ਪਉੜੀ ॥
Pauree:
ਪਉੜੀ।
ਇਹੁ ਜਗੁ ਆਪਿ ਉਪਾਇਓਨੁ ਕਰਿ ਚੋਜ ਵਿਡਾਨੁ ॥
He Himself created this world, and staged this wondrous play.
ਹੈਰਾਨ ਕਰਨ ਵਾਲੇ ਕੌਤਕ ਕਰ ਕੇ ਪ੍ਰਭੂ ਨੇ ਆਪ ਇਹ ਜਗਤ ਪੈਦਾ ਕੀਤਾ, ਉਪਾਇਓਨੁ = ਉਪਾਇਆ ਉਸ ਨੇ। ਚੋਜ = ਕੌਤਕ, ਖੇਡਾਂ। ਵਿਡਾਨੁ = ਹੈਰਾਨਗੀ, ਅਚਰਜਤਾ।
ਪੰਚ ਧਾਤੁ ਵਿਚਿ ਪਾਈਅਨੁ ਮੋਹੁ ਝੂਠੁ ਗੁਮਾਨੁ ॥
Into the body of the five elements, He infused attachment, falsehood and self-conceit.
ਇਸ ਵਿਚ ਪੰਜ ਤੱਤ ਪਾ ਦਿੱਤੇ ਜੋ ਮੋਹ ਝੂਠ ਤੇ ਗੁਮਾਨ (ਆਦਿਕ ਦਾ ਮੂਲ) ਹਨ। ਪੰਚ ਧਾਤੁ = ਪੰਜ ਤੱਤ। ਪਾਈਅਨੁ = ਪਾਈ ਹੈ ਉਸ ਨੇ।
ਆਵੈ ਜਾਇ ਭਵਾਈਐ ਮਨਮੁਖੁ ਅਗਿਆਨੁ ॥
The ignorant, self-willed manmukh comes and goes, wandering in reincarnation.
ਗਿਆਨ-ਹੀਨ ਆਪ-ਹੁਦਰਾ ਮਨੁੱਖ (ਇਹਨਾਂ ਵਿਚ ਫਸ ਕੇ) ਭਟਕਦਾ ਹੈ ਤੇ ਜੰਮਦਾ ਮਰਦਾ ਹੈ। ਅਗਿਆਨੁ = ਅ-ਗਿਆਨੁ, ਗਿਆਨ-ਹੀਣ।
ਇਕਨਾ ਆਪਿ ਬੁਝਾਇਓਨੁ ਗੁਰਮੁਖਿ ਹਰਿ ਗਿਆਨੁ ॥
He Himself teaches some to become Gurmukh, through the spiritual wisdom of the Lord.
ਕਈ ਜੀਵਾਂ ਨੂੰ ਪ੍ਰਭੂ ਨੇ ਗੁਰੂ ਦੇ ਸਨਮੁਖ ਕਰ ਕੇ ਆਪਣਾ ਗਿਆਨ ਆਪ ਸਮਝਾਇਆ ਹੈ, ਬੁਝਾਇਓਨੁ = ਬੁਝਾਇਆ ਉਸ ਨੇ।
ਭਗਤਿ ਖਜਾਨਾ ਬਖਸਿਓਨੁ ਹਰਿ ਨਾਮੁ ਨਿਧਾਨੁ ॥੪॥
He blesses them with the treasure of devotional worship, and the wealth of the Lord's Name. ||4||
ਤੇ ਉਸ ਪ੍ਰਭੂ ਨੇ ਭਗਤੀ ਤੇ ਨਾਮ-ਰੂਪ ਖ਼ਜ਼ਾਨਾ ਬਖ਼ਸ਼ਿਆ ਹੈ ॥੪॥ ਬਖਸਿਓਨੁ = ਬਖ਼ਸ਼ਿਆ ਉਸ ਨੇ। ਨਿਧਾਨੁ = ਖ਼ਜ਼ਾਨਾ। (ਨੋਟ: "ਪਾਈਅਨੁ" ਦਾ ਭਾਵ ਏਥੇ "ਪਾਇਅਨੁ" ਹੈ ਜਿਸ ਦਾ ਅਰਥ ਹੈ "ਪਾਏ ਹਨ ਉਸ ਨੇ") ॥੪॥