ਫਰੀਦਾ ਬਾਰਿ ਪਰਾਇਐ ਬੈਸਣਾ ਸਾਂਈ ਮੁਝੈ ਨ ਦੇਹਿ ॥
Fareed begs, O Lord, do not make me sit at another's door.
ਹੇ ਫਰੀਦ! ਹੇ ਸਾਂਈਂ! (ਇਹਨਾਂ ਦੁਨੀਆ ਦੇ ਪਦਾਰਥਾਂ ਦੀ ਖ਼ਾਤਰ) ਮੈਨੂੰ ਪਰਾਏ ਬੂਹੇ ਤੇ ਬੈਠਣ ਨਾਹ ਦੇਈਂ। ਬਾਰਿ = ਬੂਹੇ ਤੇ। ਬਾਰਿ ਪਰਾਇਐ = ਪਰਾਏ ਬੂਹੇ ਤੇ। ਬੈਸਣਾ = ਬੈਠਣਾ। ਸਾਂਈ = ਹੇ ਸਾਂਈ!
ਜੇ ਤੂ ਏਵੈ ਰਖਸੀ ਜੀਉ ਸਰੀਰਹੁ ਲੇਹਿ ॥੪੨॥
If this is the way you are going to keep me, then go ahead and take the life out of my body. ||42||
ਪਰ ਜੇ ਤੂੰ ਇਸੇ ਤਰ੍ਹਾਂ ਰੱਖਣਾ ਹੈ (ਭਾਵ, ਜੇ ਤੂੰ ਮੈਨੂੰ ਦੂਜਿਆਂ ਦਾ ਮੁਥਾਜ ਬਣਾਣਾ ਹੈ) ਤਾਂ ਮੇਰੇ ਸਰੀਰ ਵਿਚੋਂ ਜਿੰਦ ਕੱਢ ਲੈ ॥੪੨॥ ਏਵੈ = ਇਸੇ ਤਰ੍ਹਾਂ, (ਭਾਵ, ਦੂਜਿਆਂ ਦੇ ਬੂਹੇ ਤੇ)। ਸਰੀਰਹੁ = ਸਰੀਰ ਵਿਚੋਂ। ਜੀਉ = ਜਿੰਦ ॥੪੨॥