ਚੌਪਈ

CHAUPAI

ਚੌਪਈ:

ਜਾਦਵ ਬੰਸ ਮਾਨ ਭਯੋ ਭਾਰੀ

ਯਾਦਵ ਬੰਸ ਨੂੰ ਬਹੁਤ ਅਭਿਮਾਨ ਹੋ ਗਿਆ,

ਰਾਮ ਸ︀ਯਾਮ ਹਮਰੇ ਰਖਵਾਰੀ

“Yadavas had become proud because of the patronage of Balram and Krishna

(ਉਨ੍ਹਾਂ ਦਾ ਵਿਸ਼ਵਾਸ ਹੈ ਕਿ) ਬਲਰਾਮ ਅਤੇ ਕ੍ਰਿਸ਼ਨ ਸਾਡੇ ਰਖਵਾਲੇ ਹਨ।

ਡੀਠ ਆਨ ਕੋ ਆਨਤ ਨਾਹੀ

(ਇਸ ਲਈ) ਕਿਸੇ ਹੋਰ ਨੂੰ ਨਜ਼ਰ ਹੇਠਾਂ ਨਹੀਂ ਲਿਆਉਂਦੇ ਸਨ।

ਤਾ ਕੋ ਫਲੁ ਪਾਯੋ ਜਗ ਮਾਹੀ ॥੧੭੩੧॥

For this reason they did not consider anyone equal to them, they have now reaped the reward of this weakness.1731.

ਉਸੇ ਦਾ ਫਲ (ਉਨ੍ਹਾਂ ਨੇ) ਜਗਤ ਵਿਚ ਪਾਇਆ ਹੈ ॥੧੭੩੧॥

ਗਰਬ ਪ੍ਰਹਾਰੀ ਸ੍ਰੀ ਧਰਿ ਜਾਨੋ

ਪਰਮਾਤਮਾ ਨੂੰ ਹੰਕਾਰ ਨਸ਼ਟ ਕਰਨ ਵਾਲਾ ਸਮਝੋ।

ਮੇਰੋ ਕਹਿਯੋ ਸਾਚੁ ਕਰਿ ਮਾਨੋ

“The Lord destroys the ego, consider this saying of mine as trues

ਮੇਰੇ ਕਹੇ ਨੂੰ ਸਚ ਕਰ ਕੇ ਮੰਨੋ।

ਤਿਹ ਕੇ ਹੇਤ ਭੂਪ ਅਉਤਰਿਯੋ

ਉਸੇ ਲਈ ਰਾਜੇ ਨੇ ਜਨਮ ਲਿਆ ਹੈ।

ਇਹ ਬਿਧਿ ਜਾਨ ਬਿਧਾਤਾ ਕਰਿਯੋ ॥੧੭੩੨॥

And for the sake of destroying the ego, the providence had incarnated this king.1732.

ਇਹ ਜੁਗਤ ਜਾਣ ਬੁਝ ਕੇ ਵਿਧਾਤਾ ਨੇ ਕੀਤੀ ਹੈ ॥੧੭੩੨॥