ਅਥ ਸ੍ਰੀ ਬਾਣ ਕੇ ਨਾਮ

Now begins the description of Sri Baan (Arrow)

ਹੁਣ ਸ੍ਰੀ ਬਾਣ ਦੇ ਨਾਵਾ ਦਾ ਵਰਣਨ

ਦੋਹਰਾ

DOHRA

ਦੋਹਰਾ:

ਬਿਸਿਖ ਬਾਣ ਸਰ ਧਨੁਜ ਭਨ ਕਵਚਾਤਕ ਕੇ ਨਾਮ

ਬਿਸਿਖ (ਤੀਰ) ਬਾਣ, ਸਰ, ਧਨੁਜ (ਧਨੁਸ਼ ਤੋਂ ਪੈਦਾ ਹੋਣ ਵਾਲਾ, ਤੀਰ) ਨੂੰ 'ਕਵਚਾਂਤਕ' (ਕਵਚ ਨੂੰ ਭੰਨਣ ਵਾਲਾ, ਤੀਰ) ਦੇ ਨਾਮ ਕਹੇ ਜਾਂਦੇ ਹਨ।

ਸਦਾ ਹਮਾਰੀ ਜੈ ਕਰੋ ਸਕਲ ਕਰੋ ਮਮ ਕਾਮ ॥੭੫॥

O Significant Baan (arrow), the son of the bow and destroyer of the armour! even bring victory to us and fulfil our tasks.75.

(ਜੋ) ਸਦਾ ਮੇਰੀ ਜਿੱਤ ਕਰਦੇ ਹਨ ਅਤੇ ਮੇਰੇ ਸਾਰੇ ਕੰਮ ਸੰਵਾਰਦੇ ਹਨ ॥੭੫॥

ਧਨੁਖ ਸਬਦ ਪ੍ਰਿਥਮੈ ਉਚਰਿ ਅਗ੍ਰਜ ਬਹੁਰਿ ਉਚਾਰ

ਪਹਿਲਾਂ 'ਧਨੁਖ' ਸ਼ਬਦ ਉਚਾਰੋ ਅਤੇ ਫਿਰ 'ਅਗ੍ਰਜ' (ਧਨੁਸ਼ ਵਿਚੋਂ ਨਿਕਲ ਕੇ ਅੱਗੇ ਜਾਣ ਵਾਲਾ, ਤੀਰ) ਸ਼ਬਦ ਕਹੋ।

ਨਾਮ ਸਿਲੀਮੁਖ ਕੇ ਸਭੈ ਲੀਜਹੁ ਚਤੁਰ ਸੁਧਾਰ ॥੭੬॥

Uttering first the word “Dhanush” and then the word “Agraj” all the names of Ban can be comprehended correctly.76.

(ਇਹ) ਸਾਰੇ ਨਾਮ 'ਸਿਲੀਮੁਖ' (ਤੀਰ) ਦੇ ਹਨ। ਹੇ ਬੁੱਧੀਮਾਨੋ! ਮਨ ਵਿਚ ਧਾਰਨ ਕਰ ਲਵੋ ॥੭੬॥

ਪਨਚ ਸਬਦ ਪ੍ਰਿਥਮੈ ਉਚਰਿ ਅਗ੍ਰਜ ਬਹੁਰਿ ਉਚਾਰ

ਪਹਿਲਾਂ 'ਪਨਚ' (ਕਮਾਨ) ਸ਼ਬਦ ਉਚਾਰੋ ਅਤੇ ਫਿਰ 'ਅਗ੍ਰਜ' ਪਦ ਕਹੋ।

ਨਾਮ ਸਿਲੀਮੁਖ ਕੇ ਸਭੈ ਨਿਕਸਤ ਚਲੈ ਅਪਾਰ ॥੭੭॥

Uttering first the word “Panach” and then the word “Agraj” all he names of Baan continue to be evolved.77.

(ਇਸ ਤਰ੍ਹਾਂ ਇਹ) ਸਾਰੇ ਨਾਮ 'ਸਿਲੀਮੁਖ' (ਤੀਰ) ਦੇ ਬਣਦੇ ਜਾਂਦੇ ਹਨ ॥੭੭॥

ਨਾਮ ਉਚਾਰਿ ਨਿਖੰਗ ਕੇ ਬਾਸੀ ਬਹੁਰਿ ਬਖਾਨ

(ਪਹਿਲਾਂ) 'ਨਿਖੰਗ' (ਭੱਥਾ) ਦਾ ਨਾਮ ਉਚਾਰ ਕੇ ਫਿਰ 'ਬਾਸੀ' (ਨਿਵਾਸੀ) ਸ਼ਬਦ ਦਾ ਕਥਨ ਕਰੋ।

ਨਾਮ ਸਿਲੀਮੁਖ ਕੇ ਸਭੈ ਲੀਜਹੁ ਹ੍ਰਿਦੈ ਪਛਾਨ ॥੭੮॥

Uttering the names of Nikhang and then describing “Vanshi” all the names of Baan can be known.78.

(ਇਸ ਤਰ੍ਹਾਂ) ਇਹ ਸਾਰੇ 'ਸਿਲੀਮੁਖ' (ਤੀਰ) ਦੇ ਨਾਮ ਹਨ। ਹਿਰਦੇ ਵਿਚ ਪਛਾਣ ਲਵੋ ॥੭੮॥

ਸਭ ਮ੍ਰਿਗਯਨ ਕੇ ਨਾਮ ਕਹਿ ਹਾ ਪਦ ਬਹੁਰਿ ਉਚਾਰ

ਸਾਰਿਆਂ 'ਮ੍ਰਿਗਯਨ' (ਪਸ਼ੂਆਂ) ਦੇ ਨਾਮ ਕਹਿ ਕੇ ਫਿਰ 'ਹਾ' ਪਦ ਉਚਾਰੋ।

ਨਾਮ ਸਭੈ ਸ੍ਰੀ ਬਾਨ ਕੇ ਜਾਣੁ ਹ੍ਰਿਦੈ ਨਿਰਧਾਰ ॥੭੯॥

After naming all the deer and then uttering the word “Ha”, all the names of Baan are comprehended in mind.79.

(ਇਹ) ਸਾਰੇ ਨਾਮ ਬਾਣ ਦੇ ਹਨ, ਹਿਰਦੇ ਵਿਚ ਨਿਸ਼ਚਿਤ ਕਰ ਲਵੋ ॥੭੯॥

ਸਕਲ ਕਵਚ ਕੇ ਨਾਮ ਕਹਿ ਭੇਦਕ ਬਹੁਰਿ ਬਖਾਨ

'ਕਵਚ' ਦੇ ਸਾਰੇ ਨਾਮ ਲੈ ਕੇ ਫਿਰ 'ਭੇਦਕ' (ਵਿੰਨ੍ਹਣ ਵਾਲਾ) ਸ਼ਬਦ ਕਹੋ।

ਨਾਮ ਸਕਲ ਸ੍ਰੀ ਬਾਨ ਕੇ ਨਿਕਸਤ ਚਲੈ ਪ੍ਰਮਾਨ ॥੮੦॥

After uttering all the names of “Kavach” (armour) and then adding the word “Bhedak” with them all the names of Baan continue to be evolved.80.

ਇਸ ਤਰ੍ਹਾਂ ਇਹ ਸਾਰੇ ਸ੍ਰੀ ਬਾਣ ਦੇ ਨਾਮ ਬਣਦੇ ਜਾਣਗੇ ॥੮੦॥

ਨਾਮ ਚਰਮ ਕੇ ਪ੍ਰਿਥਮ ਕਹਿ ਛੇਦਕ ਬਹੁਰਿ ਬਖਾਨ

ਪਹਿਲਾਂ 'ਚਰਮ' (ਢਾਲ) ਦੇ ਨਾਮ ਕਹੋ ਅਤੇ ਫਿਰ 'ਛੇਦਕ' (ਛੇਦ ਕਰਨ ਵਾਲਾ) ਸ਼ਬਦ ਕਥਨ ਕਰੋ।

ਨਾਮ ਸਬੈ ਹੀ ਬਾਨ ਕੇ ਚਤੁਰ ਚਿਤ ਮੈ ਜਾਨੁ ॥੮੧॥

After uttering the names of “Charam” and tehn adding the word “Chhedak”, the wise people come to know all the names of Baan in their mind.81.

(ਇਹ) ਸਾਰੇ ਨਾਮ ਬਾਣ ਦੇ ਹਨ। ਸਿਆਣੇ ਲੋਗਾਂ ਨੂੰ ਚਿਤ ਵਿਚ ਸਮਝ ਲੈਣਾ ਚਾਹੀਦਾ ਹੈ ॥੮੧॥

ਸੁਭਟ ਨਾਮ ਉਚਾਰਿ ਕੈ ਹਾ ਪਦ ਬਹੁਰਿ ਸੁਨਾਇ

ਪਹਿਲਾਂ 'ਸੁਭਟ' (ਸੂਰਮਾ) ਨਾਮ ਉਚਾਰ ਕੇ ਫਿਰ 'ਹਾ' ਪਦ ਸੁਣਾ ਦਿਓ।

ਨਾਮ ਸਿਲੀਮੁਖ ਕੇ ਸਬੈ ਲੀਜਹੁ ਚਤੁਰ ਬਨਾਇ ॥੮੨॥

After uttering the name “Subhat” and then adding the word “Ha”, the wise people tell all the names of Baan.82.

(ਇਹ) ਸਾਰੇ ਨਾਮ 'ਸਿਲੀਮੁਖ' (ਤੀਰ) ਦੇ ਹਨ, ਬੁੱਧੀਮਾਨ ਲੋਗ ਬਣਾ ਲੈਣ ॥੮੨॥

ਸਭ ਪਛਨ ਕੇ ਨਾਮ ਕਹਿ ਪਰ ਪਦ ਬਹੁਰਿ ਬਖਾਨ

ਸਾਰਿਆਂ ਪੰਛੀਆਂ ਦੇ ਨਾਮ ਕਹਿ ਕੇ ਫਿਰ 'ਪਰ' (ਵੈਰੀ) ਪਦ ਕਹਿ ਦੇਓ।

ਨਾਮ ਸਿਲੀਮੁਖ ਕੇ ਸਬੈ ਚਿਤ ਮੈ ਚਤੁਰਿ ਪਛਾਨ ॥੮੩॥

Uttering the names of all the birds and then adding the word “Par” with them, the wise people recognize the names of Baan.83.

(ਇਹ) ਸਾਰੇ ਨਾਮ 'ਸਿਲੀਮੁਖ' ਤੀਰ ਦੇ ਹਨ, ਚਤੁਰ ਪੁਰਸ਼ ਚਿਤ ਵਿਚ ਪਛਾਣ ਲੈਣ ॥੮੩॥

ਪੰਛੀ ਪਰੀ ਸਪੰਖ ਧਰ ਪਛਿ ਅੰਤਕ ਪੁਨਿ ਭਾਖੁ

ਪੰਛੀ, ਪਰੀ (ਖੰਭਾਂ ਵਾਲਾ) ਸਪੰਖ (ਖੰਭਾਂ ਸਹਿਤ) ਪਛਿਧਰ (ਖੰਭ ਧਾਰਨ ਕਰਨ ਵਾਲਾ) (ਕਹਿ ਕੇ) ਫਿਰ 'ਅੰਤਕ' (ਅੰਤ ਕਰਨ ਵਾਲਾ) ਸ਼ਬਦ ਕਹੋ।

ਨਾਮ ਸਿਲੀਮੁਖ ਕੇ ਸਭੈ ਜਾਨ ਹ੍ਰਿਦੈ ਮੈ ਰਾਖੁ ॥੮੪॥

After adding the word “Antak” with the words “Pakshi, Paresh and Pankhdhar” all the names of Baan are recognized in mind.84.

(ਇਹ) ਸਾਰੇ ਨਾਮ 'ਸਿਲੀਮੁਖ' (ਤੀਰ) ਦੇ ਜਾਣ ਕੇ ਚਿਤ ਵਿਚ ਰਖੋ ॥੮੪॥

ਸਭ ਅਕਾਸ ਕੇ ਨਾਮ ਕਹਿ ਚਰ ਪਦ ਬਹੁਰਿ ਬਖਾਨ

ਆਕਾਸ਼ ਦੇ ਸਾਰੇ ਨਾਮ ਕਹਿ ਕੇ ਫਿਰ 'ਚਰ' (ਵਿਚਰਨ ਵਾਲਾ) ਪਦ ਕਹਿ ਦਿਓ।

ਨਾਮ ਸਿਲੀਮੁਖ ਕੇ ਸਭੈ ਲੀਜੈ ਚਤੁਰ ਪਛਾਨ ॥੮੫॥

Uttering all names of “Aakaash” and then saying the word “Char”, the wise people recognize all the names of Baan.85.

(ਇਹ) ਸਾਰੇ ਨਾਮ 'ਸਿਲੀਮੁਖ' (ਤੀਰ) ਦੇ ਹਨ। ਹੇ ਚਤੁਰ ਪੁਰਸ਼ੋ! ਪਛਾਣ ਲਵੋ ॥੮੫॥

ਖੰ ਅਕਾਸ ਨਭਿ ਗਗਨ ਕਹਿ ਚਰ ਪਦ ਬਹੁਰਿ ਉਚਾਰੁ

ਖੰ, ਅਕਾਸ਼, ਨਭ ਅਤੇ ਗਗਨ (ਸ਼ਬਦ) ਕਹਿ ਕੇ ਫਿਰ 'ਚਰ' (ਚਲਣ ਵਾਲਾ) ਸ਼ਬਦ ਉਚਾਰੋ।

ਨਾਮ ਸਕਲ ਸ੍ਰੀ ਬਾਨ ਕੇ ਲੀਜਹੁ ਚਤੁਰ ਸੁ ਧਾਰ ॥੮੬॥

After saying the words “Khe, Aakaash, Nabh and Gagan” and then uttering the word “Char”, the wise people may comprehend correctly all the names of Baan.86.

(ਇਹ) ਸਾਰੇ ਨਾਮ ਬਾਣ ਦੇ ਹਨ। ਹੇ ਚਤੁਰ ਪੁਰਸ਼ੋ! ਚਿਤ ਵਿਚ ਧਾਰ ਲਵੋ ॥੮੬॥

ਅਸਮਾਨ ਸਿਪਿਹਰ ਸੁ ਦਿਵ ਗਰਦੂੰ ਬਹੁਰਿ ਬਖਾਨੁ

ਆਸਮਾਨ, ਸਿਪਿਹਰ, ਦਿਵ ਅਤੇ ਫਿਰ ਗਰਦੂੰ (ਘੁੰਮਣ ਵਾਲਾ ਆਸਮਾਨ) (ਸ਼ਬਦ) ਕਹੋ।

ਪੁਨਿ ਚਰ ਸਬਦ ਬਖਾਨੀਐ ਨਾਮ ਬਾਨ ਕੇ ਜਾਨ ॥੮੭॥

After speaking the words “Aasmaan, Sipihir, div, Gardoon etc.” and then saying word “Char”, the names of Baan are known.87.

ਫਿਰ 'ਚਰ' ਸ਼ਬਦ ਕਹੋ, (ਇਹ ਸਭ) ਬਾਣ ਦੇ ਨਾਂ ਹਨ ॥੮੭॥

ਪ੍ਰਿਥਮ ਨਾਮ ਕਹਿ ਚੰਦ੍ਰ ਕੇ ਧਰ ਪਦ ਬਹੁਰੋ ਦੇਹੁ

ਪਹਿਲਾਂ ਚੰਦ੍ਰਮਾ ਦੇ ਨਾਮ ਕਹੋ, ਫਿਰ 'ਧਰ' (ਧਾਰਨ ਕਰਨ ਵਾਲਾ) ਸ਼ਬਦ ਜੋੜੋ।

ਪੁਨਿ ਚਰ ਸਬਦ ਉਚਾਰੀਐ ਨਾਮ ਬਾਨ ਲਖਿ ਲੇਹੁ ॥੮੮॥

Uttering the name “Chandra” in the beginning and then adding the word “Deh” and afterwards speaking the word “Char”, the names of Baan are formed.88.

ਇਸ ਪਿਛੋਂ 'ਚਰ' ਸ਼ਬਦ ਉਚਾਰੋ। (ਇਨ੍ਹਾਂ ਨੂੰ) ਬਾਣ ਦੇ ਨਾਮ ਵਜੋਂ ਜਾਣ ਲਵੋ ॥੮੮॥

ਗੋ ਮਰੀਚ ਕਿਰਨੰ ਛਟਾ ਧਰ ਧਰ ਕਹਿ ਮਨ ਮਾਹਿ

ਗੋ, ਮਰੀਚ, ਕਿਰਨ, ਛਟਾਧਰ (ਰੌਸ਼ਨੀ ਨੂੰ ਧਾਰਨ ਕਰਨ ਵਾਲਾ ਚੰਦ੍ਰਮਾ) (ਫਿਰ) ਮਨ ਵਿਚ 'ਧਰ' ਸ਼ਬਦ ਕਹੋ।

ਚਰ ਪਦ ਬਹੁਰਿ ਬਖਾਨੀਐ ਨਾਮ ਬਾਨ ਹੁਇ ਜਾਹਿ ॥੮੯॥

After adding the word “Char” at the end of the words “Go, Marich, Kiran, Chhataadhar etc.”, the names of Baan are formed.89.

ਫਿਰ 'ਚਰ' ਸ਼ਬਦ ਕਹੋ। (ਇਸ ਤਰ੍ਹਾਂ ਇਹ) ਬਾਣ ਦੇ ਨਾਮ ਹੋ ਜਾਣਗੇ ॥੮੯॥

ਰਜਨੀਸਰ ਦਿਨਹਾ ਉਚਰਿ ਧਰ ਧਰ ਪਦ ਕਹਿ ਅੰਤਿ

(ਪਹਿਲਾਂ) 'ਰਜਨੀਸਰ' (ਚੰਦ੍ਰਮਾ) 'ਦਿਨਹਾ' (ਦਿਨ ਨੂੰ ਖ਼ਤਮ ਕਰਨ ਵਾਲਾ) (ਸ਼ਬਦ) ਕਹਿ ਦਿਓ, ਮਗਰੋਂ (ਦੋ ਵਾਰ) 'ਧਰ ਧਰ' ਪਦ ਕਹੋ।

ਨਾਮ ਸਕਲ ਸ੍ਰੀ ਬਾਨ ਕੇ ਨਿਕਰਤ ਜਾਹਿ ਅਨੰਤ ॥੯੦॥

After uttering the words “Rajnishwar and Dinha” and adding the word “Dhurandhar” at the end, the names of Baan are evolved.90.

(ਇਸ ਤਰ੍ਹਾਂ) ਤੀਰ ਦੇ ਬਹੁਤ ਸਾਰੇ ਨਾਮ ਬਣ ਸਕਦੇ ਹਨ ॥੯੦॥

ਰਾਤ੍ਰਿ ਨਿਸਾ ਦਿਨ ਘਾਤਨੀ ਚਰ ਧਰ ਸਬਦ ਬਖਾਨ

ਰਾਤ੍ਰਿ, ਨਿਸਾ, ਦਿਨ ਘਾਤਨੀ, ਕਹਿ ਕੇ ਫਿਰ 'ਚਰ' ਅਤੇ 'ਧਰ' ਪਦ ਕਹੋ।

ਨਾਮ ਸਕਲ ਸ੍ਰੀ ਬਾਨ ਕੇ ਕਰੀਅਹੁ ਚਤੁਰ ਬਖਿਆਨ ॥੯੧॥

Saying the word “Chardhar” alongwith the words “Ratri, Nisha and Din-ghatini”, all the names of Baan are evolved.91.

(ਇਹ) ਸਾਰੇ ਬਾਣ ਦੇ ਨਾਮ ਹਨ। ਹੇ ਚਤੁਰ ਪੁਰਸ਼ੋ! ਇਹ ਬਖਾਨ ਕਰੋ ॥੯੧॥

ਸਸਿ ਉਪਰਾਜਨਿ ਰਵਿ ਹਰਨਿ ਚਰ ਕੋ ਲੈ ਕੈ ਨਾਮ

'ਸਸਿ ਉਪਾਰਜਨਿ' (ਚੰਦ੍ਰਮਾ ਨੂੰ ਪੈਦਾ ਕਰਨ ਵਾਲੀ) ਅਤੇ 'ਰਵੀ ਹਰਨਿ' (ਸੂਰਜ ਦਾ ਨਾਸ਼ ਕਰਨ ਵਾਲੀ) (ਇਹ ਸ਼ਬਦ ਪਹਿਲਾ ਕਹੋ, ਫਿਰ) 'ਚਰ' ਸ਼ਬਦ ਵਰਤੋ।

ਧਰ ਕਹਿ ਨਾਮ ਬਾਨ ਕੇ ਜਪੋ ਆਠਹੂੰ ਜਾਮ ॥੯੨॥

After uttering the name “Raatri”, then speaking “Char” and afterwards saying the word “Dhar”, all the names of Baan can be remembered.92.

(ਫਿਰ) 'ਧਰ' ਕਹਿ ਦਿਓ। ਇਹ ਬਾਣ ਦੇ ਨਾਮ ਹਨ। (ਜਿਸ ਨੂੰ ਮੈਂ) ਅਠੇ ਪਹਿਰ ਯਾਦ ਕਰਦਾ ਹਾਂ ॥੯੨॥

ਰੈਨ ਅੰਧਪਤਿ ਮਹਾ ਨਿਸਿ ਨਿਸਿ ਈਸਰ ਨਿਸਿ ਰਾਜ

'ਰੈਨ ਅੰਧਪਤਿ', 'ਮਹਾ ਨਿਸਪਤਿ', 'ਨਿਸਿ-ਈਸਰ', 'ਨਿਸਿ ਰਾਜ' ਅਤੇ 'ਚੰਦ੍ਰ' ਕਹਿ ਦਿੱਤਾ ਜਾਵੇ,

ਚੰਦ੍ਰ ਬਾਨ ਚੰਦ੍ਰਹਿ ਧਰ︀ਯੋ ਚਿਤ੍ਰਨ ਕੇ ਬਧ ਕਾਜ ॥੯੩॥

The words “raatri, Andhakaarpati, Nispati” etc. are known by the name Chandra-Baan, which in the form of “Chandrama” (moon), kill the forms steeped in darkness.93.

(ਤਾਂ ਇਨ੍ਹਾਂ ਨਾਲ ਬਾਣ ਸ਼ਬਦ ਜੋੜਨ ਨਾਲ) 'ਚੰਦ੍ਰ ਬਾਨ' ਬਣ ਜਾਏਗਾ ਚਿਤਰਿਆਂ ਦੇ ਮਾਰਨ ਲਈ ॥੯੩॥

ਸਭ ਕਿਰਨਨ ਕੇ ਨਾਮ ਕਹਿ ਧਰ ਪਦ ਬਹੁਰਿ ਉਚਾਰ

ਕਿਰਨ ਦੇ ਸਾਰੇ ਨਾਮ ਕਹਿ ਕੇ ਫਿਰ 'ਧਰ' ਪਦ ਦਾ ਉਚਾਰਨ ਕਰੋ।

ਪੁਨਿ ਧਰ ਕਹੁ ਸਭ ਬਾਨ ਕੇ ਜਾਨੁ ਨਾਮ ਨਿਰਧਾਰ ॥੯੪॥

Saying the names of all the rays, then uttering the word “Dhar” and afterwards repeating the word “Dhar” again, all the names of Baan are known.94.

ਫਿਰ 'ਧਰ' ਸ਼ਬਦ ਕਹੋ। (ਇਸ ਤਰ੍ਹਾਂ ਇਹ) ਸਾਰੇ ਬਾਣ ਦੇ ਨਾਮ ਹੋ ਜਾਣਗੇ। ਇਹ ਨਿਸ਼ਚੈ ਕਰ ਲਵੋ ॥੯੪॥

ਸਭ ਸਮੁੰਦਰ ਕੇ ਨਾਮ ਲੈ ਅੰਤਿ ਸਬਦ ਸੁਤ ਦੇਹੁ

ਸਾਰੇ ਸਮੁੰਦਰਾਂ ਦੇ ਨਾਮ ਲੈ ਕੇ ਫਿਰ ਅੰਤ ਤੇ 'ਸੁਤ' ਸ਼ਬਦ ਕਹਿ ਦਿਓ।

ਪੁਨਿ ਧਰ ਸਬਦ ਉਚਾਰੀਐ ਨਾਮ ਬਾਨ ਲਖਿ ਲੇਹੁ ॥੯੫॥

Saying all the names of “Samudra” (Ocean), adding the word “Shatdeh” at the end and afterwards uttering the word “Dhar”, all the names of Baan come forward.95.

ਫਿਰ 'ਧਰ' ਸ਼ਬਦ ਨੂੰ ਉਚਾਰੋ। (ਤਾਂ) ਬਾਣ ਦਾ ਨਾਮ ਜਾਣ ਲਵੋ ॥੯੫॥

ਜਲਪਤਿ ਜਲਾਲੈ ਨਦੀ ਪਤਿ ਕਹਿ ਸੁਤ ਪਦ ਕੋ ਦੇਹੁ

(ਪਹਿਲਾਂ) 'ਜਲਪਤਿ', 'ਜਲਾਲੈ' (ਜਲ ਦੇ ਆਲਯ) 'ਨਦੀ ਪਤਿ' (ਸ਼ਬਦ) ਕਹਿ ਕੇ ਫਿਰ 'ਸੁਤ' ਪਦ ਜੋੜੋ।

ਪੁਨਿ ਧਰ ਸਬਦ ਬਖਾਨੀਐ ਨਾਮ ਬਾਨ ਲਖਿ ਲੇਹੁ ॥੯੬॥

After saying the word “Samudra” (Ocean), adding the word “Shatdeh” and afterwards saying the word “Dhar”, all the names of Baan can be comprehended.96.

ਫਿਰ 'ਧਰ' ਸ਼ਬਦ ਕਿਹਾ ਜਾਏ। (ਇਨ੍ਹਾਂ ਨੂੰ) ਬਾਣ ਦਾ ਨਾਮ ਸਮਝ ਲਿਆ ਜਾਏ ॥੯੬॥

ਨੀਰਾਲੈ ਸਰਤਾਧਿਪਤਿ ਕਹਿ ਸੁਤ ਪਦ ਕੋ ਦੇਹੁ

(ਪਹਿਲਾਂ) 'ਨੀਰਾਲੈ' 'ਸਰਤਾਧਿਪਤਿ' (ਸ਼ਬਦ) ਕਹਿ ਕੇ ਫਿਰ 'ਸੁਤ' ਪਦ ਨੂੰ ਜੋੜੋ।

ਪੁਨਿ ਧਰ ਸਬਦ ਬਖਾਨੀਐ ਨਾਮ ਬਾਨ ਲਖਿ ਲੇਹੁ ॥੯੭॥

After uttering the words “Neeralya and Saritadhpati”, then adding the word “Shat” and afterwards saying “Dhar”, the names of Baan are pronounced.97.

ਫਿਰ 'ਧਰ' ਪਦ ਆਖਿਆ ਜਾਏ। (ਇਨ੍ਹਾਂ ਨੂੰ) ਬਾਣ ਦਾ ਨਾਮ ਸਮਝ ਲਵੋ ॥੯੭॥

ਸਭੈ ਝਖਨ ਕੇ ਨਾਮ ਲੈ ਬਿਰੀਆ ਕਹਿ ਲੇ ਏਕ

'ਝਖਨ' (ਮੱਛੀਆਂ) ਦੇ ਸਾਰੇ ਨਾਮ ਲੈ ਕੇ ਫਿਰ ਇਕ ਵਾਰ 'ਬਿਰੀਆ' (ਸੁਖ ਦੇਣ ਵਾਲਾ) ਕਹਿ ਦਿਓ।

ਸੁਤ ਧਰ ਕਹੁ ਸਭ ਨਾਮ ਸਰ ਨਿਕਸਤ ਜਾਹਿ ਅਨੇਕ ॥੯੮॥

Naming once all the disputes and then saying the word “Shatdhar”, many names of Baan get evolved.98.

ਫਿਰ 'ਸੁਤ' ਅਤੇ 'ਧਰ' ਪਦ ਜੋੜੋ। (ਇਸ ਤੋਂ) ਬਾਣ ਦੇ ਅਨੇਕਾਂ ਨਾਮ ਬਣ ਜਾਣਗੇ ॥੯੮॥

ਸਭ ਜਲ ਜੀਵਨਿ ਨਾਮ ਲੈ ਆਸ੍ਰੈ ਬਹੁਰਿ ਬਖਾਨ

ਸਾਰੇ ਜਲ-ਜੀਵਾਂ ਦੇ ਨਾਮ ਲੈ ਕੇ ਫਿਰ 'ਆਸ੍ਰੈ' (ਓਟ) ਪਦ ਕਹੋ।

ਸੁਤ ਧਰ ਬਹੁਰਿ ਬਖਾਨੀਐ ਨਾਮ ਬਾਨ ਸਭ ਜਾਨ ॥੯੯॥

Naming the fish remaining alive in water, then adding the word “Aashraya” with them and then saying the word “Shatdhar”, the names of Baan continue to be described.99.

ਫਿਰ 'ਸੁਤ' ਅਤੇ 'ਧਰ' ਦਾ ਕਥਨ ਕਰੀਏ (ਤਾਂ) ਸਭ ਬਾਣ ਦੇ ਨਾਮ ਸਮਝ ਲਵੋ ॥੯੯॥

ਧਰੀ ਨਗਨ ਕੇ ਨਾਮ ਕਹਿ ਧਰ ਸੁਤ ਪੁਨਿ ਪਦ ਦੇਹੁ

'ਧਰੀ' (ਧਾਰਾਂ ਵਾਲਾ ਪਰਬਤ) ਅਤੇ 'ਨਗ' ਨਾਮ ਕਹਿ ਕੇ 'ਧਰ' ਅਤੇ 'ਸੁਤ' ਪਦ ਕਹਿ ਦਿਓ।

ਪੁਨਿ ਧਰ ਸਬਦ ਬਖਾਨੀਐ ਨਾਮ ਬਾਨ ਲਖਿ ਲੇਹੁ ॥੧੦੦॥

Naming the Nagas (serpents) found on the earth, and adding the word “Dharshat” and then saying the word “Dhar”, the names of Baan are known.100.

ਫਿਰ 'ਧਰ' ਪਦ ਆਖੋ। (ਇਨ੍ਹਾਂ ਸਾਰਿਆਂ ਨੂੰ) ਬਾਣ ਦਾ ਨਾਮ ਜਾਣ ਲਵੋ ॥੧੦੦॥

ਬਾਸਵ ਕਹਿ ਅਰਿ ਉਚਰੀਐ ਧਰ ਸੁਤ ਧਰ ਪੁਨਿ ਭਾਖੁ

'ਬਾਸਵ' (ਇੰਦਰ) ਦਾ ਵੈਰੀ ਕਹਿ ਕੇ ਫਿਰ 'ਧਰ ਸੁਤ ਧਰ' ਦਾ ਕਥਨ ਕਰੋ

ਨਾਮ ਸਕਲ ਸ੍ਰੀ ਬਾਨ ਕੇ ਜਾਨ ਜੀਅ ਮੈ ਰਾਖੁ ॥੧੦੧॥

Uttering the word “Ari” after the word “Indra” and then adding the word " Shatdhar",all the names of Baan are comprehended in mind. 101.

(ਤਾਂ ਇਹ ਸਾਰੇ) ਬਾਣ ਦੇ ਨਾਮ ਹੋ ਜਾਣਗੇ। ਇਹ ਗੱਲ ਦਿਲ ਵਿਚ ਸਮਝ ਲਵੋ ॥੧੦੧॥

ਪੁਹਪ ਧਨੁਖ ਕੇ ਨਾਮ ਕਹਿ ਆਯੁਧ ਬਹੁਰਿ ਉਚਾਰ

'ਪੁਹਪ ਧਨੁਖ' (ਫੁਲਾਂ ਦੀ ਧਨੁਸ਼ ਵਾਲਾ ਕਾਮਦੇਵ) ਦੇ ਨਾਮ ਕਹਿ ਕੇ ਫਿਰ 'ਆਯੁਧ' (ਸ਼ਸਤ੍ਰ) ਪਦ ਦਾ ਉਚਾਰਨ ਕਰੋ।

ਨਾਮ ਸਕਲ ਸ੍ਰੀ ਬਾਨ ਕੇ ਨਿਕਸਤ ਚਲੈ ਅਪਾਰ ॥੧੦੨॥

Speaking the names of Pushpdhanva and Kaamdev and then uttering the word “Aayudh”, the names of Baan continue to be evolved.102.

(ਇਸ ਤਰ੍ਹਾਂ) ਬਾਣ ਦੇ ਬਹੁਤ ਸਾਰੇ ਨਾਮ ਬਣਦੇ ਜਾਣਗੇ ॥੧੦੨॥

ਸਕਲ ਮੀਨ ਕੇ ਨਾਮ ਕਹਿ ਕੇਤੁਵਾਯੁਧ ਕਹਿ ਅੰਤ

'ਮੀਨ' (ਮੱਛੀ) ਦੇ ਸਾਰੇ ਨਾਮ ਕਹਿ ਕੇ (ਫਿਰ) ਅੰਤ ਵਿਚ 'ਕੇਤੁਵਾਯੁਧ' ਪਦ ਕਹਿਣ ਨਾਲ,

ਨਾਮ ਸਕਲ ਸ੍ਰੀ ਬਾਨ ਕੇ ਨਿਕਸਤ ਜਾਹਿ ਅਨੰਤ ॥੧੦੩॥

Uttering all the names of fish and adding the word “Ketwayudh” at the enc, the innumerable names of Baan continue to be evolved.103.

ਬਾਣ ਦੇ ਅਨੰਤ ਨਾਮ ਬਣ ਜਾਣਗੇ ॥੧੦੩॥

ਪੁਹਪ ਆਦਿ ਕਹਿ ਧਨੁਖ ਕਹਿ ਧਰ ਆਯੁਧਹਿ ਬਖਾਨ

ਪਹਿਲਾਂ 'ਪੁਹਪ' (ਫੁਲ) ਫਿਰ 'ਧਨੁਖ' ਕਹਿ ਕੇ ਮਗਰੋਂ 'ਧਰ' ਅਤੇ 'ਆਯੁਧ' (ਸ਼ਸਤ੍ਰ) ਸ਼ਬਦ ਕਥਨ ਕਰੋ।

ਨਾਮ ਸਕਲ ਸ੍ਰੀ ਬਾਨ ਕੇ ਨਿਕਸਤ ਜਾਤ ਅਪ੍ਰਮਾਨ ॥੧੦੪॥

If the weapons are described after uttering the word "Pushp" and then adding the word "Dhanush", then ahe nmaes of Baan continue to be evolved.104.

(ਇਹ) ਸਾਰੇ ਬਾਣ ਦੇ ਨਾਮ ਬਣਦੇ ਜਾਣਗੇ ॥੧੦੪॥

ਆਦਿ ਭ੍ਰਮਰ ਕਹਿ ਪਨਚ ਕਹਿ ਧਰ ਧਰ ਸਬਦ ਬਖਾਨ

ਪਹਿਲਾਂ 'ਭ੍ਰਮਰ' (ਭੌਰਾ) ਫਿਰ 'ਪਨਚ' (ਚਿਲਾ) ਕਹਿ ਕੇ, ਮਗਰੋਂ ਦੋ ਵਾਰ 'ਧਰ' ਪਦ ਦਾ ਬਖਾਨ ਕਰੋ।

ਨਾਮ ਸਕਲ ਸ੍ਰੀ ਬਾਨ ਕੇ ਜਾਨਹੁ ਗੁਨਨ ਨਿਧਾਨ ॥੧੦੫॥

Saying the word “Bhramar” in the beginning, then adding the word “Panch” and then saying the word “Dhardhar”, all the names of Baan are known by the wise people.105.

(ਇਹ) ਸਾਰੇ ਨਾਮ ਬਾਣ ਦੇ ਹਨ, ਗੁਣਵਾਨ ਪੁਰਸ਼ੋ ਜਾਣ ਲਵੋ ॥੧੦੫॥

ਸਭ ਭਲਕਨ ਕੇ ਨਾਮ ਕਹਿ ਆਦਿ ਅੰਤਿ ਧਰ ਦੇਹੁ

ਪਹਿਲਾਂ 'ਭਲਕ' (ਤੀਰ ਦੀ ਮੁਖੀ) ਦੇ ਸਾਰੇ ਨਾਮ ਕਹਿ ਕੇ (ਫਿਰ) ਅੰਤ ਉਤੇ 'ਧਰ' (ਪਦ) ਰਖ ਦਿਓ।

ਨਾਮ ਸਕਲ ਸ੍ਰੀ ਬਾਨ ਕੇ ਚੀਨ ਚਤੁਰ ਚਿਤ ਲੇਹੁ ॥੧੦੬॥

Uttering the names of all the small lances and adding the word “Dhar” at the end, the wise people recognize in their mind the names of Baan.106.

(ਇਸ ਤਰ੍ਹਾਂ ਇਹ) ਸਾਰੇ ਬਾਣ ਦੇ ਨਾਮ (ਬਣ ਜਾਂਦੇ ਹਨ)। ਹੇ ਚਤੁਰ ਵਿਅਕਤੀਓ! (ਇਹ ਤੱਥ) ਹਿਰਦੇ ਵਿਚ ਜਾਣ ਲਵੋ ॥੧੦੬॥