ਭੈਰਉ ਮਹਲਾ

Bhairao, Fifth Mehl:

ਭੈਰਉ ਪੰਜਵੀਂ ਪਾਤਿਸ਼ਾਹੀ।

ਦਸ ਮਿਰਗੀ ਸਹਜੇ ਬੰਧਿ ਆਨੀ

I easily tied up the deer - the ten sensory organs.

(ਸੰਤ ਜਨਾਂ ਦੀ ਸਹਾਇਤਾ ਨਾਲ, ਸਾਧ ਸੰਗਤ ਦੀ ਬਰਕਤਿ ਨਾਲ) ਆਤਮਕ ਅਡੋਲਤਾ ਵਿਚ ਟਿਕ ਕੇ ਮੈਂ ਦਸੇ ਹਿਰਨੀਆਂ (ਇੰਦ੍ਰੀਆਂ) ਬੰਨ੍ਹ ਕੇ ਲੈ ਆਂਦੀਆਂ (ਵੱਸ ਵਿਚ ਕਰ ਲਈਆਂ)। ਮਿਰਗੀ = ਹਿਰਨੀਆਂ। ਦਸ ਮਿਰਗੀ = ਦਸ ਹਿਰਨੀਆਂ, ਦਸ ਇੰਦ੍ਰਿਆਂ। ਸਹਜੇ = ਆਤਮਕ ਅਡੋਲਤਾ ਵਿਚ (ਟਿਕ ਕੇ)। ਬੰਧਿ = ਬੰਨ੍ਹ ਕੇ। ਆਨੀ = ਲੈ ਆਂਦੀਆਂ।

ਪਾਂਚ ਮਿਰਗ ਬੇਧੇ ਸਿਵ ਕੀ ਬਾਨੀ ॥੧॥

I shot five of the desires with the Word of the Lord's Bani. ||1||

ਕਦੇ ਖ਼ਤਾ ਨਾਹ ਖਾਣ ਵਾਲੇ ਗੁਰ-ਸ਼ਬਦ-ਤੀਰਾਂ ਨਾਲ ਮੈਂ ਪੰਜ (ਕਾਮਾਦਿਕ) ਹਿਰਨ (ਭੀ) ਵਿੰਨ੍ਹ ਲਏ ॥੧॥ ਪਾਂਚ ਮਿਰਗ = (ਕਾਮਾਦਿਕ) ਪੰਜ ਹਿਰਨ। ਬੇਧੇ = ਵਿੰਨ੍ਹ ਲਏ। ਸਿਵ ਕੀ ਬਾਨੀ = ਸ਼ਿਵ ਦੇ ਤੀਰਾਂ ਨਾਲ, ਕਦੇ ਖ਼ਤਾ ਨਾਹ ਖਾਣ ਵਾਲੇ ਤੀਰਾਂ ਨਾਲ, ਗੁਰੂ ਦੀ ਬਾਣੀ ਨਾਲ ॥੧॥

ਸੰਤਸੰਗਿ ਲੇ ਚੜਿਓ ਸਿਕਾਰ

I go out hunting with the Saints,

ਸੰਤ ਜਨਾਂ ਨੂੰ ਨਾਲ ਲੈ ਕੇ ਮੈਂ ਸ਼ਿਕਾਰ ਖੇਡਣ ਚੜ੍ਹ ਪਿਆ (ਸਾਧ ਸੰਗਤ ਵਿਚ ਟਿਕ ਕੇ ਮੈਂ ਕਾਮਾਦਿਕ ਹਿਰਨਾਂ ਨੂੰ ਫੜਨ ਲਈ ਤਿਆਰੀ ਕਰ ਲਈ)। ਸੰਤ ਸੰਗਿ ਲੇ = ਸੰਤ ਜਨਾਂ ਨੂੰ (ਆਪਣੇ) ਨਾਲ ਲੈ ਕੇ, ਸਾਧ ਸੰਗਤ ਵਿਚ ਟਿਕ ਕੇ। ਚੜਿਓ ਸਿਕਾਰ = ਸ਼ਿਕਾਰ ਖੇਡਣ ਲਈ ਚੜ੍ਹ ਪਿਆ, ਕਾਮਾਦਿਕ ਹਿਰਨਾਂ ਨੂੰ ਫੜਨ ਲਈ ਤਿਆਰੀ ਕਰ ਲਈ।

ਮ੍ਰਿਗ ਪਕਰੇ ਬਿਨੁ ਘੋਰ ਹਥੀਆਰ ॥੧॥ ਰਹਾਉ

and we capture the deer without horses or weapons. ||1||Pause||

ਬਿਨਾ ਘੋੜਿਆਂ ਤੋਂ ਬਿਨਾ ਹਥਿਆਰਾਂ ਤੋਂ (ਉਹ ਕਾਮਾਦਿਕ) ਹਿਰਨ ਮੈਂ ਫੜ ਲਏ (ਵੱਸ ਵਿਚ ਕਰ ਲਏ) ॥੧॥ ਰਹਾਉ ॥ ਮ੍ਰਿਗ ਪਕਰੇ = (ਪੰਜੇ ਕਾਮਾਦਿਕ) ਹਿਰਨ ਕਾਬੂ ਕਰ ਲਏ। ਘੋਰ = ਘੋੜੇ ॥੧॥ ਰਹਾਉ ॥

ਆਖੇਰ ਬਿਰਤਿ ਬਾਹਰਿ ਆਇਓ ਧਾਇ

My mind used to run around outside hunting.

(ਸਾਧ ਸੰਗਤ ਦੀ ਬਰਕਤਿ ਨਾਲ, ਸੰਤ ਜਨਾਂ ਦੀ ਸਹਾਇਤਾ ਨਾਲ) ਵਿਸ਼ੇ-ਵਿਕਾਰਾਂ ਦਾ ਸ਼ਿਕਾਰ ਖੇਡਣ ਵਾਲਾ ਸੁਭਾਉ (ਮੇਰੇ ਅੰਦਰੋਂ) ਦੌੜ ਕੇ ਬਾਹਰ ਨਿਕਲ ਗਿਆ। ਆਖੇਰ = ਆਖੇਟ, (Hunting) ਸ਼ਿਕਾਰ ਖੇਡਣਾ। ਬਿਰਤਿ = {वृत्ति = Profession} ਕਿੱਤਾ, ਸੁਭਾਉ। ਆਖੇਰ ਬਿਰਤਿ = {आखेट वृत्ति = Profession of hunting} (ਵਿਸ਼ੇ-ਵਿਕਾਰਾਂ ਦਾ) ਸ਼ਿਕਾਰ ਖੇਡਣ ਦਾ ਕਸਬ (ਸੁਭਾਉ)। ਧਾਇ = ਧਾ ਕੇ, ਦੌੜ ਕੇ।

ਅਹੇਰਾ ਪਾਇਓ ਘਰ ਕੈ ਗਾਂਇ ॥੨॥

But now, I have found the game within the home of my body-village. ||2||

(ਜਿਸ ਮਨ ਨੂੰ ਪਕੜਨਾ ਸੀ ਉਹ ਮਨ-) ਸ਼ਿਕਾਰ ਮੈਨੂੰ ਆਪਣੇ ਸਰੀਰ ਦੇ ਅੰਦਰ ਹੀ ਲੱਭ ਪਿਆ (ਤੇ, ਮੈਂ ਉਸ ਨੂੰ ਕਾਬੂ ਕਰ ਲਿਆ) ॥੨॥ ਅਹੇਰਾ = ਸ਼ਿਕਾਰ, ਜਿਸ ਨੂੰ ਪਕੜਨਾ ਸੀ ਉਹ (ਮਨ)। ਕੈ ਗਾਂਇ = ਦੇ ਗ੍ਰਾਮ ਵਿਚ, ਦੇ ਪਿੰਡ ਵਿਚ। ਘਰ ਕੈ ਗਾਂਇ = ਸਰੀਰ-ਘਰ ਦੇ ਪਿੰਡ ਵਿਚ, ਸਰੀਰ ਦੇ ਅੰਦਰ ਹੀ ॥੨॥

ਮ੍ਰਿਗ ਪਕਰੇ ਘਰਿ ਆਣੇ ਹਾਟਿ

I caught the deer and brought them home.

(ਪੰਜਾਂ) ਹਿਰਨਾਂ ਨੂੰ ਫੜ ਕੇ ਮੈਂ ਆਪਣੇ ਘਰ ਵਿਚ ਲੈ ਆਂਦਾ, ਆਪਣੀ ਹੱਟੀ ਵਿਚ ਲੈ ਆਂਦਾ। ਮ੍ਰਿਗ = (ਕਾਮਾਦਿਕ ਪੰਜੇ) ਹਿਰਨ। ਘਰਿ = ਘਰ ਵਿਚ। ਘਰਿ ਆਣੇ = ਘਰ ਵਿਚ ਲੈ ਆਂਦੇ। ਹਾਟਿ ਆਣੇ = ਹੱਟੀ ਵਿਚ ਲੈ ਆਂਦੇ। ਘਰਿ ਆਣੇ ਹਾਟਿ = ਘਰ ਵਿਚ ਹੱਟੀ ਵਿਚ ਲੈ ਆਂਦੇ, ਵੱਸ ਵਿਚ ਕਰ ਲਏ।

ਚੁਖ ਚੁਖ ਲੇ ਗਏ ਬਾਂਢੇ ਬਾਟਿ ॥੩॥

Dividing them up, I shared them, bit by bit. ||3||

(ਸੰਤ ਜਨ ਉਹਨਾਂ ਨੂੰ) ਰਤਾ ਰਤਾ ਕਰ ਕੇ (ਮੇਰੇ ਅੰਦਰੋਂ) ਦੂਰ-ਦੁਰਾਡੇ ਥਾਂ ਲੈ ਗਏ (ਮੇਰੇ ਅੰਦਰੋਂ ਸੰਤ ਜਨਾਂ ਨੇ ਪੰਜਾਂ ਕਾਮਾਦਿਕ ਹਿਰਨਾਂ ਨੂੰ ਉੱਕਾ ਹੀ ਕੱਢ ਦਿੱਤਾ) ॥੩॥ ਚੁਖ ਚੁਖ = ਰਤਾ ਰਤਾ ਕਰ ਕੇ। ਲੇ ਗਏ = (ਸੰਤ ਜਨ) ਲੈ ਗਏ। ਬਾਂਢੇ ਬਾਟਿ = ਬਿਗਾਨੇ ਰਸਤੇ ਵਿਚ, ਓਪਰੇ ਪਿੰਡ ਵਿਚ (ਮੇਰੇ ਅੰਦਰੋਂ ਕੱਢ ਕੇ) ਹੋਰ ਥਾਂ (ਲੈ ਗਏ), (ਮੇਰੇ ਅੰਦਰੋਂ ਸੰਤ ਜਨਾਂ ਨੇ) ਉਹਨਾਂ ਨੂੰ ਉੱਕਾ ਹੀ ਕੱਢ ਦਿੱਤਾ ॥੩॥

ਏਹੁ ਅਹੇਰਾ ਕੀਨੋ ਦਾਨੁ

God has given this gift.

ਸੰਤ ਜਨਾਂ ਨੇ ਇਹ ਫੜਿਆ ਹੋਇਆ ਸ਼ਿਕਾਰ (ਇਹ ਵੱਸ ਵਿਚ ਕੀਤਾ ਹੋਇਆ ਮੇਰਾ ਮਨ) ਮੈਨੂੰ ਬਖ਼ਸ਼ੀਸ਼ ਦੇ ਤੌਰ ਤੇ ਦੇ ਦਿੱਤਾ। ਅਹੇਰਾ = ਸ਼ਿਕਾਰ, ਜਿਸ (ਮਨ) ਨੂੰ ਫੜਨਾ ਸੀ ਉਹ।

ਨਾਨਕ ਕੈ ਘਰਿ ਕੇਵਲ ਨਾਮੁ ॥੪॥੪॥

Nanak's home is filled with the Naam, the Name of the Lord. ||4||4||

ਹੁਣ ਮੈਂ ਨਾਨਕ ਦੇ ਹਿਰਦੇ ਵਿਚ ਸਿਰਫ਼ ਪਰਮਾਤਮਾ ਦਾ ਨਾਮ ਹੀ ਨਾਮ ਹੈ (ਮਨ ਵੱਸ ਵਿਚ ਆ ਗਿਆ ਹੈ, ਤੇ ਕਾਮਾਦਿਕ ਭੀ ਆਪਣਾ ਜ਼ੋਰ ਨਹੀਂ ਪਾ ਸਕਦੇ) ॥੪॥੪॥ ਕੈ ਘਰਿ = ਦੇ ਘਰ ਵਿਚ, ਦੇ ਹਿਰਦੇ ਵਿਚ ॥੪॥੪॥