ਮਃ

Second Mehl:

ਦੂਜੀ ਪਾਤਿਸ਼ਾਹੀ।

ਨਾਨਕ ਦੁਨੀਆ ਕੀਆਂ ਵਡਿਆਈਆਂ ਅਗੀ ਸੇਤੀ ਜਾਲਿ

O Nanak, burn worldly greatness and glory in the fire.

ਹੇ ਨਾਨਕ! ਦੁਨੀਆ ਦੀਆਂ ਵਡਿਆਈਆਂ ਨੂੰ ਅੱਗ ਨਾਲ ਸਾੜ ਦੇਹ। ਅਗੀ ਸੇਤੀ = ਅੱਗ ਨਾਲ। ਜਾਲਿ = ਸਾੜ ਦੇ।

ਏਨੀ ਜਲੀਈਂ ਨਾਮੁ ਵਿਸਾਰਿਆ ਇਕ ਚਲੀਆ ਨਾਲਿ ॥੨॥

These burnt offerings have caused mortals to forget the Naam, the Name of the Lord. Not even one of them will go along with you in the end. ||2||

ਇਹਨਾਂ ਚੰਦਰੀਆਂ ਨੇ (ਮਨੁੱਖ ਤੋਂ) ਪ੍ਰਭੂ ਦਾ ਨਾਮ ਭੁਲਵਾ ਦਿੱਤਾ ਹੈ (ਪਰ ਇਹਨਾਂ ਵਿਚੋਂ) ਇੱਕ ਭੀ (ਮਰਨ ਪਿਛੋਂ) ਨਾਲ ਨਹੀਂ ਜਾਂਦੀ ॥੨॥ ਜਲੀਈਂ = ਸੜੀਆਂ ਹੋਈਆਂ ਨੇ, ਚੰਦਰੀਆਂ ਨੇ। ਏਨੀ = ਇਹਨਾਂ ਨੇ ॥੨॥