ਸਾਰਗ ਮਹਲਾ

Saarang, Fifth Mehl:

ਸਾਰੰਗ ਪੰਜਵੀਂ ਪਾਤਿਸ਼ਾਹੀ।

ਅੰਧੇ ਖਾਵਹਿ ਬਿਸੂ ਕੇ ਗਟਾਕ

He is so blind! He is eating loads of poison.

(ਮਾਇਆ ਦੇ ਮੋਹ ਵਿਚ) ਅੰਨ੍ਹੇ ਹੋ ਚੁਕੇ ਮਨੁੱਖ ਆਤਮਕ ਮੌਤ ਲਿਆਉਣ ਵਾਲੇ ਪਦਾਰਥ ਹੀ ਖ਼ੁਸ਼ ਹੋ ਹੋ ਕੇ ਖਾਂਦੇ ਰਹਿੰਦੇ ਹਨ। ਅੰਧੇ = (ਮਾਇਆ ਦੇ ਮੋਹ ਵਿਚ) ਅੰਨ੍ਹੇ ਹੋ ਚੁਕੇ ਮਨੁੱਖ। ਖਾਵਹਿ = ਖਾਂਦੇ ਰਹਿੰਦੇ ਹਨ। ਬਿਸੂ = ਆਤਮਕ ਮੌਤ ਲਿਆਉਣ ਵਾਲੀ ਜ਼ਹਰ। ਗਟਾਕ = ਗੱਫੇ।

ਨੈਨ ਸ੍ਰਵਨ ਸਰੀਰੁ ਸਭੁ ਹੁਟਿਓ ਸਾਸੁ ਗਇਓ ਤਤ ਘਾਟ ॥੧॥ ਰਹਾਉ

His eyes, ears and body are totally exhausted; he shall lose his breath in an instant. ||1||Pause||

(ਆਖ਼ਿਰ ਮੌਤ ਸਿਰ ਤੇ ਆ ਜਾਂਦੀ ਹੈ), ਅੱਖਾਂ, ਕੰਨ, ਸਰੀਰ-ਹਰੇਕ ਅੰਗ ਕੰਮ ਕਰਨੋਂ ਰਹਿ ਜਾਂਦਾ ਹੈ, ਤੇ, ਸਾਹ ਭੀ ਖ਼ਤਮ ਹੋ ਜਾਂਦਾ ਹੈ ॥੧॥ ਰਹਾਉ ॥ ਨੈਨ = ਅੱਖਾਂ। ਸ੍ਰਵਨ = ਕੰਨ। ਹੁਟਿਓ = ਥੱਕ ਜਾਂਦਾ ਹੈ, ਕੰਮ ਕਰਨੋਂ ਰਹਿ ਜਾਂਦਾ ਹੈ। ਸਾਸੁ = ਸਾਹ। ਗਇਓ = ਚਲਾ ਜਾਂਦਾ ਹੈ, ਰੁਕ ਜਾਂਦਾ ਹੈ। ਤਤ ਘਾਟ = ਤਤ ਘਟਿਕਾ, ਉਸ ਘੜੀ ॥੧॥ ਰਹਾਉ ॥

ਅਨਾਥ ਰਞਾਣਿ ਉਦਰੁ ਲੇ ਪੋਖਹਿ ਮਾਇਆ ਗਈਆ ਹਾਟਿ

Making the poor suffer, he fills his belly, but the wealth of Maya shall not go with him.

(ਮਾਇਆ ਦੇ ਮੋਹ ਵਿਚ ਅੰਨ੍ਹੇ ਹੋ ਚੁਕੇ ਮਨੁੱਖ) ਕਮਜ਼ੋਰਾਂ ਨੂੰ ਦੁੱਖ ਦੇ ਦੇ ਕੇ ਆਪਣਾ ਪੇਟ ਪਾਲਦੇ ਰਹਿੰਦੇ ਹਨ (ਪਰ ਮੌਤ ਆਉਣ ਤੇ) ਉਹ ਮਾਇਆ ਭੀ ਸਾਥ ਛੱਡ ਦੇਂਦੀ ਹੈ। ਅਨਾਥ = ਗਰੀਬ, ਕਮਜ਼ੋਰ। ਰਞਾਣਿ = ਦੁਖੀ ਕਰ ਕੇ। ਉਦਰੁ = ਪੇਟ। ਪੋਖਹਿ = ਪਾਲਦੇ ਹਨ। ਗਈਆ ਹਾਟਿ = ਹਟ ਜਾਂਦੀ ਹੈ, ਛੱਡ ਜਾਂਦੀ ਹੈ।

ਕਿਲਬਿਖ ਕਰਤ ਕਰਤ ਪਛੁਤਾਵਹਿ ਕਬਹੁ ਸਾਕਹਿ ਛਾਂਟਿ ॥੧॥

Committing sinful mistakes again and again, he regrets and repents, but he can never give them up. ||1||

ਅਜਿਹੇ ਮਨੁੱਖ ਪਾਪ ਕਰਦਿਆਂ ਕਰਦਿਆਂ ਪਛਤਾਂਦੇ ਭੀ ਹਨ, (ਪਰ ਇਹਨਾਂ ਪਾਪਾਂ ਨੂੰ) ਛੱਡ ਨਹੀਂ ਸਕਦੇ ॥੧॥ ਕਿਲਬਿਖ = ਪਾਪ। ਕਰਤ = ਕਰਦਿਆਂ। ਨ ਸਾਕਹਿ ਛਾਂਟਿ = ਛੱਡ ਨਹੀਂ ਸਕਦੇ ॥੧॥

ਨਿੰਦਕੁ ਜਮਦੂਤੀ ਆਇ ਸੰਘਾਰਿਓ ਦੇਵਹਿ ਮੂੰਡ ਉਪਰਿ ਮਟਾਕ

The Messenger of Death comes to slaughter the slanderer; he beats him on his head.

(ਇਹੀ ਹਾਲ ਹੁੰਦਾ ਹੈ ਨਿੰਦਕ ਮਨੁੱਖ ਦਾ। ਨਿੰਦਕ ਸਾਰੀ ਉਮਰ ਸੰਤ ਜਨਾਂ ਉਤੇ ਦੂਸ਼ਣ ਲਾਂਦਾ ਰਹਿੰਦਾ ਹੈ, ਆਖ਼ਿਰ ਜਦੋਂ) ਜਮਦੂਤ ਨਿੰਦਕ ਨੂੰ ਆ ਫੜਦੇ ਹਨ, ਉਸ ਦੇ ਸਿਰ ਉੱਤੇ (ਮੌਤ ਦੀ) ਚੋਟ ਆ ਚਲਾਂਦੇ ਹਨ। ਜਮਦੂਤੀ = ਜਮਦੂਤੀਂ, ਜਮਦੂਤਾਂ ਨੇ। ਦੇਵਹਿ = ਦੇਂਦੇ ਹਨ। ਮੂੰਡ = ਸਿਰ। ਮਟਾਕ = ਸੱਟ।

ਨਾਨਕ ਆਪਨ ਕਟਾਰੀ ਆਪਸ ਕਉ ਲਾਈ ਮਨੁ ਅਪਨਾ ਕੀਨੋ ਫਾਟ ॥੨॥੮੨॥੧੦੫॥

O Nanak, he cuts himself with his own dagger, and damages his own mind. ||2||82||105||

ਹੇ ਨਾਨਕ! (ਸਾਰੀ ਉਮਰ) ਨਿੰਦਕ ਆਪਣੀ ਛੁਰੀ ਆਪਣੇ ਉੱਤੇ ਹੀ ਚਲਾਂਦਾ ਰਹਿੰਦਾ ਹੈ, ਆਪਣੇ ਹੀ ਮਨ ਨੂੰ ਨਿੰਦਾ ਦੇ ਜ਼ਖ਼ਮ ਲਾਂਦਾ ਰਹਿੰਦਾ ਹੈ ॥੨॥੮੨॥੧੦੫॥ ਆਪਸ ਕਉ = ਆਪਣੇ ਆਪ ਨੂੰ। ਫਾਟ = ਜ਼ਖ਼ਮੀ ॥੨॥੮੨॥੧੦੫॥