ਸਵੈਯਾ

Savaiyya

ਸਵੈਯਾ:

ਪੂਰਬ ਦੇਸ ਕੋ ਏਸ ਰੂਪੇਸ੍ਵਰ ਰਾਜਤ ਹੈ ਅਲਕੇਸ੍ਵਰ ਜੈਸੋ

Roopeshwar Raja of the west was as good as the Raja of Alkeswar.

ਪੂਰਬ ਦੇਸ ਦਾ ਇਕ ਰੂਪੇਸ੍ਵਰ ਰਾਜਾ ਕੁਬੇਰ ('ਅਲਕੇਸ੍ਵਰ') ਵਰਗਾ ਲਗਦਾ ਸੀ।

ਰੂਪ ਅਪਾਰ ਕਰਿਯੋ ਕਰਤਾਰ ਕਿਧੌ ਅਸੁਰਾਰਿ ਸੁਰੇਸਨ ਤੈਸੋ

He was so much handsome that, even, Indra, the enemy of the devils could not match.

ਕਰਤਾਰ ਨੇ ਉਸ ਦਾ ਰੂਪ ਬਹੁਤ (ਸੁੰਦਰ) ਬਣਾਇਆ ਸੀ ਕਿ ਦੈਂਤਾਂ ਦਾ ਵੈਰੀ ਇੰਦਰ ਵੀ ਉਸ ਵਰਗਾ ਨਹੀਂ ਸੀ।

ਭਾਰ ਭਰੇ ਭਟ ਭੂਧਰ ਕੀ ਸਮ ਭੀਰ ਪਰੇ ਰਨ ਏਕਲ ਜੈਸੋ

If a war were inflicted upon him, he would fight like a mountain.

ਉਹ ਪਰਬਤ ਵਰਗੇ ਵੱਡੇ ਆਕਾਰ ਵਾਲਾ ਸੀ, ਭੀੜ ਪੈਣ ਤੇ ਉਹ ਇਕਲਾ ਹੀ ਰਣ ਵਿਚ ਕਾਫੀ ਸੀ।

ਜੰਗ ਜਗੇ ਅਰਧੰਗ ਕਰੇ ਅਰਿ ਸੁੰਦਰ ਹੈ ਮਕਰਧ੍ਵਜ ਕੈਸੋ ॥੧॥

If a group of braves came to kill him, he alone would figh t like one hundred soldiers.(1)

ਯੁੱਧ ਕਰਨ ਵਾਲਿਆਂ ਵੈਰੀਆਂ ਨੂੰ ਟੋਟੇ ਟੋਟੇ ਕਰ ਦਿੰਦਾ ਸੀ ਅਤੇ ਕਾਮ ਦੇਵ ('ਮਕਰਧ੍ਵਜ') ਵਰਗਾ ਸੁੰਦਰ ਸੀ ॥੧॥