ਪਉੜੀ ॥
Pauree:
ਪਉੜੀ।
ਨਾਇ ਸੁਣਿਐ ਸਭ ਸਿਧਿ ਹੈ ਰਿਧਿ ਪਿਛੈ ਆਵੈ ॥
Hearing the Name, all supernatural spiritual powers are obtained, and wealth follows along.
ਪ੍ਰਭੂ ਦੇ ਨਾਮ ਵਿਚ ਸੁਰਤ ਜੋੜੀ ਰੱਖੀਏ ਤਾਂ ਸਾਰੀਆਂ ਕਰਾਮਾਤੀ ਤਾਕਤਾਂ ਪਿੱਛੇ ਲੱਗੀਆਂ ਫਿਰਦੀਆਂ ਹਨ (ਸੁਤੇ ਹੀ ਪ੍ਰਾਪਤ ਹੋ ਜਾਂਦੀਆਂ ਹਨ); ਸਿਧਿ ਰਿਧਿ = ਕਰਾਮਾਤੀ ਤਾਕਤਾਂ।
ਨਾਇ ਸੁਣਿਐ ਨਉ ਨਿਧਿ ਮਿਲੈ ਮਨ ਚਿੰਦਿਆ ਪਾਵੈ ॥
Hearing the Name, the nine treasures are received, and the mind's desires are obtained.
ਪ੍ਰਭੂ ਦੇ ਨਾਮ ਵਿਚ ਸੁਰਤ ਜੋੜੀ ਰੱਖੀਏ ਤਾਂ ਜਗਤ ਦੇ ਸਾਰੇ ਪਦਾਰਥ ਹਾਸਲ ਹੋ ਜਾਂਦੇ ਹਨ, ਜੋ ਕੁਝ ਮਨ ਚਿਤਵਦਾ ਹੈ ਮਿਲ ਜਾਂਦਾ ਹੈ; ਨਉ ਨਿਧਿ = ਨੌ ਖ਼ਜ਼ਾਨੇ (ਭਾਵ, ਜਗਤ ਦੇ ਸਾਰੇ ਪਦਾਰਥ)। ਮਨ ਚਿੰਦਿਆ = ਮਨ ਦਾ ਚਿਤਵਿਆ ਹੋਇਆ।
ਨਾਇ ਸੁਣਿਐ ਸੰਤੋਖੁ ਹੋਇ ਕਵਲਾ ਚਰਨ ਧਿਆਵੈ ॥
Hearing the Name, contentment comes, and Maya meditates at one's feet.
ਪ੍ਰਭੂ ਦੇ ਨਾਮ ਵਿਚ ਸੁਰਤ ਜੋੜੀ ਰੱਖੀਏ ਤਾਂ (ਮਨ ਵਿਚ) ਸੰਤੋਖ ਪੈਦਾ ਹੋ ਜਾਂਦਾ ਹੈ, ਮਾਇਆ (ਭੀ) ਸੇਵਾ ਕਰਨ ਲੱਗ ਪੈਂਦੀ ਹੈ; ਕਵਲਾ = ਮਾਇਆ।
ਨਾਇ ਸੁਣਿਐ ਸਹਜੁ ਊਪਜੈ ਸਹਜੇ ਸੁਖੁ ਪਾਵੈ ॥
Hearing the Name, intuitive peace and poise wells up.
ਪ੍ਰਭੂ ਦੇ ਨਾਮ ਵਿਚ ਸੁਰਤ ਜੋੜੀ ਰੱਖੀਏ ਤਾਂ ਉਹ ਅਵਸਥਾ ਪੈਦਾ ਹੋ ਜਾਂਦੀ ਹੈ ਜਿੱਥੇ ਮਨ ਡੋਲਦਾ ਨਹੀਂ, ਤੇ ਇਸ ਅਡੋਲ ਅਵਸਥਾ ਵਿਚ (ਅੱਪੜ ਕੇ) ਸੁਖ ਪ੍ਰਾਪਤ ਹੋ ਜਾਂਦਾ ਹੈ। ਸਹਜੁ = ਅਡੋਲ ਅਵਸਥਾ, ਆਤਮਕ ਅਡੋਲਤਾ।
ਗੁਰਮਤੀ ਨਾਉ ਪਾਈਐ ਨਾਨਕ ਗੁਣ ਗਾਵੈ ॥੭॥
Through the Guru's Teachings, the Name is obtained; O Nanak, sing His Glorious Praises. ||7||
ਪਰ, ਹੇ ਨਾਨਕ! ਗੁਰੂ ਦੀ ਮੱਤ ਲਿਆਂ ਹੀ ਨਾਮ ਮਿਲਦਾ ਹੈ, (ਤੇ ਗੁਰੂ ਦੇ ਰਾਹ ਤੇ ਤੁਰਨ ਵਾਲਾ ਮਨੁੱਖ ਸਦਾ ਪ੍ਰਭੂ ਦੇ) ਗੁਣ ਗਾਂਦਾ ਹੈ ॥੭॥