ਧਨਾਸਰੀ ਮਹਲਾ ੫ ॥
Dhanaasaree, Fifth Mehl:
ਧਨਾਸਰੀ ਪੰਜਵੀਂ ਪਾਤਿਸ਼ਾਹੀ।
ਛਡਾਇ ਲੀਓ ਮਹਾ ਬਲੀ ਤੇ ਅਪਨੇ ਚਰਨ ਪਰਾਤਿ ॥
He has saved me from the awful power of Maya, by attaching me to His feet.
ਹੇ ਭਾਈ! (ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਗੁਰੂ ਉਸ ਨੂੰ) ਆਪਣੇ ਚਰਨੀਂ ਲਾ ਕੇ ਉਸ ਨੂੰ ਵੱਡੀ ਤਾਕਤ ਵਾਲੀ (ਮਾਇਆ) ਤੋਂ ਬਚਾ ਲੈਂਦਾ ਹੈ। ਮਹਾ ਬਲੀ ਤੇ = ਵੱਡੀ ਤਾਕਤ ਵਾਲੀ (ਮਾਇਆ) ਤੋਂ। ਪਰਾਤਿ = ਪ੍ਰੋ ਕੇ।
ਏਕੁ ਨਾਮੁ ਦੀਓ ਮਨ ਮੰਤਾ ਬਿਨਸਿ ਨ ਕਤਹੂ ਜਾਤਿ ॥੧॥
He gave my mind the Mantra of the Naam, the Name of the One Lord, which shall never perish or leave me. ||1||
ਉਸ ਦੇ ਮਨ ਵਾਸਤੇ ਗੁਰੂ ਪਰਮਾਤਮਾ ਦਾ ਨਾਮ-ਮੰਤਰ ਦੇਂਦਾ ਹੈ; ਜੋ ਨਾਹ ਨਾਸ ਹੁੰਦਾ ਹੈ ਨਾਹ ਕਿਤੇ ਗੁਆਚਦਾ ਹੈ ॥੧॥ ਮੰਤਾ = ਮੰਤਰ, ਉਪਦੇਸ਼। ਬਿਨਸਿ ਨ ਜਾਤਿ = ਨਾਸ ਨਹੀਂ ਹੁੰਦਾ, ਨਾਹ ਹੀ ਗਵਾਚਦਾ ਹੈ। ਕਤ ਹੂ = ਕਿਤੇ ਭੀ ॥੧॥
ਸਤਿਗੁਰਿ ਪੂਰੈ ਕੀਨੀ ਦਾਤਿ ॥
The Perfect True Guru has given this gift.
ਹੇ ਭਾਈ! ਪੂਰੇ ਗੁਰੂ ਨੇ (ਮੇਰੇ ਉਤੇ) ਬਖ਼ਸ਼ਸ਼ ਕੀਤੀ ਹੈ। ਸਤਿਗੁਰਿ = ਗੁਰੂ ਨੇ। ਦਾਤਿ = ਬਖ਼ਸ਼ਸ਼।
ਹਰਿ ਹਰਿ ਨਾਮੁ ਦੀਓ ਕੀਰਤਨ ਕਉ ਭਈ ਹਮਾਰੀ ਗਾਤਿ ॥ ਰਹਾਉ ॥
He has blessed me with the Kirtan of the Praises of the Name of the Lord, Har, Har, and I am emancipated. ||Pause||
(ਗੁਰੂ ਨੇ ਮੈਨੂੰ) ਪਰਮਾਤਮਾ ਦਾ ਨਾਮ ਕੀਰਤਨ ਕਰਨ ਲਈ ਦਿੱਤਾ ਹੈ, (ਜਿਸ ਦੀ ਬਰਕਤਿ ਨਾਲ) ਮੇਰੀ ਉੱਚੀ ਆਤਮਕ ਅਵਸਥਾ ਬਣ ਗਈ ਹੈ ਰਹਾਉ॥ ਕਉ = ਵਾਸਤੇ। ਗਾਤਿ = ਗਤਿ, ਉੱਚੀ ਆਤਮਕ ਅਵਸਥਾ ॥ਰਹਾਉ॥
ਅੰਗੀਕਾਰੁ ਕੀਓ ਪ੍ਰਭਿ ਅਪੁਨੈ ਭਗਤਨ ਕੀ ਰਾਖੀ ਪਾਤਿ ॥
My God has made me His own, and saved the honor of His devotee.
ਹੇ ਭਾਈ! ਪ੍ਰਭੂ ਨੇ (ਸਦਾ ਹੀ) ਆਪਣੇ ਭਗਤਾਂ ਦਾ ਪੱਖ ਕੀਤਾ ਹੈ, (ਭਗਤਾਂ ਦੀ) ਲਾਜ ਰੱਖੀ ਹੈ। ਅੰਗੀਕਾਰੁ = ਪੱਖ। ਪ੍ਰਭਿ = ਪ੍ਰਭੂ ਨੇ। ਪਾਤਿ = ਪਤਿ, ਇੱਜ਼ਤ।
ਨਾਨਕ ਚਰਨ ਗਹੇ ਪ੍ਰਭ ਅਪਨੇ ਸੁਖੁ ਪਾਇਓ ਦਿਨ ਰਾਤਿ ॥੨॥੧੦॥੪੧॥
Nanak has grasped the feet of his God, and has found peace, day and night. ||2||10||41||
ਹੇ ਨਾਨਕ! ਜਿਸ ਮਨੁੱਖ ਨੇ (ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦੇ ਚਰਨ ਫੜ ਲਏ ਉਸ ਨੇ ਦਿਨ ਰਾਤ ਹਰ ਵੇਲੇ ਆਤਮਕ ਆਨੰਦ ਮਾਣਿਆ ਹੈ ॥੨॥੧੦॥੪੧॥ ਗਹੇ = ਫੜੇ ॥੨॥੧੦॥੪੧॥