ਕਾਨੜਾ ਮਹਲਾ ੫ ॥
Kaanraa, Fifth Mehl:
ਕਾਨੜਾ ਪੰਜਵੀਂ ਪਾਤਿਸ਼ਾਹੀ।
ਜਨ ਕੋ ਪ੍ਰਭੁ ਸੰਗੇ ਅਸਨੇਹੁ ॥
God's humble servant is in love with Him.
ਹੇ ਪ੍ਰਭੂ! ਤੂੰ ਆਪਣੇ ਸੇਵਕ ਦੇ ਸਿਰ ਉਤੇ ਰਾਖਾ ਹੈਂ, (ਤੇਰੇ ਸੇਵਕ ਦਾ ਤੇਰੇ) ਨਾਲ ਪਿਆਰ (ਟਿਕਿਆ ਰਹਿੰਦਾ ਹੈ)। ਕੋ = ਦਾ। ਪ੍ਰਭੁ = ਮਾਲਕ। ਸੰਗੇ = (ਤੇਰੇ) ਨਾਲ। ਅਸਨੇਹੁ = ਨੇਹੁ, ਪਿਆਰ।
ਸਾਜਨੋ ਤੂ ਮੀਤੁ ਮੇਰਾ ਗ੍ਰਿਹਿ ਤੇਰੈ ਸਭੁ ਕੇਹੁ ॥੧॥ ਰਹਾਉ ॥
You are my Friend, my very best Friend; everything is in Your Home. ||1||Pause||
ਹੇ ਪ੍ਰਭੂ! ਤੂੰ (ਹੀ) ਮੇਰਾ ਸੱਜਣ ਹੈਂ, ਤੂੰ (ਹੀ) ਮੇਰਾ ਮਿੱਤਰ ਹੈਂ, ਤੇਰੇ ਘਰ ਵਿਚ ਹਰੇਕ ਪਦਾਰਥ ਹੈ ॥੧॥ ਰਹਾਉ ॥ ਸਾਜਨੋ = ਸਾਜਨੁ, ਸੱਜਣ। ਗ੍ਰਿਹਿ ਤੇਰੈ = ਤੇਰੇ ਘਰ ਵਿਚ। ਸਭ ਕੇਹੁ = ਸਭ ਕੁਝ, ਹਰੇਕ ਪਦਾਰਥ ॥੧॥ ਰਹਾਉ ॥
ਮਾਨੁ ਮਾਂਗਉ ਤਾਨੁ ਮਾਂਗਉ ਧਨੁ ਲਖਮੀ ਸੁਤ ਦੇਹ ॥੧॥
I beg for honor, I beg for strength; please bless me with wealth, property and children. ||1||
ਹੇ ਪ੍ਰਭੂ! ਮੈਂ (ਤੇਰੇ ਦਰ ਤੋਂ) ਇੱਜ਼ਤ ਮੰਗਦਾ ਹਾਂ, (ਤੇਰਾ) ਆਸਰਾ ਮੰਗਦਾ ਹਾਂ, ਧਨ-ਪਦਾਰਥ ਮੰਗਦਾ ਹਾਂ, ਪੁੱਤਰ ਮੰਗਦਾ ਹਾਂ, ਸਰੀਰਕ ਅਰੋਗਤਾ ਮੰਗਦਾ ਹਾਂ ॥੧॥ ਮਾਨੁ = ਇੱਜ਼ਤ। ਮਾਗਉ = ਮਾਗਉਂ, ਮੈਂ ਮੰਗਦਾ ਹਾਂ। ਤਾਨੁ = ਤਾਕਤ, ਆਸਰਾ। ਲਖਮੀ = ਮਾਇਆ। ਸੁਤ = ਪੁੱਤਰ। ਦੇਹ = ਸਰੀਰ, ਸਰੀਰ-ਅਰੋਗਤਾ ॥੧॥
ਮੁਕਤਿ ਜੁਗਤਿ ਭੁਗਤਿ ਪੂਰਨ ਪਰਮਾਨੰਦ ਪਰਮ ਨਿਧਾਨ ॥
You are the Technology of liberation, the Way to worldly success, the Perfect Lord of Supreme Bliss, the Transcendent Treasure.
ਹੇ ਪ੍ਰਭੂ! ਤੂੰ ਹੀ ਵਿਕਾਰਾਂ ਤੋਂ ਖ਼ਲਾਸੀ ਦੇਣ ਵਾਲਾ ਹੈਂ, ਤੂੰ ਹੀ ਜੀਵਨ-ਜਾਚ ਸਿਖਾਂਦਾ ਹੈਂ, ਤੂੰ ਹੀ ਭੋਜਨ ਦੇਣ ਵਾਲਾ ਹੈਂ, ਤੂੰ ਸਭ ਤੋਂ ਉੱਚੇ ਆਨੰਦ ਤੇ ਸੁਖਾਂ ਦਾ ਖ਼ਜ਼ਾਨਾ ਹੈਂ। ਮੁਕਤਿ = (ਵਿਕਾਰਾਂ ਤੋਂ) ਖ਼ਲਾਸੀ। ਜੁਗਤਿ = ਜੀਵਨ-ਜਾਚ। ਭੁਗਤਿ = ਖ਼ੁਰਾਕ, ਭੋਜਨ। ਪਰਮਾਨੰਦ = ਪਰਮ ਆਨੰਦ, ਸਭ ਤੋਂ ਉੱਚੇ ਆਨੰਦ ਦਾ ਮਾਲਕ। ਨਿਧਾਨ = ਖ਼ਜ਼ਾਨਾ।
ਭੈ ਭਾਇ ਭਗਤਿ ਨਿਹਾਲ ਨਾਨਕ ਸਦਾ ਸਦਾ ਕੁਰਬਾਨ ॥੨॥੪॥੪੯॥
In the Fear of God and loving devotion, Nanak is exalted and enraptured, forever and ever a sacrifice to Him. ||2||4||49||
ਹੇ ਨਾਨਕ! (ਆਖ-ਹੇ ਪ੍ਰਭੂ! ਮੈਂ ਤੈਥੋਂ) ਸਦਾ ਹੀ ਸਦਕੇ ਜਾਂਦਾ ਹਾਂ, (ਜਿਹੜੇ ਮਨੁੱਖ ਤੇਰੇ) ਡਰ ਵਿਚ ਪਿਆਰ ਵਿਚ (ਟਿਕ ਕੇ ਤੇਰੀ) ਭਗਤੀ (ਕਰਦੇ ਹਨ, ਉਹ) ਨਿਹਾਲ (ਹੋ ਜਾਂਦੇ ਹਨ) ॥੨॥੪॥੪੯॥ ਭੈ = ਡਰ ਵਿਚ, ਅਦਬ ਵਿਚ। ਭਾਇ = ਪਿਆਰ ਵਿਚ। ਨਿਹਾਲ = ਪਰਸੰਨ ॥੨॥੪॥੪੯॥