ਨਟ ਮਹਲਾ

Nat, Fifth Mehl:

ਨਟ ਪੰਜਵੀਂ ਪਾਤਸ਼ਾਹੀ।

ਚਰਨ ਕਮਲ ਸੰਗਿ ਲਾਗੀ ਡੋਰੀ

I am in love with Your Lotus Feet.

ਤੇਰੇ ਸੋਹਣੇ ਚਰਨਾਂ ਨਾਲ ਮੇਰੀ ਪ੍ਰੇਮ ਦੀ ਤਾਰ ਲੱਗ ਗਈ ਹੈ। ਸੰਗਿ = ਨਾਲ। ਡੋਰੀ = ਪ੍ਰੇਮ ਦੀ ਤਾਰ; ਸੁਰਤ ਦੀ ਡੋਰ।

ਸੁਖ ਸਾਗਰ ਕਰਿ ਪਰਮ ਗਤਿ ਮੋਰੀ ॥੧॥ ਰਹਾਉ

O Lord, ocean of peace, please bless me with the supreme status. ||1||Pause||

ਹੇ ਸੁਖਾਂ ਦੇ ਸਮੁੰਦਰ ਹਰੀ! ਮੇਰੀ ਆਤਮਕ ਅਵਸਥਾ ਉੱਚੀ ਬਣਾ ਦੇਹ ॥੧॥ ਰਹਾਉ ॥ ਸੁਖ ਸਾਗਰ = ਹੇ ਸੁਖਾਂ ਦੇ ਸਮੁੰਦਰ! ਪਰਮ ਗਤਿ = ਸਭ ਤੋਂ ਉੱਚੀ ਆਤਮਕ ਅਵਸਥਾ। ਮੋਰੀ = ਮੇਰੀ ॥੧॥ ਰਹਾਉ ॥

ਅੰਚਲਾ ਗਹਾਇਓ ਜਨ ਅਪੁਨੇ ਕਉ ਮਨੁ ਬੀਧੋ ਪ੍ਰੇਮ ਕੀ ਖੋਰੀ

He has inspired His humble servant to grasp the hem of His robe; his mind is pierced through with the intoxication of divine love.

ਹੇ ਸੁਖ-ਸਾਗਰ! ਤੂੰ ਆਪਣੇ ਸੇਵਕ ਨੂੰ ਆਪਣਾ ਪੱਲਾ ਆਪ ਫੜਾਇਆ ਹੈ, (ਤੇਰੇ ਸੇਵਕ ਦਾ) ਮਨ (ਤੇਰੇ) ਪਿਆਰ ਦੀ ਖ਼ੁਮਾਰੀ ਵਿਚ ਵਿੱਝ ਗਿਆ ਹੈ। ਅੰਚਲਾ = ਪੱਲਾ। ਗਹਾਇਓ = ਫੜਾਇਆ ਹੈ। ਕਉ = ਨੂੰ। ਬੀਧੋ = ਵਿੱਝ ਗਿਆ ਹੈ। ਖੋਰੀ = ਖ਼ੁਮਾਰੀ ਵਿਚ।

ਜਸੁ ਗਾਵਤ ਭਗਤਿ ਰਸੁ ਉਪਜਿਓ ਮਾਇਆ ਕੀ ਜਾਲੀ ਤੋਰੀ ॥੧॥

Singing His Praises, love wells up within the devotee, and the trap of Maya is broken. ||1||

ਤੇਰਾ ਜਸ ਗਾਂਦਿਆਂ (ਤੇਰੇ ਸੇਵਕ ਦੇ ਹਿਰਦੇ ਵਿਚ ਤੇਰੀ) ਭਗਤੀ ਦਾ (ਅਜਿਹਾ) ਸੁਆਦ ਪੈਦਾ ਹੋਇਆ ਹੈ (ਜਿਸ ਨੇ) ਮਾਇਆ ਦੀ ਫਾਹੀ ਤੋੜ ਦਿੱਤੀ ਹੈ ॥੧॥ ਰਸੁ = ਸੁਆਦ। ਜਾਲੀ = ਫਾਹੀ। ਤੋਰੀ = ਤੋੜ ਦਿੱਤੀ ਹੈ ॥੧॥

ਪੂਰਨ ਪੂਰਿ ਰਹੇ ਕਿਰਪਾ ਨਿਧਿ ਆਨ ਪੇਖਉ ਹੋਰੀ

The Lord, the ocean of mercy, is all-pervading, permeating everywhere; I do not see any other at all.

ਹੇ ਨਾਨਕ! ਹੇ ਸਰਬ-ਵਿਆਪਕ ਪ੍ਰਭੂ! ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਤੂੰ ਹਰ ਥਾਂ ਭਰਪੂਰ ਹੈਂ। ਮੈਂ (ਕਿਤੇ ਭੀ ਤੈਥੋਂ ਬਿਨਾ) ਕਿਸੇ ਹੋਰ ਨੂੰ ਨਹੀਂ ਵੇਖਦਾ। ਪੂਰਨ = ਹੇ ਸਰਬ-ਵਿਆਪਕ! ਪੂਰਿ ਰਹੇ = ਵਿਆਪ ਰਿਹਾ ਹੈਂ। ਕਿਰਪਾ ਨਿਧਿ = ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਪੇਖਉ = ਪੇਖਉਂ, ਮੈਂ ਵੇਖਦਾ ਹਾਂ। ਹੋਰੀ = (ਤੈਥੋਂ ਬਿਨਾ) ਕਿਸੇ ਹੋਰ ਨੂੰ।

ਨਾਨਕ ਮੇਲਿ ਲੀਓ ਦਾਸੁ ਅਪੁਨਾ ਪ੍ਰੀਤਿ ਕਬਹੂ ਥੋਰੀ ॥੨॥੫॥੬॥

He has united slave Nanak with Himself; His Love never diminishes. ||2||5||6||

ਆਪਣੇ ਸੇਵਕ ਨੂੰ (ਆਪਣੇ ਚਰਨਾਂ ਵਿਚ) ਤੂੰ ਆਪ ਜੋੜ ਲਿਆ ਹੈ, (ਜਿਸ ਕਰ ਕੇ ਤੇਰੇ ਚਰਨਾਂ ਦੀ) ਪ੍ਰੀਤ (ਤੇਰੇ ਸੇਵਕ ਦੇ ਹਿਰਦੇ ਵਿਚ) ਕਦੇ ਘਟਦੀ ਨਹੀਂ ॥੨॥੫॥੬॥ ਨ ਥੋਰੀ = ਥੋੜੀ ਨਹੀਂ ਹੁੰਦੀ ॥੨॥੫॥੬॥