ਮਾਝ ਮਹਲਾ

Maajh, Fifth Mehl:

ਮਾਝ, ਪੰਜਵੀਂ ਪਾਤਸ਼ਾਹੀ।

ਜਿਤੁ ਘਰਿ ਪਿਰਿ ਸੋਹਾਗੁ ਬਣਾਇਆ

That house, in which the soul-bride has married her Husband Lord

ਹੇ ਸਖੀ! ਜਿਸ ਹਿਰਦੇ-ਘਰ ਵਿਚ ਪ੍ਰਭੂ-ਪਤੀ ਨੇ (ਆਪਣੇ ਪਰਕਾਸ਼ ਨਾਲ) ਚੰਗਾ ਭਾਗ ਲਾ ਦਿੱਤਾ ਹੋਵੇ, ਜਿਤੁ = ਜਿਸ ਵਿਚ। ਘਰਿ = ਹਿਰਦੇ-ਘਰ ਵਿਚ। ਪਿਰਿ = ਪਿਰ ਨੇ।

ਤਿਤੁ ਘਰਿ ਸਖੀਏ ਮੰਗਲੁ ਗਾਇਆ

in that house, O my companions, sing the songs of rejoicing.

ਉਸ ਹਿਰਦੇ-ਘਰ ਵਿਚ (ਪ੍ਰਭ-ਪਤੀ ਦੀ) ਸਿਫ਼ਤ-ਸਾਲਾਹ ਦਾ ਗੀਤ ਗਾਇਆ ਜਾਂਦਾ ਹੈ। ਸਖੀਏ = ਹੇ ਸਖੀ! ਗਾਇਆ = ਗਾਇਆ ਜਾ ਸਕਦਾ ਹੈ।

ਅਨਦ ਬਿਨੋਦ ਤਿਤੈ ਘਰਿ ਸੋਹਹਿ ਜੋ ਧਨ ਕੰਤਿ ਸਿਗਾਰੀ ਜੀਉ ॥੧॥

Joy and celebrations decorate that house, in which the Husband Lord has adorned His soul-bride. ||1||

ਜਿਸ ਜੀਵ-ਇਸਤ੍ਰੀ ਨੂੰ ਖਸਮ-ਪ੍ਰਭੂ ਨੇ ਆਤਮਕ ਸੁੰਦਰਤਾ ਬਖ਼ਸ਼ ਦਿੱਤੀ ਹੋਵੇ, ਉਸ ਦੇ ਹਿਰਦੇ-ਘਰ ਵਿਚ ਆਤਮਕ ਆਨੰਦ ਸੋਭਦੇ ਹਨ ਆਤਮਕ ਖ਼ੁਸ਼ੀਆਂ ਸੋਭਦੀਆਂ ਹਨ ॥੧॥ ਬਿਨੋਦ = ਖ਼ੁਸ਼ੀਆਂ। ਸੋਹਹਿ = ਸੋਭਦੇ ਹਨ। ਤਿਤੈ ਘਰਿ = ਉਸੇ ਘਰ ਵਿਚ। ਤਿਤੁ ਘਰਿ = ਉਸ ਘਰ ਵਿਚ। ਧਨ = ਇਸਤ੍ਰੀ। ਕੰਤਿ = ਕੰਤ ਨੇ ॥੧॥

ਸਾ ਗੁਣਵੰਤੀ ਸਾ ਵਡਭਾਗਣਿ

She is virtuous, and she is very fortunate;

ਜੇਹੜੀ ਜੀਵ-ਇਸਤ੍ਰੀ ਖਸਮ-ਪ੍ਰਭੂ ਦੀ ਪਿਆਰੀ ਬਣ ਜਾਏ, ਉਹ ਸਭ ਗੁਣਾਂ ਦੀ ਮਾਲਕ ਬਣ ਜਾਂਦੀ ਹੈ, ਉਹ ਵੱਡੇ ਭਾਗਾਂ ਵਾਲੀ ਹੋ ਜਾਂਦੀ ਹੈ, ਸਾ = ਉਹ ਇਸਤ੍ਰੀ।

ਪੁਤ੍ਰਵੰਤੀ ਸੀਲਵੰਤਿ ਸੋਹਾਗਣਿ

she is blessed with sons and tender-hearted. The happy soul-bride is loved by her Husband.

ਉਹ (ਆਤਮ-ਗਿਆਨ-ਰੂਪ) ਪੁੱਤਰ ਵਾਲੀ, ਚੰਗੇ ਸੁਭਾਉ ਵਾਲੀ ਤੇ ਸੁਹਾਗ-ਭਾਗ ਵਾਲੀ ਬਣ ਜਾਂਦੀ ਹੈ। ਸੀਲਵੰਤਿ = ਮਿੱਠੇ ਸੁਭਾ ਵਾਲੀ।

ਰੂਪਵੰਤਿ ਸਾ ਸੁਘੜਿ ਬਿਚਖਣਿ ਜੋ ਧਨ ਕੰਤ ਪਿਆਰੀ ਜੀਉ ॥੨॥

She is beautiful, wise, and clever. That soul-bride is the beloved of her Husband Lord. ||2||

ਉਸ ਦਾ ਆਤਮਕ ਜੀਵਨ ਸੋਹਣਾ ਬਣ ਜਾਂਦਾ ਹੈ, ਉਹ ਸੁਚੱਜੀ ਘਾੜਤ ਵਾਲੇ ਮਨ ਦੀ ਮਾਲਕ ਤੇ ਚੰਗੀ ਸੂਝ ਦੀ ਮਾਲਕ ਬਣ ਜਾਂਦੀ ਹੈ ॥੨॥ ਸੁਘੜਿ = ਸੁਚੱਜੀ (ਜਿਸ ਦਾ ਮਨ ਸੋਹਣਾ ਘੜਿਆ ਹੋਇਆ ਹੈ)। ਬਿਚਖਣਿ = ਸਿਆਣੀ। ਕੰਤ ਪਿਆਰੀ = ਕੰਤ ਦੀ ਪਿਆਰੀ ॥੨॥

ਅਚਾਰਵੰਤਿ ਸਾਈ ਪਰਧਾਨੇ

She is well-mannered, noble and distinguished.

ਉਸ ਦਾ ਆਚਰਨ ਉੱਚਾ ਹੋ ਜਾਂਦਾ ਹੈ ਉਹ (ਸੰਗਤਿ ਵਿਚ) ਮੰਨੀ-ਪ੍ਰਮੰਨੀ ਜਾਂਦੀ ਹੈ, ਅਚਾਰਵੰਤਿ = ਚੰਗੇ ਆਚਰਨ ਵਾਲੀ। ਸਾਈ = ਸਾ ਹੀ, ਉਹ ਇਸਤ੍ਰੀ ਹੀ। ਪਰਧਾਨ = ਮੰਨੀ-ਪ੍ਰਮੰਨੀ।

ਸਭ ਸਿੰਗਾਰ ਬਣੇ ਤਿਸੁ ਗਿਆਨੇ

She is decorated and adorned with wisdom.

ਪ੍ਰਭੂ-ਪਤੀ ਨਾਲ ਡੂੰਘੀ ਸਾਂਝ ਦਾ ਸਦਕਾ ਸਾਰੇ ਆਤਮਕ ਗੁਣ ਉਸ ਦੇ ਜੀਵਨ ਨੂੰ ਸਵਾਰ ਦੇਂਦੇ ਹਨ, ਬਣੇ = ਫਬਦੇ ਹਨ। ਗਿਆਨੇ = ਗਿਆਨਿ, ਗਿਆਨ ਦੀ ਰਾਹੀਂ, ਡੂੰਘੀ ਸਾਂਝ ਦਾ ਸਦਕਾ।

ਸਾ ਕੁਲਵੰਤੀ ਸਾ ਸਭਰਾਈ ਜੋ ਪਿਰਿ ਕੈ ਰੰਗਿ ਸਵਾਰੀ ਜੀਉ ॥੩॥

She is from a most respected family; she is the queen, adorned with the Love of her Husband Lord. ||3||

ਉਹ ਉੱਚੀ ਕੁਲ ਵਾਲੀ ਸਮਝੀ ਜਾਂਦੀ ਹੈ, ਉਹ ਭਰਾਵਾਂ ਵਾਲੀ ਹੋ ਜਾਂਦੀ ਹੈ, ਜੇਹੜੀ ਜੀਵ-ਇਸਤ੍ਰੀ ਪ੍ਰਭੂ-ਪਤੀ ਦੇ ਪ੍ਰੇਮ-ਰੰਗ ਵਿਚ (ਰੰਗੀਜ ਕੇ) ਸੋਹਣੇ ਜੀਵਨ ਵਾਲੀ ਬਣ ਜਾਂਦੀ ਹੈ ॥੩॥ ਸਭਰਾਈ = ਸ-ਭਰਾਈ, ਭਰਾਵਾਂ ਵਾਲੀ। ਪਿਰ ਕੈ ਰੰਗਿ = ਪਤੀ ਦੇ ਪ੍ਰੇਮ ਵਿਚ ॥੩॥

ਮਹਿਮਾ ਤਿਸ ਕੀ ਕਹਣੁ ਜਾਏ

Her glory cannot be described;

ਉਸ ਜੀਵ-ਇਸਤ੍ਰੀ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ, ਮਹਿਮਾ = ਵਡਿਆਈ। ਤਿਸ ਕੀ = {ਲਫ਼ਜ਼ 'ਤਿਸੁ' ਅਤੇ 'ਤਿਸ' ਦਾ ਫ਼ਰਕ ਧਿਆਨ-ਯੋਗ ਹੈ। ਲਫ਼ਜ਼ 'ਤਿਸ' ਦਾ (ੁ) ਸੰਬੰਧਕ 'ਕੀ' ਦੇ ਕਾਰਨ ਉਡ ਗਿਆ ਹੈ} ਉਸ ਦੀ।

ਜੋ ਪਿਰਿ ਮੇਲਿ ਲਈ ਅੰਗਿ ਲਾਏ

she melts in the Embrace of her Husband Lord.

ਜਿਸ ਨੂੰ ਪ੍ਰਭੂ-ਪਤੀ ਨੇ ਆਪਣੇ ਚਰਨਾਂ ਵਿਚ ਜੋੜ ਕੇ ਆਪਣੇ ਵਿਚ ਲੀਨ ਕਰ ਲਿਆ ਹੋਵੇ। ਪਿਰਿ = ਪਿਰ ਨੇ। ਅੰਗਿ = ਅੰਗ ਨਾਲ, ਸਰੀਰ ਨਾਲ। ਲਾਏ = ਲਾਇ, ਲਾ ਕੇ।

ਥਿਰੁ ਸੁਹਾਗੁ ਵਰੁ ਅਗਮੁ ਅਗੋਚਰੁ ਜਨ ਨਾਨਕ ਪ੍ਰੇਮ ਸਾਧਾਰੀ ਜੀਉ ॥੪॥੪॥੧੧॥

Her marriage is eternal; her Husband is Inaccessible and Incomprehensible. O Servant Nanak, His Love is her only Support. ||4||4||11||

ਹੇ ਦਾਸ ਨਾਨਕ! ਜੇਹੜਾ ਪਰਮਾਤਮਾ ਅਪਹੁੰਚ ਹੈ ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ ਉਹ ਉਸ ਜੀਵ-ਇਸਤ੍ਰੀ ਦਾ ਸਦਾ ਕਾਇਮ ਰਹਿਣ ਵਾਲਾ ਸੁਹਾਗ-ਭਾਗ ਬਣ ਜਾਂਦਾ ਹੈ, ਉਸ ਜੀਵ-ਇਸਤ੍ਰੀ ਨੂੰ ਉਸ ਦੇ ਪ੍ਰੇਮ ਦਾ ਆਸਰਾ ਸਦਾ ਮਿਲਿਆ ਰਹਿੰਦਾ ਹੈ ॥੪॥੪॥੧੧॥ ਥਿਰੁ = ਸਦਾ ਕਾਇਮ ਰਹਿਣ ਵਾਲਾ। ਵਰੁ = ਖਸਮ। ਅਗਮੁ = ਅਪਹੁੰਚ। ਅਗੋਚਰੁ = {ਅ-ਗੋ-ਚਰ। ਗੋ = ਗਿਆਨ-ਇੰਦ੍ਰੇ। ਚਰ = ਪਹੁੰਚ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਸਾਧਾਰੀ = ਸ = ਆਧਾਰੀ, ਆਸਰੇ ਵਾਲੀ ॥੪॥