ਗਉੜੀ ਕਬੀਰ ਜੀ ॥
Gauree, Kabeer Jee:
ਗਉੜੀ ਕਬੀਰ ਜੀ।
ਦੇਇ ਮੁਹਾਰ ਲਗਾਮੁ ਪਹਿਰਾਵਉ ॥
I have grasped the reins and attached the bridle;
ਮੈਂ ਤਾਂ (ਆਪਣੇ ਮਨ-ਰੂਪ ਅਤੇ ਘੋੜੇ ਨੂੰ ਉਸਤਤਿ ਨਿੰਦਾ ਤੋਂ ਰੋਕਣ ਦੀ) ਪੂਜੀ ਦੇ ਕੇ (ਪ੍ਰੇਮ ਦੀ ਲਗਨ ਦੀ) ਲਗਾਮ ਪਾਂਦਾ ਹਾਂ, ਦੇਇ = ਦੇ ਕੇ, ਪਾ ਕੇ। ਮੁਹਾਰ = ਘੋੜੇ ਦੀ ਪੂਜੀ ਜੋ ਮੂੰਹ ਤੋਂ ਤੰਗ ਨਾਲ ਹੇਠਲੇ ਪਾਸੇ ਬੱਧੀ ਹੁੰਦੀ ਹੈ {ਭਾਵ, ਮੂੰਹ-ਹਾਰ, ਮੂੰਹ ਨੂੰ ਬੰਦ ਕਰਨਾ, ਨਿੰਦਾ-ਉਸਤਿਤ ਤੋਂ ਬਚ ਕੇ ਰਹਿਣਾ}। ਲਗਾਮੁ = (ਭਾਵ) ਪ੍ਰੇਮ ਦੀ ਲਗਨ। ਲਗਾਮ ਪਹਿਰਾਵਉ = ਮੈਂ ਲਗਾਮ ਚੜ੍ਹਾਵਾਂ, ਭਾਵ, ਮਨ ਨੂੰ ਪ੍ਰੇਮ ਦੀ ਲਗਨ ਲਾਵਾਂ।
ਸਗਲ ਤ ਜੀਨੁ ਗਗਨ ਦਉਰਾਵਉ ॥੧॥
abandoning everything, I now ride through the skies. ||1||
ਅਤੇ ਪ੍ਰਭੂ ਨੂੰ ਸਭ ਥਾਈਂ ਵਿਆਪਕ ਜਾਣਨਾ-ਇਹ ਕਾਠੀ ਪਾ ਕੇ (ਮਨ ਨੂੰ) ਨਿਰੰਕਾਰ ਦੇ ਦੇਸ ਦੀ ਉਡਾਰੀ ਲਵਾਉਂਦਾ ਹਾਂ (ਭਾਵ, ਮਨ ਨੂੰ ਪ੍ਰਭੂ ਦੀ ਯਾਦ ਵਿਚ ਜੋੜਦਾ ਹਾਂ) ॥੧॥ ਸਗਲਤ = ਸਰਬ-ਵਿਆਪਕਤਾ। ਗਗਨ = ਅਕਾਸ਼; ਭਾਵ, ਦਸਮ-ਦੁਆਰ। ਗਗਨ ਦਉਰਾਵਉ = ਦਸਮ ਦੁਆਰ ਵਿਚ ਦੁੜਾਵਾਂ, ਮੈਂ ਪ੍ਰਭੂ ਦੇ ਦੇਸ਼ ਦੀਆਂ ਉਡਾਰੀਆਂ ਲਵਾਵਾਂ; ਮਨ ਨੂੰ ਪ੍ਰਭੂ ਦੀ ਯਾਦ ਵਿਚ ਜੋੜਾਂ ॥੧॥
ਅਪਨੈ ਬੀਚਾਰਿ ਅਸਵਾਰੀ ਕੀਜੈ ॥
I made self-reflection my mount,
(ਆਓ, ਭਾਈ!) ਆਪਣੇ ਸਰੂਪ ਦੇ ਗਿਆਨ-ਰੂਪ ਘੋੜੇ ਉੱਤੇ ਸਵਾਰ ਹੋ ਜਾਈਏ (ਭਾਵ, ਅਸਾਡਾ ਅਸਲਾ ਕੀਹ ਹੈ, ਇਸ ਵਿਚਾਰ ਨੂੰ ਘੋੜਾ ਬਣਾ ਕੇ ਇਸ ਉੱਤੇ ਸਵਾਰ ਹੋਵੀਏ; ਅਪਨੈ ਬੀਚਾਰਿ = ਆਪਣੇ ਆਪ ਦੀ ਵਿਚਾਰ ਤੇ, ਆਪਣੇ ਸਰੂਪ ਦੇ ਗਿਆਨ = (ਰੂਪ ਘੋੜੇ) ਉਤੇ। ਅਸਵਾਰੀ ਕੀਜੈ = ਸਵਾਰ ਹੋ ਜਾਈਏ।
ਸਹਜ ਕੈ ਪਾਵੜੈ ਪਗੁ ਧਰਿ ਲੀਜੈ ॥੧॥ ਰਹਾਉ ॥
and in the stirrups of intuitive poise, I placed my feet. ||1||Pause||
ਹਰ ਵੇਲੇ ਆਪਣੇ ਅਸਲੇ ਦਾ ਚੇਤਾ ਰੱਖੀਏ), ਅਤੇ ਆਪਣੀ ਅਕਲ-ਰੂਪ ਪੈਰ ਨੂੰ ਸਹਿਜ ਅਵਸਥਾ ਦੀ ਰਕਾਬ ਵਿਚ ਰੱਖੀ ਰੱਖੀਏ ॥੧॥ ਰਹਾਉ ॥ ਪਾਵੜੈ = ਰਕਾਬ ਵਿਚ। ਸਹਜ = ਸ਼ਾਂਤੀ, ਅਡੋਲਤਾ। ਸਹਜ ਕੈ ਪਾਵੜੈ = ਸਹਿਜ ਅਵਸਥਾ ਦੀ ਰਕਾਬ ਵਿਚ। ਪਗੁ = ਪੈਰ, ਬੁੱਧੀ-ਰੂਪ ਪੈਰ, ਤਾਂ ਜੋ ਡਿੱਗ ਨਾ ਪਈਏ {ਮਨ ਨੀਵਾਂ, ਮਤਿ ਉੱਚੀ, ਮਤਿ ਕਾ ਰਾਖਾ ਵਾਹਿਗੁਰੂ; ਇਸ ਅਰਦਾਸ ਵਿਚ ਏਹੀ ਭਾਵ ਹੈ ਕਿ ਅਕਲ ਪ੍ਰਭੂ ਦੇ ਅਧੀਨ ਰਹਿ ਕੇ ਸਹਿਜ ਅਵਸਥਾ ਵਿਚ ਟਿਕੀ ਰਹੇ ਅਤੇ ਮਨ ਉਤੇ ਕਾਬੂ ਰੱਖੇ}। ਧਰਿ ਲੀਜੈ = ਰੱਖ ਲਈਏ ॥੧॥ ਰਹਾਉ ॥
ਚਲੁ ਰੇ ਬੈਕੁੰਠ ਤੁਝਹਿ ਲੇ ਤਾਰਉ ॥
Come, and let me ride you to heaven.
ਚੱਲ, ਹੇ (ਮਨ-ਰੂਪ ਘੋੜੇ)! ਤੈਨੂੰ ਬੈਕੁੰਠ ਦੇ ਸੈਰ ਕਰਾਵਾਂ; ਚਲੁ ਰੇ = ਹੇ (ਮਨ!) ਤੁਰ। ਤੁਝਹਿ = (ਹੇ ਮਨ!) ਤੈਨੂੰ। ਤਾਰਉ = ਤਰਾਵਾਂ, ਤਾਰੀਆਂ ਲਵਾਵਾਂ। ਬੈਕੁੰਠ ਤਾਰਉ = ਬੈਕੁੰਠ ਦੀਆਂ ਤਾਰੀਆਂ ਲਵਾਵਾਂ।
ਹਿਚਹਿ ਤ ਪ੍ਰੇਮ ਕੈ ਚਾਬੁਕ ਮਾਰਉ ॥੨॥
If you hold back, then I shall strike you with the whip of spiritual love. ||2||
ਜੇ ਅੜੀ ਕੀਤੀਓਈ, ਤਾਂ ਤੈਨੂੰ ਮੈਂ ਪ੍ਰੇਮ ਦਾ ਚਾਬਕ ਮਾਰਾਂਗਾ ॥੨॥ ਹਿਚਹਿ = ਜੇ ਤੂੰ ਅੜੀ ਕਰੇਂਗਾ ॥੨॥
ਕਹਤ ਕਬੀਰ ਭਲੇ ਅਸਵਾਰਾ ॥
Says Kabeer, those who remain detached from the
ਕਬੀਰ ਆਖਦਾ ਹੈ-(ਇਹੋ ਜਿਹੇ) ਸਿਆਣੇ ਅਸਵਾਰ (ਜੋ ਆਪਣੇ ਮਨ ਉੱਤੇ ਸਵਾਰ ਹੁੰਦੇ ਹਨ), ਭਲੇ = ਚੰਗੇ, ਸਿਆਣੇ।
ਬੇਦ ਕਤੇਬ ਤੇ ਰਹਹਿ ਨਿਰਾਰਾ ॥੩॥੩੧॥
Vedas, the Koran and the Bible are the best riders. ||3||31||
ਵੇਦਾਂ ਤੇ ਕਤੇਬਾਂ (ਨੂੰ ਸੱਚੇ ਝੂਠੇ ਆਖਣ ਦੇ ਝਗੜੇ) ਤੋਂ ਵੱਖਰੇ ਰਹਿੰਦੇ ਹਨ ॥੩॥੩੧॥ ਤੇ = ਤੋਂ। ਨਿਰਾਰਾ = ਨਿਰਾਲਾ, ਵੱਖਰਾ। ਰਹਹਿ = ਰਹਿੰਦੇ ਹਨ ॥੩॥੩੧॥