ਮਃ ੧ ॥
First Mehl:
ਪਹਿਲੀ ਪਾਤਿਸ਼ਾਹੀ।
ਸਸੁਰੈ ਪੇਈਐ ਕੰਤ ਕੀ ਕੰਤੁ ਅਗੰਮੁ ਅਥਾਹੁ ॥
In her father-in-law's home hereafter, and in her parents' home in this world, she belongs to her Husband Lord. Her Husband is inaccessible and unfathomable.
ਪ੍ਰਭੂ-ਖਸਮ ਅਪਹੁੰਚ ਹੈ ਤੇ ਬਹੁਤ ਡੂੰਘਾ ਹੈ; ਜੋ ਜੀਵ-ਇਸਤ੍ਰੀਆਂ ਸਹੁਰੇ-ਘਰ ਤੇ ਪੇਕੇ-ਘਰ (ਦੋਹੀਂ ਥਾਈਂ, ਭਾਵ ਲੋਕ ਪਰਲੋਕ ਵਿਚ ਉਸ) ਖਸਮ ਦੀਆਂ ਹੋ ਕੇ ਰਹਿੰਦੀਆਂ ਹਨ,
ਨਾਨਕ ਧੰਨੁ ਸੋੁਹਾਗਣੀ ਜੋ ਭਾਵਹਿ ਵੇਪਰਵਾਹ ॥੨॥
O Nanak, she is the happy soul-bride, who is pleasing to her carefree, independent Lord. ||2||
ਤੇ (ਇਸ ਤਰ੍ਹਾਂ) ਉਸ ਬੇਪਰਵਾਹ ਨੂੰ ਪਿਆਰੀਆਂ ਲੱਗਦੀਆਂ ਹਨ, ਉਹ ਭਾਗਾਂ ਵਾਲੀਆਂ ਹਨ ॥੨॥ {ਨੋਟ: ਫ਼ਰੀਦ ਜੀ ਦੇ ਸ਼ਲੋਕਾਂ ਵਿਚ ਭੀ ਇਹ ਸ਼ਲੋਕ ਨੰ: ੩੨ ਤੇ ਦਰਜ ਹੈ; ਪਰ ਕਈ ਥਾਈਂ ਫ਼ਰਕ ਹਨ, ਪਾਂਠਕ-ਜਨ ਆਪ ਟਾਕਰਾ ਕਰ ਕੇ ਵੇਖ ਲੈਣ}। ਸਹਾਗਣੀ = {ਏਥੇ 'ਸ' ਦੇ ਨਾਲ (ੁ) ਪੜ੍ਹਨਾ ਹੈ, ਅਸਲ ਲ਼ਫ਼ਜ਼ 'ਸੋਹਾਗਣੀ' ਹੈ} ॥੨॥