ਮਃ ੩ ॥
Third Mehl:
ਤੀਜੀ ਪਾਤਿਸ਼ਾਹੀ।
ਮੁੰਧੇ ਸੂਹਾ ਪਰਹਰਹੁ ਲਾਲੁ ਕਰਹੁ ਸੀਗਾਰੁ ॥
O bride, forsake your red dress, and decorate yourself with the crimson color of His Love.
ਹੇ ਜੀਵ-ਇਸਤ੍ਰੀ! ਮਨ ਨੂੰ ਮੋਹਣ ਵਾਲੇ ਪਦਾਰਥਾਂ ਦਾ ਪਿਆਰ ਛੱਡ ਤੇ ਪਰਮਾਤਮਾ ਦਾ ਨਾਮ-ਸਿੰਗਾਰ ਬਣਾ ਜੋ (ਮਾਨੋ, ਮਜੀਠ ਦਾ ਪੱਕਾ) ਲਾਲ ਰੰਗ ਹੈ। ਮੁੰਧੇ = ਹੇ ਇਸਤ੍ਰੀਏ! ਪਰਹਰਹੁ = ਛੱਡ ਦੇਹ।
ਆਵਣ ਜਾਣਾ ਵੀਸਰੈ ਗੁਰਸਬਦੀ ਵੀਚਾਰੁ ॥
Your comings and goings shall be forgotten, contemplating the Word of the Guru's Shabad.
ਗੁਰੂ ਦੇ ਸ਼ਬਦ ਦੀ ਰਾਹੀਂ (ਪਰਮਾਤਮਾ ਦੇ ਨਾਮ ਦਾ) ਵਿਚਾਰ ਕਰ, ਜਨਮ ਮਰਨ ਵਾਲਾ ਸਿਲਸਿਲਾ ਮੁੱਕ ਜਾਇਗਾ।
ਮੁੰਧ ਸੁਹਾਵੀ ਸੋਹਣੀ ਜਿਸੁ ਘਰਿ ਸਹਜਿ ਭਤਾਰੁ ॥
The soul-bride is adorned and beautiful; the Celestial Lord, her Husband, abides in her home.
ਉਹ ਜੀਵ-ਇਸਤ੍ਰੀ ਸੋਹਣੀ ਸੁੰਦਰ ਹੈ ਜਿਸ ਦੇ ਹਿਰਦੇ-ਘਰ ਵਿਚ ਅਡੋਲ ਅਵਸਥਾ ਬਣ ਜਾਣ ਕਰਕੇ ਖਸਮ-ਪ੍ਰਭੂ ਆ ਵੱਸਦਾ ਹੈ, ਘਰਿ = ਹਿਰਦੇ ਵਿਚ। ਸਹਜਿ = ਸਹਿਜ ਅਵਸਥਾ ਦੇ ਕਾਰਣ।
ਨਾਨਕ ਸਾ ਧਨ ਰਾਵੀਐ ਰਾਵੇ ਰਾਵਣਹਾਰੁ ॥੨॥
O Nanak, the bride ravishes and enjoys Him; and He, the Ravisher, ravishes and enjoys her. ||2||
ਹੇ ਨਾਨਕ! ਉਸ ਜੀਵ-ਇਸਤ੍ਰੀ ਨੂੰ ਚੋਜੀ ਪ੍ਰਭੂ ਆਪਣੇ ਨਾਲ ਮਿਲਾ ਲੈਂਦਾ ਹੈ ॥੨॥ ਸਾਧਨ = ਇਸਤ੍ਰੀ। ਰਾਵੀਐ = ਮਾਣੀਦੀ ਹੈ। ਰਾਵਣਹਾਰੁ = ਚੋਜੀ, ਅਨੰਦੀ ਪ੍ਰਭੂ ॥੨॥