ਅਥ ਬਾਨਗਰ ਪੰਧਰਵੋ ਗੁਰੂ ਕਥਨੰ

Now beings the description of the adoption of the Arrow-maker as his Fifteenth Guru

ਹੁਣ ਬਾਨ-ਗਰ ਪੰਦ੍ਰਹਵੇਂ ਗੁਰੂ ਦੇ ਪ੍ਰਸੰਗ ਦਾ ਕਥਨ

ਤੋਟਕ ਛੰਦ

TOTAK STANZA

ਤੋਟਕ ਛੰਦ:

ਕਰਿ ਚਉਦਸਵੋਂ ਗੁਰੁ ਦਤ ਮੁਨੰ

ਚੌਦਵਾਂ ਗੁਰੂ ਕਰ ਕੇ ਮੁਨੀ ਦੱਤ,

ਮਗ ਲਗੀਆ ਪੂਰਤ ਨਾਦ ਧੁਨੰ

Adopting the fourteenth Guru, the sage Dutt, blowing his conch, moved further

(ਸੰਖ) ਨਾਦ ਕਰਦਾ ਹੋਇਆ ਰਾਹੇ ਪੈ ਗਿਆ ਹੈ।

ਭ੍ਰਮ ਪੂਰਬ ਪਛਮ ਉਤ੍ਰ ਦਿਸੰ

ਪੂਰਬ, ਪੱਛਮ ਅਤੇ ਉੱਤਰ ਦਿਸ਼ਾਵਾਂ ਨੂੰ ਘੁੰਮ ਫਿਰ ਕੇ

ਤਕਿ ਚਲੀਆ ਦਛਨ ਮੋਨ ਇਸੰ ॥੩੪੩॥

After wandering through the East, West and North and observing silence, he moved towards the Southern direction.343.

ਮਹਾ ਮੁਨੀ ਦੱਖਣ ਦਿਸ਼ਾ ਨੂੰ ਵੇਖਣ ਲਈ ਚਲ ਪਿਆ ਹੈ ॥੩੪੩॥

ਅਵਿਲੋਕਿ ਤਹਾ ਇਕ ਚਿਤ੍ਰ ਪੁਰੰ

ਉਥੇ (ਉਸ ਨੇ) ਚਿਤ੍ਰ ਨਾਂ ਦਾ ਇਕ ਨਗਰ ਵੇਖਿਆ,

ਜਨੁ ਕ੍ਰਾਤਿ ਦਿਵਾਲਯ ਸਰਬ ਹਰੰ

There he saw a city of portraits, where there were temples everywhere

ਮਾਨੋ ਉਹ ਸਵਰਗ ('ਦਿਵਾਲਯ') ਦੀ ਚਮਕ ਦਮਕ ਨੂੰ ਹਰ ਰਿਹਾ ਹੋਵੇ।

ਨਗਰੇਸ ਤਹਾ ਬਹੁ ਮਾਰਿ ਮ੍ਰਿਗੰ

(ਉਸ) ਨਗਰ ਦੇ ਸੁਆਮੀ ਨੇ ਬਹੁਤ ਸਾਰੇ ਹਿਰਨ,

ਸਬ ਸਿੰਘ ਮ੍ਰਿਗੀਪਤਿ ਘਾਇ ਖਗੰ ॥੩੪੪॥

The king of that place had killed many deer and lions with his dagger.344.

ਸ਼ੇਰ, ਕਾਲੇ ਹਿਰਨ ('ਮ੍ਰਿਗੀਪਤਿ') ਅਤੇ ਸਭ ਤਰ੍ਹਾਂ ਦੇ ਪੰਛੀਆਂ ਦਾ ਸ਼ਿਕਾਰ ਕੀਤਾ ਹੋਇਆ ਹੈ ॥੩੪੪॥

ਚਤੁਰੰ ਲਏ ਨ੍ਰਿਪ ਸੰਗਿ ਘਨੀ

ਰਾਜੇ ਨੇ ਆਪਣੇ ਨਾਲ ਬਹੁਤ ਸਾਰੀ ਚਤੁਰੰਗਨੀ ਸੈਨਾ ਲਈ ਹੋਈ ਹੈ।

ਥਹਰੰਤ ਧੁਜਾ ਚਮਕੰਤ ਅਨੀ

The king took the four division of his army with him

ਝੰਡੇ ਝੁਲ ਰਹੇ ਹਨ ਅਤੇ ਤਿਖੀਆਂ ਤਲਵਾਰਾਂ ਚਮਕ ਰਹੀਆਂ ਹਨ (ਜਾਂ ਝੰਡਿਆਂ ਉਤੇ ਲਗੀਆਂ ਨੋਕਾਂ ਚਮਕ ਰਹੀਆਂ ਹਨ)।

ਬਹੁ ਭੂਖਨ ਚੀਰ ਜਰਾਵ ਜਰੀ

ਬਹੁਤ ਤਰ੍ਹਾਂ ਦੇ ਜ਼ੇਵਰ, ਜ਼ਰੀ ਦੇ ਜੜ੍ਹੇ ਹੋਏ ਬਸਤ੍ਰ (ਦਮਕ ਰਹੇ ਹਨ)

ਤ੍ਰਿਦਸਾਲਯ ਕੀ ਜਨੁ ਕ੍ਰਾਤਿ ਹਰੀ ॥੩੪੫॥

The banners of the army were fluttering and the studded garments were worn by all the warriors the beauty of all of them was making the beauty of all other places shyful.345.

ਮਾਨੋ ਦੇਵਤਿਆਂ ('ਤ੍ਰਿਦਸ') ਦੇ ਘਰ (ਸਵਰਗ) ਦੀ ਕਾਂਤੀ ਹਰ ਲਈ ਹੋਵੇ ॥੩੪੫॥

ਤਹ ਬੈਠ ਹੁਤੋ ਇਕ ਬਾਣਗਰੰ

ਉਥੇ ਇਕ ਤੀਰ ਬਣਾਉਣ ਵਾਲਾ ('ਬਾਣਗਰ') ਬੈਠਾ ਹੋਇਆ ਸੀ।

ਬਿਨੁ ਪ੍ਰਾਣ ਕਿਧੌ ਨਹੀ ਬੈਨੁਚਰੰ

An arrow-maker was sitting there, and appeared to be lifeless

(ਉਹ) ਪ੍ਰਾਣਾਂ ਤੋਂ ਬਿਨਾ ਲਗਦਾ ਸੀ, ਜਾਂ ਬੋਲਦਾ ਨਹੀਂ ਸੀ।

ਤਹ ਬਾਜਤ ਬਾਜ ਮ੍ਰਿਦੰਗ ਗਣੰ

ਉਥੇ ਬਹੁਤ ਸਾਰੇ ਵਾਜਿਆਂ ਦੇ ਵਜਣ ਨਾਲ ਧੁੰਨ ਹੋ ਰਹੀ ਸੀ

ਡਫ ਢੋਲਕ ਝਾਝ ਮੁਚੰਗ ਭਣੰ ॥੩੪੬॥

The small and big drums and the tabors etc. resounded.346.

ਡਫ, ਢੋਲ, ਝਾਂਝ, ਮੁਚੰਗ, ਮ੍ਰਿਦੰਗ ਆਦਿ ॥੩੪੬॥

ਦਲ ਨਾਥ ਲਏ ਬਹੁ ਸੰਗਿ ਦਲੰ

ਸੈਨਾ ਵਾਲਾ ਰਾਜਾ ਬਹੁਤ ਸਾਰੀ ਫੌਜ ਲੈ ਕੇ (ਉਥੋਂ ਲੰਘ ਰਿਹਾ ਸੀ)

ਜਲ ਬਾਰਿਧ ਜਾਨੁ ਪ੍ਰਲੈ ਉਛਲੰ

The king was with his army and that army was rushing forth like the clouds of doomsday

ਮਾਨੋ ਪਰਲੋ ਦਾ ਸਮੁੰਦਰ ਹੀ ਉਛਲਿਆ ਹੋਵੇ।

ਹਯ ਹਿੰਸਤ ਚਿੰਸਤ ਗੂੜ ਗਜੰ

ਘੋੜੇ ਹਿਣਕਦੇ ਸਨ ਅਤੇ ਹਾਥੀ ਚਿੰਘਾੜਦੇ ਸਨ।

ਗਲ ਗਜਤ ਲਜਤ ਸੁੰਡ ਲਜੰ ॥੩੪੭॥

The horses were neighing and the elephants were trumpeting hearing the roaring of the elephants, the clouds were feeling shy.347.

ਗਲਾਂ ਵਿਚ ਪਏ ਹੋਏ (ਟਲ) ਗਜਦੇ ਸਨ ਜਿਸ (ਦੀ ਗਰਜ ਨਾਲ) ਸੁੰਡ ਵਾਲੇ (ਹਾਥੀ ਖੁਦ) ਵੀ ਸ਼ਰਮਾਂਦੇ ਸਨ ॥੩੪੭॥

ਦ੍ਰੁਮ ਢਾਹਤ ਗਾਹਤ ਗੂੜ ਦਲੰ

ਵੱਡੇ ਹਾਥੀ ਦਲ ਦਰਖ਼ਤਾਂ ਨੂੰ ਢਾਈ ਅਤੇ ਗਾਹੀ ਜਾ ਰਹੇ ਸਨ

ਕਰ ਖੀਚਤ ਸੀਚਤ ਧਾਰ ਜਲੰ

ਅਤੇ ਜਲ-ਧਾਰਾਵਾਂ ਤੋਂ ਪਾਣੀ ਖਿਚਦੇ ਅਤੇ ਰਾਹ ਉਤੇ ਛਿੜਕੀ ਜਾ ਰਹੇ ਸਨ।

ਸੁਖ ਪਾਵਤ ਧਾਵਤ ਪੇਖਿ ਪ੍ਰਭੈ

ਰਾਜੇ ਦੀ ਚਮਕ ਦਮਕ ਨੂੰ ਵੇਖਣ ਲਈ (ਲੋਕੀਂ) ਭਜੀ ਆ ਰਹੇ ਸਨ ਅਤੇ ਸੁਖ ਪ੍ਰਾਪਤ ਕਰ ਰਹੇ ਸਨ।

ਅਵਲੋਕਿ ਬਿਮੋਹਤ ਰਾਜ ਸੁਭੈ ॥੩੪੮॥

That army was moving peacefully, while felling the trees and drinking the water from the water-currents, seeing which all were getting allured.348.

ਰਾਜੇ ਦੀ ਸ਼ੋਭਾ ਨੂੰ ਵੇਖ ਕੇ (ਪ੍ਰਜਾ) ਮੋਹਿਤ ਹੋ ਰਹੀ ਸੀ ॥੩੪੮॥

ਚਪਿ ਡਾਰਤ ਚਾਚਰ ਭਾਨੁ ਸੂਅੰ

(ਲੋਕੀਂ) ਸੂਰਜ ਦੀਆਂ ਕਿਰਨਾਂ (ਵਾਂਗ ਸੁਸ਼ੋਭਿਤ ਰਾਜੇ ਉਤੇ) ਪ੍ਰਸੰਨ ਹੋ ਕੇ ਹੋਲੀ ਵਾਂਗ ਰੰਗ ਸੁਟ ਰਹੇ ਸਨ

ਸੁਖ ਪਾਵਤ ਦੇਖ ਨਰੇਸ ਭੂਅੰ

The sun and the moon were frightened from that army and seeing that king, all other kings of the earth were feeling happy

ਅਤੇ ਧਰਤੀ ਦੇ ਰਾਜੇ ਨੂੰ ਵੇਖ ਕੇ ਸੁਖ ਪ੍ਰਾਪਤ ਕਰ ਰਹੇ ਸਨ।

ਗਲ ਗਜਤ ਢੋਲ ਮ੍ਰਿਦੰਗ ਸੁਰੰ

(ਹਾਥੀਆਂ ਦੇ) ਗਲਾਂ ਦੇ ਟਲ, ਢੋਲ ਅਤੇ ਮ੍ਰਿਦੰਗ ਦੀ ਸੁਰ ਨਾਲ ਗਜ ਰਹੇ ਸਨ

ਬਹੁ ਬਾਜਤ ਨਾਦ ਨਯੰ ਮੁਰਜੰ ॥੩੪੯॥

Various kinds of musical instruments including the drums resounded.349.

ਅਤੇ ਬਹੁਤ ਸਾਰੇ ਸੰਖ, ਸ਼ਹਨਾਈਆਂ ਅਤੇ ਤੁਰਮ ਵਜ ਰਹੇ ਸਨ ॥੩੪੯॥

ਕਲਿ ਕਿੰਕਣਿ ਭੂਖਤ ਅੰਗਿ ਬਰੰ

ਸੁੰਦਰ ਤੜਾਗੀਆਂ (ਵਜਦੀਆਂ) ਸਨ ਅਤੇ ਅੰਗ ਗਹਿਣਿਆਂ ਨਾਲ ਸਜੇ ਹੋਏ ਸਨ।

ਤਨ ਲੇਪਤ ਚੰਦਨ ਚਾਰ ਪ੍ਰਭੰ

Various kinds of colourful ornaments including Noopar and Kinkini looked splendid and there was the plastering of sandal on all the faces

ਸ਼ਰੀਰ ਉਤੇ ਚੰਦਨ ਦਾ ਸੁੰਦਰ ਲੇਪ ਕੀਤਾ ਹੋਇਆ ਸੀ ਜਿਸ ਕਰ ਕੇ ਸੁੰਦਰ ਚਮਕ ਦਮਕ ਹੋ ਰਹੀ ਸੀ।

ਮ੍ਰਿਦੁ ਡੋਲਤ ਬੋਲਤ ਬਾਤ ਮੁਖੰ

ਹੌਲੀ ਹੌਲੀ ਟੁਰ ਰਹੇ ਸਨ ਅਤੇ ਮੂੰਹ ਤੋਂ ਮਿਠੇ ਬੋਲ ਬੋਲ ਰਹੇ ਸਨ।

ਗ੍ਰਿਹਿ ਆਵਤ ਖੇਲ ਅਖੇਟ ਸੁਖੰ ॥੩੫੦॥

All of them were moving an talking happily and were returning to their homes happily.350.

(ਰਾਜਾ) ਸ਼ਿਕਾਰ ਖੇਡ ਕੇ ਘਰ ਆ ਰਿਹਾ ਸੀ ॥੩੫੦॥

ਮੁਖ ਪੋਛ ਗੁਲਾਬ ਫੁਲੇਲ ਸੁਭੰ

ਗੁਲਾਬ (ਦੀ ਸੁਗੰਧੀ) ਅਤੇ ਉਤਮ ਫੁਲੇਲ ਨਾਲ ਮੂੰਹ ਚੋਪੜਿਆ ਹੋਇਆ ਸੀ।

ਕਲਿ ਕਜਲ ਸੋਹਤ ਚਾਰੁ ਚਖੰ

They were wiping the essences of rose and otto from their faces and there was comely antimony in their eyes

ਸੁੰਦਰ ਅੱਖਾਂ ਵਿਚ ਵਧੀਆ ਸੁਰਮਾ ਸ਼ੋਭ ਰਿਹਾ ਸੀ।

ਮੁਖ ਉਜਲ ਚੰਦ ਸਮਾਨ ਸੁਭੰ

ਮੁਖ ਚੰਦ੍ਰਮਾ ਵਾਂਗ ਸ਼ੋਭ ਰਿਹਾ ਸੀ।

ਅਵਿਲੋਕਿ ਛਕੇ ਗਣ ਗੰਧ੍ਰਬਿਸੰ ॥੩੫੧॥

The pretty faces of al looked fine like ivory and even Ganas and Gandharvas were pleased to see them.351.

ਗਣਾਂ ਅਤੇ ਗੰਧਰਬਾਂ ਦੇ ਸੁਆਮੀ (ਉਸ ਨੂੰ) ਵੇਖ ਕੇ ਪ੍ਰਸੰਨ ਹੋ ਰਹੇ ਹਨ ॥੩੫੧॥

ਸੁਭ ਸੋਭਤ ਹਾਰ ਅਪਾਰ ਉਰੰ

ਗਲ ਵਿਚ ਪਾਏ ਬਹੁਤ ਸਾਰੇ ਹਾਰ ਸ਼ੁਭਾਇਮਾਨ ਸਨ।

ਤਿਲਕੰ ਦੁਤਿ ਕੇਸਰ ਚਾਰੁ ਪ੍ਰਭੰ

There were pretty necklaces around the necks of all and there were frontal marks of saffron on the foreheads of all

(ਮੱਥੇ ਉਤੇ ਲਗਿਆ) ਕੇਸਰ ਦਾ ਤਿਲਕ ਬਹੁਤ ਸੁੰਦਰ ਸਜ ਰਿਹਾ ਸੀ।

ਅਨਸੰਖ ਅਛੂਹਨ ਸੰਗ ਦਲੰ

ਅਣਗਿਣਤ ਫ਼ੌਜਾਂ ਨਾਲ ਲੈ ਕੇ,

ਤਿਹ ਜਾਤ ਭਏ ਸਨ ਸੈਨ ਮਗੰ ॥੩੫੨॥

This enormous army was moving on that path.352.

ਰਾਜਾ ਉਸ ਮਾਰਗ ਤੋਂ ਲੰਘ ਰਿਹਾ ਸੀ ॥੩੫੨॥

ਫਿਰਿ ਆਇ ਗਏ ਤਿਹ ਪੈਂਡ ਮੁਨੰ

ਫਿਰ ਉਸ ਰਸਤੇ ਉਤੇ ਮੁਨੀ (ਦੱਤ) ਆ ਗਿਆ

ਕਲਿ ਬਾਜਤ ਸੰਖਨ ਨਾਦ ਧੁਨੰ

ਜਿਥੇ ਸੰਖ ਅਤੇ ਰਣਸਿੰਗੇ ਦੀ ਆਵਾਜ਼ ਹੋ ਰਹੀ ਸੀ।

ਅਵਿਲੋਕਿ ਤਹਾ ਇਕ ਬਾਨ ਗਰੰ

ਉਥੇ ਇਕ ਤੀਰ ਬਣਾਉਣ ਵਾਲਾ ਵੇਖਿਆ।

ਸਿਰ ਨੀਚ ਮਨੋ ਲਿਖ ਚਿਤ੍ਰ ਧਰੰ ॥੩੫੩॥

The sage Dutt, blowing his conch reached on that path were he saw an arrow-maker with his bowed head, sitting like a portrait.353.

(ਉਸ ਨੇ) ਸਿਰ ਨੀਵਾਂ ਕੀਤਾ ਹੋਇਆ ਸੀ ਮਾਨੋ ਕਿਸੇ ਨੇ ਚਿਤਰ ਬਣਾ ਕੇ ਧਰਿਆ ਹੋਵੇ ॥੩੫੩॥

ਅਵਿਲੋਕ ਰਿਖੀਸਰ ਤੀਰ ਗਰੰ

ਮੁਨੀ ਨੇ ਨੀਵੀਂ ਪਾਈ (ਉਸ) ਪੁਰਸ਼ ਨੂੰ ਵੇਖ ਕੇ,

ਹਸਿ ਬੈਨ ਸੁ ਭਾਤਿ ਇਮੰ ਉਚਰੰ

ਹਸਦੇ ਹੋਇਆਂ ਇਸ ਤਰ੍ਹਾਂ ਬੋਲ ਉਚਾਰੇ

ਕਹੁ ਭੂਪ ਗਏ ਲੀਏ ਸੰਗਿ ਦਲੰ

ਕਿ ਫੌਜ ਨੂੰ ਨਾਲ ਲੈ ਕੇ ਰਾਜਾ ਕਿਧਰ ਨੂੰ ਗਿਆ ਹੈ।

ਕਹਿਓ ਸੋ ਗੁਰੂ ਅਵਿਲੋਕ ਦ੍ਰਿਗੰ ॥੩੫੪॥

The great sage, seeing him, said this, “Where had the king gone with his army?” That arrow-maker replied, “I have not seen anyone with my eyes.”354.

(ਉਸ ਨੇ ਉੱਤਰ ਵਿਚ) ਕਿਹਾ ਕਿ ਹੇ ਗੁਰੂ! ਮੈਂ ਅੱਖਾਂ ਨਾਲ ਉਸ ਨੂੰ ਨਹੀਂ ਵੇਖਿਆ ॥੩੫੪॥

ਚਕਿ ਚਿਤ ਰਹੇ ਅਚਿਤ ਮੁਨੰ

(ਇਹ ਗੱਲ) ਸੁਣ ਕੇ ਮੁਨੀ ਦਾ ਚੰਚਲ ਚਿਤ ਹੈਰਾਨ ਹੋ ਗਿਆ।

ਅਨਖੰਡ ਤਪੀ ਨਹੀ ਜੋਗ ਡੁਲੰ

The sage, seeing his stable mind, was wonder-struck

ਇਹ ਅਖੰਡ ਤਪਸਵੀ ਹੈ, (ਇਸ ਦਾ) ਯੋਗ ਅਡੋਲ ਹੈ।

ਅਨਆਸ ਅਭੰਗ ਉਦਾਸ ਮਨੰ

(ਇਹ) ਆਸ ਤੋਂ ਰਹਿਤ ਹੈ ਅਤੇ (ਇਸ ਦਾ) ਨਾ ਭੰਗ ਹੋਣ ਵਾਲਾ ਮਨ ਵਿਰਕਤ ('ਉਦਾਸ') ਹੈ।

ਅਬਿਕਾਰ ਅਪਾਰ ਪ੍ਰਭਾਸ ਸਭੰ ॥੩੫੫॥

That complete and great ascetic never swerved that unattached person with vice-less mind was infinitely glorious.355.

(ਇਹ) ਵਿਕਾਰਾਂ ਤੋਂ ਰਹਿਤ, ਅਪਾਰ ਅਤੇ ਸਭ ਪਖੋਂ ਰੌਸ਼ਨ ਦਿਮਾਗ ਹੈ ॥੩੫੫॥

ਅਨਭੰਗ ਪ੍ਰਭਾ ਅਨਖੰਡ ਤਪੰ

(ਇਸ ਦੀ) ਪ੍ਰਭਾ ਭੰਗ ਹੋਣ ਵਾਲੀ ਨਹੀਂ ਅਤੇ (ਇਸ ਦਾ) ਤਪ ਅਖੰਡ ਹੈ।

ਅਬਿਕਾਰ ਜਤੀ ਅਨਿਆਸ ਜਪੰ

Because of his complete austerity there glory on his face and he was like a vice-less celibate

(ਇਹ) ਵਿਕਾਰ ਤੋਂ ਰਹਿਤ ਜਤੀ ਅਤੇ ਇੱਛਾ ਰਹਿਤ ਜਾਪ ਕਰਨ ਵਾਲਾ ਹੈ।

ਅਨਖੰਡ ਬ੍ਰਤੰ ਅਨਡੰਡ ਤਨੰ

ਅਖੰਡ ਬ੍ਰਤ ਵਾਲਾ ਅਤੇ ਦੰਡ ਤੋਂ ਰਹਿਤ ਤਨ ਵਾਲਾ ਹੈ।

ਹਠਵੰਤ ਬ੍ਰਤੀ ਰਿਖਿ ਅਤ੍ਰ ਸੂਅੰ ॥੩੫੬॥

His now was perfect and the body distinctive he was persistent, vow-observing and like the son of sage Atri.356.

ਹਠ ਵਾਲੇ, ਬ੍ਰਤ ਧਾਰਨ ਕਰਨ ਵਾਲੇ ਅਤੇ ਅਤ੍ਰੀ ਰਿਸ਼ੀ ਦੇ ਪੁੱਤਰ ਨੇ (ਅਜਿਹਾ ਵਿਚਾਰ ਕੀਤਾ ਹੈ) ॥੩੫੬॥

ਅਵਿਲੋਕਿ ਸਰੰ ਕਰਿ ਧਿਆਨ ਜੁਤੰ

ਇਸ ਤਰ੍ਹਾਂ ਬਾਣ ਬਣਾਉਣ ਵਾਲੇ ਨੂੰ ਜਟਾਂ ਵਾਲੇ ਹਠੀ

ਰਹਿ ਰੀਝ ਜਟੀ ਹਠਵੰਤ ਬ੍ਰਤੰ

The sage Dutt seeing his arrows and meditation, was greatly pleased

ਅਤੇ ਬ੍ਰਤ ਧਾਰੀ (ਦੱਤ ਮੁਨੀ) ਵੇਖ ਕੇ ਰੀਝ ਪਏ।

ਗੁਰੁ ਮਾਨਿਸ ਪੰਚਦਸ੍ਵੋ ਪ੍ਰਬਲੰ

(ਉਸ ਨੂੰ) ਮਨ ਵਿਚ ਪੰਦ੍ਰਵਾਂ ਮਹਾਨ ਗੁਰੂ ਮੰਨ ਲਿਆ।

ਹਠ ਛਾਡਿ ਸਬੈ ਤਿਨ ਪਾਨ ਪਰੰ ॥੩੫੭॥

Adopting him his fifteenth Guru and leaving all his persistence he accepted him as his redeemer.357.

(ਉਸ ਨੇ) ਹਠ ਛਡ ਕੇ ਸਾਰਿਆਂ ਸਮੇਤ ਪੈਰੀ ਪੌਣਾ ਕੀਤਾ ॥੩੫੭॥

ਇਮਿ ਨਾਹ ਸੌ ਜੋ ਨਰ ਨੇਹ ਕਰੈ

ਜੇ ਕੋਈ ਇਸ ਤਰ੍ਹਾਂ ਪਰਮਾਤਮਾ ('ਨਾਹ') ਨਾਲ ਪ੍ਰੇਮ ਕਰੇ,

ਭਵ ਧਾਰ ਅਪਾਰਹਿ ਪਾਰ ਪਰੈ

In this way, whosoever loves the Lord, he crosses this infinite ocean of existence

ਤਾਂ ਸੰਸਾਰ ਸਾਗਰ ਦੀ ਅਥਾਹ ਧਾਰ ਤੋਂ ਪਾਰ ਹੋ ਜਾਏਗਾ।

ਤਨ ਕੇ ਮਨ ਕੇ ਭ੍ਰਮ ਪਾਸਿ ਧਰੇ

ਤਨ ਅਤੇ ਮਨ ਦੇ ਭਰਮਾਂ ਨੂੰ ਪਾਸੇ ਰਖ ਦਿੱਤਾ।

ਕਰਿ ਪੰਦ੍ਰਸਵੋ ਗੁਰੁ ਪਾਨ ਪਰੇ ॥੩੫੮॥

Removing the illusions of his body ad mind, Dutt fell down at the feet of his Fifteenth Guru in this way.358.

(ਉਸ ਨੂੰ) ਪੰਦ੍ਰਵਾਂ ਗੁਰੂ ਧਾਰਨ ਕਰ ਕੇ ਪੈਰੀਂ ਪਏ ॥੩੫੮॥

ਇਤਿ ਪੰਦ੍ਰਸਵ ਗੁਰੂ ਬਾਨਗਰ ਸਮਾਪਤੰ ॥੧੫॥

End of the description of the adoption of an Arrow-maker as the Fifteenth Guru.

ਇਥੇ ਪੰਦ੍ਰਵੇਂ ਗੁਰੂ 'ਬਾਨਗਰ' ਦਾ ਪ੍ਰਸੰਗ ਸਮਾਪਤ ॥੧੫॥