ਧਨਾਸਰੀ ਛੰਤ ਮਹਲਾ ੧ ॥
Dhanaasaree, Chhant, First Mehl:
ਹੇ ਨਾਨਕ! ਉਸ ਮਨੁੱਖ ਨੂੰ ਪ੍ਰਭੂ ਦਾ ਨਾਮ ਹੀ ਮਿੱਠਾ ਤੇ ਹੋਰ ਸਭ ਰਸਾਂ ਨਾਲੋਂ ਸ੍ਰੇਸ਼ਟ ਲੱਗਦਾ ਹੈ, ਉਸ ਨੇ ਨਾਮ ਸਿਮਰਨ ਦੀ ਬਰਕਤਿ ਨਾਲ ਮਾਇਆ ਦੀ ਤ੍ਰਿਸ਼ਨਾ (ਆਪਣੇ ਅੰਦਰੋਂ) ਦੂਰ ਕਰ ਲਈ ਹੁੰਦੀ ਹੈ ॥੫॥੨॥
ਪਿਰ ਸੰਗਿ ਮੂਠੜੀਏ ਖਬਰਿ ਨ ਪਾਈਆ ਜੀਉ ॥
Your Husband Lord is with you, O deluded soul-bride, but you do are not aware of Him.
ਹੇ (ਮਾਇਆ ਦੇ ਮੋਹ ਵਿਚ) ਠੱਗੀ ਗਈ ਜੀਵ-ਇਸਤ੍ਰੀਏ! (ਤੇਰਾ) ਪਤੀ-ਪ੍ਰਭੂ ਤੇਰੇ ਨਾਲ ਹੈ, ਪਰ ਤੈਨੂੰ ਇਸ ਗੱਲ ਦੀ ਸਮਝ ਨਹੀਂ ਆਈ। ਪਿਰੁ = ਪਤੀ-ਪ੍ਰਭੂ। ਸੰਗਿ = (ਤੇਰੇ) ਨਾਲ। ਮੂਠੜੀਏ = ਹੇ ਠੱਗੀ ਹੋਈ ਜੀਵ-ਇਸਤ੍ਰੀ!
ਮਸਤਕਿ ਲਿਖਿਅੜਾ ਲੇਖੁ ਪੁਰਬਿ ਕਮਾਇਆ ਜੀਉ ॥
Your destiny is written on your forehead, according to your past actions.
(ਤੇਰੇ ਭੀ ਕੀਹ ਵੱਸ?) ਜੋ ਕੁਝ ਤੂੰ ਪਹਿਲੇ ਜਨਮਾਂ ਵਿਚ ਕਰਮ ਕਮਾਏ, ਉਹਨਾਂ ਦੇ ਅਨੁਸਾਰ ਤੇਰੇ ਮੱਥੇ ਉਤੇ (ਪ੍ਰਭੂ ਦੀ ਰਜ਼ਾ ਵਿਚ) ਲੇਖ ਹੀ ਅਜੇਹਾ ਲਿਖਿਆ ਗਿਆ (ਕਿ ਤੂੰ ਸੰਗ-ਵੱਸਦੇ ਪ੍ਰਭੂ-ਪਤੀ ਨੂੰ ਪਛਾਣ ਨਹੀਂ ਸਕਦੀ)। ਮਸਤਕਿ = ਮੱਥੇ ਉਤੇ। ਪੁਰਬਿ = ਪੂਰਬਲੇ ਸਮੇ ਵਿਚ, ਪਹਿਲੇ ਜਨਮਾਂ ਵਿਚ।
ਲੇਖੁ ਨ ਮਿਟਈ ਪੁਰਬਿ ਕਮਾਇਆ ਕਿਆ ਜਾਣਾ ਕਿਆ ਹੋਸੀ ॥
This inscription of past deeds cannot be erased; what do I know about what will happen?
ਪਹਿਲੇ ਜਨਮਾਂ ਵਿਚ ਕੀਤੇ ਕਰਮਾਂ ਅਨੁਸਾਰ (ਮੱਥੇ ਤੇ ਲਿਖਿਆ) ਲੇਖ (ਕਿਸੇ ਪਾਸੋਂ) ਮਿਟ ਨਹੀਂ ਸਕਦਾ। ਕਿਸੇ ਨੂੰ ਇਹ ਸਮਝ ਨਹੀਂ ਆ ਸਕਦੀ ਕਿ (ਉਸ ਲਿਖੇ ਲੇਖ ਅਨੁਸਾਰ ਸਾਡੇ ਆਉਣ ਵਾਲੇ ਜੀਵਨ ਵਿਚ) ਕੀਹ ਵਾਪਰੇਗੀ। ਕਿਆ ਜਾਣਾ = ਮੈਂ ਕੀਹ ਜਾਣਾਂ? ਮੈਨੂੰ ਪਤਾ ਨਹੀਂ।
ਗੁਣੀ ਅਚਾਰਿ ਨਹੀ ਰੰਗਿ ਰਾਤੀ ਅਵਗੁਣ ਬਹਿ ਬਹਿ ਰੋਸੀ ॥
You have not adopted a virtuous lifestyle, and you are not attuned to the Lord's Love; you sit there, crying over your past misdeeds.
(ਪੂਰਬਲੀ ਕਮਾਈ ਅਨੁਸਾਰ) ਜੇਹੜੀ ਜੀਵ-ਇਸਤ੍ਰੀ ਗੁਣਾਂ ਵਾਲੀ ਨਹੀਂ, ਉੱਚੇ ਆਚਰਣ ਵਾਲੀ ਨਹੀਂ, ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੀ ਨਹੀਂ, ਉਹ (ਕੀਤੇ) ਔਗੁਣਾਂ ਦੇ ਕਾਰਨ ਮੁੜ ਮੁੜ ਦੁਖੀ (ਹੀ) ਹੋਵੇਗੀ। ਗੁਣੀ = ਗੁਣਾਂ ਵਾਲੀ। ਅਚਾਰਿ = ਉੱਚੇ ਆਚਰਨ ਵਾਲੀ। ਰੰਗਿ = ਪ੍ਰਭੂ ਦੇ ਪ੍ਰੇਮ-ਰੰਗ ਵਿਚ। ਬਹਿ ਬਹਿ = ਬੈਠ ਕੇ ਬੈਠ ਕੇ, ਮੁੜ ਮੁੜ। ਰੋਸੀ = ਰੋਵੇਗੀ।
ਧਨੁ ਜੋਬਨੁ ਆਕ ਕੀ ਛਾਇਆ ਬਿਰਧਿ ਭਏ ਦਿਨ ਪੁੰਨਿਆ ॥
Wealth and youth are like the shade of the bitter swallow-wort plant; you are growing old, and your days are coming to their end.
(ਜੀਵ ਧਨ ਜੋਬਨ ਆਦਿਕ ਦੇ ਮਾਣ ਵਿਚ ਪ੍ਰਭੂ ਨੂੰ ਭੁਲਾ ਬੈਠਦਾ ਹੈ, ਪਰ ਇਹ) ਧਨ ਤੇ ਜਵਾਨੀ ਅੱਕ (ਦੇ ਬੂਟੇ) ਦੀ ਛਾਂ (ਵਰਗੇ ਹੀ) ਹਨ, ਜਦੋਂ ਬੁੱਢਾ ਹੋ ਜਾਂਦਾ ਹੈ, ਤੇ ਉਮਰ ਦੇ ਦਿਨ ਆਖ਼ਰ ਮੁੱਕ ਜਾਂਦੇ ਹਨ (ਤਾਂ ਇਹ ਧਨ ਜਵਾਨੀ ਸਾਥ ਤੋੜ ਜਾਂਦੇ ਹਨ)। ਜੋਬਨੁ = ਜਵਾਨੀ। ਪੁੰਨਿਆ = ਪੁੱਗ ਗਏ, ਮੁੱਕ ਗਏ।
ਨਾਨਕ ਨਾਮ ਬਿਨਾ ਦੋਹਾਗਣਿ ਛੂਟੀ ਝੂਠਿ ਵਿਛੁੰਨਿਆ ॥੧॥
O Nanak, without the Naam, the Name of the Lord, you shall end up as a discarded, divorced bride; your own falsehood shall separate you from the Lord. ||1||
ਹੇ ਨਾਨਕ! ਪਰਮਾਤਮਾ ਦੇ ਨਾਮ ਤੋਂ ਖੁੰਝ ਕੇ ਅਭਾਗਣ ਜੀਵ-ਇਸਤ੍ਰੀ ਛੁੱਟੜ ਹੋ ਜਾਂਦੀ ਹੈ, ਕੂੜੇ ਮੋਹ ਵਿਚ ਫਸ ਕੇ ਪ੍ਰਭੂ-ਪਤੀ ਤੋਂ ਵਿਛੁੜ ਜਾਂਦੀ ਹੈ ॥੧॥ ਦੋਹਾਗਣਿ = {दुर्भागिनी} ਭੈੜੀ ਕਿਸਮਤ ਵਾਲੀ। ਛੂਟੀ = ਇਕੱਲੀ ਰਹਿ ਗਈ, ਛੁੱਟੜ ਹੋ ਗਈ। ਝੂਠਿ = ਝੂਠ ਵਿਚ ਫਸਣ ਦੇ ਕਾਰਨ, ਕੂੜੇ ਮੋਹ ਵਿਚ ਫਸ ਕੇ ॥੧॥
ਬੂਡੀ ਘਰੁ ਘਾਲਿਓ ਗੁਰ ਕੈ ਭਾਇ ਚਲੋ ॥
You have drowned, and your house is ruined; walk in the Way of the Guru's Will.
ਹੇ (ਮਾਇਆ ਦੇ ਮੋਹ ਵਿਚ) ਡੁੱਬੀ ਹੋਈਏ! ਤੂੰ ਆਪਣਾ ਘਰ ਬਰਬਾਦ ਕਰ ਲਿਆ ਹੈ, (ਹੁਣ ਤਾਂ ਜੀਵਨ-ਸਫ਼ਰ ਵਿਚ) ਗੁਰੂ ਦੇ ਪ੍ਰੇਮ ਵਿਚ ਰਹਿ ਕੇ ਤੁਰ। ਬੂਡੀ = ਹੇ ਡੁੱਬੀ ਹੋਈਏ! ਘਾਲਿਓ = ਬਰਬਾਦ ਕਰ ਲਿਆ ਹੈ। ਭਾਇ = ਪ੍ਰੇਮ ਵਿਚ। ਚਲੋ = ਚਲੁ, ਚੱਲ।
ਸਾਚਾ ਨਾਮੁ ਧਿਆਇ ਪਾਵਹਿ ਸੁਖਿ ਮਹਲੋ ॥
Meditate on the True Name, and you shall find peace in the Mansion of the Lord's Presence.
ਸਦਾ-ਥਿਰ ਪ੍ਰਭੂ ਦਾ ਨਾਮ ਸਿਮਰ ਕੇ ਤੂੰ ਆਤਮਕ ਆਨੰਦ ਵਿਚ ਟਿਕ ਕੇ ਪਰਮਾਤਮਾ ਦਾ ਦਰ ਲੱਭ ਲਏਂਗੀ। ਸੁਖਿ = ਆਤਮਕ ਆਨੰਦ ਵਿਚ ਟਿਕ ਕੇ। ਮਹਲੋ = ਮਹਲੁ, ਪਰਮਾਤਮਾ ਦਾ ਟਿਕਾਣਾ।
ਹਰਿ ਨਾਮੁ ਧਿਆਏ ਤਾ ਸੁਖੁ ਪਾਏ ਪੇਈਅੜੈ ਦਿਨ ਚਾਰੇ ॥
Meditate on the Lord's Name, and you shall find peace; your stay in this world shall last only four days.
ਜੀਵ-ਇਸਤ੍ਰੀ ਤਦੋਂ ਹੀ ਆਤਮਕ ਆਨੰਦ ਮਾਣ ਸਕਦੀ ਹੈ ਜਦੋਂ ਪਰਮਾਤਮਾ ਦਾ ਨਾਮ ਸਿਮਰਦੀ ਹੈ (ਇਸ ਜਗਤ ਦਾ ਕੀਹ ਮਾਣ?) ਜਗਤ ਵਿਚ ਤਾਂ ਚਾਰ ਦਿਨਾਂ ਦਾ ਹੀ ਵਾਸਾ ਹੈ। ਪੇਈਅੜੈ = ਪੇਕੇ ਘਰ ਵਿਚ, ਜਗਤ ਵਿਚ। ਚਾਰੇ = ਚਾਰਿ ਹੀ, ਚਾਰ ਹੀ।
ਨਿਜ ਘਰਿ ਜਾਇ ਬਹੈ ਸਚੁ ਪਾਏ ਅਨਦਿਨੁ ਨਾਲਿ ਪਿਆਰੇ ॥
Sit in the home of your own being, and you shall find Truth; night and day, be with your Beloved.
(ਸਿਮਰਨ ਦੀ ਬਰਕਤਿ ਨਾਲ ਜੀਵ-ਇਸਤ੍ਰੀ) ਆਪਣੇ ਅਸਲੀ ਘਰ ਵਿਚ ਪਹੁੰਚ ਕੇ ਟਿਕੀ ਰਹਿੰਦੀ ਹੈ, ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੂੰ ਮਿਲ ਪੈਂਦੀ ਹੈ, ਤੇ ਹਰ ਰੋਜ਼ (ਭਾਵ, ਸਦਾ ਹੀ) ਉਸ ਪਿਆਰੇ ਨਾਲ ਮਿਲੀ ਰਹਿੰਦੀ ਹੈ। ਜਾਇ = ਜਾ ਕੇ। ਸਚੁ = ਸਦਾ-ਥਿਰ ਰਹਿਣ ਵਾਲਾ ਪ੍ਰਭੂ। ਅਨਦਿਨੁ = ਹਰ ਰੋਜ਼।
ਵਿਣੁ ਭਗਤੀ ਘਰਿ ਵਾਸੁ ਨ ਹੋਵੀ ਸੁਣਿਅਹੁ ਲੋਕ ਸਬਾਏ ॥
Without loving devotion, you cannot dwell in your own home - listen, everyone!
ਹੇ ਸਾਰੇ ਲੋਕੋ! ਸੁਣ ਲਵੋ, ਭਗਤੀ ਤੋਂ ਬਿਨਾ (ਮਨ ਭਟਕਦਾ ਹੀ ਰਹਿੰਦਾ ਹੈ) ਅੰਤਰ ਆਤਮੇ ਟਿਕਾਉ ਨਹੀਂ ਲੈ ਸਕਦਾ। ਲੋਕ ਸਬਾਏ = ਹੇ ਸਾਰੇ ਲੋਕੋ!
ਨਾਨਕ ਸਰਸੀ ਤਾ ਪਿਰੁ ਪਾਏ ਰਾਤੀ ਸਾਚੈ ਨਾਏ ॥੨॥
O Nanak, she is happy, and she obtains her Husband Lord, if she is attuned to the True Name. ||2||
ਹੇ ਨਾਨਕ! ਜਦੋਂ ਜੀਵ-ਇਸਤ੍ਰੀ ਸਦਾ-ਥਿਰ ਪ੍ਰਭੂ ਦੇ ਨਾਮ-ਰੰਗ ਵਿਚ ਰੰਗੀ ਜਾਂਦੀ ਹੈ ਤਦੋਂ ਉਹ ਆਤਮਕ ਰਸ ਮਾਣਨ ਵਾਲੀ ਪ੍ਰਭੂ-ਪਤੀ ਦਾ ਮਿਲਾਪ ਹਾਸਲ ਕਰ ਲੈਂਦੀ ਹੈ ॥੨॥ ਸਰਸੀ = ਸ-ਰਸੀ, ਆਤਮਕ ਰਸ ਮਾਣਨ ਵਾਲੀ। ਤਾ = ਤਦੋਂ। ਨਾਏ = ਨਾਇ, ਨਾਮ ਵਿਚ। ਸਾਚੈ ਨਾਏ = ਸਦਾ-ਥਿਰ ਨਾਮ ਵਿਚ ॥੨॥
ਪਿਰੁ ਧਨ ਭਾਵੈ ਤਾ ਪਿਰ ਭਾਵੈ ਨਾਰੀ ਜੀਉ ॥
If the soul-bride is pleasing to her Husband Lord, then the Husband Lord will love His bride.
ਜਦੋਂ ਜੀਵ-ਇਸਤ੍ਰੀ ਨੂੰ ਪਭੂ-ਪਤੀ ਪਿਆਰਾ ਲੱਗਣ ਲੱਗ ਪੈਂਦਾ ਹੈ ਤਦੋਂ ਉਹ ਜੀਵ ਇਸਤ੍ਰੀ ਪ੍ਰਭੂ-ਪਤੀ ਨੂੰ ਪਿਆਰੀ ਲੱਗਣ ਲੱਗ ਪੈਂਦੀ ਹੈ। ਪਿਰੁ ਧਨ ਭਾਵੈ = ਪਤੀ ਇਸਤ੍ਰੀ ਨੂੰ ਪਿਆਰਾ ਲੱਗੇ। ਧਨ ਪਿਰ ਭਾਵੈ = ਇਸਤ੍ਰੀ ਪਤੀ ਨੂੰ ਪਿਆਰੀ ਲੱਗਦੀ ਹੈ {ਨੋਟ: "ਪਿਰੁ ਭਾਵੈ" ਅਤੇ "ਪਿਰ ਭਾਵੈ" ਦਾ ਫ਼ਰਕ ਖਾਸ ਧਿਆਨ-ਯੋਗ ਹੈ}।
ਰੰਗਿ ਪ੍ਰੀਤਮ ਰਾਤੀ ਗੁਰ ਕੈ ਸਬਦਿ ਵੀਚਾਰੀ ਜੀਉ ॥
Imbued with the love of her Beloved, she contemplates the Word of the Guru's Shabad.
ਪ੍ਰਭੂ-ਪ੍ਰੀਤਮ ਦੇ ਪ੍ਰੇਮ-ਰੰਗ ਵਿਚ ਰੰਗੀ ਹੋਈ ਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ ਵਿਚਾਰਵਾਨ ਹੋ ਜਾਂਦੀ ਹੈ। ਰੰਗਿ = ਰੰਗ ਵਿਚ।
ਗੁਰ ਸਬਦਿ ਵੀਚਾਰੀ ਨਾਹ ਪਿਆਰੀ ਨਿਵਿ ਨਿਵਿ ਭਗਤਿ ਕਰੇਈ ॥
She contemplates the Guru's Shabads, and her Husband Lord loves her; in deep humility, she worships Him in loving devotion.
ਗੁਰੂ ਦੇ ਸ਼ਬਦ ਦਾ ਵਿਚਾਰ ਕਰਨ ਵਾਲੀ ਉਹ ਜੀਵ-ਇਸਤ੍ਰੀ ਖਸਮ-ਪ੍ਰਭੂ ਦੀ ਪਿਆਰੀ ਹੋ ਜਾਂਦੀ ਹੈ ਤੇ ਨਿਊਂ ਨਿਊਂ ਕੇ (ਭਾਵ, ਪੂਰਨ ਨਿਮ੍ਰਤਾ-ਸਰਧਾ ਨਾਲ) ਪ੍ਰਭੂ ਦੀ ਭਗਤੀ ਕਰਦੀ ਹੈ। ਨਾਹ ਪਿਆਰੀ = ਖਸਮ ਦੀ ਪਿਆਰੀ। ਕਰੇਈ = ਕਰਦੀ ਹੈ।
ਮਾਇਆ ਮੋਹੁ ਜਲਾਏ ਪ੍ਰੀਤਮੁ ਰਸ ਮਹਿ ਰੰਗੁ ਕਰੇਈ ॥
She burns away her emotional attachment to Maya, and in love, she loves her Beloved.
ਪ੍ਰਭੂ-ਪ੍ਰੀਤਮ (ਉਸ ਦੇ ਅੰਦਰੋਂ) ਮਾਇਆ ਦਾ ਮੋਹ ਸਾੜ ਦੇਂਦਾ ਹੈ, ਤੇ ਉਹ ਉਸ ਦੇ ਨਾਮ-ਰਸ ਵਿਚ (ਭਿੱਜ ਕੇ) ਉਸ ਦੇ ਮਿਲਾਪ ਦਾ ਆਨੰਦ ਲੈਂਦੀ ਹੈ। ਰਸ = ਚਾਉ। ਰੰਗੁ = ਪ੍ਰੇਮ, ਪਿਆਰ।
ਪ੍ਰਭ ਸਾਚੇ ਸੇਤੀ ਰੰਗਿ ਰੰਗੇਤੀ ਲਾਲ ਭਈ ਮਨੁ ਮਾਰੀ ॥
She is imbued and drenched with the Love of the True Lord; she has become beautiful, by conquering her mind.
ਸਦਾ-ਥਿਰ ਪ੍ਰਭੂ ਦੇ ਨਾਲ (ਜੁੜ ਕੇ) ਉਸ ਦੇ ਨਾਮ-ਰੰਗ ਵਿਚ ਰੰਗੀਜ ਕੇ ਜੀਵ-ਇਸਤ੍ਰੀ ਆਪਣੇ ਮਨ ਨੂੰ ਮਾਰ ਕੇ ਸੋਹਣੇ ਜੀਵਨ ਵਾਲੀ ਬਣ ਜਾਂਦੀ ਹੈ। ਸੇਤੀ = ਨਾਲ। ਲਾਲ = ਸੋਹਣੀ। ਮਾਰਿ = ਮਾਰ ਕੇ।
ਨਾਨਕ ਸਾਚਿ ਵਸੀ ਸੋਹਾਗਣਿ ਪਿਰ ਸਿਉ ਪ੍ਰੀਤਿ ਪਿਆਰੀ ॥੩॥
O Nanak, the happy soul-bride abides in Truth; she loves to love her Husband Lord. ||3||
ਹੇ ਨਾਨਕ! ਸਦਾ-ਥਿਰ ਪ੍ਰਭੂ ਦੀ ਯਾਦ ਵਿਚ ਟਿਕੀ ਹੋਈ ਸੁਭਾਗ ਜੀਵ-ਇਸਤ੍ਰੀ ਪ੍ਰਭੂ-ਪਤੀ ਨਾਲ ਪ੍ਰੀਤਿ ਕਰਦੀ ਹੈ, ਪਤੀ ਦੀ ਪਿਆਰੀ ਹੋ ਜਾਂਦੀ ਹੈ ॥੩॥ ਸਾਚਿ = ਸਦਾ-ਥਿਰ ਪ੍ਰਭੂ ਵਿਚ ॥੩॥
ਪਿਰ ਘਰਿ ਸੋਹੈ ਨਾਰਿ ਜੇ ਪਿਰ ਭਾਵਏ ਜੀਉ ॥
The soul-bride looks so beautiful in the home of her Husband Lord, if she is pleasing to Him.
ਜੀਵ-ਇਸਤ੍ਰੀ ਪ੍ਰਭੂ-ਪਤੀ ਦੇ ਦਰ ਤੇ ਤਦੋਂ ਹੀ ਸੋਭਾ ਪਾਂਦੀ ਹੈ ਜਦੋਂ ਉਹ ਪ੍ਰਭੂ-ਪਤੀ ਨੂੰ ਪਸੰਦ ਆ ਜਾਂਦੀ ਹੈ। ਪਿਰ ਘਰਿ = ਪਿਰ ਦੇ ਘਰ ਵਿਚ, ਪ੍ਰਭੂ-ਪਤੀ ਦੇ ਦਰ ਤੇ। ਸੋਹੈ = ਸੋਭਦੀ ਹੈ, ਸੋਭਾ ਪਾਂਦੀ ਹੈ। ਪਿਰ ਭਾਵਏ = ਪਿਰ ਨੂੰ ਭਾਵੈ, ਪ੍ਰਭੂ-ਪਤੀ ਨੂੰ ਚੰਗੀ ਲੱਗੇ।
ਝੂਠੇ ਵੈਣ ਚਵੇ ਕਾਮਿ ਨ ਆਵਏ ਜੀਉ ॥
It is of no use at all to speak false words.
(ਪਰ ਜੇਹੜੀ ਜੀਵ-ਇਸਤ੍ਰੀ ਅੰਦਰੋਂ ਪਿਆਰ ਤੋਂ ਸੱਖਣੀ ਹੋਵੇ ਤੇ ਬਾਹਰੋਂ ਪ੍ਰੇਮ ਦੱਸਣ ਲਈ) ਝੂਠੇ ਬੋਲ ਬੋਲੇ, (ਉਸ ਦਾ ਕੋਈ ਵੀ ਬੋਲ ਪ੍ਰਭੂ-ਪਤੀ ਦਾ ਪਿਆਰ ਜਿੱਤਣ ਲਈ) ਕੰਮ ਨਹੀਂ ਆ ਸਕਦਾ। ਵੈਣ = ਬਚਨ, ਬੋਲ। ਚਵੈ = ਬੋਲੇ। ਕਾਮਿ ਨ ਆਵਏ = ਕੰਮ ਨਹੀਂ ਆਉਂਦਾ।
ਝੂਠੁ ਅਲਾਵੈ ਕਾਮਿ ਨ ਆਵੈ ਨਾ ਪਿਰੁ ਦੇਖੈ ਨੈਣੀ ॥
If she speaks false, it is of no use to her, and she does not see her Husband Lord with her eyes.
(ਜੇਹੜੀ ਜੀਵ-ਇਸਤ੍ਰੀ) ਝੂਠਾ ਬੋਲ ਹੀ ਬੋਲਦੀ ਹੈ (ਉਹ ਬੋਲ) ਉਸ ਦੇ ਕੰਮ ਨਹੀਂ ਆਉਂਦਾ, ਪ੍ਰਭੂ-ਪਤੀ ਉਸ ਵਲ ਤੱਕਦਾ ਭੀ ਨਹੀਂ। ਅਲਾਵੈ = ਬੋਲਦੀ ਹੈ। ਨੈਣੀ = ਅੱਖਾਂ ਨਾਲ।
ਅਵਗੁਣਿਆਰੀ ਕੰਤਿ ਵਿਸਾਰੀ ਛੂਟੀ ਵਿਧਣ ਰੈਣੀ ॥
Worthless, forgotten and abandoned by her Husband Lord, she passes her life-night without her Lord and Master.
ਉਸ ਔਗੁਣ-ਭਰੀ ਨੂੰ ਖਸਮ-ਪ੍ਰਭੂ ਨੇ ਤਿਆਗ ਦਿੱਤਾ ਹੁੰਦਾ ਹੈ, ਉਹ ਛੁੱਟੜ ਹੋ ਜਾਂਦੀ ਹੈ, ਉਸ ਦੀ ਜ਼ਿੰਦਗੀ ਦੀ ਰਾਤ ਦੁੱਖਾਂ ਵਿਚ ਲੰਘਦੀ ਹੈ। ਅਵਗੁਣਿਆਰੀ = ਔਗੁਣਾਂ ਨਾਲ ਭਰੀ ਹੋਈ। ਕੰਤਿ = ਕੰਤ ਨੇ। ਵਿਸਾਰੀ = ਤਿਆਗੀ ਹੋਈ। ਛੂਟੀ = ਛੁੱਟੜ ਹੋ ਜਾਂਦੀ ਹੈ। ਵਿਧਣ = {ਧਣੀ ਤੋਂ ਬਿਨਾ, ਨਿਖਸਮੀ} ਦੁੱਖੀ। ਰੈਣੀ = ਜ਼ਿੰਦਗੀ ਦੀ ਰਾਤ।
ਗੁਰਸਬਦੁ ਨ ਮਾਨੈ ਫਾਹੀ ਫਾਥੀ ਸਾ ਧਨ ਮਹਲੁ ਨ ਪਾਏ ॥
Such a wife does not believe in the Word of the Guru's Shabad; she is caught in the net of the world, and does not obtain the Mansion of the Lord's Presence.
ਜੇਹੜੀ ਜੀਵ-ਇਸਤ੍ਰੀ ਗੁਰੂ ਦੇ ਸ਼ਬਦ ਨੂੰ ਹਿਰਦੇ ਵਿਚ ਨਹੀਂ ਵਸਾਂਦੀ, ਉਹੀ ਮਾਇਆ-ਮੋਹ ਦੀ ਫਾਹੀ ਵਿਚ ਫਸੀ ਰਹਿੰਦੀ ਹੈ, ਉਹ ਪ੍ਰਭੂ-ਪਤੀ ਦਾ ਦਰ-ਘਰ ਨਹੀਂ ਲੱਭ ਸਕਦੀ। ਸਾ ਧਨ = ਜੀਵ-ਇਸਤ੍ਰੀ। ਮਹਲੁ = ਪ੍ਰਭੂ ਦਾ ਦਰ-ਘਰ।
ਨਾਨਕ ਆਪੇ ਆਪੁ ਪਛਾਣੈ ਗੁਰਮੁਖਿ ਸਹਜਿ ਸਮਾਏ ॥੪॥
O Nanak, if she understands her own self, then, as Gurmukh, she merges in celestial peace. ||4||
ਹੇ ਨਾਨਕ! ਗੁਰੂ ਦੀ ਸਰਨ ਪੈ ਕੇ ਜੇਹੜੀ ਜੀਵ-ਇਸਤ੍ਰੀ ਆਪਣੇ ਅਸਲੇ ਨੂੰ ਪਛਾਣਦੀ ਹੈ, ਉਹ ਆਤਮਕ ਅਡੋਲਤਾ ਵਿਚ ਲੀਨ ਰਹਿੰਦੀ ਹੈ ॥੪॥ ਆਪੇ ਆਪੁ = ਆਪਣੇ ਆਪੇ ਨੂੰ, ਆਪਣੇ ਅਸਲੇ ਨੂੰ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਸਹਜਿ = ਆਤਮਕ ਅਡੋਲਤਾ ਵਿਚ ॥੪॥
ਧਨ ਸੋਹਾਗਣਿ ਨਾਰਿ ਜਿਨਿ ਪਿਰੁ ਜਾਣਿਆ ਜੀਉ ॥
Blessed is that soul-bride, who knows her Husband Lord.
ਉਹ ਜੀਵ-ਇਸਤ੍ਰੀ ਮੁਬਾਰਕ ਹੈ ਚੰਗੇ ਭਾਗਾਂ ਵਾਲੀ ਹੈ ਜਿਸ ਨੇ ਖਸਮ-ਪ੍ਰਭੂ ਨਾਲ ਡੂੰਘੀ ਸਾਂਝ ਪਾ ਲਈ ਹੈ। ਧਨੁ = {धन्य} ਮੁਬਾਰਕ, ਕਿਸਮਤ ਵਾਲੀ। ਸੋਹਾਗਣਿ = {सौभागिनी} ਚੰਗੇ ਭਾਗਾਂ ਵਾਲੀ। ਨਾਰਿ = ਇਸਤ੍ਰੀ। ਜਿਨਿ = ਜਿਸ (ਨਾਰਿ) ਨੇ।
ਨਾਮ ਬਿਨਾ ਕੂੜਿਆਰਿ ਕੂੜੁ ਕਮਾਣਿਆ ਜੀਉ ॥
Without the Naam, she is false, and her actions are false as well.
ਪਰ ਜਿਸ ਨੇ ਉਸ ਦੀ ਯਾਦ ਭੁਲਾ ਦਿੱਤੀ ਹੈ, ਉਹ ਕੂੜ ਦੀ ਵਣਜਾਰਨ ਹੈ ਉਹ ਕੂੜ ਹੀ ਕਮਾਂਦੀ ਹੈ (ਭਾਵ, ਉਹ ਨਾਸਵੰਤ ਪਦਾਰਥਾਂ ਦੀ ਦੌੜ-ਭੱਜ ਹੀ ਕਰਦੀ ਰਹਿੰਦੀ ਹੈ)। ਕੂੜਿਆਰਿ = ਕੂੜ ਦੀ ਵਣਜਾਰਨ।
ਹਰਿ ਭਗਤਿ ਸੁਹਾਵੀ ਸਾਚੇ ਭਾਵੀ ਭਾਇ ਭਗਤਿ ਪ੍ਰਭ ਰਾਤੀ ॥
Devotional worship of the Lord is beautiful; the True Lord loves it. So immerse yourself in loving devotional worship of God.
ਜੇਹੜੀ ਜੀਵ-ਇਸਤ੍ਰੀ ਪ੍ਰਭੂ ਦੀ ਭਗਤੀ ਨਾਲ ਆਪਣਾ ਜੀਵਨ ਸੋਹਣਾ ਬਣਾ ਲੈਂਦੀ ਹੈ, ਉਹ ਸਦਾ-ਥਿਰ ਪ੍ਰਭੂ ਨੂੰ ਪਿਆਰੀ ਲੱਗਦੀ ਹੈ, ਉਹ ਪ੍ਰਭੂ ਦੇ ਪ੍ਰੇਮ ਵਿਚ ਪ੍ਰਭੂ ਦੀ ਭਗਤੀ ਵਿਚ ਮਸਤ ਰਹਿੰਦੀ ਹੈ। ਸੁਹਾਵੀ = ਸੋਹਣੀ। ਭਾਵੀ = ਪਿਆਰੀ ਲੱਗੀ। ਭਾਇ = ਪ੍ਰੇਮ ਵਿਚ। ਭਾਇ ਭਗਤਿ ਪ੍ਰਭ = ਪ੍ਰਭੂ ਦੇ ਪ੍ਰੇਮ ਵਿਚ, ਪ੍ਰਭੂ ਦੀ ਭਗਤੀ ਵਿਚ।
ਪਿਰੁ ਰਲੀਆਲਾ ਜੋਬਨਿ ਬਾਲਾ ਤਿਸੁ ਰਾਵੇ ਰੰਗਿ ਰਾਤੀ ॥
My Husband Lord is playful and innocent; imbued with His Love, I enjoy Him.
ਆਨੰਦ ਦਾ ਸੋਮਾ ਤੇ ਸਦਾ ਹੀ ਜਵਾਨ ਰਹਿਣ ਵਾਲਾ ਪ੍ਰਭੂ-ਪਤੀ ਉਸ ਪ੍ਰੇਮ-ਰੰਗ ਵਿਚ ਰੰਗੀ ਹੋਈ ਜੀਵ-ਇਸਤ੍ਰੀ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਰਲੀਆਲਾ = ਰਲੀਆਂ ਦਾ ਘਰ, ਆਨੰਦ ਦਾ ਸੋਮਾ। ਜੋਬਨਿ ਬਾਲਾ = ਜਵਾਨੀ ਵਿਚ ਜਵਾਨ, ਚੜ੍ਹਦੀ ਜਵਾਨੀ ਵਾਲਾ। ਤਿਸੁ = ਉਸ (ਪਿਰ) ਨੂੰ। ਰੰਗਿ = ਰੰਗ ਵਿਚ, ਪ੍ਰੇਮ ਵਿਚ।
ਗੁਰ ਸਬਦਿ ਵਿਗਾਸੀ ਸਹੁ ਰਾਵਾਸੀ ਫਲੁ ਪਾਇਆ ਗੁਣਕਾਰੀ ॥
She blossoms forth through the Word of the Guru's Shabad; she ravishes her Husband Lord, and obtains the most noble reward.
ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਖਿੜੇ ਹਿਰਦੇ ਵਾਲੀ ਜੀਵ-ਇਸਤ੍ਰੀ ਪ੍ਰਭੂ-ਪਤੀ ਦੇ ਮਿਲਾਪ ਦਾ ਆਨੰਦ ਮਾਣਦੀ ਹੈ, ਗੁਰੂ ਦੇ ਸ਼ਬਦ ਵਿਚ ਜੁੜਨ ਦਾ (ਇਹ) ਫਲ ਉਸ ਨੂੰ ਮਿਲਦਾ ਹੈ ਕਿ ਉਸ ਦੇ ਅੰਦਰ ਆਤਮਕ ਗੁਣ ਪੈਦਾ ਹੋ ਜਾਂਦੇ ਹਨ। ਵਿਗਾਸੀ = ਖਿੜੇ ਹਿਰਦੇ ਵਾਲੀ। ਸਹੁ = ਖਸਮ (ਨੂੰ)। ਰਾਵਾਸੀ = ਮਾਣਦੀ ਹੈ, ਮਿਲਾਪ ਪ੍ਰਾਪਤ ਕਰਦੀ ਹੈ। ਗੁਣਕਾਰੀ = ਗੁਣ ਪੈਦਾ ਕਰਨ ਵਾਲਾ।
ਨਾਨਕ ਸਾਚੁ ਮਿਲੈ ਵਡਿਆਈ ਪਿਰ ਘਰਿ ਸੋਹੈ ਨਾਰੀ ॥੫॥੩॥
O Nanak, in Truth, she obtains glory; in her Husband's home, the soul-bride looks beautiful. ||5||3||
ਹੇ ਨਾਨਕ! ਉਸ ਨੂੰ ਸਦਾ-ਥਿਰ ਪ੍ਰਭੂ ਮਿਲ ਪੈਂਦਾ ਹੈ, ਉਸ ਨੂੰ (ਪ੍ਰਭੂ-ਦਰ ਤੇ) ਆਦਰ ਮਿਲਦਾ ਹੈ, ਉਹ ਪ੍ਰਭੂ-ਪਤੀ ਦੇ ਦਰ ਤੇ ਸੋਭਾ ਪਾਂਦੀ ਹੈ ॥੫॥੩॥ ਸਾਚੁ = ਸਦਾ-ਥਿਰ ਪ੍ਰਭੂ ॥੫॥੩॥