ਆਸਾ ਮਹਲਾ ੩ ॥
Aasaa, Third Mehl:
ਆਸਾ ਤੀਜੀ ਪਾਤਸ਼ਾਹੀ।
ਘਰੈ ਅੰਦਰਿ ਸਭੁ ਵਥੁ ਹੈ ਬਾਹਰਿ ਕਿਛੁ ਨਾਹੀ ॥
Everything is within the home of your own self; there is nothing beyond it.
(ਪਰਮਾਤਮਾ ਦਾ ਨਾਮ-) ਖ਼ਜ਼ਾਨਾ ਸਾਰਾ (ਮਨੁੱਖ ਦੇ) ਹਿਰਦੇ ਦੇ ਅੰਦਰ ਹੀ ਹੈ, ਬਾਹਰ ਜੰਗਲ ਆਦਿਕ ਵਿਚ (ਢੂੰਢਿਆਂ) ਕੁਝ ਨਹੀਂ ਮਿਲਦਾ। ਵਥੁ = ਵਸਤੁ, ਚੀਜ਼ {वस्तु}। ਬਾਹਰਿ = ਜੰਗਲ ਆਦਿਕ ਵਿਚ।
ਗੁਰ ਪਰਸਾਦੀ ਪਾਈਐ ਅੰਤਰਿ ਕਪਟ ਖੁਲਾਹੀ ॥੧॥
By Guru's Grace, it is obtained, and the doors of the inner heart are opened wide. ||1||
ਪਰ ਇਹ (ਨਾਮ-ਖ਼ਜ਼ਾਨਾ) ਮਿਲਦਾ ਹੈ ਗੁਰੂ ਦੀ ਕਿਰਪਾ ਨਾਲ। (ਜਿਸ ਨੂੰ ਗੁਰੂ ਮਿਲ ਪਏ ਉਸ ਦੇ) ਅੰਦਰਲੇ ਕਿਵਾੜ (ਜੋ ਪਹਿਲਾਂ ਮਾਇਆ ਦੇ ਮੋਹ ਦੇ ਕਾਰਨ ਬੰਦ ਸਨ) ਖੁਲ੍ਹ ਜਾਂਦੇ ਹਨ ॥੧॥ ਪਰਸਾਦੀ = ਕਿਰਪਾ ਨਾਲ। ਕਪਟ = ਕਪਾਟ, ਕਿਵਾੜ। ਖੁਲਾਹੀ = ਖੁਲਹਿ ॥੧॥
ਸਤਿਗੁਰ ਤੇ ਹਰਿ ਪਾਈਐ ਭਾਈ ॥
From the True Guru, the Lord's Name is obtained, O Siblings of Destiny.
ਗੁਰੂ ਪਾਸੋਂ ਹੀ ਪਰਮਾਤਮਾ ਲੱਭਦਾ ਹੈ, ਤੇ = ਪਾਸੋਂ।
ਅੰਤਰਿ ਨਾਮੁ ਨਿਧਾਨੁ ਹੈ ਪੂਰੈ ਸਤਿਗੁਰਿ ਦੀਆ ਦਿਖਾਈ ॥੧॥ ਰਹਾਉ ॥
The treasure of the Naam is within; the Perfect True Guru has shown this to me. ||1||Pause||
(ਉਂਝ ਤਾਂ) ਹਰੇਕ ਮਨੁੱਖ ਦੇ ਅੰਦਰ (ਪਰਮਾਤਮਾ ਦਾ) ਨਾਮ-ਖ਼ਜ਼ਾਨਾ ਮੌਜੂਦ ਹੈ, ਪਰ ਗੁਰੂ ਹੀ (ਇਹ ਖ਼ਜ਼ਾਨਾ) ਵਿਖਾਉਂਦਾ ਹੈ ॥੧॥ ਰਹਾਉ ॥ ਨਿਧਾਨੁ = ਖ਼ਜ਼ਾਨਾ। ਸਤਿਗੁਰਿ = ਗੁਰੂ ਨੇ ॥੧॥ ਰਹਾਉ ॥
ਹਰਿ ਕਾ ਗਾਹਕੁ ਹੋਵੈ ਸੋ ਲਏ ਪਾਏ ਰਤਨੁ ਵੀਚਾਰਾ ॥
One who is a buyer of the Lord's Name, finds it, and obtains the jewel of contemplation.
ਜੇਹੜਾ ਮਨੁੱਖ ਪਰਮਾਤਮਾ ਦੇ ਨਾਮ-ਧਨ ਦਾ ਗਾਹਕ ਬਣਦਾ ਹੈ ਉਹ (ਗੁਰੂ ਦੀ ਰਾਹੀਂ) ਆਤਮਕ ਜੀਵਨ ਦਾ ਕੀਮਤੀ ਵਿਚਾਰ ਪ੍ਰਾਪਤ ਕਰ ਲੈਂਦਾ ਹੈ, ਰਤਨੁ = ਕੀਮਤੀ ਪਦਾਰਥ।
ਅੰਦਰੁ ਖੋਲੈ ਦਿਬ ਦਿਸਟਿ ਦੇਖੈ ਮੁਕਤਿ ਭੰਡਾਰਾ ॥੨॥
He opens the doors deep within, and through the Eyes of Divine Vision, beholds the treasure of liberation. ||2||
ਉਸ ਦਾ ਹਿਰਦਾ ਖੁਲ੍ਹ ਜਾਂਦਾ ਹੈ ਤੇ ਉਹ ਆਤਮ ਦ੍ਰਿਸ਼ਟੀ ਨਾਲ ਵੇਖਦਾ ਹੈ ਕਿ ਮਾਇਆ ਦੇ ਮੋਹ ਤੋਂ ਖ਼ਲਾਸੀ ਦਿਵਾਣ ਵਾਲੇ ਨਾਮ-ਧਨ ਦੇ ਖ਼ਜ਼ਾਨੇ ਭਰੇ ਪਏ ਹਨ ॥੨॥ ਅੰਦਰੁ = ਅੰਦਰਲਾ ਹਿਰਦਾ {ਲਫ਼ਜ਼ 'ਅੰਦਰਿ' ਅਤੇ 'ਅੰਦਰੁ' ਦਾ ਫ਼ਰਕ ਧਿਆਨ ਨਾਲ ਵੇਖੋ}। ਦਿਬ ਦਿਸਟਿ = ਦੈਵੀ ਨਜ਼ਰ ਨਾਲ, ਆਤਮਾ-ਦ੍ਰਿਸ਼ਟੀ ਨਾਲ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ ॥੨॥
ਅੰਦਰਿ ਮਹਲ ਅਨੇਕ ਹਹਿ ਜੀਉ ਕਰੇ ਵਸੇਰਾ ॥
There are so many mansions within the body; the soul dwells within them.
ਮਨੁੱਖ ਦੇ ਹਿਰਦੇ ਵਿਚ ਨਾਮ-ਧਨ ਦੇ ਅਨੇਕਾਂ ਖ਼ਜ਼ਾਨੇ ਮੌਜੂਦ ਹਨ, ਜੀਵਾਤਮਾ ਭੀ ਅੰਦਰ ਹੀ ਵੱਸਦਾ ਹੈ, ਅੰਦਰਿ ਮਹਲ = ਸਰੀਰ ਦੇ ਅੰਦਰ। ਅਨੇਕ ਹਹਿ = ਅਨੇਕਾਂ ਰਤਨ ਹਨ। ਜੀਉ = ਜੀਵਾਤਮਾ।
ਮਨ ਚਿੰਦਿਆ ਫਲੁ ਪਾਇਸੀ ਫਿਰਿ ਹੋਇ ਨ ਫੇਰਾ ॥੩॥
He obtains the fruits of his mind's desires, and he shall not have to go through reincarnation again. ||3||
(ਗੁਰੂ ਦੀ ਮੇਹਰ ਨਾਲ ਹੀ) ਮਨੁੱਖ ਮਨ-ਇੱਛਤ ਫਲ ਹਾਸਲ ਕਰਦਾ ਹੈ, ਤੇ ਮੁੜ ਇਸ ਨੂੰ ਜਨਮ-ਮਰਨ ਦਾ ਗੇੜ ਨਹੀਂ ਰਹਿੰਦਾ ॥੩॥ ਮਨ ਚਿੰਦਿਆ = ਮਨ-ਇੱਛਤ ॥੩॥
ਪਾਰਖੀਆ ਵਥੁ ਸਮਾਲਿ ਲਈ ਗੁਰ ਸੋਝੀ ਹੋਈ ॥
The appraisers cherish the commodity of the Name; they obtain understanding from the Guru.
ਜਿਨ੍ਹਾਂ ਨੂੰ ਗੁਰੂ ਦੀ ਦਿੱਤੀ ਹੋਈ ਸੂਝ ਮਿਲ ਗਈ ਉਹਨਾਂ ਆਤਮਕ ਜੀਵਨ ਦੀ ਪਰਖ ਕਰਨ ਵਾਲਿਆਂ ਨੇ ਨਾਮ-ਖ਼ਜ਼ਾਨਾ ਆਪਣੇ ਹਿਰਦੇ ਵਿਚ ਸਾਂਭ ਲਿਆ। ਗੁਰ ਸੋਝੀ = ਗੁਰੂ ਦੀ ਦਿੱਤੀ ਸਮਝ।
ਨਾਮੁ ਪਦਾਰਥੁ ਅਮੁਲੁ ਸਾ ਗੁਰਮੁਖਿ ਪਾਵੈ ਕੋਈ ॥੪॥
The wealth of the Naam is priceless; how few are the Gurmukhs who obtain it. ||4||
ਪ੍ਰਭੂ ਦਾ ਨਾਮ-ਖ਼ਜ਼ਾਨਾ ਬੇ-ਮੁਲਾ ਹੈ ਜੋ ਗੁਰੂ ਦੀ ਸਰਨ ਪੈ ਕੇ ਹੀ ਮਨੁੱਖ ਲੱਭ ਸਕਦਾ ਹੈ ॥੪॥ ਸਾ = ਸੀ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ ॥੪॥
ਬਾਹਰੁ ਭਾਲੇ ਸੁ ਕਿਆ ਲਹੈ ਵਥੁ ਘਰੈ ਅੰਦਰਿ ਭਾਈ ॥
Searching outwardly, what can anyone find? The commodity is deep within the home of the self, O Siblings of Destiny.
ਨਾਮ-ਖ਼ਜ਼ਾਨਾ ਹਿਰਦੇ ਦੇ ਅੰਦਰ ਹੀ ਹੈ, ਜੇਹੜਾ ਮਨੁੱਖ ਜੰਗਲ ਆਦਿਕ ਢੂੰਢਦਾ ਫਿਰਦਾ ਹੈ ਉਸ ਨੂੰ ਕੁਝ ਨਹੀਂ ਲੱਭਦਾ। ਬਾਹਰੁ = ਜੰਗਲ ਆਦਿਕ {ਲਫ਼ਜ਼ 'ਬਾਹਰਿ' ਅਤੇ 'ਬਾਹਰੁ' ਦਾ ਫ਼ਰਕ ਧਿਆਨ ਨਾਲ ਵੇਖੋ}।
ਭਰਮੇ ਭੂਲਾ ਸਭੁ ਜਗੁ ਫਿਰੈ ਮਨਮੁਖਿ ਪਤਿ ਗਵਾਈ ॥੫॥
The entire world is wandering around, deluded by doubt; the self-willed manmukhs lose their honor. ||5||
ਭੁਲੇਖੇ ਵਿਚ ਕੁਰਾਹੇ ਪਿਆ ਹੋਇਆ ਸਾਰਾ ਜਗਤ ਭਾਲਦਾ ਫਿਰਦਾ ਹੈ, ਤੇ ਇੰਜ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਆਪਣੀ ਸਮਝ ਦੇ) ਤੇ ਇੱਜ਼ਤ ਗਵਾ ਲੈਂਦਾ ਹੈ ॥੫॥ ਪਤਿ = ਇਜ਼ਤ ॥੫॥
ਘਰੁ ਦਰੁ ਛੋਡੇ ਆਪਣਾ ਪਰ ਘਰਿ ਝੂਠਾ ਜਾਈ ॥
The false one leaves his own hearth and home, and goes out to another's home.
ਜਿਵੇਂ ਕੋਈ ਝੂਠਾ (ਠੱਗ) ਮਨੁੱਖ ਆਪਣਾ ਘਰ-ਘਾਟ ਛੱਡ ਦੇਂਦਾ ਹੈ (ਤੇ ਧਨ ਆਦਿਕ ਦੀ ਖ਼ਾਤਰ) ਪਰਾਏ ਘਰ ਵਿਚ ਜਾਂਦਾ ਹੈ, ਘਰਿ = ਘਰ।
ਚੋਰੈ ਵਾਂਗੂ ਪਕੜੀਐ ਬਿਨੁ ਨਾਵੈ ਚੋਟਾ ਖਾਈ ॥੬॥
Like a thief, he is caught, and without the Naam, he is beaten and struck down. ||6||
ਉਹ ਚੋਰ ਵਾਂਗ ਫੜਿਆ ਜਾਂਦਾ ਹੈ (ਇਸੇ ਤਰ੍ਹਾਂ) ਪਰਮਾਤਮਾ ਦੇ ਨਾਮ ਤੋਂ ਖੁੰਝ ਕੇ ਮਨੁੱਖ (ਲੋਕ ਪਰਲੋਕ ਵਿਚ) ਸੱਟਾਂ ਖਾਂਦਾ ਹੈ ॥੬॥ ਚੋਟਾ = ਸਜ਼ਾ, ਚੋਟਾਂ ॥੬॥
ਜਿਨੑੀ ਘਰੁ ਜਾਤਾ ਆਪਣਾ ਸੇ ਸੁਖੀਏ ਭਾਈ ॥
Those who know their own home, are happy, O Siblings of Destiny.
ਜਿਨ੍ਹਾਂ ਮਨੁੱਖਾਂ ਨੇ ਆਪਣਾ (ਹਿਰਦਾ-) ਘਰ ਚੰਗੀ ਤਰ੍ਹਾਂ ਸਮਝ ਲਿਆ ਹੈ (ਭਾਵ, ਜਿਨ੍ਹਾਂ ਨੇ) ਇਹ ਪਛਾਣ ਲਿਆ ਹੈ ਕਿ ਪਰਮਾਤਮਾ (ਸਾਡੇ) ਅੰਦਰ ਹੀ ਵੱਸਦਾ ਹੈ, ਉਹ ਸੁਖੀ ਜੀਵਨ ਬਿਤਾਂਦੇ ਹਨ। ਜਾਤਾ = ਪਛਾਣਿਆ। ਭਾਈ = ਹੇ ਭਾਈ!
ਅੰਤਰਿ ਬ੍ਰਹਮੁ ਪਛਾਣਿਆ ਗੁਰ ਕੀ ਵਡਿਆਈ ॥੭॥
They realize God within their own hearts, through the glorious greatness of the Guru. ||7||
(ਪਰ, ਹੇ ਭਾਈ!) ਇਹ ਸਤਿਗੁਰੂ ਦੀ ਹੀ ਮੇਹਰ ਹੈ (ਗੁਰੂ ਕਿਰਪਾ ਕਰੇ ਤਦੋਂ ਹੀ ਇਹ ਸਮਝ ਪੈਂਦੀ ਹੈ) ॥੭॥ ਵਡਿਆਈ = ਬਖ਼ਸ਼ਸ਼, ਬਰਕਤਿ ॥੭॥
ਆਪੇ ਦਾਨੁ ਕਰੇ ਕਿਸੁ ਆਖੀਐ ਆਪੇ ਦੇਇ ਬੁਝਾਈ ॥
He Himself gives gifts, and He Himself bestows understanding; unto whom can we complain?
ਪਰਮਾਤਮਾ ਆਪ ਹੀ ਨਾਮ ਦੀ ਦਾਤ ਕਰਦਾ ਹੈ, ਹੋਰ ਕੋਈ ਨਹੀਂ, ਤੇ ਉਹ ਆਪ ਹੀ (ਨਾਮ ਦੀ) ਸਮਝ ਬਖ਼ਸ਼ਦਾ ਹੈ। ਕਿਸੁ = ਹੋਰ ਕਿਸ ਨੂੰ? ਬੁਝਾਈ = ਸਮਝ।
ਨਾਨਕ ਨਾਮੁ ਧਿਆਇ ਤੂੰ ਦਰਿ ਸਚੈ ਸੋਭਾ ਪਾਈ ॥੮॥੬॥੨੮॥
O Nanak, meditate on the Naam, the Name of the Lord, and you shall obtain glory in the True Court. ||8||6||28||
ਹੇ ਨਾਨਕ! ਤੂੰ ਸਦਾ ਹਰਿ-ਨਾਮ ਸਿਮਰਦਾ ਰਹੁ ਤੇ ਇਸ ਤਰ੍ਹਾਂ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਦਰ ਤੇ ਸੋਭਾ ਹਾਸਲ ਕਰ ॥੮॥੬॥੨੮॥ ਦਰਿ ਸਚੈ = ਸਦਾ-ਥਿਰ ਪ੍ਰਭੂ ਦੇ ਦਰ ਤੇ ॥੮॥੬॥੨੮॥