ਦੇਵਗੰਧਾਰੀ ॥
Dayv-Gandhaaree:
ਦੇਵ ਗੰਧਾਰੀ।
ਹਰਿ ਗੁਣ ਗਾਵੈ ਹਉ ਤਿਸੁ ਬਲਿਹਾਰੀ ॥
I am a sacrifice to one who sings the Glorious Praises of the Lord.
ਮੈਂ ਉਸ (ਗੁਰੂ, ਸਾਧ) ਤੋਂ ਕੁਰਬਾਨ ਜਾਂਦਾ ਹਾਂ ਜੇਹੜਾ (ਹਰ ਵੇਲੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ। ਹਉ = ਮੈਂ।
ਦੇਖਿ ਦੇਖਿ ਜੀਵਾ ਸਾਧ ਗੁਰ ਦਰਸਨੁ ਜਿਸੁ ਹਿਰਦੈ ਨਾਮੁ ਮੁਰਾਰੀ ॥੧॥ ਰਹਾਉ ॥
I live by continuously beholding the Blessed Vision of the Holy Guru's Darshan; within His Mind is the Name of the Lord. ||1||Pause||
ਉਸ ਗੁਰੂ ਦਾ ਸਾਧੂ ਦਾ ਦਰਸਨ ਕਰ ਕਰ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ ਜਿਸ ਦੇ ਹਿਰਦੇ ਵਿਚ (ਸਦਾ) ਪਰਮਾਤਮਾ ਦਾ ਨਾਮ ਵੱਸਦਾ ਹੈ ॥੧॥ ਰਹਾਉ ॥ ਦੇਖਿ = ਵੇਖ ਕੇ। ਜੀਵਾ = ਜੀਵਾਂ, ਮੈਂ ਜੀਊਂਦਾ ਹਾਂ, ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ। ਜਿਸੁ ਹਿਰਦੈ = ਜਿਸ ਦੇ ਹਿਰਦੇ ਵਿਚ। ਨਾਮੁ ਮੁਰਾਰੀ = ਮੁਰਾਰੀ ਦਾ ਨਾਮ {ਮੁਰ-ਅਰਿ, ਮੁਰ-ਦੈਂਤ ਦਾ ਵੈਰੀ, ਪਰਮਾਤਮਾ} ॥੧॥ ਰਹਾਉ ॥
ਤੁਮ ਪਵਿਤ੍ਰ ਪਾਵਨ ਪੁਰਖ ਪ੍ਰਭ ਸੁਆਮੀ ਹਮ ਕਿਉ ਕਰਿ ਮਿਲਹ ਜੂਠਾਰੀ ॥
You are pure and immaculate, O God, Almighty Lord and Master; how can I, the impure one, meet You?
ਹੇ ਸੁਆਮੀ! ਹੇ ਸਰਬ-ਵਿਆਪਕ ਪ੍ਰਭੂ! ਤੂੰ ਸਦਾ ਹੀ ਪਵਿਤ੍ਰ ਹੈਂ, ਪਰ ਅਸੀਂ ਮੈਲੇ ਜੀਵਨ ਵਾਲੇ ਹਾਂ, ਅਸੀਂ ਤੈਨੂੰ ਕਿਵੇਂ ਮਿਲ ਸਕਦੇ ਹਾਂ? ਪਾਵਨ = ਪਵਿਤ੍ਰ। ਪੁਰਖ = ਸਰਬ-ਵਿਆਪਕ। ਕਿਉ ਕਰਿ = ਕਿਵੇਂ? ਮਿਲਹ = ਅਸੀਂ ਮਿਲੀਏ। ਜੂਠਾਰੀ = ਮਲੀਨ।
ਹਮਰੈ ਜੀਇ ਹੋਰੁ ਮੁਖਿ ਹੋਰੁ ਹੋਤ ਹੈ ਹਮ ਕਰਮਹੀਣ ਕੂੜਿਆਰੀ ॥੧॥
I have one thing in my mind, and another thing on my lips; I am such a poor, unfortunate liar! ||1||
ਸਾਡੇ ਦਿਲ ਵਿਚ ਕੁਝ ਹੋਰ ਹੁੰਦਾ ਹੈ, ਸਾਡੇ ਮੂੰਹ ਵਿਚ ਕੁਝ ਹੋਰ ਹੁੰਦਾ ਹੈ (ਮੂੰਹੋਂ ਅਸੀਂ ਕੁਝ ਹੋਰ ਆਖਦੇ ਹਾਂ), ਅਸੀਂ ਮੰਦ-ਭਾਗੀ ਹਾਂ, ਅਸੀਂ ਸਦਾ ਕੂੜੀ ਮਾਇਆ ਦੇ ਗਾਹਕ ਬਣੇ ਰਹਿੰਦੇ ਹਾਂ ॥੧॥ ਜੀਇ = ਜੀ ਵਿਚ {ਲਫ਼ਜ਼ 'ਜੀਉਂ' ਤੋਂ ਅਧਿਕਰਣ ਕਾਰਣ, ਇਕ-ਵਚਨ}। ਮੁਖਿ = ਮੂੰਹ ਵਿਚ। ਕਰਮਹੀਣ = ਬਦ-ਕਿਸਮਤ। ਕੂੜਿਆਰੀ = ਕੂੜ ਦੇ ਵਣਜਾਰੇ ॥੧॥
ਹਮਰੀ ਮੁਦ੍ਰ ਨਾਮੁ ਹਰਿ ਸੁਆਮੀ ਰਿਦ ਅੰਤਰਿ ਦੁਸਟ ਦੁਸਟਾਰੀ ॥
I appear to chant the Lord's Name, but within my heart, I am the most wicked of the wicked.
ਹੇ ਹਰੀ! ਹੇ ਸੁਆਮੀ! ਤੇਰਾ ਨਾਮ ਸਾਡਾ ਵਿਖਾਵਾ ਹੈ (ਅਸੀਂ ਵਿਕਾਰੇ ਦੇ ਤੌਰ ਤੇ ਜਪਦੇ ਹਾਂ), ਪਰ ਸਾਡੇ ਹਿਰਦੇ ਵਿਚ ਸਦਾ ਮੰਦੇ ਖ਼ਿਆਲ ਭਰੇ ਰਹਿੰਦੇ ਹਨ। ਮੁਦ੍ਰ = ਮੁਹਰ, ਚਿੰਨ੍ਹ, ਨਿਸ਼ਾਨ, ਭੇਖ, ਵਿਖਾਵਾ। ਰਿਦ = ਹਿਰਦਾ। ਦੁਸਟ = ਭੈੜ, ਮੰਦੇ ਖ਼ਿਆਲ।
ਜਿਉ ਭਾਵੈ ਤਿਉ ਰਾਖਹੁ ਸੁਆਮੀ ਜਨ ਨਾਨਕ ਸਰਣਿ ਤੁਮੑਾਰੀ ॥੨॥੫॥
As it pleases You, save me, O Lord and Master; servant Nanak seeks Your Sanctuary. ||2||5||
ਹੇ ਦਾਸ ਨਾਨਕ! (ਆਖ-) ਹੇ ਸੁਆਮੀ! ਮੈਂ ਤੇਰੀ ਸਰਨ ਆ ਪਿਆ ਹਾਂ, ਜਿਵੇਂ ਹੋ ਸਕੇ ਮੈਨੂੰ (ਇਸ ਪਖੰਡ ਤੋਂ) ਬਚਾ ਲੈ ॥੨॥੫॥