ਅੜਿਲ

Arril Chhand

ਅੜਿਲ:

ਧੰਨ︀ਯ ਤਰੁਨਿ ਤਵ ਰੂਪ ਧੰਨ︀ਯ ਪਿਤੁ ਮਾਤ ਤਿਹਾਰੋ

(He said to her), ‘You are admirable and so are your mother and father.

ਹੇ ਇਸਤਰੀ! ਤੇਰਾ ਰੂਪ ਧੰਨ ਹੈ ਅਤੇ ਤੇਰੇ ਮਾਤਾ ਪਿਤਾ ਧੰਨ ਹਨ।

ਧੰਨ︀ਯ ਤਿਹਾਰੇ ਦੇਸ ਧੰਨ︀ਯ ਪ੍ਰਤਿਪਾਲਨ ਹਾਰੋ

‘Your country is commendable and commendable are your sustainers.

ਤੇਰਾ ਦੇਸ ਧੰਨ ਹੈ ਅਤੇ ਤੈਨੂੰ ਪਾਲਣ ਵਾਲਾ ਵੀ ਧੰਨ ਹੈ।

ਧੰਨ︀ਯ ਕੁਅਰਿ ਤਵ ਬਕ੍ਰਤ ਅਧਿਕ ਜਾ ਮੈ ਛਬਿ ਛਾਜੈ

‘Your face, which is very pretty, is so meritorious,

ਹੇ ਨੌਜਵਾਨ ਇਸਤਰੀ! ਤੇਰਾ ਮੁਖੜਾ ਧੰਨ ਹੈ ਜਿਸ ਉਤੇ ਬਹੁਤ ਛਬੀ ਛਾਈ ਹੋਈ ਹੈ,

ਹੋ ਜਲਜ ਸੂਰ ਅਰੁ ਚੰਦ੍ਰ ਦ੍ਰਪ ਕੰਦ੍ਰਪ ਲਖਿ ਭਾਜੈ ॥੪੩॥

‘That, even, the Lotus- flower, Sun, Moon and Cupid lose their vanity.(43)

(ਜਿਸ ਨੂੰ) ਵੇਖ ਕੇ ਕਮਲ, ਸੂਰਜ, ਚੰਦ੍ਰਮਾ ਅਤੇ ਕਾਮ ਦੇਵ (ਦੀ ਸੁੰਦਰਤਾ) ਦਾ ਹੰਕਾਰ ਦੂਰ ਹੋ ਜਾਂਦਾ ਹੈ ॥੪੩॥

ਸੁਭ ਸੁਹਾਗ ਤਨ ਭਰੇ ਚਾਰੁ ਚੰਚਲ ਚਖੁ ਸੋਹਹਿ

‘Your body is blissful and your eyes are coquettish.

(ਤੇਰਾ) ਸ਼ੁਭ ਸ਼ਰੀਰ ਸੁਭਾਗਸ਼ਾਲੀ ਹੈ (ਅਤੇ ਤੇਰੇ) ਸੁੰਦਰ ਚੰਚਲ ਨੈਣ ਸੋਹਣੇ ਫਬਦੇ ਹਨ।

ਖਗ ਮ੍ਰਿਗ ਜਛ ਭੁਜੰਗ ਅਸੁਰ ਸੁਰ ਨਰ ਮੁਨਿ ਮੋਹਹਿ

‘You are winsome to all, the birds, deer, beasts, reptiles and demons,

ਪੰਛੀਆਂ, ਹਿਰਨਾਂ, ਯਕਸ਼ਾਂ, ਸੱਪਾਂ, ਦੈਂਤਾਂ, ਦੇਵਤਿਆਂ, ਮੁਨੀਆਂ ਅਤੇ ਪੁਰਸ਼ਾਂ ਦਾ ਮਨ ਮੋਹ ਰਹੀ ਹੈਂ।

ਸਿਵ ਸਨਕਾਦਿਕ ਥਕਿਤ ਰਹਿਤ ਲਖਿ ਨੇਤ੍ਰ ਤਿਹਾਰੇ

‘Shiva and all his four sons have languished by looking at your eyes.

ਸ਼ਿਵ, ਬ੍ਰਹਮਾ ਦੇ ਚਾਰ ਮਾਨਸ ਪੁੱਤਰ ਤੇਰੇ ਨੈਣਾਂ ਨੂੰ ਵੇਖ ਵੇਖ ਕੇ ਥਕ ਗਏ ਹਨ।

ਹੋ ਅਤਿ ਅਸਚਰਜ ਕੀ ਬਾਤ ਚੁਭਤ ਨਹਿ ਹ੍ਰਿਦੈ ਹਮਾਰੇ ॥੪੪॥

‘But the strange phenomena is that your eyes have not been able to penetrate into my heart.’(44)

ਪਰ ਬੜੇ ਅਸਚਰਜ ਦੀ ਗੱਲ ਹੈ ਕਿ (ਇਹ) ਮੇਰੇ ਹਿਰਦੇ ਵਿਚ ਨਹੀਂ ਚੁਭਦੇ ॥੪੪॥