ਦੋਹਰਾ ॥

ਦੋਹਰਾ:

ਕੋਟ ਦ੍ਵਾਰਿ ਕਰਿ ਮਤਸ ਦ੍ਰਿਗ ਬੰਧ੍ਰਯੋ ਅਪਨੋ ਗਾਉ ॥

ਉਸ ਨੇ ਆਪਣੀ ਨਗਰੀ ਬਣਵਾ ਕੇ ਕਿਲ੍ਹੇ ਦੇ ਦਰਵਾਜ਼ੇ ਉਤੇ ਮੱਛੀ ਦੀਆਂ ਅੱਖਾਂ ਬੰਨ੍ਹ ਦਿੱਤੀਆਂ (ਅਰਥਾਤ ਬਣਵਾ ਦਿੱਤੀਆਂ)।

ਤਾ ਦਿਨ ਤੋ ਤਾ ਕੌ ਪਰਿਯੋ ਮਛਲੀ ਬੰਦਰ ਨਾਉ ॥੮॥

ਉਸ ਦਿਨ ਤੋਂ ਉਸ ਦਾ ਨਾਂ 'ਮਛਲੀ ਬੰਦਰ' ਪੈ ਗਿਆ ॥੮॥

ਖੋਜਿ ਖੋਜਿ ਤਿਹ ਭੂੰਮਿ ਤੇ ਕਾਢੇ ਰਤਨ ਅਨੇਕ ॥

ਉਸ ਨੇ ਖੋਜ ਖੋਜ ਕੇ ਭੂਮੀ ਤੋਂ ਅਨੇਕ ਰਤਨ ਕਢੇ।

ਰੰਕ ਸਭੈ ਰਾਜਾ ਭਏ ਰਹਿਯੋ ਨ ਦੁਰਬਲ ਏਕ ॥੯॥

ਸਾਰੇ ਨਿਰਧਨ ਰਾਜੇ ਬਣ ਗਏ ਅਤੇ ਇਕ ਵੀ ਦੁਰਬਲ (ਗ਼ਰੀਬ) ਨਾ ਰਿਹਾ ॥੯॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਸਤਹਤਰਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੭੭॥੩੪੬੫॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੭੭ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੭੭॥੩੪੬੫॥ ਚਲਦਾ॥