ਮਃ

Fifth Mehl:

ਪੰਜਵੀਂ ਪਾਤਸ਼ਾਹੀ।

ਹੁਕਮਿ ਉਛਲੈ ਹੁਕਮੇ ਰਹੈ

By the Hukam of Lord's Command, they move about; by the Lord's Command, they remain still.

ਪ੍ਰਭੂ ਦੇ ਹੁਕਮ ਅਨੁਸਾਰ ਜੀਵ ਭਟਕਦਾ ਹੈ, ਹੁਕਮ ਅਨੁਸਾਰ ਹੀ ਟਿਕਿਆ ਰਹਿੰਦਾ ਹੈ। ਉਛਲੈ = ਉਛਾਲਦਾ ਹੈ, ਕੁੱਦਦਾ ਹੈ, ਭਟਕਦਾ ਹੈ। ਰਹੈ = ਟਿਕਦਾ ਹੈ।

ਹੁਕਮੇ ਦੁਖੁ ਸੁਖੁ ਸਮ ਕਰਿ ਸਹੈ

By His Hukam, they endure pain and pleasure alike.

ਪ੍ਰਭੂ ਦੇ ਹੁਕਮ ਵਿਚ ਹੀ ਜੀਵ ਦੁੱਖ ਸੁਖ ਨੂੰ ਇਕੋ ਜਿਹਾ ਜਾਣ ਕੇ ਸਹਾਰਦਾ ਹੈ, ਸਮ = ਬਰਾਬਰ।

ਹੁਕਮੇ ਨਾਮੁ ਜਪੈ ਦਿਨੁ ਰਾਤਿ

By His Hukam, they chant the Naam, the Name of the Lord, day and night.

ਉਹ ਮਨੁੱਖ ਉਸ ਦੇ ਹੁਕਮ ਵਿਚ ਹੀ ਦਿਨ ਰਾਤ ਉਸ ਦਾ ਨਾਮ ਜਪਦਾ ਹੈ,

ਨਾਨਕ ਜਿਸ ਨੋ ਹੋਵੈ ਦਾਤਿ

O Nanak, he alone does so, who is blessed.

ਹੇ ਨਾਨਕ! ਜਿਸ ਮਨੁੱਖ ਉੱਤੇ ਪ੍ਰਭੂ ਬਖ਼ਸ਼ਸ਼ ਕਰਦਾ ਹੈ। ਦਾਤਿ = ਬਖ਼ਸ਼ਸ਼।

ਹੁਕਮਿ ਮਰੈ ਹੁਕਮੇ ਹੀ ਜੀਵੈ

By the Hukam of the Lord's Command, they die; by the Hukam of His Command, they live.

ਪ੍ਰਭੂ ਦੇ ਹੁਕਮ ਵਿਚ ਜੀਵ ਮਰਦਾ ਹੈ, ਹੁਕਮ ਵਿਚ ਹੀ ਜਿਊਂਦਾ ਹੈ, ਹੁਕਮਿ = ਹੁਕਮ ਅਨੁਸਾਰ

ਹੁਕਮੇ ਨਾਨੑਾ ਵਡਾ ਥੀਵੈ

By His Hukam, they become tiny, and huge.

ਹੁਕਮ ਵਿਚ ਹੀ (ਪਹਿਲਾਂ) ਨਿੱਕਾ ਜਿਹਾ (ਤੇ ਫਿਰ) ਵੱਡਾ ਹੋ ਜਾਂਦਾ ਹੈ। ਨਾਨ੍ਹ੍ਹਾ = ਨਿੱਕਾ ਜਿਹਾ।

ਹੁਕਮੇ ਸੋਗ ਹਰਖ ਆਨੰਦ

By His Hukam, they receive pain, happiness and bliss.

ਹੁਕਮ ਵਿਚ ਹੀ (ਜੀਵ ਨੂੰ) ਚਿੰਤਾ ਤੇ ਖ਼ੁਸ਼ੀ ਆਨੰਦ ਵਾਪਰਦੇ ਹਨ, ਹਰਖ = ਖ਼ੁਸ਼ੀ।

ਹੁਕਮੇ ਜਪੈ ਨਿਰੋਧਰ ਗੁਰਮੰਤ

By His Hukam, they chant the Guru's Mantra, which always works.

ਪ੍ਰਭੂ ਦੇ ਹੁਕਮ ਵਿਚ ਹੀ (ਕੋਈ ਜੀਵ) ਗੁਰੂ ਦਾ ਸ਼ਬਦ ਜਪਦਾ ਹੈ ਜੋ ਵਿਕਾਰਾਂ ਨੂੰ ਦੂਰ ਕਰਨ ਦੇ ਸਮਰਥ ਹੈ। ਨਿਰੁਧ = {ਸੰ: to ward off evil} ਦੁੱਖ-ਕਲੇਸ਼ ਵਿਕਾਰ ਆਦਿਕ ਨੂੰ ਦੂਰ ਕਰਨਾ। ਨਿਰੋਧਰ = ਵਿਕਾਰਾਂ ਨੂੰ ਦੂਰ ਕਰਨ ਵਾਲਾ।

ਹੁਕਮੇ ਆਵਣੁ ਜਾਣੁ ਰਹਾਏ

By His Hukam, coming and going in reincarnation cease,

ਉਸ ਮਨੁੱਖ ਦਾ ਜੰਮਣਾ ਮਰਨਾ ਭੀ ਪ੍ਰਭੂ ਆਪਣੇ ਹੁਕਮ ਅਨੁਸਾਰ ਹੀ ਰੋਕਦਾ ਹੈ,

ਨਾਨਕ ਜਾ ਕਉ ਭਗਤੀ ਲਾਏ ॥੨॥

O Nanak, when He links them to His devotional worship. ||2||

ਹੇ ਨਾਨਕ! ਜਿਸ ਮਨੁੱਖ ਨੂੰ ਪ੍ਰਭੂ ਆਪਣੀ ਭਗਤੀ ਵਿਚ ਜੋੜਦਾ ਹੈ ॥੨॥