ਚੌਪਈ ॥

ਚੌਪਈ:

ਤਾ ਕੀ ਤ੍ਰਿਯਾ ਭੇਦ ਸੁਨਿ ਪਾਯੋ ॥

ਉਸ (ਵਿਅਕਤੀ) ਦੀ ਇਸਤਰੀ ਨੇ ਇਹ ਭੇਦ ਪਾ ਲਿਆ

ਉਦੈ ਪੁਰੀ ਮੋ ਪਤਿਹਿ ਬੁਲਾਯੋ ॥

ਕਿ ਉਦੈ ਪੁਰੀ ਬੇਗਮ ਨੇ ਮੇਰੇ ਪਤੀ ਨੂੰ ਬੁਲਾਇਆ ਹੈ

ਭਾਤਿ ਭਾਤਿ ਤਾ ਸੌ ਰਤਿ ਕਰੀ ॥

ਅਤੇ ਉਸ ਨਾਲ ਕਈ ਤਰ੍ਹਾਂ ਨਾਲ ਕਾਮ-ਕ੍ਰੀੜਾ ਕੀਤੀ ਹੈ।

ਮੋ ਤੇ ਜਾਤ ਬਾਤ ਨਹਿ ਜਰੀ ॥੧੩॥

ਮੇਰੇ ਕੋਲੋਂ ਇਹ ਗੱਲ (ਹੁਣ) ਜਰੀ ਨਹੀਂ ਜਾਂਦੀ ॥੧੩॥

ਸਾਹਿਜਹਾ ਪੈ ਅਬੈ ਪੁਕਾਰੌ ॥

(ਸੋਚਦੀ ਹੈ ਕਿ ਮੈਂ) ਸ਼ਾਹ ਜਹਾਨ ਪਾਸ ਹੁਣੇ ਪੁਕਾਰ ਕਰਾਂ।

ਛਿਨ ਮੈ ਤੁਮੈ ਖ੍ਵਾਰ ਕਰਿ ਡਾਰੌ ॥

ਛਿਣ ਭਰ ਵਿਚ ਤੁਹਾਨੂੰ ਖੁਆਰ ਕਰ ਦਿਆਂ।

ਯੌ ਕਹਿ ਬੈਨ ਜਾਤ ਭੀ ਤਹਾ ॥

ਇਸ ਤਰ੍ਹਾਂ ਬਚਨ ਕਹਿ ਕੇ ਉਹ ਉਥੇ ਗਈ

ਹਜਰਤਿ ਰੰਗ ਮਹਲ ਮਹਿ ਜਹਾ ॥੧੪॥

ਜਿਥੇ ਬਾਦਸ਼ਾਹ ਰੰਗ ਮਹਲ ਵਿਚ ਬੈਠਾ ਸੀ ॥੧੪॥

ਉਦੈਪੁਰੀ ਤਿਹ ਸੰਗ ਲ︀ਯਾਈ ॥

ਉਦੈ ਪੁਰੀ ਬੇਗਮ ਉਸ (ਮਿਤਰ) ਨੂੰ ਨਾਲ ਲੈ ਕੇ ਆ ਗਈ।

ਤਬ ਲੌ ਨਾਰਿ ਪੁਕਾਰਿ ਸੁਨਾਈ ॥

ਤਦ ਤਕ ਉਸ ਇਸਤਰੀ ਦੀ ਪੁਕਾਰ ਸੁਣਾ ਦਿੱਤੀ।

ਸਾਹਿਜਹਾ ਤਬ ਬਚਨ ਉਚਾਰੇ ॥

ਤਦ ਸ਼ਾਹਜਹਾਨ ਨੇ ਕਿਹਾ,

ਕਵਨ ਕਰਤ ਇਹ ਸੋਰ ਦੁਆਰੇ ॥੧੫॥

ਦੁਆਰ ਉਤੇ ਇਹ ਸ਼ੋਰ ਕੌਣ ਕਰ ਰਿਹਾ ਹੈ ॥੧੫॥