ਸੂਹੀ ਮਹਲਾ ੫ ਘਰੁ ੩ ॥
Soohee, Fifth Mehl: Third House:
ਸੂਹੀ ਪੰਜਵੀਂ ਪਾਤਿਸ਼ਾਹੀ।
ਗੋਬਿੰਦਾ ਗੁਣ ਗਾਉ ਦਇਆਲਾ ॥
I sing the Glorious Praises of the Lord of the Universe, the Merciful Lord.
ਹੇ ਗੋਬਿੰਦ! ਹੇ ਦਇਆਲ! ਮੈਂ (ਸਦਾ ਤੇਰੇ) ਗੁਣ ਗਾਂਦਾ ਰਹਾਂ। ਗੋਬਿੰਦ = ਹੇ ਗੋਬਿੰਦ! ਦਇਆਲਾ = ਹੇ ਦਇਆਲ!
ਦਰਸਨੁ ਦੇਹੁ ਪੂਰਨ ਕਿਰਪਾਲਾ ॥ ਰਹਾਉ ॥
Please, bless me with the Blessed Vision of Your Darshan, O Perfect, Compassionate Lord. ||Pause||
ਹੇ ਪੂਰਨ ਕਿਰਪਾਲ! (ਮੈਨੂੰ ਆਪਣਾ) ਦਰਸਨ ਦੇਹ ਰਹਾਉ॥ ਕਿਰਪਾਲਾ = ਹੇ ਕਿਰਪਾਲ! ਗਾਉ = ਗਾਉਂ, ਮੈਂ ਗਾਂਦਾ ਰਹਾਂ ॥ਰਹਾਉ॥
ਕਰਿ ਕਿਰਪਾ ਤੁਮ ਹੀ ਪ੍ਰਤਿਪਾਲਾ ॥
Please, grant Your Grace, and cherish me.
ਹੇ ਗੋਬਿੰਦ! ਤੂੰ ਹੀ ਕਿਰਪਾ ਕਰ ਕੇ (ਅਸਾਂ ਜੀਵਾਂ ਦੀ) ਪਾਲਣਾ ਕਰਦਾ ਹੈਂ। ਕਰਿ = ਕਰ ਕੇ।
ਜੀਉ ਪਿੰਡੁ ਸਭੁ ਤੁਮਰਾ ਮਾਲਾ ॥੧॥
My soul and body are all Your property. ||1||
ਇਹ ਜਿੰਦ ਇਹ ਸਰੀਰ ਸਭ ਕੁਝ ਤੇਰੀ ਹੀ ਦਿੱਤੀ ਹੋਈ ਰਾਸਿ-ਪੂੰਜੀ ਹੈ ॥੧॥ ਜੀਉ = ਜਿੰਦ। ਪਿੰਡੁ = ਸਰੀਰ। ਮਾਲਾ = ਮਾਲ, ਰਾਸਿ-ਪੂੰਜੀ ॥੧॥
ਅੰਮ੍ਰਿਤ ਨਾਮੁ ਚਲੈ ਜਪਿ ਨਾਲਾ ॥
Only meditation on the Ambrosial Naam, the Name of the Lord, will go along with you.
ਹੇ ਭਾਈ! ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ (ਸਦਾ) ਜਪਿਆ ਕਰ (ਇਹੀ ਇਥੋਂ ਜੀਵਾਂ ਦੇ) ਨਾਲ ਜਾਂਦਾ ਹੈ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ। ਜਪਿ = ਜਪਿਆ ਕਰ।
ਨਾਨਕੁ ਜਾਚੈ ਸੰਤ ਰਵਾਲਾ ॥੨॥੩੨॥੩੮॥
Nanak begs for the dust of the Saints. ||2||32||38||
ਨਾਨਕ (ਭੀ) ਗੁਰੂ ਦੇ ਚਰਨਾਂ ਦੀ ਧੂੜ ਮੰਗਦਾ ਹੈ। (ਜਿਸ ਦੀ ਬਰਕਤਿ ਨਾਲ ਹਰਿ-ਨਾਮ ਪ੍ਰਾਪਤ ਹੁੰਦਾ ਹੈ) ॥੨॥੩੨॥੩੮॥ ਨਾਨਕੁ ਜਾਚੈ = ਨਾਨਕ ਮੰਗਦਾ ਹੈ। ਸੰਤ ਰਵਾਲਾ = ਗੁਰੂ ਦੇ ਚਰਨਾਂ ਦੀ ਧੂੜ ॥੨॥੩੨॥੩੮॥