ਭੁਜੰਗ ਛੰਦ ॥

ਭੁਜੰਗ ਛੰਦ:

ਮਹਾ ਜੁਧ ਕੈ ਕੈ ਸਭੈ ਦੇਵ ਹਾਰੇ ॥

ਮਹਾਨ ਯੁੱਧ ਕਰ ਕੇ ਸਾਰੇ ਦੇਵਤੇ ਹਾਰ ਗਏ

ਤ੍ਰਿਯਾ ਪਤਿਬ੍ਰਤਾ ਤੇ ਨ ਜਾਵੈ ਸੰਘਾਰੇ ॥

In spite of giving tough fight, gods lost and, but, as his wife was

ਅਤੇ ਪਤਿਬ੍ਰਤਾ ਇਸਤਰੀ (ਵਾਲਾ ਹੋਣ ਕਰ ਕੇ ਜਲੰਧਰ) ਮਾਰਿਆ ਨਹੀਂ ਜਾ ਰਿਹਾ ਹੈ।

ਗਏ ਜੂਝ ਜੋਧਾ ਮਹਾ ਐਠਿਯਾਰੇ ॥

ਬਹੁਤ ਹੈਂਕੜ ਵਾਲੇ ਯੋਧੇ ਜੂਝ ਮਰੇ ਹਨ।

ਰਹੇ ਤੇ ਚਹੂੰ ਓਰ ਐ ਕੈ ਹਕਾਰੇ ॥੨੧॥

virtuous, he (Jalandhar) could not be killed.(21)

ਜੋ ਰਹਿ ਗਏ ਹਨ, ਉਹ ਚੌਹਾਂ ਪਾਸਿਆਂ ਤੋਂ ਆ ਕੇ ਲਲਕਾਰੇ ਮਾਰ ਰਹੇ ਹਨ ॥੨੧॥

ਕਹਾ ਜਾਤ ਦੇਵੇਸ ਜਾਨੇ ਨ ਦੈ ਹੈ ॥

(ਦੈਂਤ ਕਹਿਣ ਲਗੇ) ਹੇ ਇੰਦਰ! ਕਿਥੇ ਜਾਂਦਾ ਹੈਂ, (ਅਸੀਂ) ਜਾਣ ਨਹੀਂ ਦੇਣਾ।

ਇਸੀ ਛੇਤ੍ਰ ਮੈ ਮਾਰਿ ਕੈ ਤੋਹਿ ਲੈ ਹੈ ॥

ਇਸੇ ਰਣਖੇਤਰ ਵਿਚ ਤੈਨੂੰ ਮਾਰ ਲੈਣਾ ਹੈ।

ਮੰਡੇ ਬੀਰ ਬਾਨਾਨ ਬਾਜਾਨ ਲੈ ਕੈ ॥

ਸੂਰਮੇ ਘੋੜਿਆਂ ਅਤੇ ਬਾਣਾਂ ਨੂੰ ਲੈ ਕੇ ਡਟੇ ਹੋਏ ਹਨ।

ਮਹਾ ਕੋਪ ਕੀ ਚਿਤ ਕੋ ਓਪ ਦੈ ਕੈ ॥੨੨॥

ਮਨ ਵਿਚ ਬਹੁਤ ਗੁੱਸਾ ਕਰ ਕੇ ਸ਼ੋਭਾ ਵਧਾਈ ਹੋਈ ਹੈ ॥੨੨॥

ਤਬੈ ਬਿਸਨ ਜੂ ਮੰਤ੍ਰ ਐਸੇ ਬਿਚਾਰਿਯੋ ॥

ਤਦੋਂ ਵਿਸ਼ਣੂ ਨੇ (ਮਨ ਵਿਚ) ਇਹ ਵਿਚਾਰ ਕੀਤਾ

ਸਭੈ ਦਾਨਵਾਨੇਸ ਕੋ ਭੇਸ ਧਾਰਿਯੋ ॥

ਅਤੇ ਜਲੰਧਰ ਦੈਂਤ ਦਾ ਸਾਰਾ ਰੂਪ ਧਾਰਨ ਕਰ ਲਿਆ।

ਜਿਸੀ ਬਾਗ ਮੈ ਨਾਰ ਬ੍ਰਿੰਦਾ ਬਿਰਾਜੈ ॥

ਜਿਸ ਬਾਗ਼ ਵਿਚ ਬ੍ਰਿੰਦਾ ਇਸਤਰੀ ਬੈਠੀ ਹੋਈ ਸੀ

ਲਖੇ ਜਾਹਿ ਕੰਦ੍ਰਪ ਕੋ ਦਰਪੁ ਭਾਜੈ ॥੨੩॥

ਅਤੇ ਜਿਸ (ਦੇ ਸਰੂਪ) ਨੂੰ ਵੇਖ ਕੇ ਕਾਮ ਦੇਵ ਦਾ ਘਮੰਡ ਵੀ ਨਸ਼ਟ ਹੋ ਰਿਹਾ ਸੀ ॥੨੩॥