ਕਬਿਤੁ ॥
Kabit
ਕਬਿੱਤ:
ਸਿਤਤਾ ਬਿਭੂਤ ਅਤੇ ਮੇਖੁਲੀ ਨਿਮੇਖ ਸੰਦੀ ਅੰਜਨ ਦੀ ਸੇਲੀ ਦਾ ਸੁਭਾਵ ਸੁਭ ਭਾਖਣਾ ॥
‘I have been languishing in his remembrance, my body has turned into ashes (of passion), ‘Tell him about my wearing a patched coat and a cap of a renouncer in his memory.
(ਮੇਰੀਆਂ ਅੱਖਾਂ ਦੀ) ਚਿਟਿਆਈ ਬਿਭੂਤ ਹੈ ਅਤੇ ਅੱਖਾਂ ਦੀਆਂ ਝਿੰਮਣੀਆਂ ਦੀ ਮੇਖੁਲੀ (ਗੋਦੜੀ) ਹੈ, ਸੁਰਮੇ (ਦੀ ਧਾਰ) ਸੇਲੀ ਹੈ। ਇਹ ਸਾਡਾ ਸੁਭਾ (ਅਥਵਾ ਸਰੂਪ) ਜਾ ਕੇ ਚੰਗੀ ਤਰ੍ਹਾਂ ਦਸਣਾ।
ਭਗਵਾ ਸੁ ਭੇਸ ਸਾਡੇ ਨੈਣਾ ਦੀ ਲਲਾਈ ਸਈਯੋ ਯਾਰਾ ਦਾ ਧ︀ਯਾਨੁ ਏਹੋ ਕੰਦ ਮੂਲ ਚਾਖਣਾ ॥
‘I have adorned saffron clothes (of an ascetic), my eyes have turned red in pain and I am living on the food of his thought.
ਸਾਡੇ ਨੈਣਾਂ ਦੀ ਲਾਲੀ ਨੂੰ ਭਗਵਾ ਵੇਸ ਸਮਝਣਾ। (ਜੰਗਲ ਵਿਚ) ਕੰਦ ਮੂਲ ਖਾਣ ਨੂੰ ਪ੍ਰੀਤਮ ਦਾ ਧਿਆਨ ਸਮਝਣਾ।
ਰੌਦਨ ਦਾ ਮਜਨੁ ਸੁ ਪੁਤਰੀ ਪਤ੍ਰ ਗੀਤ ਗੀਤਾ ਦੇਖਣ ਦੀ ਭਿਛ੍ਰਯਾ ਧ︀ਯਾਨ ਧੂੰਆ ਬਾਲ ਰਾਖਣਾ ॥
‘I take my bath in my tears, and, while craving for his vision, my eyes are producing smoky flames.
(ਉਸ ਦੇ ਵਿਯੋਗ ਵਿਚ) ਰੋਣਾ ਸਾਡਾ ਇਸ਼ਨਾਨ ਹੈ। (ਅੱਖਾਂ ਦੀ) ਪੁਤਲੀਆਂ ਵਸਤਾਂ ਰਖਣ ਦਾ ਪਾਤਰ ਹਨ ਅਤੇ (ਵਿਯੋਗ ਦੇ) ਗੀਤ ਗਾਣਾ ਗੀਤਾ ਹੈ। ਸਾਡੀ ਭਿਛਿਆ (ਉਸ ਦਾ) ਦਰਸ਼ਨ ਹੈ ਅਤੇ ਉਸ ਦਾ ਧਿਆਨ (ਸਾਡਾ) ਧੂੰਣੀ ਰਮਾਣਾ ਹੈ।
ਆਲੀ ਏਨਾ ਗੋਪੀਯਾ ਦੀਆਂ ਅਖੀਆਂ ਦਾ ਜੋਗੁ ਸਾਰਾ ਨੰਦ ਦੇ ਕੁਮਾਰ ਨੂੰ ਜਰੂਰ ਜਾਇ ਆਖਣਾ ॥੬॥
‘O, my friend! Go and do tell the son of Nand the story of the self modification of the eyes of the milk-maids.’(6)
ਹੇ ਸਖੀ! ਇਨ੍ਹਾਂ ਗੋਪੀਆਂ ਦੀਆਂ ਅੱਖੀਆਂ ਦਾ ਸਾਰਾ ਜੋਗ ਨੰਦ ਦੇ ਕੁਮਾਰ (ਕ੍ਰਿਸ਼ਨ) ਨੂੰ ਜ਼ਰੂਰ ਜਾ ਕੇ ਕਹਿਣਾ ॥੬॥
ਬੈਠੀ ਹੁਤੀ ਸਾਜਿ ਕੈ ਸਿੰਗਾਰ ਸਭ ਸਖਿਯਨ ਮੈ ਯਾਹੀ ਬੀਚ ਕਾਨ੍ਰਹ ਜੂ ਦਿਖਾਈ ਆਨਿ ਦੈ ਗਏ ॥
She kept waiting in her full adornment when Krishna passed by endowing a glimpse.
(ਇਸ ਤਰ੍ਹਾਂ ਦਾ) ਸਾਰਾ ਸ਼ਿੰਗਾਰ ਕਰ ਕੇ (ਰਾਧਿਕਾ) ਸਖੀਆਂ ਵਿਚ ਬੈਠੀ ਸੀ ਕਿ ਇਸੇ ਦੌਰਾਨ ਕਾਨ੍ਹ ਜੀ ਆ ਕੇ ਦਰਸ਼ਨ ਦੇ ਗਏ।
ਤਬ ਹੀ ਤੇ ਲੀਨੋ ਹੈ ਚੁਰਾਇ ਚਿਤੁ ਮੇਰੋ ਮਾਈ ਚੇਟਕ ਚਲਾਇ ਮਾਨੋ ਚੇਰੀ ਮੋਹਿ ਕੈ ਗਏ ॥
‘O my mother! Where could I go to poison myself to death?
ਹੇ ਮੇਰੀ ਮਾਂ! ਉਦੋਂ ਤੋਂ ਹੀ (ਕਾਨ੍ਹ) ਮੇਰਾ ਚਿਤ ਚੁਰਾ ਕੇ ਲੈ ਗਿਆ ਹੈ। ਮੈਨੂੰ ਅਜਿਹੀ ਚੇਟਕ ਲਗਾਈ ਹੈ, ਮਾਨੋ ਮੈਨੂੰ (ਆਪਣੀ) ਸੇਵਿਕਾ ਹੀ ਕਰ ਗਏ ਹੋਣ।
ਕਹਾ ਕਰੌ ਕਿਤੈ ਜਾਉ ਮਰੋ ਕਿਧੋ ਬਿਖੁ ਖਾਉ ਬੀਸ ਬਿਸ੍ਵੈ ਮੇਰੇ ਜਾਨ ਬਿਜੂ ਸੋ ਡਸੈ ਗਏ ॥
‘I feel like the scorpions have bitten me.
(ਮੈਂ) ਕੀ ਕਰਾਂ, ਕਿਥੇ ਜਾਵਾਂ, ਜਾਂ ਜ਼ਹਿਰ ਖਾ ਕੇ ਮਰ ਜਾਵਾਂ, (ਨਿਸਚੇ ਹੀ) ਮੇਰੀ ਜਾਨ ਨੂੰ (ਕੋਈ) ਬਿਛੂ ਡੰਗ ਗਿਆ ਹੈ।
ਚਖਨ ਚਿਤੋਨ ਸੌ ਚੁਰਾਇ ਚਿਤੁ ਮੇਰੋ ਲੀਯੋ ਲਟਪਟੀ ਪਾਗ ਸੋ ਲਪੇਟਿ ਮਨੁ ਲੈ ਗਏ ॥੭॥
‘He has stolen my heart and taken it away wrapped up in his turban (mind).(7)
(ਉਸ ਨੇ) ਅੱਖਾਂ ਨਾਲ ਵੇਖਣ ਤੇ ਮੇਰਾ ਚਿਤ ਚੁਰਾ ਲਿਆ ਹੈ (ਅਤੇ ਆਪਣੀ) ਬਾਂਕੀ ਪਗੜੀ ਨਾਲ ਲਪੇਟ ਕੇ (ਮੇਰਾ) ਮਨ ਲੈ ਗਏ ਹਨ ॥੭॥