ਭੁਜੰਗ ਛੰਦ

Bhujang Chhand

ਭੁਜੰਗ ਛੰਦ:

ਬਹੁਰਿ ਬੰਦ ਗ੍ਰਿਹ ਮਾਝ ਨ੍ਰਿਪ ਪੂਤ ਡਾਰਿਯੋ

ਰਾਜੇ ਨੇ ਫਿਰ ਆਪਣੇ ਪੁੱਤਰ ਨੂੰ ਬੰਦੀਖਾਨੇ ਭੇਜ ਦਿੱਤਾ।

ਭਈ ਭੋਰ ਬਹੁਰੌ ਨਿਕਟ ਕੋ ਹਕਾਰਿਯੋ

The Raja had put his son in the prison and, then, in morning he called him back.

ਸਵੇਰ ਹੋਣ ਤੇ ਫਿਰ (ਆਪਣੇ) ਕੋਲ ਬੁਲਾ ਲਿਆ।

ਤਬੈ ਮੰਤ੍ਰ ਯੋ ਰਾਇ ਸੋ ਬੈਨ ਭਾਖ︀ਯੋ

ਤਦ ਮੰਤ੍ਰੀ ਨੇ ਰਾਜੇ ਨੂੰ ਇਸ ਤਰ੍ਹਾਂ ਬਚਨ ਕੀਤਾ

ਚਿਤਰ ਸਿੰਘ ਕੇ ਪੂਤ ਕੌ ਪ੍ਰਾਨ ਰਾਖ︀ਯੋ ॥੧॥

The Minister advised the Raja and protected the son of Chitar Singh.(1)

ਅਤੇ ਚਿਤ੍ਰ ਸਿੰਘ ਦੇ ਪੁੱਤਰ ਦੀ ਰਖਿਆ ਕੀਤੀ ॥੧॥

ਸਹਰ ਚੀਨ ਮਾਚੀਨ ਮੈ ਏਕ ਨਾਰੀ

ਚੀਨ ਮਚੀਨ ਨਗਰ ਵਿਚ ਇਕ ਇਸਤਰੀ ਸੀ

ਰਹੈ ਆਪਨੇ ਖਾਵੰਦਹਿ ਅਧਿਕ ਪ︀ਯਾਰੀ

In the city of Cheenmaacheen, there lived a woman who was very much esteemed by her husband.

ਅਤੇ ਅਪਾਣੇ ਪਤੀ ਦੀ ਬਹੁਤ ਪਿਆਰੀ ਸੀ।

ਜੁ ਸੋ ਬੈਨ ਭਾਖੈ ਵਹੀ ਬਾਤ ਮਾਨੈ

ਉਹ ਜੋ ਕੁਝ ਕਹਿੰਦੀ ਸੀ, ਉਹੀ ਗੱਲ ਮਨ ਲੈਂਦਾ ਸੀ।

ਬਿਨਾ ਤਾਹਿ ਪੂਛੇ ਨਹੀ ਕਾਜ ਠਾਨੈ ॥੨॥

He always acted according to the wishes of his wife.(2)

ਉਸ ਦੇ ਪੁਛੇ ਬਿਨਾ ਕੋਈ ਕੰਮ ਨਹੀਂ ਕਰਦਾ ਸੀ ॥੨॥

ਦਿਨੋ ਰੈਨ ਡਾਰੇ ਰਹੈ ਤਾਹਿ ਡੇਰੈ

ਉਹ ਦਿਨ ਰਾਤ (ਉਸ ਕੋਲ) ਡੇਰੇ ਜਮਾਈ ਰਖਦਾ ਸੀ।

ਬਿਨਾ ਤਾਹਿ ਨਹਿ ਇੰਦ੍ਰ ਕੀ ਹੂਰ ਹੇਰੈ

He ever stayed home and never, even, looked at Indra’s Fairies.

ਉਸ ਤੋਂ ਬਿਨਾ ਇੰਦਰ ਦੀ ਹੂਰ ਨੂੰ ਵੀ ਨਹੀਂ ਵੇਖਦਾ ਸੀ।

ਤ੍ਰਿਯਾ ਰੂਪ ਆਨੂਪ ਲਹਿ ਪੀਯ ਜੀਵੈ

(ਉਸ) ਇਸਤਰੀ ਦਾ ਅਨੂਪਮ ਰੂਪ ਵੇਖ ਕੇ ਪਤੀ ਜੀਉਂਦਾ ਸੀ।

ਬਿਨਾ ਨਾਰਿ ਪੂਛੇ ਨਹੀ ਪਾਨ ਪੀਵੈ ॥੩॥

He lived relished by the sight of this woman and never sipped a drop of water without her concurrence.(3)

ਬਿਨਾ ਇਸਤਰੀ ਦੇ ਪੁਛਿਆਂ ਪਾਣੀ ਤਕ ਵੀ ਨਹੀਂ ਪੀਂਦਾ ਸੀ ॥੩॥

ਮਤੀ ਲਾਲ ਨੀਕੋ ਰਹੈ ਨਾਮ ਬਾਲਾ

ਲਾਲ ਮਤੀ ਉਸ ਇਸਤਰੀ ਦਾ ਸੋਹਣਾ ਨਾਂ ਸੀ।

ਦਿਪੈ ਚਾਰੁ ਆਭਾ ਮਨੋ ਰਾਗ ਮਾਲਾ

That pretty lady was known as Lal Mati and she was as beautiful as the musical notes.

ਉਸ ਦੀ ਸੁੰਦਰ ਛਬੀ ਇਸ ਪ੍ਰਕਾਰ ਝਲਕਦੀ ਸੀ ਮਾਨੋ ਰਾਗ ਮਾਲਾ ਹੋਵੇ।

ਸੁਨੀ ਕਾਨ ਐਸੀ ਵੈਸੀ ਨਿਹਾਰੀ

Neither there had been, nor there would be, a stunner like her.(4)

ਉਸ ਵਰਗੀ (ਸੁੰਦਰ ਇਸਤਰੀ) ਨਾ ਕੰਨਾਂ ਨਾਲ ਸੁਣੀ ਗਈ ਹੈ ਅਤੇ ਨਾ ਹੀ ਉਹੋ ਜਿਹੀ ਅੱਖਾਂ ਨਾਲ ਵੇਖੀ ਹੈ।

ਭਈ ਹੈ ਆਗੇ ਹ੍ਵੈਹੈ ਕੁਮਾਰੀ ॥੪॥

She was, as if she had been created by Brahma Himself.

(ਉਸ ਜਿਹੀ) ਕੁਮਾਰੀ ਨਾ ਅਗੇ ਹੋਈ ਹੈ ਅਤੇ ਨਾ ਹੀ ਅਗੋਂ ਹੋਵੇਗੀ ॥੪॥

ਮਨੌ ਆਪੁ ਲੈ ਹਾਥ ਬ੍ਰਹਮੈ ਬਨਾਈ

Either she looked like Dev Jani (daughter of Shankar-Acharya) or

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਬ੍ਰਹਮਾ ਨੇ ਆਪਣੇ ਹੱਥ ਨਾਲ ਬਣਾਈ ਹੋਵੇ।

ਕਿਧੌ ਦੇਵ ਜਾਨੀ ਕਿਧੌ ਮੈਨ ਜਾਈ

She was produced through Cupid.

ਯਾ ਉਹ ਦੇਵਯਾਨੀ ਸੀ ਜਾਂ ਕਾਮ ਦੇਵ ਦੀ ਪੈਦਾ ਕੀਤੀ ਹੋਈ ਸੀ।

ਭਈ ਨਾਹਿ ਨਹਿ ਹੈ ਹ੍ਵੈਹੈ ਤ੍ਰਿਵੈਸੀ

Neither there had been, nor there would be, a damsel like that.

ਅਜਿਹੀ ਇਸਤਰੀ ਨਾ ਹੋਈ ਹੈ, ਨਾ ਹੈ ਅਤੇ ਨਾ ਹੀ ਹੋਵੇਗੀ।

ਮਨੋ ਜਛਨੀ ਨਾਗਨੀ ਕਿੰਨ੍ਰਨੈਸੀ ॥੫॥

She was, as if an epitome of Jachhni, Naagni or Fairy (goddesses).(5)

ਮਾਨੋ ਯਕਸ਼ਣੀ, ਨਾਗਨੀ ਜਾਂ ਕਿੰਨ੍ਰਨੀ ਹੋਵੇ ॥੫॥

ਤਿਨਕ ਦੇਸ ਕੇ ਰਾਵ ਸੌ ਨੇਹ ਠਾਨ੍ਰਯੋ

(ਉਸ ਨੇ) ਉਸ ਦੇਸ ਦੇ ਰਾਜੇ ਨਾਲ ਪ੍ਰੇਮ ਕਰਨਾ ਸ਼ੁਰੂ ਕੀਤਾ।

ਮਹਾ ਚਤੁਰ ਤਿਹ ਚਿਤ ਕੇ ਬੀਚ ਜਾਨ︀ਯੋ

The Raja land began to love her and the Raja thought of her to be very wise

ਉਸ ਨੂੰ ਆਪਣੇ ਚਿਤ ਵਿਚ ਬਹੁਤ ਚਤੁਰ ਸਮਝਿਆ।

ਅਧਿਕ ਰੂਪ ਆਨੂਪ ਤਾ ਕੋ ਬਿਰਾਜੈ

ਉਸ ਦਾ ਬਹੁਤ ਹੀ ਸੁੰਦਰ ਰੂਪ ਸੀ,

ਲਖੇ ਜਾਹਿ ਕੰਦ੍ਰਪ ਕੋ ਦ੍ਰਪ ਭਾਜੈ ॥੬॥

She was extremely delightful. Even, the Cupid’s pride had been shattered.(6)

ਜਿਸ ਨੂੰ ਵੇਖ ਕੇ ਕਾਮ ਦੇਵ ਦਾ ਹੰਕਾਰ ਵੀ ਚੂਰ ਚੂਰ ਹੋ ਜਾਂਦਾ ਹੈ ॥੬॥