ਸਵੈਯਾ

SWAYYA

ਸਵੈਯਾ:

ਯੌ ਸੁਨਿ ਕੈ ਤਿਹ ਕੀ ਬਤੀਯਾ ਤਬ ਹੀ ਇਹ ਚਉਦਹ ਲੋਕ ਬਨਾਏ

ਉਸ ਦੀ ਗੱਲ ਸੁਣ ਕੇ ਉਸ ਨੇ ਉਸੇ ਵੇਲੇ ਚੌਦਾਂ ਲੋਕ ਬਣਾਏ।

ਜੀਵ ਜਨਾਵਰ ਦੇਵ ਨਿਸਾਚਰ ਭੀਤ ਕੇ ਬੀਚ ਲਿਖੇ ਚਿਤ ਲਾਏ

Hearing her words, this friend created all the fourteen worlds and created all the beings, the gods and other

ਜੀਵ, ਜਾਨਵਰ, ਦੇਵਤੇ, ਰਾਖਸ਼ (ਆਦਿ ਸਭ ਦੇ ਸਰੂਪ) ਦੀਵਾਰ ਉਪਰ ਲਿਖ ਦਿੱਤੇ (ਅਰਥਾਤ ਚਿਤਰ ਦਿੱਤੇ)।

ਅਉਰ ਸਭੈ ਰਚਨਾ ਜਗ ਹੂ ਕੀ ਲਿਖੀ ਕਹਿ ਲਉ ਕਬਿ ਸ︀ਯਾਮ ਸੁਨਾਏ

She made all the creation of the world

ਕਵੀ ਸ਼ਿਆਮ ਕਿਥੋਂ ਤਕ ਸੁਣਾਏ, ਹੋਰ ਵੀ ਜਗਤ ਦੀ ਸਾਰੀ ਰਚਨਾ ਲਿਖ ਦਿੱਤੀ।

ਤਉ ਇਹ ਆਇ ਸਮੁਛਤ ਕੈ ਬਹੀਆ ਗਹਿ ਯਾ ਸਭ ਹੀ ਦਰਸਾਏ ॥੨੧੯੮॥

Now she caught hold of the arm of Usha and showed her everything.2198.

ਤਦ ਇਸ (ਚਿਤ੍ਰਰੇਖਾ) ਨੇ ਆ ਕੇ (ਉਸ ਨੂੰ) ਸਾਵਧਾਨ ਕੀਤਾ ਅਤੇ ਬਾਂਹ ਪਕੜ ਕੇ ਉਸ ਨੂੰ ਸਭ ਕੁਝ ਵਿਖਾ ਦਿੱਤਾ ॥੨੧੯੮॥

ਜਉ ਬਹੀਆ ਗਹਿ ਕੈ ਇਹ ਕੀ ਉਨ ਚਿਤ੍ਰ ਸਭੈ ਇਹ ਕਉ ਦਰਸਾਏ

ਜਦ ਇਸ ਦੀ ਬਾਂਹ ਪਕੜ ਕੇ ਉਸ ਨੇ ਸਾਰੇ ਚਿਤਰ ਇਸ ਨੂੰ ਵਿਖਾ ਦਿੱਤੇ।

ਦੇਖਤਿ ਦੇਖਤਿ ਗੀ ਤਿਹ ਠਾ ਜਹ ਦ੍ਵਾਰਵਤੀ ਬ੍ਰਿਜਨਾਥ ਬਨਾਏ

When catching her arm, she showed her all the portraits, then seeing all this she reached the Dwarka city of Krishna

(ਤਦ ਉਹ) ਵੇਖਦਿਆਂ ਵੇਖਦਿਆਂ ਉਸ ਥਾਂ ਤੇ ਪਹੁੰਚੀ ਜਿਥੇ ਦੁਆਰਿਕਾ ਵਿਚ ਕ੍ਰਿਸ਼ਨ (ਦੀ ਮੂਰਤ) ਬਣੀ ਹੋਈ ਸੀ।

ਸੰਬਰ ਕੋ ਅਰਿ ਥੋ ਜਿਹ ਠਉਰ ਲਿਖਿਯੋ ਇਹ ਤਾ ਪਿਖਿ ਨੈਨ ਨਿਵਾਏ

ਜਿਸ ਥਾਂ ਤੇ ਸੰਬਰ ਦੇ ਵੈਰੀ (ਅਨਰੁੱਧ) (ਦੀ ਸੂਰਤ) ਚਿਤਰੀ ਹੋਈ ਸੀ, ਤਾਂ ਇਸ ਨੇ ਵੇਖ ਕੇ ਅੱਖਾਂ ਨੀਵੀਆਂ ਪਾ ਲਈਆਂ।

ਤਾ ਸੁਇ ਦੇਖਿ ਕਹਿਯੋ ਇਹ ਭਾਤਿ ਸਹੀ ਮੇਰੇ ਪ੍ਰੀਤਮ ਸਖੀ ਪਾਏ ॥੨੧੯੯॥

The place where Shamber Kumar was written, she drooped her eyes on reaching there and said, “O friend! he is my beloved.”2199.

ਤਾਂ (ਉਸ) ਸੂਰਤ ਨੂੰ ਵੇਖ ਕੇ ਇਸ ਤਰ੍ਹਾਂ ਕਿਹਾ, ਹੇ ਸਖੀ! ਇਹ ਮੇਰੇ ਸਹੀ ਪ੍ਰੀਤਮ ਹਨ (ਅਤੇ ਮੈਂ) ਪਾ ਲਏ ਹਨ ॥੨੧੯੯॥