ਦੋਹਰਾ ॥
Dohira
ਦੋਹਰਾ:
ਬੰਦਿਸਾਲ ਕੋ ਭੂਪ ਤਬ ਨਿਜੁ ਸੁਤ ਦਿਯੋ ਪਠਾਇ ॥
The Raja then put the son in the prison.
ਤਦ ਰਾਜੇ ਨੇ ਆਪਣੇ ਪੁੱਤਰ ਨੂੰ ਬੰਦੀਖਾਨੇ ਵਿਚ ਭੇਜ ਦਿੱਤਾ।
ਭੋਰ ਹੋਤ ਅਪਨੇ ਨਿਕਟਿ ਬਹੁਰੌ ਲਿਯੋ ਬੁਲਾਇ ॥੧॥
And early next morning he called him over.(1)
ਸਵੇਰ ਹੁੰਦਿਆਂ ਹੀ ਉਸ ਨੂੰ ਫਿਰ ਆਪਣੇ ਕੋਲ ਬੁਲਾ ਲਿਆ ॥੧॥
ਏਕ ਪੁਤ੍ਰਿਕਾ ਗ੍ਵਾਰ ਕੀ ਤਾ ਕੋ ਕਹੋ ਬਿਚਾਰ ॥
(Then his Minister commenced narrating thus:) There lived a girl in a town.
(ਤਾਂ ਮੰਤ੍ਰੀਆਂ ਨੇ ਰਾਜੇ ਨੂੰ ਕਥਾ ਸੁਣਾਉਣੀਆਂ ਸ਼ੁਰੂ ਕੀਤੀਆਂ। ਇਕ ਮੰਤ੍ਰੀ ਨੇ ਕਿਹਾ) ਇਕ ਪੇਂਡੂ ਦੀ ਕੁੜੀ ਸੀ, ਉਸ ਦੀ (ਕਥਾ ਨੂੰ) ਵਿਚਾਰ ਕਰ ਕੇ ਸੁਣਾਂਦਾ ਹਾਂ।
ਏਕ ਮੋਟਿਯਾ ਯਾਰ ਤਿਹ ਔਰ ਪਤਰਿਯਾ ਯਾਰ ॥੨॥
She had two lovers one was thin and lean, and the other a fat one.(2)
ਉਸ ਦਾ ਇਕ ਮੋਟਾ ਯਾਰ ਅਤੇ ਇਕ ਪਤਲਾ ਯਾਰ ਸੀ ॥੨॥
ਸ੍ਰੀ ਮ੍ਰਿਗ ਚਛੁਮਤੀ ਰਹੈ ਤਾ ਕੋ ਰੂਪ ਅਪਾਰ ॥
She was very pretty and possessed the eyes like of an antelope.
ਉਹ ਮ੍ਰਿਗਚਛੁ ਮਤੀ ਅਪਾਰ ਸਰੂਪਵਤੀ ਸੀ।
ਊਚ ਨੀਚ ਤਾ ਸੌ ਸਦਾ ਨਿਤਪ੍ਰਤਿ ਕਰੈ ਜੁਹਾਰ ॥੩॥
She had full consciousness of understanding the highs and lows of the life.( 3)
ਉਸ ਨਾਲ ਉੱਚੇ ਨੀਵੇਂ (ਹਰ ਪ੍ਰਕਾਰ ਦੇ ਆਦਮੀ ਦੀ) ਨਿੱਤ ਸਾਹਿਬ ਸਲਾਮ ਸੀ (ਅਰਥਾਤ ਮੇਲ ਜੋਲ ਸੀ) ॥੩॥