ਸੋਰਠਿ ਮਹਲਾ ੫ ॥
Sorat'h, Fifth Mehl:
ਸੋਰਠਿ ਪੰਜਵੀਂ ਪਾਤਿਸ਼ਾਹੀ।
ਆਗੈ ਸੁਖੁ ਗੁਰਿ ਦੀਆ ॥
The Guru has blessed me with peace here,
ਹੇ ਸੰਤ ਜਨੋ! ਗੁਰੂ ਨੇ ਉਸ ਮਨੁੱਖ ਨੂੰ ਅਗਾਂਹ ਆਉਣ ਵਾਲੇ ਜੀਵਨ-ਰਾਹ ਵਿਚ ਸੁੱਖ ਬਖ਼ਸ਼ ਦਿੱਤਾ, ਆਗੈ = ਪਰਲੋਕ ਵਿਚ, ਅਗਾਂਹ ਆਉਣ ਵਾਲੇ ਜੀਵਨ-ਸਮੇਂ ਵਿਚ। ਗੁਰਿ = ਗੁਰੂ ਨੇ।
ਪਾਛੈ ਕੁਸਲ ਖੇਮ ਗੁਰਿ ਕੀਆ ॥
and the Guru has arranged peace and pleasure for me hereafter.
ਬੀਤੇ ਸਮੇ ਵਿਚ ਭੀ ਗੁਰੂ ਨੇ ਉਸ ਨੂੰ ਸੁਖ ਆਨੰਦ ਬਖ਼ਸ਼ਿਆ, ਪਾਛੈ = ਬੀਤੇ ਸਮੇ ਵਿਚ, ਇਸ ਲੋਕ ਵਿਚ। ਕੁਸਲ ਖੇਮ = ਸੁਖ ਆਨੰਦ।
ਸਰਬ ਨਿਧਾਨ ਸੁਖ ਪਾਇਆ ॥
I have all treasures and comforts,
ਉਸ ਨੇ ਸਾਰੇ (ਆਤਮਕ) ਖ਼ਜ਼ਾਨੇ ਸਾਰੇ ਆਨੰਦ ਪ੍ਰਾਪਤ ਕਰ ਲਏ, ਨਿਧਾਨ = ਖ਼ਜ਼ਾਨੇ।
ਗੁਰੁ ਅਪੁਨਾ ਰਿਦੈ ਧਿਆਇਆ ॥੧॥
meditating on the Guru in my heart. ||1||
ਜਿਸ ਮਨੁੱਖ ਨੇ ਆਪਣੇ ਗੁਰੂ ਨੂੰ (ਆਪਣੇ) ਹਿਰਦੇ ਵਿਚ ਵਸਾ ਲਿਆ ॥੧॥ ਰਿਦੈ = ਹਿਰਦੇ ਵਿਚ ॥੧॥
ਅਪਨੇ ਸਤਿਗੁਰ ਕੀ ਵਡਿਆਈ ॥
This is the glorious greatness of my True Guru;
(ਵੇਖੋ) ਆਪਣੇ ਗੁਰੂ ਦੀ ਉੱਚੀ ਆਤਮਕ ਅਵਸਥਾ, ਵਡਿਆਈ = ਵਡੱਪਣ, ਉੱਚੀ ਆਤਮਕ ਅਵਸਥਾ, ਵੱਡਾ ਜਿਗਰਾ।
ਮਨ ਇਛੇ ਫਲ ਪਾਈ ॥
I have obtained the fruits of my mind's desires.
(ਜੇਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ, ਉਹ) ਮਨ-ਮੰਗੀਆਂ ਮੁਰਾਦਾਂ ਪ੍ਰਾਪਤ ਕਰ ਲੈਂਦਾ ਹੈ।
ਸੰਤਹੁ ਦਿਨੁ ਦਿਨੁ ਚੜੈ ਸਵਾਈ ॥ ਰਹਾਉ ॥
O Saints, His Glory increases day by day. ||Pause||
ਹੇ ਸੰਤ ਜਨੋ! ਗੁਰੂ ਦੀ ਇਹ ਉਦਾਰਤਾ ਦਿਨੋ ਦਿਨ ਵਧਦੀ ਚਲੀ ਜਾਂਦੀ ਹੈ ਰਹਾਉ॥ ਦਿਨੁ ਦਿਨੁ = ਹਰ ਰੋਜ਼, ਦਿਨੋ ਦਿਨ। ਸਵਾਈ = ਵਧੀਕ ॥ਰਹਾਉ॥
ਜੀਅ ਜੰਤ ਸਭਿ ਭਏ ਦਇਆਲਾ ਪ੍ਰਭਿ ਅਪਨੇ ਕਰਿ ਦੀਨੇ ॥
All beings and creatures have become kind and compassionate to me; my God has made them so.
ਹੇ ਸੰਤ ਜਨੋ! (ਜੇਹੜੇ ਭੀ ਜੀਵ ਗੁਰੂ ਦੀ ਸ਼ਰਨ ਪੈਂਦੇ ਹਨ ਉਹ) ਸਾਰੇ ਹੀ ਜੀਵ ਦਇਆ-ਭਰਪੂਰ (ਹਿਰਦੇ ਵਾਲੇ) ਹੋ ਜਾਂਦੇ ਹਨ, ਪ੍ਰਭੂ ਉਹਨਾਂ ਨੂੰ ਆਪਣੇ ਬਣਾ ਲੈਂਦਾ ਹੈ। ਸਭਿ = ਸਾਰੇ। ਦਇਆਲਾ = ਦਇਆ ਦਾ ਘਰ, ਦਇਆ-ਭਰਪੂਰ। ਪ੍ਰਭਿ = ਪ੍ਰਭੂ ਨੇ।
ਸਹਜ ਸੁਭਾਇ ਮਿਲੇ ਗੋਪਾਲਾ ਨਾਨਕ ਸਾਚਿ ਪਤੀਨੇ ॥੨॥੩॥੬੭॥
Nanak has met with the Lord of the world with intuitive ease, and with Truth, he is pleased. ||2||3||67||
ਹੇ ਨਾਨਕ! (ਅੰਦਰ ਪੈਦਾ ਹੋ ਚੁਕੀ) ਆਤਮਕ ਅਡੋਲਤਾ ਤੇ ਪ੍ਰੀਤਿ ਦੇ ਕਾਰਨ ਉਹਨਾਂ ਨੂੰ ਸ੍ਰਿਸ਼ਟੀ ਦਾ ਪਾਲਕ-ਪ੍ਰਭੂ ਮਿਲ ਪੈਂਦਾ ਹੈ, ਉਹ ਸਦਾ-ਥਿਰ ਰਹਿਣ ਵਾਲੇ ਪਰਮਾਤਮਾ (ਦੀ ਯਾਦ) ਵਿਚ ਮਗਨ ਰਹਿੰਦੇ ਹਨ ॥੨॥੩॥੬੭॥ ਸਹਜ = ਆਤਮਕ ਅਡੋਲਤਾ। ਸੁਭਾਇ = ਪ੍ਰੇਮ ਨਾਲ। ਸਾਚਿ = ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ। ਪਤੀਨੇ = ਪਤੀਜੇ, ਮਸਤ ਹੋ ਗਏ ॥੨॥੩॥੬੭॥