ਰਮਣੰ ਕੇਵਲੰ ਕੀਰਤਨੰ ਸੁਧਰਮੰ ਦੇਹ ਧਾਰਣਹ

To sing the Kirtan of God's Praises is the righteous duty incurred by taking birth in this human body.

ਕੇਵਲ ਸਿਫ਼ਤ-ਸਾਲਾਹ ਕਰਨੀ ਮਨੁੱਖਾਂ ਦਾ ਸ੍ਰੇਸ਼ਟ ਧਰਮ ਹੈ। ਰਮਣੰ = ਜਪਣਾ। ਕੇਵਲੰ = (कद्धवलं = Solely) ਸਿਰਫ਼। ਸੁਧਰਮੰ = ਸ੍ਰੇਸ਼ਟ ਧਰਮ। ਦੇਹ ਧਾਰਣਹ = ਦੇਹਧਾਰੀ, ਮਨੁੱਖ।

ਅੰਮ੍ਰਿਤ ਨਾਮੁ ਨਾਰਾਇਣ ਨਾਨਕ ਪੀਵਤੰ ਸੰਤ ਤ੍ਰਿਪੵਤੇ ॥੨੬॥

The Naam, the Name of the Lord, is Ambrosial Nectar, O Nanak. The Saints drink it in, and never have enough of it. ||26||

ਹੇ ਨਾਨਕ! ਸੰਤ ਜਨ ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਜਲ ਪੀਂਦਿਆਂ ਰੱਜਦੇ ਨਹੀਂ ॥੨੬॥ ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ ਜਲ। ਤ੍ਰਿਪ੍ਯ੍ਯਤੇ = ਰੱਜਦੇ (तृप् = to be contented तृप्यति) ॥੨੬॥

ਸਹਣ ਸੀਲ ਸੰਤੰ ਸਮ ਮਿਤ੍ਰਸੵ ਦੁਰਜਨਹ

The Saints are tolerant and good-natured; friends and enemies are the same to them.

ਸੰਤ ਜਨਾਂ ਨੂੰ ਮਿਤ੍ਰ ਅਤੇ ਦੁਰਜਨ ਇੱਕ-ਸਮਾਨ ਹੁੰਦੇ ਹਨ। ਦੂਜਿਆਂ ਦੀ ਵਧੀਕੀ ਨੂੰ ਸਹਾਰਨਾ-ਇਹ ਉਹਨਾਂ ਦਾ ਸੁਭਾਉ ਬਣ ਜਾਂਦਾ ਹੈ। ਸਹਣ = ਸਹਾਰਨਾ (सहन)। ਸੀਲ = ਮਿੱਠਾ ਸੁਭਾਉ (शील)। ਸਹਣ ਸੀਲ = (सहन शील = patient, forgivng)। ਸਮ = ਬਰਾਬਰ। ਮਿਤ੍ਰਸ੍ਯ੍ਯ = ਮਿੱਤ੍ਰ ਦਾ (मित्रस्य)। ਦੁਰਜਨਹ = ਭੈੜੇ ਮਨੁੱਖ (दुर्जनं)।

ਨਾਨਕ ਭੋਜਨ ਅਨਿਕ ਪ੍ਰਕਾਰੇਣ ਨਿੰਦਕ ਆਵਧ ਹੋਇ ਉਪਤਿਸਟਤੇ ॥੨੭॥

O Nanak, it is all the same to them, whether someone offers them all sorts of foods, or slanders them, or draws weapons to kill them. ||27||

ਹੇ ਨਾਨਕ! ਮਿਤ੍ਰ ਤਾਂ ਅਨੇਕਾਂ ਕਿਸਮਾਂ ਦੇ ਭੋਜਨ ਲੈ ਕੇ, ਪਰ ਨਿੰਦਕ (ਉਹਨਾਂ ਨੂੰ ਮਾਰਨ ਵਾਸਤੇ) ਸ਼ਸਤ੍ਰ ਲੈ ਕੇ ਉਹਨਾਂ ਪਾਸ ਜਾਂਦੇ ਹਨ (ਉਹ ਦੋਹਾਂ ਨੂੰ ਪਿਆਰ ਦੀ ਦ੍ਰਿਸ਼ਟੀ ਨਾਲ ਤੱਕਦੇ ਹਨ) ॥੨੭॥ ਆਵਧ = ਸ਼ਸਤ੍ਰ, ਹਥਿਆਰ (आयुध)। ਉਪਤਿਸਟਤੇ = ਨੇੜੇ ਆਉਂਦੇ ਹਨ (उपतिष्ठति = comes near) ॥੨੭॥