ਸਲੋਕ ਮਃ ੫ ॥
Salok, Fifth Mehl:
ਸਲੋਕ ਪੰਜਵੀਂ ਪਾਤਸ਼ਾਹੀ।
ਹਰਣਾਖੀ ਕੂ ਸਚੁ ਵੈਣੁ ਸੁਣਾਈ ਜੋ ਤਉ ਕਰੇ ਉਧਾਰਣੁ ॥
O deer-eyed bride, I speak the Truth, which shall save you.
ਹੇ ਸੁੰਦਰ ਜੀਵ-ਇਸਤ੍ਰੀ! ਮੈਂ ਤੈਨੂੰ ਇਕ ਸੱਚੀ ਗੱਲ ਸੁਣਾਉਂਦੀ ਹਾਂ ਜੋ ਤੇਰਾ ਉੱਧਾਰ ਕਰੇਗੀ। ਵੈਣੁ = ਵਚਨ, ਗੱਲ। ਹਰਣਾਖੀ = ਹਰਨ ਦੀਆਂ ਅੱਖਾਂ ਵਰਗੀਆਂ ਅੱਖਾਂ ਵਾਲੀ, ਸੁੰਦਰ ਜੀਵ-ਇਸਤ੍ਰੀ। ਕੂ = ਨੂੰ। ਤਉ = ਤੇਰਾ।
ਸੁੰਦਰ ਬਚਨ ਤੁਮ ਸੁਣਹੁ ਛਬੀਲੀ ਪਿਰੁ ਤੈਡਾ ਮਨ ਸਾਧਾਰਣੁ ॥
Listen to these beautiful words, O beauteous bride; your Beloved Lord is your mind's only support.
ਹੇ ਸੁੰਦਰੀ! ਤੂੰ ਉਹ ਸੋਹਣੇ ਬਚਨ ਸੁਣ-ਤੇਰਾ ਪਤੀ-ਪ੍ਰਭੂ ਮਨ ਨੂੰ ਆਸਰਾ ਦੇਣ ਵਾਲਾ ਹੈ। ਛਬੀਲੀ = ਹੇ ਸੁੰਦਰੀ! ਮਨ ਸਾਧਾਰਣੁ = ਮਨ ਨੂੰ ਆਸਰਾ ਦੇਣ ਵਾਲਾ।
ਦੁਰਜਨ ਸੇਤੀ ਨੇਹੁ ਰਚਾਇਓ ਦਸਿ ਵਿਖਾ ਮੈ ਕਾਰਣੁ ॥
You have fallen in love with an evil person; tell me - show me why!
(ਉਸ ਨੂੰ ਵਿਸਾਰ ਕੇ) ਤੂੰ ਦੁਰਜਨ ਨਾਲ ਪਿਆਰ ਪਾ ਲਿਆ ਹੈ, ਮੈਨੂੰ ਦੱਸ, ਮੈਂ ਵੇਖਾਂ ਇਸ ਦਾ ਕੀਹ ਕਾਰਨ ਹੈ। ਵਿਖਾ = ਮੈਂ ਵੇਖਾਂ।
ਊਣੀ ਨਾਹੀ ਝੂਣੀ ਨਾਹੀ ਨਾਹੀ ਕਿਸੈ ਵਿਹੂਣੀ ॥
I lack nothing, and I am not sad or depressed; I have no deficiency at all.
ਤੂੰ ਕਿਸੇ ਗੱਲੇ ਘੱਟ ਨਹੀ ਹੈਂ, ਕਿਸੇ ਗੁਣੋਂ ਸੱਖਣੀ ਨਹੀਂ ਹੈਂ, ਊਣੀ = ਘੱਟ, ਖ਼ਾਲੀ। ਝੂਣੀ = ਉਦਾਸ।
ਪਿਰੁ ਛੈਲੁ ਛਬੀਲਾ ਛਡਿ ਗਵਾਇਓ ਦੁਰਮਤਿ ਕਰਮਿ ਵਿਹੂਣੀ ॥
I abandoned and lost my fascinating and beautiful Husband Lord; in this evil-mindedness, I have lost my good fortune.
ਪਰ ਤੂੰ ਕਰਮਾਂ ਦੀ ਮਾਰੀ ਨੇ ਭੈੜੀ ਮੱਤੇ ਲੱਗ ਕੇ ਸੋਹਣਾ ਬਾਂਕਾ ਪਤੀ-ਪ੍ਰਭੂ ਭੁਲਾ ਦਿੱਤਾ ਹੈ। ਕਰਮ = ਭਾਗ।
ਨਾ ਹਉ ਭੁਲੀ ਨਾ ਹਉ ਚੁਕੀ ਨਾ ਮੈ ਨਾਹੀ ਦੋਸਾ ॥
I am not mistaken, and I am not confused; I have no egotism, and commit no offense.
(ਹੇ ਸਖੀ!) ਤੂੰ ਸੱਚਾ ਉੱਤਰ ਸੁਣ ਲੈ-ਮੈਂ ਭੁੱਲ ਨਹੀਂ ਕੀਤੀ, ਮੈਂ ਉਕਾਈ ਨਹੀਂ ਖਾਧੀ, ਮੇਰੇ ਵਿਚ ਦੋਸ ਨਹੀਂ।
ਜਿਤੁ ਹਉ ਲਾਈ ਤਿਤੁ ਹਉ ਲਗੀ ਤੂ ਸੁਣਿ ਸਚੁ ਸੰਦੇਸਾ ॥
As You have linked me, so I am linked; listen to my true message.
ਮੈਨੂੰ ਜਿਸ ਪਾਸੇ ਉਸ ਨੇ ਲਾਇਆ ਹੈ, ਮੈਂ ਓਧਰ ਲੱਗੀ ਹੋਈ ਹਾਂ। ਜਿਤੁ = ਜਿਸ ਪਾਸੇ।
ਸਾਈ ਸੋੁਹਾਗਣਿ ਸਾਈ ਭਾਗਣਿ ਜੈ ਪਿਰਿ ਕਿਰਪਾ ਧਾਰੀ ॥
She alone is the blessed soul-bride, and she alone is fortunate, upon whom the Husband Lord has showered His Mercy.
ਉਹੀ ਜੀਵ-ਇਸਤ੍ਰੀ ਸੋਹਾਗ-ਭਾਗ ਵਾਲੀ ਹੋ ਸਕਦੀ ਹੈ ਜਿਸ ਉਤੇ ਪਤੀ ਨੇ ਆਪ ਮੇਹਰ ਕੀਤੀ ਹੈ। ਜੈ = ਜਿਸ ਉਤੇ। ਪਿਰਿ = ਪਿਰ ਨੇ।
ਪਿਰਿ ਅਉਗਣ ਤਿਸ ਕੇ ਸਭਿ ਗਵਾਏ ਗਲ ਸੇਤੀ ਲਾਇ ਸਵਾਰੀ ॥
Her Husband Lord takes away all her faults and mistakes; hugging her close in His embrace, He embellishes her.
ਪਤੀ-ਪ੍ਰਭੂ ਨੇ ਉਸ ਇਸਤ੍ਰੀ ਦੇ ਸਾਰੇ ਹੀ ਔਗੁਣ ਦੂਰ ਕਰ ਦਿੱਤੇ ਹਨ ਤੇ ਉਸ ਨੂੰ ਗਲ ਨਾਲ ਲਾ ਕੇ ਸੰਵਾਰ ਦਿੱਤਾ ਹੈ।
ਕਰਮਹੀਣ ਧਨ ਕਰੈ ਬਿਨੰਤੀ ਕਦਿ ਨਾਨਕ ਆਵੈ ਵਾਰੀ ॥
The unfortunate soul-bride makes this prayer: O Nanak, when will my turn come?
ਮੈਂ ਭਾਗ-ਹੀਣ ਜੀਵ-ਇਸਤ੍ਰੀ ਅਰਜ਼ੋਈ ਕਰਦੀ ਹਾਂ, ਮੈਂ ਨਾਨਕ ਦੀ ਕਦੋਂ ਵਾਰੀ ਆਵੇਗੀ? ਧਨ = ਇਸਤ੍ਰੀ। ਕਦਿ = ਕਦੋਂ।
ਸਭਿ ਸੁਹਾਗਣਿ ਮਾਣਹਿ ਰਲੀਆ ਇਕ ਦੇਵਹੁ ਰਾਤਿ ਮੁਰਾਰੀ ॥੧॥
All the blessed soul-brides celebrate and make merry; bless me as well with a night of bliss, O Lord. ||1||
ਹੇ ਪ੍ਰਭੂ! ਸਾਰੀਆਂ ਸੁਹਾਗਣਾਂ ਮੌਜਾਂ ਮਾਣ ਰਹੀਆਂ ਹਨ, ਮੈਨੂੰ ਭੀ (ਮਿਲਣ ਲਈ) ਇਕ ਰਾਤ ਦੇਹ ॥੧॥ ਮੁਰਾਰੀ = ਹੇ ਪ੍ਰਭੂ! ॥੧॥