ਅੜਿਲ ॥
Arril
ਅੜਿਲ:
ਹਮ ਪੂਛਹਿਗੇ ਯਾਹਿ ਨ ਤੁਮ ਕਛੁ ਭਾਖਿਯੋ ॥
(Raja) ‘I am asking you, and you are keeping quiet.
ਅਸੀਂ ਇਸ ਨੂੰ ਪੁਛਾਂਗੇ, ਤੁਸੀਂ ਕੁਝ ਨਹੀਂ ਕਹਿਣਾ।
ਯਾਹੀ ਕੈ ਘਰ ਮਾਹਿ ਭਲੀ ਬਿਧਿ ਰਾਖਿਯੋ ॥
‘Alright, I will take you to my house, and keeping you comfortably there,
(ਇਸ ਨੂੰ) ਇਸੇ ਦੇ ਘਰ ਵਿਚ ਚੰਗੀ ਤਰ੍ਹਾਂ ਰਖੋ।
ਨਿਰਨੌ ਕਰਿ ਹੈ ਏਕ ਇਕਾਤ ਬੁਲਾਇ ਕੈ ॥
‘I will talk to you in seclusion,
ਇਕ (ਦਿਨ) ਇਕਾਂਤ ਵਿਚ ਬੁਲਾ ਕੇ ਨਿਰਨਾ ਕਰਾਂਗੇ
ਹੋ ਤਬ ਦੈਹੈ ਇਹ ਜਾਨ ਹ੍ਰਿਦੈ ਸੁਖੁ ਪਾਇ ਕੈ ॥੯॥
‘After that you will be let free.’(9)
ਅਤੇ ਤਦ (ਇਸ ਨੂੰ) ਸੁਖ ਪੂਰਵਕ ਜਾਣ ਦਿਆਂਗੇ ॥੯॥