ਭਿਜਉ ਸਿਜਉ ਕੰਬਲੀ ਅਲਹ ਵਰਸਉ ਮੇਹੁ

My blanket is soaked, drenched with the downpour of the Lord's Rain.

(ਮੇਰੀ) ਕੰਬਲੀ ਬੇਸ਼ੱਕ ਚੰਗੀ ਤਰ੍ਹਾਂ ਭਿੱਜ ਜਾਏ, ਰੱਬ ਕਰੇ ਮੀਂਹ (ਭੀ) ਬੇਸ਼ੱਕ ਵਰ੍ਹਦਾ ਰਹੇ, ਅਲਹ = ਅੱਲਾਹ ਕਰ ਕੇ, ਰੱਬ ਕਰ ਕੇ। ਭਿਜਉ = ਬੇਸ਼ਕ ਭਿੱਜੇ (Let it be soaked) (ਇਹ ਲਫ਼ਜ਼ ਵਿਆਕਰਣ ਅਨੁਸਾਰ 'ਹੁਕਮੀ ਭਵਿੱਖਤ' ਅੱਨ ਪੁਰਖ ਇਕ-ਵਚਨ (Imperative mood, Third person, Singular number) ਹੈ, ਇਸ ਵਾਸਤੇ ਲਫ਼ਜ਼ 'ਕੰਬਲੀ' ਦਾ ਅਰਥ 'ਹੇ ਕੰਬਲੀ!' ਨਹੀਂ ਹੋ ਸਕਦਾ। ਇਸੇ ਤਰ੍ਹਾਂ 'ਵਰਸਉ' ਭੀ 'ਹੁਕਮੀ ਭਵਿੱਖਤ, ਅੱਨ ਪੁਰਖ, ਇਕ-ਵਚਨ' ਹੈ, ਇਸ ਦਾ ਅਰਥ ਹੈ 'ਬੇਸ਼ਕ ਬਰਸੇ' (Let it rain) ਇਥੇ ਭੀ ਲਫ਼ਜ਼ 'ਮੋਹੁ' ਦਾ ਅਰਥ 'ਹੇ ਮੀਂਹ!' ਨਹੀਂ ਹੋ ਸਕਦਾ, ਕਿਉਂਕਿ ਲਫ਼ਜ਼ 'ਮੇਹੁ' ਵਿਆਕਰਣ ਅਨੁਸਾਰ ਪਰਤੱਖ ਤੌਰ ਤੇ 'ਕਰਤਾ ਕਾਰਕ, ਇਕ-ਵਚਨ' ਹੈ। ਜੇ 'ਸੰਬੋਧਨ' ਹੁੰਦਾ ਤਾਂ ਇਸ ਦੇ ਅੰਤ ਵਿਚ (ੁ) ਨਾਹ ਹੁੰਦਾ। ਵਧੀਕ ਵਿਚਾਰ ਵਾਸਤੇ। ਲਫ਼ਜ਼ 'ਤੁਟਉ' ਭੀ ਲਫ਼ਜ਼ 'ਭਿਜਉ ਸਿਜਉ' ਅਤੇ 'ਵਰਸਉ' ਵਾਂਗ ਹੀ ਹੈ।

ਜਾਇ ਮਿਲਾ ਤਿਨਾ ਸਜਣਾ ਤੁਟਉ ਨਾਹੀ ਨੇਹੁ ॥੨੫॥

I am going out to meet my Friend, so that my heart will not be broken. ||25||

(ਪਰ) ਮੈਂ ਉਨ੍ਹਾਂ ਸੱਜਣਾਂ ਨੂੰ ਜ਼ਰੂਰ ਮਿਲਾਂਗਾ, (ਤਾਕਿ ਕਿਤੇ) ਮੇਰਾ ਪਿਆਰ ਨ ਟੁੱਟ ਜਾਏ ॥੨੫॥