ਆਸਾ ਮਹਲਾ ੫ ॥
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
ਆਪੇ ਪੇਡੁ ਬਿਸਥਾਰੀ ਸਾਖ ॥
He Himself is the tree, and the branches extending out.
(ਹੇ ਭਾਈ! ਇਹ ਜਗਤ, ਮਾਨੋ ਇਕ ਵੱਡੇ ਖਿਲਾਰ ਵਾਲਾ ਰੁੱਖ ਹੈ) ਪਰਮਾਤਮਾ ਆਪ ਹੀ (ਇਸ ਜਗਤ-ਰੁੱਖ ਨੂੰ ਸਹਾਰਾ ਦੇਣ ਵਾਲਾ) ਵੱਡਾ ਤਨਾ ਹੈ (ਜਗਤ-ਪਸਾਰਾ ਉਸ ਰੁੱਖ ਦੀਆਂ) ਸ਼ਾਖ਼ਾਂ ਦਾ ਖਿਲਾਰ ਖਿਲਰਿਆ ਹੋਇਆ ਹੈ। ਪੇਡੁ = ਵੱਡਾ ਤਨਾ ਜੋ ਰੁੱਖ ਦੇ ਸਾਰੇ ਖਿਲਾਰ ਦਾ ਸਹਾਰਾ ਹੁੰਦਾ ਹੈ। ਬਿਸਥਾਰੀ = ਖਿਲਾਰੀਆਂ ਹੋਈਆਂ ਹਨ। ਸਾਖ = ਸ਼ਾਖ਼ਾਂ, ਟਹਿਣੀਆਂ, ਸਾਰਾ ਜਗਤ-ਪਸਾਰਾ।
ਅਪਨੀ ਖੇਤੀ ਆਪੇ ਰਾਖ ॥੧॥
He Himself preserves His own crop. ||1||
(ਹੇ ਭਾਈ! ਇਹ ਜਗਤ) ਪਰਮਾਤਮਾ ਦਾ (ਬੀਜਿਆ ਹੋਇਆ) ਫ਼ਸਲ ਹੈ, ਆਪ ਹੀ ਇਸ ਫ਼ਸਲ ਦਾ ਉਹ ਰਾਖਾ ਹੈ ॥੧॥ ਰਾਖ = ਰਾਖਾ ॥੧॥
ਜਤ ਕਤ ਪੇਖਉ ਏਕੈ ਓਹੀ ॥
Wherever I look, I see that One Lord alone.
(ਹੇ ਭਾਈ!) ਮੈਂ ਜਿਧਰ ਕਿਧਰ ਵੇਖਦਾ ਹਾਂ ਮੈਨੂੰ ਇਕ ਪਰਮਾਤਮਾ ਹੀ ਦਿੱਸਦਾ ਹੈ, ਜਤ ਕਤ = ਜਿਧਰ ਕਿਧਰ। ਪੇਖਉ = ਪੇਖਉਂ, ਮੈਂ ਵੇਖਦਾ ਹਾਂ। ਓਹੀ = ਉਹ (ਪਰਮਾਤਮਾ) ਹੀ।
ਘਟ ਘਟ ਅੰਤਰਿ ਆਪੇ ਸੋਈ ॥੧॥ ਰਹਾਉ ॥
Deep within each and every heart, He Himself is contained. ||1||Pause||
ਉਹ ਪਰਮਾਤਮਾ ਆਪ ਹੀ ਹਰੇਕ ਸਰੀਰ ਵਿਚ ਵੱਸ ਰਿਹਾ ਹੈ ॥੧॥ ਰਹਾਉ ॥ ਘਟ = ਸਰੀਰ। ਆਪੇ = (ਪਰਮਾਤਮਾ) ਆਪ ਹੀ ॥੧॥ ਰਹਾਉ ॥
ਆਪੇ ਸੂਰੁ ਕਿਰਣਿ ਬਿਸਥਾਰੁ ॥
He Himself is the sun, and the rays emanating from it.
(ਹੇ ਭਾਈ!) ਪਰਮਾਤਮਾ ਆਪ ਹੀ ਸੂਰਜ ਹੈ (ਤੇ ਇਹ ਜਗਤ, ਮਾਨੋ, ਉਸ ਦੀਆਂ) ਕਿਰਨਾਂ ਦਾ ਖਲਾਰਾ ਹੈ, ਸੂਰੁ = ਸੂਰਜ। ਬਿਸਥਾਰੁ = ਖਿਲਾਰਾ।
ਸੋਈ ਗੁਪਤੁ ਸੋਈ ਆਕਾਰੁ ॥੨॥
He is concealed, and He is revealed. ||2||
ਉਹ ਆਪ ਹੀ ਅਦ੍ਰਿਸ਼ਟ (ਰੂਪ ਵਿਚ) ਹੈ ਤੇ ਆਪ ਹੀ ਇਹ ਦਿੱਸਦਾ ਪਸਾਰਾ ਹੈ ॥੨॥ ਸੋਈ = ਉਹ (ਪਰਮਾਤਮਾ) ਹੀ। ਗੁਪਤੁ = ਲੁਕਿਆ ਹੋਇਆ, ਅਦ੍ਰਿਸ਼ਟ। ਆਕਾਰੁ = ਦਿੱਸਦਾ ਜਗਤ ॥੨॥
ਸਰਗੁਣ ਨਿਰਗੁਣ ਥਾਪੈ ਨਾਉ ॥
He is said to be of the highest attributes, and without attributes.
(ਹੇ ਭਾਈ! ਆਪਣੇ ਅਦ੍ਰਿਸ਼ਟ ਤੇ ਦ੍ਰਿਸ਼ਟਮਾਨ ਰੂਪਾਂ ਦਾ) ਨਿਰਗੁਣ ਤੇ ਸਰਗੁਣ ਨਾਮ ਉਹ ਪ੍ਰਭੂ ਆਪ ਹੀ ਥਾਪਦਾ ਹੈ। ਸਰਗੁਣ = ਮਾਇਆ ਦੇ ਤਿੰਨਾਂ ਗੁਣਾਂ ਵਾਲਾ ਪਸਾਰਾ। ਨਿਰਗੁਣ = ਮਾਇਆ ਦੇ ਤਿੰਨ ਗੁਣਾਂ ਤੋਂ ਨਿਰਲੇਪ। ਥਾਪੈ = ਬਣਾਂਦਾ ਹੈ। ਨਾਉ = ਨਾਮ।
ਦੁਹ ਮਿਲਿ ਏਕੈ ਕੀਨੋ ਠਾਉ ॥੩॥
Both converge onto His single point. ||3||
(ਦੋਹਾਂ ਵਿਚ ਫ਼ਰਕ ਨਾਮ-ਮਾਤ੍ਰ ਹੀ ਹੈ, ਕਹਿਣ ਨੂੰ ਹੀ ਹੈ), ਇਹਨਾਂ ਦੋਹਾਂ (ਰੂਪਾਂ) ਨੇ ਮਿਲ ਕੇ ਇਕ ਪਰਮਾਤਮਾ ਵਿਚ ਹੀ ਟਿਕਾਣਾ ਬਣਾਇਆ ਹੋਇਆ ਹੈ (ਇਹਨਾਂ ਦੋਹਾਂ ਦਾ ਟਿਕਾਣਾ ਪਰਮਾਤਮਾ ਆਪ ਹੀ ਹੈ) ॥੩॥ ਮਿਲਿ = ਮਿਲ ਕੇ। ਏਕੈ ਠਾਉ = ਇਕੋ ਹੀ ਥਾਂ ॥੩॥
ਕਹੁ ਨਾਨਕ ਗੁਰਿ ਭ੍ਰਮੁ ਭਉ ਖੋਇਆ ॥
Says Nanak, the Guru has dispelled my doubt and fear.
ਨਾਨਕ ਆਖਦਾ ਹੈ- ਗੁਰੂ ਨੇ (ਜਿਸ ਮਨੁੱਖ ਦੇ ਅੰਦਰੋਂ ਮਾਇਆ ਵਾਲੀ) ਭਟਕਣਾ ਤੇ ਡਰ ਦੂਰ ਕਰ ਦਿੱਤਾ, ਗੁਰਿ = ਗੁਰੂ ਨੇ। ਭ੍ਰਮੁ = ਭਟਕਣਾ।
ਅਨਦ ਰੂਪੁ ਸਭੁ ਨੈਨ ਅਲੋਇਆ ॥੪॥੧੭॥੬੮॥
With my eyes, I perceive the Lord, the embodiment of bliss, to be everywhere. ||4||17||68||
ਉਸ ਨੇ ਹਰ ਥਾਂ ਉਸ ਪਰਮਾਤਮਾ ਨੂੰ ਆਪਣੀ ਅੱਖੀਂ ਵੇਖ ਲਿਆ ਜੋ ਸਦਾ ਹੀ ਆਨੰਦ ਵਿਚ ਰਹਿੰਦਾ ਹੈ ॥੪॥੧੭॥੬੮॥ ਅਨਦ ਰੂਪੁ = ਉਹ ਪਰਮਾਤਮਾ ਸਦਾ ਹੀ ਆਨੰਦ ਵਿਚ ਰਹਿੰਦਾ ਹੈ। ਨੈਨ = ਅੱਖਾਂ ਨਾਲ। ਅਲੋਇਆ = ਵੇਖ ਲਿਆ ॥੪॥੧੭॥੬੮॥