮ ਬਣਦੇ ਜਾਣਗੇ ॥੨੩੬॥

ਸਮਰ ਸੰਦੇਸੋ ਸਤ੍ਰੁਹਾ ਸਤ੍ਰਾਤਕ ਜਿਹ ਨਾਮ

ਸਮਰ ਸੰਦੇਸੋ (ਯੁੱਧ ਦਾ ਸਨੇਹਾ ਲੈ ਜਾਣ ਵਾਲਾ) ਸਤ੍ਰੁਹਾ (ਵੈਰੀ ਨੂੰ ਮਾਰਨ ਵਾਲਾ) ਸਤ੍ਰਾਂਤਕ (ਵੈਰੀ ਦਾ ਅੰਤ ਕਰਨ ਵਾਲਾ) ਜਿਸ ਦੇ (ਇਹ) ਤਿਨੋਂ ਨਾਮ ਹਨ।

ਸਭੈ ਬਰਨ ਰਛਾ ਕਰਨ ਸੰਤਨ ਕੇ ਸੁਖ ਧਾਮ ॥੨੩੭॥

O Baan! whose names are Samar, Sandesh, Shatruha and Shatruha and Shatrantak, you are the protector of all the Varnas (castes) and giver of comfort to the saints.237.

(ਇਹ) ਸਾਰਿਆਂ ਵਰਨਾਂ ਦੀ ਰਖਿਆ ਕਰਦਾ ਹੈ ਅਤੇ ਸੰਤਾਂ ਨੂੰ ਸੁਖ ਪਹੁੰਚਾਂਦਾ ਹੈ ॥੨੩੭॥

ਬਰ ਪਦ ਪ੍ਰਿਥਮ ਬਖਾਨਿ ਕੈ ਅਰਿ ਪਦ ਬਹੁਰਿ ਬਖਾਨ

ਪਹਿਲਾਂ 'ਬਰ' (ਛਾਤੀ) ਪਦ ਕਹਿ ਕੇ, ਫਿਰ 'ਅਰਿ' ਸ਼ਬਦ ਕਥਨ ਕਰੋ।

ਨਾਮ ਸਤ੍ਰੁਹਾ ਕੇ ਸਭੈ ਚਤੁਰ ਚਿਤ ਮਹਿ ਜਾਨ ॥੨੩੮॥

Saying the word “Var” in the beginning and then uttering the word “Ari”, the names of Baan the destroyer of enemies, continue to be evolved.238.

(ਇਹ) ਸਾਰੇ ਨਾਮ 'ਸਤ੍ਰੁਹਾ' (ਬਾਣ) ਦੇ ਹਨ। ਚਤੁਰ ਲੋਗ ਮਨ ਵਿਜ ਸਮਝ ਲੈਣ ॥੨੩੮॥

ਦਖਣ ਆਦਿ ਉਚਾਰਿ ਕੈ ਸਖਣ ਅੰਤਿ ਉਚਾਰ

ਪਹਿਲਾਂ 'ਦਖਣ' ਕਹਿ ਕੇ, ਅੰਤ ਵਿਚ 'ਸਖਣ' ਸ਼ਬਦ ਉਚਾਰੋ।

ਦਖਣ ਕੌ ਭਖਣ ਦੀਓ ਸਰ ਸੌ ਰਾਮ ਕੁਮਾਰ ॥੨੩੯॥

Uttering firstly the word “Dakshin” and then saying the word “Bhakshan” at the end, the meaning of Baan is comprehended, because Ram had given the food of Baan to Ravana, the resident of a Southern country and had killed him 239

'ਦਖਣ' ਨੂੰ ਸ੍ਰੀ ਰਾਮ ਨੇ ਬਾਣ ਨਾਲ 'ਭਖਣ' ਬਣਾ ਦਿੱਤਾ ਸੀ। (ਇਸ ਲਈ ਬਾਣ ਦਾ ਨਾਮ ਦਖਣ ਸਖਣ ਭਖਣ ਬਣ ਗਿਆ) ॥੨੩੯॥

ਰਿਸਰਾ ਪ੍ਰਿਥਮ ਬਖਾਨਿ ਕੈ ਮੰਡਰਿ ਬਹੁਰਿ ਬਖਾਨ

ਪਹਿਲਾਂ 'ਰਿਸਰਾ' ਪਦ ਕਹਿ ਕੇ ਫਿਰ 'ਮੰਡਰਿ' ਪਦ ਦਾ ਬਖਾਨ ਕਰੋ।

ਰਿਸਰਾ ਕੋ ਬਿਸਿਰਾ ਕੀਯੋ ਸ੍ਰੀ ਰਘੁਪਤਿ ਕੇ ਬਾਨ ॥੨੪੦॥

Saying “Risra” in the beginning, then the word “Mundari” is uttered and then the Baan of Raghupati (Ram) are comprehended.240.

ਸ੍ਰੀ ਰਾਮ ਦੇ ਬਾਣ ਨੇ 'ਰਿਸਰਾ' ਨੂੰ 'ਬਿਸਿਰਾ' (ਬਿਨਾ ਸਿਰ ਦੇ) ਕਰ ਦਿੱਤਾ ॥੨੪੦॥

ਬਲੀ ਈਸ ਦਸ ਸੀਸ ਕੇ ਜਾਹਿ ਕਹਾਵਤ ਬੰਧੁ

ਦਸ ਸਿਰ (ਵਾਲੇ ਰਾਵਣ) ਜਿਸ ਦੇ ਬੰਧੁ (ਕੁੰਭਕਰਨ) ਅਤੇ ਸੁਆਮੀ (ਸ਼ਿਵ) ਬਲਵਾਨ ਅਖਵਾਂਦੇ ਹਨ,

ਏਕ ਬਾਨ ਰਘੁਨਾਥ ਕੇ ਕੀਯੋ ਕਬੰਧ ਕਬੰਧ ॥੨੪੧॥

Raghunath (Ram) chopped into bits with his single Baan and also made the relatives of the mighty Dasgreev Ravana as headless Trunks.241.

ਰਘੁਨਾਥ ਦੇ ਇਕ ਬਾਣ ਨਾਲ ਕਬੰਧ (ਸਿਰ ਤੋਂ ਸਖਣਾ) ਅਤੇ ਨਿਰਾ ਕਬੰਧ (ਧੜ) ਬਣਾ ਦਿੱਤਾ ॥੨੪੧॥

ਪ੍ਰਿਥਮ ਭਾਖਿ ਸੁਗ੍ਰੀਵ ਪਦ ਬੰਧੁਰਿ ਬਹੁਰਿ ਬਖਾਨ

ਪਹਿਲਾਂ 'ਸੁਗ੍ਰੀਵ' ਸ਼ਬਦ ਕਹੋ, ਫਿਰ 'ਬੰਧੁਰਿ' (ਬੰਧੁਅਰਿ) ਕਹੋ।

ਸਕਲ ਨਾਮ ਸ੍ਰੀ ਬਾਨ ਕੇ ਜਾਨੀਅਹੁ ਬੁਧਿ ਨਿਧਾਨ ॥੨੪੨॥

Saying the word Sugriv in the beginning, then adding the word “Bandh”, the wise people know all the names of Baan.242.

(ਇਸ ਤਰ੍ਹਾਂ) ਸਾਰੇ ਬਾਣ ਦੇ ਨਾਮ ਬਣਦੇ ਹਨ। ਬੁੱਧੀਮਾਨੋ! ਵਿਚਾਰ ਲਵੋ ॥੨੪੨॥

ਅੰਗਦ ਪਿਤੁ ਕਹਿ ਪ੍ਰਿਥਮ ਪਦ ਅੰਤ ਸਬਦ ਅਰਿ ਦੇਹੁ

ਪਹਿਲਾਂ 'ਅੰਗਦ ਪਿਤੁ' ਕਹਿ ਕੇ, ਅੰਤ ਉਤੇ 'ਅਰਿ' ਸ਼ਬਦ ਜੋੜ ਦਿਓ।

ਸਕਲ ਨਾਮ ਸ੍ਰੀ ਬਾਨ ਕੇ ਚੀਨ ਚਤੁਰ ਚਿਤਿ ਲੇਹੁ ॥੨੪੩॥

Saying “Angad-Pitr” (Bali) in the beginning and then adding the word “Ari”, all the names of Baan are comprehended .243.

(ਇਹ) ਸਾਰੇ ਨਾਮ ਬਾਣ ਦੇ ਹਨ। ਚਤੁਰ ਪੁਰਸ਼ੋ! ਵਿਚਾਰ ਲਵੋ ॥੨੪੩॥

ਹਨੂਮਾਨ ਕੇ ਨਾਮ ਲੈ ਈਸ ਅਨੁਜ ਅਰਿ ਭਾਖੁ

ਹਨੂਮਾਨ ਦੇ ਨਾਮ ਲੈ ਕੇ, (ਫਿਰ) 'ਈਸ ਅਨੁਜ ਅਰਿ' ਕਹੋ।

ਸਕਲ ਨਾਮ ਸ੍ਰੀ ਬਾਨ ਕੇ ਚੀਨ ਚਿਤ ਮਹਿ ਰਾਖੁ ॥੨੪੪॥

Uttering the names of Hanuman and adding the words “Ish, Anuj and Ari”, all the names of Baan are understood in the mind.244.

(ਇਹ) ਸਾਰੇ ਨਾਮ ਬਾਣ ਦੇ ਹਨ, ਮਨ ਵਿਚ ਵਿਚਾਰ ਕਰ ਲਵੋ ॥੨੪੪॥

ਸਸਤ੍ਰ ਸਬਦ ਪ੍ਰਿਥਮੈ ਉਚਰਿ ਅੰਤਿ ਸਬਦ ਅਰਿ ਦੇਹੁ

ਪਹਿਲਾਂ 'ਸਸਤ੍ਰ' ਸ਼ਬਦ ਕਹਿ ਕੇ, ਅੰਤ ਉਤੇ 'ਅਰਿ' ਸ਼ਬਦ ਕਹਿ ਦਿਓ।

ਸਕਲ ਨਾਮ ਸ੍ਰੀ ਬਾਨ ਕੇ ਜਾਨ ਅਨੇਕਨਿ ਲੇਹੁ ॥੨੪੫॥

Uttering firstly the word “Shastar” and then adding the word “Ari” at the end, all the names of Baan are known.245.

(ਇਹ) ਅਨੇਕਾਂ ਨਾਮ ਬਾਣ ਦੇ ਜਾਣ ਲਵੋ ॥੨੪੫॥

ਅਸਤ੍ਰ ਸਬਦ ਪ੍ਰਿਥਮੈ ਉਚਰਿ ਅੰਤਿ ਅਰਿ ਸਬਦ ਬਖਾਨ

ਪਹਿਲਾਂ 'ਅਸਤ੍ਰ' ਸ਼ਬਦ ਉਚਾਰ ਕੇ ਅੰਤ ਉਤੇ 'ਅਰਿ' ਸ਼ਬਦ ਕਥਨ ਕਰੋ।

ਸਕਲ ਨਾਮ ਸ੍ਰੀ ਬਾਨ ਕੇ ਲੀਜਹੁ ਚਤੁਰ ਪਛਾਨ ॥੨੪੬॥

The word “Astar” is said in the beginning and the word “Ari” at the end, in this way all the names of Baan are comprehended.246.

ਇਹ ਸਾਰੇ ਨਾਮ ਬਾਣ ਦੇ ਹਨ, ਵਿਚਾਰਵਾਨ ਚਿਤ ਵਿਚ ਸੋਚ ਲੈਣ ॥੨੪੬॥

ਪ੍ਰਿਥਮ ਚਰਮ ਕੇ ਨਾਮ ਲੈ ਸਭ ਅਰਿ ਪਦ ਕਹਿ ਅੰਤ

ਪਹਿਲਾਂ 'ਚਰਮ' (ਢਾਲ) ਦੇ ਸਾਰੇ ਨਾਮ ਲੈ ਕੇ ਫਿਰ 'ਅਰਿ' ਸ਼ਬਦ ਅੰਤ ਉਤੇ ਜੋੜੋ।

ਸਕਲ ਨਾਮ ਸਤ੍ਰਾਤ ਕੇ ਨਿਕਸਤ ਚਲਹਿ ਬਿਅੰਤ ॥੨੪੭॥

Saying all the names of “Charam” and adding the word “Ari” at the end, innumerable names of the enemy-destroying Baan continue to be evolved.247.

ਇਹ ਸਾਰੇ ਨਾਮ 'ਸਤ੍ਰਾਂਤ' (ਬਾਣ) ਦੇ ਬਣਦੇ ਜਾਣਗੇ ॥੨੪੭॥

ਤਨੁ ਤ੍ਰਾਨ ਕੇ ਨਾਮ ਸਭ ਉਚਰਿ ਅੰਤਿ ਅਰਿ ਦੇਹੁ

(ਪਹਿਲਾਂ) 'ਤਨੁ ਤ੍ਰਾਨ' (ਤਨ ਦੀ ਰਖਿਆ ਕਰਨ ਵਾਲਾ, ਕਵਚ) ਦੇ ਸਾਰੇ ਨਾਮ ਉਚਾਰ ਕੇ, ਅੰਤ ਉਤੇ 'ਅਰਿ' ਸ਼ਬਦ ਜੋੜ ਦਿਓ।

ਸਕਲ ਨਾਮ ਸ੍ਰੀ ਬਾਨ ਕੇ ਤਾ ਸਿਉ ਕੀਜੈ ਨੇਹੁ ॥੨੪੮॥

Adding the word “Ari” at the end of tan-tran (armour), all the names of Baan are formed, for which we should exhibit affection.248.

(ਇਹ) ਸਾਰੇ ਨਾਮ ਬਾਣ ਦੇ ਹਨ। ਉਸ ਨਾਲ ਪ੍ਰੇਮ ਕਰਨਾ ਚਾਹੀਦਾ ਹੈ ॥੨੪੮॥

ਸਕਲ ਧਨੁਖ ਕੇ ਨਾਮ ਕਹਿ ਅਰਦਨ ਬਹੁਰਿ ਉਚਾਰ

(ਪਹਿਲਾਂ) 'ਧਨੁਖ' ਦੇ ਸਾਰੇ ਨਾਮ ਕਹਿ ਕੇ ਫਿਰ 'ਅਰਦਨ' ਸ਼ਬਦ ਉਚਾਰੋ।

ਸਕਲ ਨਾਮ ਸ੍ਰੀ ਬਾਨ ਕੇ ਚੀਨ ਚਤੁਰ ਨਿਰਧਾਰ ॥੨੪੯॥

Saying all the names of Dhanush (bow), and then uttering the word “Ardan”, all the names of Baan are known.249.

(ਇਹ) ਸਾਰੇ ਨਾਮ ਬਾਣ ਦੇ ਹਨ। ਚਤੁਰ ਲੋਗੋ! ਵਿਚਾਰ ਕਰ ਲਵੋ ॥੨੪੯॥

ਪ੍ਰਿਥਮ ਨਾਮ ਲੈ ਪਨਚ ਕੇ ਅੰਤਕ ਬਹੁਰਿ ਬਖਾਨ

ਪਹਿਲਾਂ 'ਪਨਚ' (ਚਿੱਲਾ) ਦੇ ਸਾਰੇ ਨਾਮ ਲੈ ਕੇ, ਮਗਰੋਂ 'ਅੰਤਕ' ਸ਼ਬਦ ਬਖਾਨ ਕਰੋ।

ਸਕਲ ਨਾਮ ਸ੍ਰੀ ਬਾਨ ਕੇ ਕਰੀਅਹੁ ਚਤੁਰ ਬਖਿਆਨ ॥੨੫੦॥

Saying the names of Panach (Pratyacha) and then adding the word “Antak”, all the names of Baan are described.250.

ਇਹ ਸਾਰੇ ਨਾਮ ਬਾਣ ਦੇ ਹਨ, ਵਿਦਵਾਨ (ਇਸ ਤਰ੍ਹਾਂ) ਕਹਿੰਦੇ ਹਨ ॥੨੫੦॥

ਸਰ ਪਦ ਪ੍ਰਿਥਮ ਬਖਾਨਿ ਕੈ ਅਰਿ ਪਦ ਬਹੁਰ ਬਖਾਨ

ਪਹਿਲਾਂ 'ਸਰ' ਸ਼ਬਦ ਕਹਿ ਕੇ, ਫਿਰ 'ਅਰਿ' ਪਦ ਕਥਨ ਕਰੋ।

ਸਕਲ ਨਾਮ ਸ੍ਰੀ ਬਾਨ ਕੇ ਚਤੁਰ ਚਿਤ ਮੈ ਜਾਨ ॥੨੫੧॥

Saying the word “Shar” in the beginning and then adding the word “Ari”, all the names of Baan are known mind.251.

(ਇਹ) ਸਾਰੇ ਨਾਮ ਬਾਣ ਦੇ ਹਨ। ਚਤੁਰ ਲੋਗ ਮਨ ਵਿਚ ਜਾਣ ਲੈਣ ॥੨੫੧॥

ਮ੍ਰਿਗ ਪਦ ਪ੍ਰਿਥਮ ਬਖਾਨਿ ਕੈ ਹਾ ਪਦ ਬਹੁਰਿ ਬਖਾਨ

ਪਹਿਲਾਂ 'ਮ੍ਰਿਗ' (ਚੌਪਾਏ ਪਸ਼ੂ) ਪਦ ਕਹਿ ਕੇ ਫਿਰ 'ਹਾ' ਪਦ ਦਾ ਕਥਨ ਕਰੋ।

ਮ੍ਰਿਗਹਾ ਪਦ ਯਹ ਹੋਤ ਹੈ ਲੀਜਹੁ ਚਤੁਰ ਪਛਾਨ ॥੨੫੨॥

Saying the word “Mrig” in the beginning and then adding the word “Ha”, the word “Mrig-ha is formed, which connotes the Baan, which is the destroyer of the deer, which is recognized in the mind by the wise persons.252.

(ਇਸ ਤਰ੍ਹਾਂ) 'ਮ੍ਰਿਗਹਾ' (ਪਸ਼ੂ ਨੂੰ ਮਾਰਨ ਵਾਲਾ, ਬਾਣ) ਸ਼ਬਦ ਬਣਦਾ ਹੈ, ਵਿਦਵਾਨ ਲੋਕ ਪਛਾਣ ਲੈਣ ॥੨੫੨॥

ਇਤਿ ਸ੍ਰੀ ਨਾਮ ਮਾਲਾ ਪੁਰਾਣੇ ਸ੍ਰੀ ਬਾਨ ਨਾਮ ਤ੍ਰਿਤੀਯ ਧਿਆਇ ਸਮਾਪਤਮ ਸਤੁ ਸੁਭਮ ਸੁਤ ॥੩॥

End of the third chapter entitled “Shri Baan” in Shastar Nam Mala Puran.

ਇਥੇ ਸ੍ਰੀ ਨਾਮ ਮਾਲਾ ਪੁਰਾਣ ਦੇ ਸ੍ਰੀ ਬਾਨ ਨਾਮ ਦੇ ਤੀਜੇ ਅਧਿਆਇ ਦੀ ਸਮਾਪਤੀ, ਸਭ ਸ਼ੁਭ ਹੈ ॥੩॥