ਸਲੋਕੁ ਮਃ ੩ ॥
Salok, Third Mehl:
ਸਲੋਕ ਤੀਜੀ ਪਾਤਿਸ਼ਾਹੀ।
ਜਿਉ ਤਨੁ ਕੋਲੂ ਪੀੜੀਐ ਰਤੁ ਨ ਭੋਰੀ ਡੇਹਿ ॥
It is as if my body has been crushed in the oil-press, without yielding even a drop of blood;
ਜੇ ਮੇਰਾ ਸਰੀਰ ਰਤਾ ਭਰ ਭੀ ਲਹੂ ਨਾ ਦੇਵੇ ਭਾਵੇਂ ਤਿਲਾਂ ਵਾਂਗ ਇਹ ਕੋਹਲੂ ਵਿਚ ਪੀੜਿਆ ਜਾਏ, (ਭਾਵ, ਜੇ ਅਨੇਕਾਂ ਕਰੜੇ ਕਸ਼ਟ ਆਉਣ ਤੇ ਭੀ ਮੇਰੇ ਅੰਦਰ ਸਰੀਰ ਦੇ ਬਚੇ ਰਹਿਣ ਦੀ ਲਾਲਸਾ ਰਤਾ ਭੀ ਨਾ ਹੋਵੇ) ਭੋਰੀ = ਰਤਾ ਭਰ ਭੀ। ਡੇਹਿ = ਦੇਵੇ।
ਜੀਉ ਵੰਞੈ ਚਉ ਖੰਨੀਐ ਸਚੇ ਸੰਦੜੈ ਨੇਹਿ ॥
it is as if my soul has been cut apart into pieces for the sake of the Love of the True Lord;
ਜੇ ਮੇਰੀ ਜਿੰਦ ਸੱਚੇ ਪ੍ਰਭੂ ਦੇ ਪਿਆਰ ਤੋਂ ਵਾਰਨੇ ਸਦਕੇ ਪਈ ਹੋਵੇ, ਜੀਉ = ਜਿੰਦ। ਚਉਖੰਨੀਐ = ਚਾਰ ਖੰਨ। ਚਉਖੰਨੀਐ ਵੰਞੈ = ਚਾਰ ਟੋਟੇ ਹੋ ਜਾਏ। ਨੇਹਿ = ਪਿਆਰ ਦੀ ਖ਼ਾਤਰ। ਸੰਦੜੈ = ਦੇ।
ਨਾਨਕ ਮੇਲੁ ਨ ਚੁਕਈ ਰਾਤੀ ਅਤੈ ਡੇਹ ॥੧॥
O Nanak, still, night and day, my Union with the Lord is not broken. ||1||
ਹੇ ਨਾਨਕ! ਤਾਂ ਹੀ ਪ੍ਰਭੂ ਨਾਲ ਮਿਲਾਪ ਨਾ ਦਿਨੇ ਨਾ ਰਾਤ (ਕਦੇ ਭੀ) ਨਹੀਂ ਟੁੱਟਦਾ ॥੧॥ ਡੇਹ = ਦਿਨ। ਅਤੈ = ਅਤੇ ॥੧॥