ਸਲੋਕ ਮਹਲਾ

Salok, Fifth Mehl:

ਸਲੋਕ ਪੰਜਵੀਂ ਪਾਤਸ਼ਾਹੀ।

ਹੋਹੁ ਕ੍ਰਿਪਾਲ ਸੁਆਮੀ ਮੇਰੇ ਸੰਤਾਂ ਸੰਗਿ ਵਿਹਾਵੇ

Be Merciful, O my Lord and Master, that I may pass my life in the Society of the Saints.

ਹੇ ਮੇਰੇ ਸੁਆਮੀ! ਮੇਰੇ ਉਤੇ ਦਇਆ ਕਰ, ਮੇਰੀ ਉਮਰ ਸੰਤਾਂ ਦੀ ਸੰਗਤ ਵਿਚ ਰਹਿ ਕੇ ਬੀਤੇ। ਵਿਹਾਵੇ = ਬੀਤ ਜਾਏ।

ਤੁਧਹੁ ਭੁਲੇ ਸਿ ਜਮਿ ਜਮਿ ਮਰਦੇ ਤਿਨ ਕਦੇ ਚੁਕਨਿ ਹਾਵੇ ॥੧॥

Those who forget You are born only to die and be reincarnated again; their sufferings will never end. ||1||

ਜੋ ਮਨੁੱਖ ਤੈਥੋਂ ਵਿੱਛੜ ਜਾਂਦੇ ਹਨ ਉਹ ਸਦਾ ਜੰਮਦੇ ਮਰਦੇ ਰਹਿੰਦੇ ਹਨ, ਉਹਨਾਂ ਦੇ ਹਾਹੁਕੇ ਕਦੇ ਮੁੱਕਦੇ ਨਹੀਂ ॥੧॥ ਸਿ = ਉਹ ਬੰਦੇ। ਤਿਨ = ਉਹਨਾਂ ਦੇ। ਹਾਵੇ = ਹਾਹੁਕੇ। ਚੁਕਨਿ = ਮੁੱਕਦੇ ॥੧॥