ਆਸਾ

Aasaa:

ਆਸਾ।

ਹਰਿ ਹਰਿ ਹਰਿ ਹਰਿ ਹਰਿ ਹਰਿ ਹਰੇ

The Lord, Har, Har, Har, Har, Har, Har, Haray.

ਮੁੜ ਮੁੜ ਸੁਆਸ ਸੁਆਸ ਹਰਿਨਾਮ ਸਿਮਰਦਿਆਂ, ਹਰਿ......ਹਰੇ।

ਹਰਿ ਸਿਮਰਤ ਜਨ ਗਏ ਨਿਸਤਰਿ ਤਰੇ ॥੧॥ ਰਹਾਉ

Meditating on the Lord, the humble are carried across to salvation. ||1||Pause||

ਹਰਿ-ਨਾਮ ਸਿਮਰਨ ਨਾਲ ਹਰੀ ਦੇ ਦਾਸ (ਸੰਸਾਰ-ਸਮੁੰਦਰ ਤੋਂ) ਪੂਰਨ ਤੌਰ ਤੇ ਪਾਰ ਲੰਘ ਜਾਂਦੇ ਹਨ ॥੧॥ ਰਹਾਉ ॥ ਹਰਿ ਸਿਮਰਤ = ਮੁੜ ਮੁੜ ਸੁਆਸ ਸੁਆਸ ਹਰਿਨਾਮ ਸਿਮਰਦਿਆਂ। ਜਨ = (ਹਰੀ ਦੇ) ਦਾਸ। ਗਏ ਤਰੇ = ਤਰੇ ਗਏ, ਤਰ ਗਏ, ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ। ਨਿਸਤਰਿ = ਚੰਗੀ ਤਰ੍ਹਾਂ ਤਰ ਕੇ ॥੧॥ ਰਹਾਉ ॥

ਹਰਿ ਕੇ ਨਾਮ ਕਬੀਰ ਉਜਾਗਰ

Through the Lord's Name, Kabeer became famous and respected.

ਹਰਿ-ਨਾਮ ਸਿਮਰਨ ਦੀ ਬਰਕਤਿ ਨਾਲ ਕਬੀਰ (ਭਗਤ ਜਗਤ ਵਿਚ) ਮਸ਼ਹੂਰ ਹੋਇਆ, ਹਰਿ ਕੇ ਨਾਮ = ਹਰਿ-ਨਾਮ ਦੀ ਬਰਕਤਿ ਨਾਲ। ਉਜਾਗਰ = ਉੱਘਾ, ਮਸ਼ਹੂਰ।

ਜਨਮ ਜਨਮ ਕੇ ਕਾਟੇ ਕਾਗਰ ॥੧॥

The accounts of his past incarnations were torn up. ||1||

ਤੇ ਉਸ ਦੇ ਜਨਮਾਂ ਜਨਮਾਂ ਦੇ ਕੀਤੇ ਕਰਮਾਂ ਦੇ ਲੇਖੇ ਮੁੱਕ ਗਏ ॥੧॥ ਕਾਗਰ = ਕਾਗ਼ਜ਼। ਜਨਮ ਕੇ ਕਾਗਰ = ਕਈ ਜਨਮਾਂ ਦੇ ਕੀਤੇ ਕਰਮਾਂ ਦੇ ਲੇਖੇ ॥੧॥

ਨਿਮਤ ਨਾਮਦੇਉ ਦੂਧੁ ਪੀਆਇਆ

Because of Naam Dayv's devotion, the Lord drank the milk he offered.

ਹਰਿ-ਨਾਮ ਸਿਮਰਨ ਦੇ ਕਾਰਨ ਹੀ ਨਾਮਦੇਵ ਨੇ (ਗੋਬਿੰਦ ਰਾਇ) ਨੂੰ ਦੁੱਧ ਪਿਆਇਆ ਸੀ, ਨਿਮਤ = {Skt. निमित्त The instrumental or efficient cause. ਇਹ ਲਫ਼ਜ਼ ਕਿਸੇ 'ਸਮਾਸ' ਦੇ ਅਖ਼ੀਰ ਤੇ ਵਰਤਿਆ ਜਾਂਦਾ ਹੈ ਤੇ ਇਸ ਦਾ ਅਰਥ ਹੁੰਦਾ ਹੈ 'ਇਸ ਕਾਰਨ ਕਰਕੇ'; ਜਿਵੇਂ किन्निमित्तोयमातंकः ਭਾਵ, ਇਸ ਰੋਗ ਦਾ ਕੀਹ ਕਾਰਨ ਹੈ} ਦੇ ਕਾਰਨ, ਦੀ ਬਰਕਤਿ ਨਾਲ। (ਹਰਿ ਕੇ ਨਾਮ) ਨਿਮਤ = ਹਰਿ-ਨਾਮ ਦੀ ਬਰਕਤਿ ਨਾਲ।

ਤਉ ਜਗ ਜਨਮ ਸੰਕਟ ਨਹੀ ਆਇਆ ॥੨॥

He shall not have to suffer the pains of reincarnation into the world again. ||2||

ਤੇ, ਨਾਮ ਜਪਿਆਂ ਹੀ ਉਹ ਜਗਤ ਦੇ ਜਨਮਾਂ ਦੇ ਕਸ਼ਟਾਂ ਵਿਚ ਨਹੀਂ ਪਿਆ ॥੨॥ ਤਉ = ਤਦੋਂ, ਹਰਿ-ਨਾਮ ਸਿਮਰਨ ਨਾਲ। ਸੰਕਟ = ਕਸ਼ਟ ॥੨॥

ਜਨ ਰਵਿਦਾਸ ਰਾਮ ਰੰਗਿ ਰਾਤਾ

Servant Ravi Daas is imbued with the Lord's Love.

ਹਰੀ ਦਾ ਦਾਸ ਰਵਿਦਾਸ (ਭੀ) ਪ੍ਰਭੂ ਦੇ ਪਿਆਰ ਵਿਚ ਰੰਗਿਆ ਗਿਆ ਹੈ। ਰਾਮ ਰੰਗਿ = ਪ੍ਰਭੂ ਦੇ ਪਿਆਰ ਵਿਚ। ਰਾਤਾ = ਰੰਗਿਆ ਹੋਇਆ।

ਇਉ ਗੁਰ ਪਰਸਾਦਿ ਨਰਕ ਨਹੀ ਜਾਤਾ ॥੩॥੫॥

By Guru's Grace, he shall not have to go to hell. ||3||5||

ਇਸ ਰੰਗ ਦੀ ਬਰਕਤਿ ਨਾਲ ਸਤਿਗੁਰੂ ਦੀ ਮਿਹਰ ਦਾ ਸਦਕਾ, ਰਵਿਦਾਸ ਨਰਕਾਂ ਵਿਚ ਨਹੀਂ ਪਏਗਾ ॥੩॥੫॥ ਇਉ = ਇਸ ਤਰ੍ਹਾਂ, ਪ੍ਰਭੂ ਦੇ ਰੰਗ ਵਿਚ ਰੰਗੇ ਜਾਣ ਨਾਲ। ਪਰਸਾਦਿ = ਕਿਰਪਾ ਨਾਲ ॥੩॥੫॥

ਮਾਟੀ ਕੋ ਪੁਤਰਾ ਕੈਸੇ ਨਚਤੁ ਹੈ

How does the puppet of clay dance?

(ਮਾਇਆ ਦੇ ਮੋਹ ਵਿਚ ਫਸ ਕੇ) ਇਹ ਮਿੱਟੀ ਦਾ ਪੁਤਲਾ ਕੇਹਾ ਹਾਸੋ-ਹੀਣਾ ਹੋ ਕੇ ਨੱਚ ਰਿਹਾ ਹੈ (ਭਟਕ ਰਿਹਾ ਹੈ); ਕੋ = ਦਾ। ਪੁਤਰਾ = ਪੁਤਲਾ। ਕੈਸੇ = ਕਿਵੇਂ, ਅਚਰਜ ਤਰ੍ਹਾਂ, ਹਾਸੋ-ਹੀਣਾ ਹੋ ਕੇ।

ਦੇਖੈ ਦੇਖੈ ਸੁਨੈ ਬੋਲੈ ਦਉਰਿਓ ਫਿਰਤੁ ਹੈ ॥੧॥ ਰਹਾਉ

He looks and listens, hears and speaks, and runs around. ||1||Pause||

(ਮਾਇਆ ਨੂੰ ਹੀ) ਚਾਰ-ਚੁਫੇਰੇ ਢੂੰਢਦਾ ਹੈ; (ਮਾਇਆ ਦੀਆਂ ਹੀ ਗੱਲਾਂ) ਸੁਣਦਾ ਹੈ (ਭਾਵ, ਮਾਇਆ ਦੀਆਂ ਗੱਲਾਂ ਹੀ ਸੁਣਨੀਆਂ ਇਸ ਨੂੰ ਚੰਗੀਆਂ ਲੱਗਦੀਆਂ ਹਨ), (ਮਾਇਆ ਕਮਾਣ ਦੀਆਂ ਹੀ) ਗੱਲਾਂ ਕਰਦਾ ਹੈ, (ਹਰ ਵੇਲੇ ਮਾਇਆ ਦੀ ਖ਼ਾਤਰ ਹੀ) ਦੌੜਿਆ ਫਿਰਦਾ ਹੈ ॥੧॥ ਰਹਾਉ ॥

ਜਬ ਕਛੁ ਪਾਵੈ ਤਬ ਗਰਬੁ ਕਰਤੁ ਹੈ

When he acquires something, he is inflated with ego.

ਜਦੋਂ (ਇਸ ਨੂੰ) ਕੁਝ ਧਨ ਮਿਲ ਜਾਂਦਾ ਹੈ ਤਾਂ (ਇਹ) ਅਹੰਕਾਰ ਕਰਨ ਲੱਗ ਪੈਂਦਾ ਹੈ; ਕਛੁ = ਕੁਝ ਮਾਇਆ। ਪਾਵੈ = ਹਾਸਲ ਕਰਦਾ ਹੈ। ਗਰਬੁ = ਅਹੰਕਾਰ।

ਮਾਇਆ ਗਈ ਤਬ ਰੋਵਨੁ ਲਗਤੁ ਹੈ ॥੧॥

But when his wealth is gone, then he cries and bewails. ||1||

ਪਰ ਜੇ ਗੁਆਚ ਜਾਏ ਤਾਂ ਰੋਂਦਾ ਹੈ, ਦੁੱਖੀ ਹੁੰਦਾ ਹੈ ॥੧॥ ਗਈ = ਗੁਆਚ ਜਾਣ ਤੇ। ਰੋਵਨੁ ਲਗਤੁ = ਰੋਂਦਾ ਹੈ, ਦੁੱਖੀ ਹੁੰਦਾ ਹੈ ॥੧॥

ਮਨ ਬਚ ਕ੍ਰਮ ਰਸ ਕਸਹਿ ਲੁਭਾਨਾ

In thought, word and deed, he is attached to the sweet and tangy flavors.

ਆਪਣੇ ਮਨ ਦੀ ਰਾਹੀਂ, ਬਚਨਾਂ ਦੀ ਰਾਹੀਂ, ਕਰਤੂਤਾਂ ਦੀ ਰਾਹੀਂ, ਚਸਕਿਆਂ ਵਿਚ ਫਸਿਆ ਹੋਇਆ ਹੈ, ਬਚ = ਬਚਨ, ਗੱਲਾਂ। ਕ੍ਰਮ = ਕਰਮ, ਕਰਤੂਤ। ਰਸ ਕਸਹਿ = ਰਸਾਂ ਕਸਾਂ ਵਿਚ, ਸੁਆਦਾਂ ਵਿਚ, ਚਸਕਿਆਂ ਵਿਚ। ਲੁਭਾਨਾ = ਮਸਤ।

ਬਿਨਸਿ ਗਇਆ ਜਾਇ ਕਹੂੰ ਸਮਾਨਾ ॥੨॥

When he dies, no one knows where he has gone. ||2||

(ਆਖ਼ਰ ਮੌਤ ਆਉਣ ਤੇ) ਜਦੋਂ ਇਹ ਸਰੀਰ ਢਹਿ ਪੈਂਦਾ ਹੈ ਤਾਂ ਜੀਵ (ਸਰੀਰ ਵਿਚੋਂ) ਜਾ ਕੇ (ਪ੍ਰਭੂ-ਚਰਨਾਂ ਵਿਚ ਅਪੜਨ ਦੇ ਥਾਂ) ਕਿਤੇ ਕੁਥਾਂ ਹੀ ਟਿਕਦਾ ਹੈ ॥੨॥ ਬਿਨਸਿ ਗਇਆ = ਜਦੋਂ ਇਹ ਪੁਤਲਾ ਨਾਸ ਹੋ ਗਿਆ। ਜਾਇ = ਜੀਵ ਇਥੋਂ ਜਾ ਕੇ। ਕਹੂੰ = (ਪ੍ਰਭੂ-ਚਰਨਾਂ ਦੇ ਥਾਂ) ਕਿਸੇ ਹੋਰ ਥਾਂ ॥੨॥

ਕਹਿ ਰਵਿਦਾਸ ਬਾਜੀ ਜਗੁ ਭਾਈ

Says Ravi Daas, the world is just a dramatic play, O Siblings of Destiny.

ਰਵਿਦਾਸ ਆਖਦਾ ਹੈ, ਇਹ ਜਗਤ ਇਕ ਖੇਡ ਹੀ ਹੈ, ਕਹਿ = ਕਹੇ, ਆਖਦਾ ਹੈ। ਭਾਈ = ਹੇ ਭਾਈ!

ਬਾਜੀਗਰ ਸਉ ਮੋੁਹਿ ਪ੍ਰੀਤਿ ਬਨਿ ਆਈ ॥੩॥੬॥

I have enshrined love for the Lord, the star of the show. ||3||6||

ਮੇਰੀ ਪ੍ਰੀਤ ਤਾਂ (ਜਗਤ ਦੀ ਮਾਇਆ ਦੇ ਥਾਂ) ਇਸ ਖੇਡ ਦੇ ਬਣਾਉਣ ਵਾਲੇ ਨਾਲ ਲੱਗ ਗਈ ਹੈ (ਸੋ, ਮੈਂ ਇਸ ਹਾਸੋ-ਹੀਣੇ ਨਾਚ ਤੋਂ ਬਚ ਗਿਆ ਹਾਂ) ॥੩॥੬॥ ਸਉ = ਸਿਉ, ਨਾਲ। ਮਹਿ = ਮੈਨੂੰ {ਅੱਖਰ 'ਮ' ਦੇ ਨਾਲ ਦੋ ਲਗਾਂ ਹਨ (ੋ) ਅਤੇ (ੁ)। ਅਸਲ ਲਫ਼ਜ਼ ਹੈ 'ਮੋਹਿ', ਪਰ ਇਥੇ ਪੜ੍ਹਨਾ ਹੈ 'ਮੁਹਿ'} ॥੩॥੬॥