ਗਉੜੀ ਮਃ ੩ ॥
Gauree, Third Mehl:
ਗਊੜੀ ਪਾਤਸ਼ਾਹੀ ਤੀਜੀ।
ਇਸੁ ਜੁਗ ਕਾ ਧਰਮੁ ਪੜਹੁ ਤੁਮ ਭਾਈ ॥
Learn the Dharma of this age, O Siblings of Destiny;
ਹੇ ਭਾਈ! ਇਸ ਮਨੁੱਖਾ ਜਨਮ ਦਾ ਕਰਤੱਬ ਪੜ੍ਹੋ (ਭਾਵ, ਇਹ ਸਿੱਖੋ ਕਿ ਮਨੁੱਖਾ ਜਨਮ ਵਿਚ ਜੀਵਨ ਸਫਲ ਕਰਨ ਵਾਸਤੇ ਕੀਹ ਉੱਦਮ ਕਰਨਾ ਚਾਹੀਦਾ ਹੈ)। ਜੁਗ = ਮਨੁੱਖਾ ਜੀਵਨ, ਸੰਸਾਰ। ਧਰਮੁ = ਕਰਤੱਬ, ਫ਼ਰਜ਼। ਭਾਈ = ਹੇ ਭਾਈ!
ਪੂਰੈ ਗੁਰਿ ਸਭ ਸੋਝੀ ਪਾਈ ॥
all understanding is obtained from the Perfect Guru.
(ਹੇ ਭਾਈ! ਜੇਹੜਾ ਮਨੁੱਖ ਗੁਰੂ ਦੀ ਸਰਨ ਪਿਆ ਹੈ) ਪੂਰੇ ਗੁਰੂ ਨੇ ਉਸ ਨੂੰ ਇਹ ਸੂਝ ਦੇ ਦਿੱਤੀ ਹੈ, ਪੂਰੈ ਗੁਰਿ = ਪੂਰੇ ਗੁਰੂ ਨੇ। ਪਾਈ = ਦੇ ਦਿੱਤੀ ਹੈ।
ਐਥੈ ਅਗੈ ਹਰਿ ਨਾਮੁ ਸਖਾਈ ॥੧॥
Here and hereafter, the Lord's Name is our Companion. ||1||
ਕਿ ਇਸ ਲੋਕ ਵਿਚ ਤੇ ਪਰਲੋਕ ਵਿਚ ਪਰਮਾਤਮਾ ਦਾ ਨਾਮ (ਹੀ ਅਸਲ) ਸਾਥੀ ਹੈ ॥੧॥ ਐਥੈ = ਇਸ ਲੋਕ ਵਿਚ। ਅਗੈ = ਪਰਲੋਕ ਵਿਚ। ਸਖਾਈ = ਸਾਥੀ ॥੧॥
ਰਾਮ ਪੜਹੁ ਮਨਿ ਕਰਹੁ ਬੀਚਾਰੁ ॥
Learn of the Lord, and contemplate Him in your mind.
(ਹੇ ਭਾਈ!) ਪਰਮਾਤਮਾ (ਦੀ ਸਿਫ਼ਤ-ਸਾਲਾਹ) ਪੜ੍ਹੋ, (ਆਪਣੇ) ਮਨ ਵਿਚ (ਪਰਮਾਤਮਾ ਦੇ ਗੁਣਾਂ ਦੀ) ਵਿਚਾਰ ਕਰੋ, ਮਨਿ = ਮਨ ਵਿਚ।
ਗੁਰ ਪਰਸਾਦੀ ਮੈਲੁ ਉਤਾਰੁ ॥੧॥ ਰਹਾਉ ॥
By Guru's Grace, your filth shall be washed away. ||1||Pause||
(ਇਸ ਤਰ੍ਹਾਂ) ਗੁਰੂ ਦੀ ਕਿਰਪਾ ਨਾਲ (ਆਪਣੇ ਮਨ ਵਿਚੋਂ ਵਿਕਾਰਾਂ ਦੀ) ਮੈਲ ਦੂਰ ਕਰ ॥੧॥ ਰਹਾਉ ॥ ਪਰਸਾਦੀ = ਪਰਸਾਦਿ, ਕਿਰਪਾ ਨਾਲ ਹੀ। ਉਤਾਰੁ = ਲਾਹ, ਦੂਰ ਕਰ ॥੧॥ ਰਹਾਉ ॥
ਵਾਦਿ ਵਿਰੋਧਿ ਨ ਪਾਇਆ ਜਾਇ ॥
Through argument and debate, He cannot be found.
(ਹੇ ਭਾਈ! ਕਿਸੇ ਧਾਰਮਿਕ) ਬਹਸ ਕਰਨ ਨਾਲ (ਜਾਂ ਕਿਸੇ ਧਰਮ ਦਾ) ਖੰਡਨ ਕਰਨ ਨਾਲ ਪਰਮਾਤਮਾ ਦਾ ਨਾਮ ਪ੍ਰਾਪਤ ਨਹੀਂ ਹੁੰਦਾ। ਵਾਦਿ = ਵਾਦ ਦੀ ਰਾਹੀਂ, ਝਗੜੇ ਦੀ ਰਾਹੀਂ, ਧਾਰਮਿਕ ਬਹਿਸ ਦੀ ਰਾਹੀਂ। ਵਿਰੋਧਿ = ਵਿਰੋਧ ਨਾਲ, ਖੰਡਨ ਕਰਨ ਨਾਲ।
ਮਨੁ ਤਨੁ ਫੀਕਾ ਦੂਜੈ ਭਾਇ ॥
The mind and body are made insipid through the love of duality.
(ਇਸ ਤਰ੍ਹਾਂ ਪਰਮਾਤਮਾ ਦੇ ਨਾਮ ਦੀ ਲਗਨ ਤੋਂ ਖੁੰਝ ਕੇ) ਹੋਰ ਸੁਆਦ ਵਿਚ ਪਿਆਂ ਮਨ ਆਤਮਕ ਜੀਵਨ ਤੋਂ ਸੱਖਣਾ ਹੋ ਜਾਂਦਾ ਹੈ, ਸਰੀਰ (ਹਿਰਦਾ) ਆਤਮਕ ਜੀਵਨ ਤੋਂ ਸੁੰਞਾ ਹੋ ਜਾਂਦਾ ਹੈ। ਫੀਕਾ = ਬੇ-ਰਸ, ਰੁੱਖਾ, ਆਤਮਕ ਰਸ ਤੋਂ ਸੱਖਣਾ। ਦੂਜੈ ਭਾਇ = ਪਰਮਾਤਮਾ ਤੋਂ ਬਿਨਾ ਕਿਸੇ ਹੋਰ ਪਿਆਰ ਵਿਚ।
ਗੁਰ ਕੈ ਸਬਦਿ ਸਚਿ ਲਿਵ ਲਾਇ ॥੨॥
Through the Word of the Guru's Shabad, lovingly attune yourself to the True Lord. ||2||
ਗੁਰੂ ਦੇ ਸ਼ਬਦ ਦੀ ਰਾਹੀਂ (ਹੀ ਮਨੁੱਖ) ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਲਗਨ ਜੋੜ ਸਕਦਾ ਹੈ ॥੨॥
ਹਉਮੈ ਮੈਲਾ ਇਹੁ ਸੰਸਾਰਾ ॥
This world is polluted with egotism.
(ਹੇ ਭਾਈ! ਗੁਰੂ ਨੂੰ ਮਿਲਣ ਤੋਂ ਬਿਨਾ) ਇਹ ਜਗਤ (ਭਾਵ, ਦੁਨੀਆ ਦਾ ਇਹ ਮਨੁੱਖ) ਹਉਮੈ (ਦੇ ਵਿਕਾਰ) ਨਾਲ ਮਲੀਨ (-ਮਨ) ਹੋ ਜਾਂਦਾ ਹੈ।
ਨਿਤ ਤੀਰਥਿ ਨਾਵੈ ਨ ਜਾਇ ਅਹੰਕਾਰਾ ॥
By taking cleansing baths daily at sacred shrines of pilgrimage, egotism is not eliminated.
ਸਦਾ ਤੀਰਥ ਉਤੇ ਇਸ਼ਨਾਨ (ਭੀ) ਕਰਦਾ ਹੈ (ਪਰ ਇਸ ਤਰ੍ਹਾਂ ਇਸ ਦੇ ਮਨ ਦਾ) ਅਹੰਕਾਰ ਦੂਰ ਨਹੀਂ ਹੁੰਦਾ। ਤੀਰਥਿ = ਤੀਰਥ ਉਤੇ। ਨਾਵੈ = ਨ੍ਹਾਵੈ, ਇਸ਼ਨਾਨ ਕਰਦਾ ਹੈ।
ਬਿਨੁ ਗੁਰ ਭੇਟੇ ਜਮੁ ਕਰੇ ਖੁਆਰਾ ॥੩॥
Without meeting the Guru, they are tortured by Death. ||3||
ਗੁਰੂ ਨੂੰ ਮਿਲਣ ਤੋਂ ਬਿਨਾ ਆਤਮਕ ਮੌਤ ਇਸ ਨੂੰ ਖ਼ੁਆਰ ਕਰਦੀ ਰਹਿੰਦੀ ਹੈ ॥੩॥ ਬਿਨੁ ਗੁਰ ਭੇਟੇ = ਗੁਰੂ ਨੂੰ ਮਿਲਣ ਤੋਂ ਬਿਨਾ। ਜਮੁ = ਮੌਤ, ਆਤਮਕ ਮੌਤ ॥੩॥
ਸੋ ਜਨੁ ਸਾਚਾ ਜਿ ਹਉਮੈ ਮਾਰੈ ॥
Those humble beings are true, who conquer their ego.
(ਹੇ ਭਾਈ!) ਜੇਹੜਾ ਮਨੁੱਖ ਹਉਮੈ ਨੂੰ ਦੂਰ ਕਰ ਲੈਂਦਾ ਹੈ, ਉਹ ਮਨੁੱਖ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ। ਜਿ = ਜੇਹੜਾ।
ਗੁਰ ਕੈ ਸਬਦਿ ਪੰਚ ਸੰਘਾਰੈ ॥
Through the Word of the Guru's Shabad, they conquer the five thieves.
ਉਹ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਅੰਦਰੋਂ ਕਾਮਾਦਿਕ) ਪੰਜਾਂ ਨੂੰ ਮਾਰ ਮੁਕਾਂਦਾ ਹੈ। ਸਬਦਿ = ਸ਼ਬਦ ਦੀ ਰਾਹੀਂ। ਪੰਚ = ਕਾਮਾਦਿਕ ਪੰਜਾਂ ਨੂੰ। ਸੰਘਾਰੈ = ਮਾਰ ਦੇਂਦਾ ਹੈ।
ਆਪਿ ਤਰੈ ਸਗਲੇ ਕੁਲ ਤਾਰੈ ॥੪॥
They save themselves, and save all their generations as well. ||4||
ਉਹ ਆਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ ਤੇ ਆਪਣੇ ਸਾਰੇ ਕੁਲਾਂ ਨੂੰ ਭੀ ਪਾਰ ਲੰਘਾ ਲੈਂਦਾ ਹੈ ॥੪॥
ਮਾਇਆ ਮੋਹਿ ਨਟਿ ਬਾਜੀ ਪਾਈ ॥
The Actor has staged the drama of emotional attachment to Maya.
(ਹੇ ਭਾਈ! ਜਿਵੇਂ ਜਦੋਂ ਕੋਈ ਨਟ ਬਾਜ਼ੀ ਪਾਂਦਾ ਹੈ ਤਾਂ ਲੋਕ ਤਮਾਸ਼ਾ ਵੇਖਣ ਆ ਇਕੱਠੇ ਹੁੰਦੇ ਹਨ, ਤਿਵੇਂ) (ਪ੍ਰਭੂ) ਨਟ ਨੇ ਮਾਇਆ ਦੇ ਮੋਹ ਦੀ ਰਾਹੀਂ ਇਹ (ਜਗਤ-ਰਚਨਾ ਦਾ) ਤਮਾਸ਼ਾ ਰਚ ਦਿੱਤਾ ਹੈ। ਮੋਹਿ = ਮੋਹ ਦੀ ਰਾਹੀਂ। ਨਟਿ = ਨਟ ਨੇ, ਪ੍ਰਭੂ-ਨਟ ਨੇ। ਬਾਜੀ = ਜਗਤ ਰਚਨਾ ਦੀ ਬਾਜ਼ੀ।
ਮਨਮੁਖ ਅੰਧ ਰਹੇ ਲਪਟਾਈ ॥
The self-willed manmukhs cling blindly to it.
(ਇਸ ਨੂੰ ਵੇਖ ਵੇਖ ਕੇ) ਆਪਣੇ ਮਨ ਦੇ ਪਿਛੇ ਤੁਰਨ ਵਾਲੇ (ਮਾਇਆ ਦੇ ਮੋਹ ਵਿਚ) ਅੰਨ੍ਹੇ ਹੋਏ ਮਨੁੱਖ (ਇਸ ਤਮਾਸ਼ੇ ਨਾਲ) ਚੰਬੜ ਰਹੇ ਹਨ।
ਗੁਰਮੁਖਿ ਅਲਿਪਤ ਰਹੇ ਲਿਵ ਲਾਈ ॥੫॥
The Gurmukhs remain detached, and lovingly attune themselves to the Lord. ||5||
ਪਰ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ (ਪ੍ਰਭੂ-ਚਰਨਾਂ ਵਿਚ) ਸੁਰਤ ਜੋੜ ਕੇ (ਇਸ ਤਮਾਸ਼ੇ ਤੋਂ) ਨਿਰਲੇਪ ਰਹਿੰਦੇ ਹਨ ॥੫॥ ਅਲਿਪਤ = ਨਿਰਲੇਪ। ਲਿਵ = ਲਗਨ ॥੫॥
ਬਹੁਤੇ ਭੇਖ ਕਰੈ ਭੇਖਧਾਰੀ ॥
The disguisers put on their various disguises.
(ਹੇ ਭਾਈ!) ਨਿਰੇ ਧਾਰਮਿਕ ਪਹਿਰਾਵੇ ਨੂੰ ਹੀ ਧਰਮ ਸਮਝਣ ਵਾਲਾ ਮਨੁੱਖ ਅਨੇਕਾਂ ਧਾਰਮਿਕ ਪਹਿਰਾਵੇ ਕਰਦਾ ਹੈ, ਭੇਖ = ਧਾਰਮਿਕ ਪਹਿਰਾਵੇ। ਭੇਖਧਾਰੀ = ਧਾਰਮਿਕ ਪਹਿਰਾਵੇ ਦਾ ਧਾਰਨੀ, ਧਾਰਮਿਕ ਪਹਿਰਾਵੇ ਨੂੰ ਹੀ ਧਰਮ ਸਮਝਣ ਵਾਲਾ।
ਅੰਤਰਿ ਤਿਸਨਾ ਫਿਰੈ ਅਹੰਕਾਰੀ ॥
Desire rages within them, and they carry on egotistically.
(ਪਰ ਉਸ ਦੇ) ਅੰਦਰ (ਮਾਇਆ ਦੀ) ਤ੍ਰਿਸ਼ਨਾ (ਬਣੀ ਰਹਿੰਦੀ ਹੈ) ਉਹ ਅਹੰਕਾਰ ਵਿਚ ਹੀ ਵਿਚਰਦਾ ਹੈ। ਤਿਸਨਾ = ਮਾਇਆ ਦੀ ਤ੍ਰੇਹ।
ਆਪੁ ਨ ਚੀਨੈ ਬਾਜੀ ਹਾਰੀ ॥੬॥
They do not understand themselves, and they lose the game of life. ||6||
ਉਹ ਆਪਣੇ ਜੀਵਨ ਨੂੰ ਨਹੀਂ ਪਰਖਦਾ (ਇਸ ਵਾਸਤੇ) ਉਹ ਮਨੁੱਖਾ ਜਨਮ ਦੀ ਬਾਜ਼ੀ ਹਾਰ ਜਾਂਦਾ ਹੈ ॥੬॥ ਆਪੁ = ਆਪਣੇ ਆਪ ਨੂੰ। ਚੀਨੈ = ਪਰਖਦਾ ਹੈ ॥੬॥
ਕਾਪੜ ਪਹਿਰਿ ਕਰੇ ਚਤੁਰਾਈ ॥
Putting on religious robes, they act so clever,
(ਹੇ ਭਾਈ!) ਜੇਹੜਾ ਮਨੁੱਖ ਨਿਰੇ ਧਾਰਮਿਕ ਪਹਿਰਾਵੇ ਕਰ ਕੇ ਹੀ ਚਤੁਰਾਈ (ਦੀਆਂ ਗੱਲਾਂ) ਕਰਦਾ ਹੈ, ਕਾਪੜ = ਧਾਰਮਿਕ ਪਹਿਰਾਵੈ।
ਮਾਇਆ ਮੋਹਿ ਅਤਿ ਭਰਮਿ ਭੁਲਾਈ ॥
but they are totally deluded by doubt and emotional attachment to Maya.
(ਕਿ ਮੈਂ ਧਰਮੀ ਹਾਂ, ਪਰ ਅੰਦਰੋਂ) ਮਾਇਆ ਦੇ ਮੋਹ ਦੇ ਕਾਰਨ ਬਹੁਤ ਭਟਕਣਾ ਵਿਚ ਫਸ ਕੇ ਕੁਰਾਹੇ ਪਿਆ ਰਹਿੰਦਾ ਹੈ, ਭਰਮਿ = ਭਟਕਣਾ ਵਿਚ। ਭੁਲਾਈ = ਕੁਰਾਹੇ ਪਿਆ ਰਹਿੰਦਾ ਹੈ।
ਬਿਨੁ ਗੁਰ ਸੇਵੇ ਬਹੁਤੁ ਦੁਖੁ ਪਾਈ ॥੭॥
Without serving the Guru, they suffer in terrible pain. ||7||
ਉਹ ਮਨੁੱਖ ਗੁਰੂ ਦੀ ਸਰਨ ਨਾਹ ਆਉਣ ਕਰਕੇ ਬਹੁਤ ਦੁੱਖ ਪਾਂਦਾ ਹੈ ॥੭॥
ਨਾਮਿ ਰਤੇ ਸਦਾ ਬੈਰਾਗੀ ॥
Those who are attuned to the Naam, the Name of the Lord, remain detached forever.
(ਹੇ ਭਾਈ!) ਜੇਹੜੇ ਮਨੁੱਖ ਪਰਮਾਤਮਾ ਦੇ ਨਾਮ ਵਿਚ ਰੰਗੇ ਰਹਿੰਦੇ ਹਨ, ਉਹ ਸਦਾ ਵੈਰਾਗਮਾਨ ਰਹਿੰਦੇ ਹਨ। ਨਾਮਿ = ਨਾਮ ਵਿਚ। ਬੈਰਾਗੀ = ਵੈਰਾਗਵਾਨ, ਵਿਰਕਤ, ਮਾਇਆ ਦੇ ਪ੍ਰਭਾਵ ਤੋਂ ਬਚੇ ਹੋਏ।
ਗ੍ਰਿਹੀ ਅੰਤਰਿ ਸਾਚਿ ਲਿਵ ਲਾਗੀ ॥
Even as householders, they lovingly attune themselves to the True Lord.
ਗ੍ਰਿਹਸਤ ਵਿਚ ਰਹਿੰਦਿਆਂ ਹੀ ਉਹਨਾਂ ਦੀ ਲਗਨ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਲੱਗੀ ਰਹਿੰਦੀ ਹੈ। ਗ੍ਰਿਹੀ ਅੰਤਰਿ = ਗ੍ਰਿਹ ਹੀ ਅੰਤਰਿ, ਘਰ ਦੇ ਅੰਦਰ ਹੀ। ਸਾਚਿ = ਸਦਾ-ਥਿਰ ਪ੍ਰਭੂ ਵਿਚ।
ਨਾਨਕ ਸਤਿਗੁਰੁ ਸੇਵਹਿ ਸੇ ਵਡਭਾਗੀ ॥੮॥੩॥
O Nanak, those who serve the True Guru are blessed and very fortunate. ||8||3||
ਹੇ ਨਾਨਕ! ਉਹ ਮਨੁੱਖ ਵੱਡੇ ਭਾਗਾਂ ਵਾਲੇ ਹਨ, ਕਿਉਂਕਿ ਉਹ ਗੁਰੂ ਦੀ ਸਰਨ ਪਏ ਰਹਿੰਦੇ ਹਨ ॥੮॥੩॥ ਸੇ = ਉਹ ਬੰਦੇ ॥੮॥